8th Pay Commission: ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਨਵੀਂ ਤਨਖ਼ਾਹ ਲਾਗੂ ਹੁੰਦੇ ਹੀ ਦੁੱਗਣਾ ਹੋ ਜਾਵੇਗਾ ਮਕਾਨ ਦਾ ਭੱਤਾ!

Published: 

06 Sep 2026 10:23 AM IST

8th Pay Commission: ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਸਕਦੀ ਹੈ। ਸਰਕਾਰੀ ਗਲਿਆਰਿਆਂ ਵਿੱਚ ਅੱਠਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਚਰਚਾਵਾਂ ਹੁਣ ਕਾਫ਼ੀ ਤੇਜ਼ ਹੋ ਚੁੱਕੀਆਂ ਹਨ। ਜਿਵੇਂ-ਜਿਵੇਂ ਨਵੀਆਂ ਸਿਫ਼ਾਰਸ਼ਾਂ ਅਮਲ ਵਿੱਚ ਲਿਆਉਣ ਦਾ ਸਮਾਂ ਨੇੜੇ ਢੁੱਕ ਰਿਹਾ ਹੈ।

8th Pay Commission: ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਨਵੀਂ ਤਨਖ਼ਾਹ ਲਾਗੂ ਹੁੰਦੇ ਹੀ ਦੁੱਗਣਾ ਹੋ ਜਾਵੇਗਾ ਮਕਾਨ ਦਾ ਭੱਤਾ!

ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਸਕਦੀ ਹੈ। ਸਰਕਾਰੀ ਗਲਿਆਰਿਆਂ ਵਿੱਚ ਅੱਠਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਚਰਚਾਵਾਂ ਹੁਣ ਕਾਫ਼ੀ ਤੇਜ਼ ਹੋ ਚੁੱਕੀਆਂ ਹਨ। ਜਿਵੇਂ-ਜਿਵੇਂ ਨਵੀਆਂ ਸਿਫ਼ਾਰਸ਼ਾਂ ਅਮਲ ਵਿੱਚ ਲਿਆਉਣ ਦਾ ਸਮਾਂ ਨੇੜੇ ਢੁੱਕ ਰਿਹਾ ਹੈ, ਤਿਵੇਂ-ਤਿਵੇਂ ਮੁਲਾਜ਼ਮਾਂ ਦੀਆਂ ਨਜ਼ਰਾਂ ਆਪਣੀ ਮੁੱਢਲੀ ਤਨਖ਼ਾਹ ਦੇ ਨਾਲ-ਨਾਲ ਭੱਤਿਆਂ ਵਿੱਚ ਹੋਣ ਵਾਲੇ ਵਾਧੇ ‘ਤੇ ਟਿਕ ਗਈਆਂ ਹਨ। ਖ਼ਾਸ ਤੌਰ ‘ਤੇ ਮਕਾਨ ਕਿਰਾਇਆ ਭੱਤੇ (HRA) ਵਿੱਚ ਹੋਣ ਵਾਲਾ ਬਦਲਾਅ ਮੁਲਾਜ਼ਮਾਂ ਦੀ ਮਾਸਿਕ ਤਨਖ਼ਾਹ ਨੂੰ ਇੱਕ ਨਵੇਂ ਮੁਕਾਮ ‘ਤੇ ਪਹੁੰਚਾ ਦੇਵੇਗਾ, ਜਿਸ ਦਾ ਸਭ ਤੋਂ ਵੱਡਾ ਆਰਥਿਕ ਲਾਭ ਪੇਅ ਮੈਟ੍ਰਿਕਸ ਦੇ ਲੈਵਲ-7 ਵਾਲੇ ਮੁਲਾਜ਼ਮਾਂ ਦੀ ਝੋਲੀ ਪੈਣ ਜਾ ਰਿਹਾ ਹੈ।

ਭੱਤੇ ਵਿੱਚ ਉਛਾਲ ਦਾ ਨਵਾਂ ਗਣਿਤ ਸਮਝੋ

ਨਿਯਮਾਂ ਮੁਤਾਬਕ ਮਕਾਨ ਕਿਰਾਇਆ ਭੱਤਾ ਹਮੇਸ਼ਾ ਮੁਲਾਜ਼ਮ ਦੀ ਮੁੱਢਲੀ ਤਨਖ਼ਾਹ ‘ਤੇ ਹੀ ਨਿਰਭਰ ਕਰਦਾ ਹੈ। ਸਾਲ 2017 ਵਿੱਚ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਉਪਰੰਤ ਖ਼ਰਚਾ ਵਿਭਾਗ ਨੇ ਦੇਸ਼ ਭਰ ਦੇ ਸ਼ਹਿਰਾਂ ਨੂੰ ਐਕਸ (X), ਵਾਈ (Y) ਅਤੇ ਜ਼ੈੱਡ (Z) ਸ਼੍ਰੇਣੀਆਂ ਵਿੱਚ ਵੰਡਿਆ ਸੀ। ਜਦੋਂ ਮਹਿੰਗਾਈ ਭੱਤਾ (DA) 50 ਫ਼ੀਸਦੀ ਦੇ ਅਹਿਮ ਅੰਕੜੇ ਨੂੰ ਪਾਰ ਕਰ ਗਿਆ, ਤਾਂ ਇਨ੍ਹਾਂ ਸ਼ਹਿਰਾਂ ਵਿੱਚ ਐੱਚ.ਆਰ.ਏ. ਦੀਆਂ ਦਰਾਂ ਵੀ ਸੋਧ ਕੇ ਕ੍ਰਮਵਾਰ 30 ਫ਼ੀਸਦੀ, 20 ਫ਼ੀਸਦੀ ਅਤੇ 10 ਫ਼ੀਸਦੀ ਹੋ ਗਈਆਂ। ‘ਐਕਸ’ ਸ਼੍ਰੇਣੀ ਅਧੀਨ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਪ੍ਰਮੁੱਖ ਮੈਟਰੋ ਸ਼ਹਿਰ ਸ਼ਾਮਲ ਹਨ। ‘ਵਾਈ’ ਸ਼੍ਰੇਣੀ ਵਿੱਚ 5 ਲੱਖ ਤੋਂ ਲੈ ਕੇ 50 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰ ਆਉਂਦੇ ਹਨ, ਜਦਕਿ ਬਾਕੀ ਬਚੇ ਸਾਰੇ ਛੋਟੇ ਸ਼ਹਿਰ ਤੇ ਕਸਬੇ ‘ਜ਼ੈੱਡ’ ਸ਼੍ਰੇਣੀ ਦਾ ਹਿੱਸਾ ਹਨ।

ਲੈਵਲ-7 ਦੇ ਮੁਲਾਜ਼ਮਾਂ ਨੂੰ ਮਿਲੇਗਾ ਬੰਪਰ ਲਾਭ

ਜੇਕਰ ਅੱਠਵੇਂ ਤਨਖ਼ਾਹ ਕਮਿਸ਼ਨ ਦੇ ਸੰਭਾਵਿਤ ਫ਼ਿਟਮੈਂਟ ਫ਼ੈਕਟਰ ਦੀ ਗੱਲ ਕਰੀਏ ਅਤੇ ਇਸ ਨੂੰ 3 ਗੁਣਾ ਮੰਨ ਕੇ ਹਿਸਾਬ ਲਗਾਇਆ ਜਾਵੇ, ਤਾਂ ਲੈਵਲ-7 ਦੇ ਮੁਲਾਜ਼ਮ ਦੀ ਬੇਸਿਕ ਸੈਲਰੀ ਇੱਕਦਮ ਵੱਡੀ ਛਾਲ ਮਾਰ ਕੇ ਸਿੱਧੀ 1,34,700 ਰੁਪਏ ਤੱਕ ਪਹੁੰਚ ਜਾਵੇਗੀ। ਇਸ ਅੰਕੜੇ ਦੇ ਆਧਾਰ ‘ਤੇ ‘ਐਕਸ’ ਸ਼੍ਰੇਣੀ ਦੇ ਮੈਟਰੋ ਸ਼ਹਿਰਾਂ ਵਿੱਚ ਐੱਚ.ਆਰ.ਏ. ਵਧ ਕੇ 40,410 ਰੁਪਏ ਹੋ ਜਾਵੇਗਾ। ਇਸੇ ਤਰਜ਼ ‘ਤੇ ‘ਵਾਈ’ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਇਹ ਭੱਤਾ 26,940 ਰੁਪਏ ਅਤੇ ‘ਜ਼ੈੱਡ’ ਸ਼੍ਰੇਣੀ ਵਾਲੇ ਛੋਟੇ ਸ਼ਹਿਰਾਂ ਵਿੱਚ 13,470 ਰੁਪਏ ਬਣ ਜਾਵੇਗਾ। ਭੱਤਿਆਂ ਵਿੱਚ ਇਹ ਇਤਿਹਾਸਕ ਵਾਧਾ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਮੁਲਾਜ਼ਮਾਂ ਨੂੰ ਅਸਮਾਨੀ ਚੜ੍ਹੀ ਮਹਿੰਗਾਈ ਤੋਂ ਬਹੁਤ ਵੱਡੀ ਰਾਹਤ ਪ੍ਰਦਾਨ ਕਰੇਗਾ।

ਫ਼ਿਟਮੈਂਟ ਫ਼ੈਕਟਰ ਦੇ ਹੋਰ ਬਦਲਵੇਂ ਸਮੀਕਰਨ

ਜੇਕਰ ਕੇਂਦਰ ਸਰਕਾਰ ਵੱਲੋਂ 2.5 ਗੁਣਾ ਫ਼ਿਟਮੈਂਟ ਫ਼ੈਕਟਰ ਨੂੰ ਹਰੀ ਝੰਡੀ ਦਿੱਤੀ ਜਾਂਦੀ ਹੈ, ਤਾਂ ਮੁਲਾਜ਼ਮਾਂ ਦੀ ਮੁੱਢਲੀ ਤਨਖ਼ਾਹ 1,40,250 ਰੁਪਏ ਬਣੇਗੀ। ਇਸ ਸਥਿਤੀ ਅੰਦਰ ‘ਐਕਸ’ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਐੱਚ.ਆਰ.ਏ. 33,675 ਰੁਪਏ, ‘ਵਾਈ’ ਸ਼ਹਿਰਾਂ ਲਈ 22,450 ਰੁਪਏ ਅਤੇ ‘ਜ਼ੈੱਡ’ ਸ਼੍ਰੇਣੀ ਦੇ ਸ਼ਹਿਰਾਂ ਲਈ 11,225 ਰੁਪਏ ਰਹੇਗਾ। ਇਸੇ ਤਰ੍ਹਾਂ ਜੇਕਰ ਸਰਕਾਰ ਫ਼ੈਕਟਰ ਨੂੰ 2 ਗੁਣਾ ਤੈਅ ਕਰਦੀ ਹੈ, ਤਾਂ ਬੇਸਿਕ ਤਨਖ਼ਾਹ 89,800 ਰੁਪਏ ਬਣ ਜਾਵੇਗੀ। ਗਣਨਾ ਮੁਤਾਬਕ ਇਸ ਮੁੱਢਲੀ ਤਨਖ਼ਾਹ ‘ਤੇ ‘ਐਕਸ’ ਸ਼੍ਰੇਣੀ ਦੇ ਸ਼ਹਿਰਾਂ ਦਾ ਮਕਾਨ ਭੱਤਾ 40,410 ਰੁਪਏ, ‘ਵਾਈ’ ਸ਼੍ਰੇਣੀ ਦਾ 26,940 ਰੁਪਏ ਅਤੇ ‘ਜ਼ੈੱਡ’ ਸ਼੍ਰੇਣੀ ਦਾ ਭੱਤਾ 13,470 ਰੁਪਏ ਹੋ ਜਾਵੇਗਾ। ਸਾਫ਼ ਹੈ ਕਿ ਫ਼ਿਟਮੈਂਟ ਫ਼ੈਕਟਰ ਦੇ ਵੱਖ-ਵੱਖ ਫ਼ਾਰਮੂਲਿਆਂ ਮੁਤਾਬਕ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਆਉਣ ਵਾਲੀ ਕੁੱਲ ਰਕਮ ਪੂਰੀ ਤਰ੍ਹਾਂ ਬਦਲ ਜਾਵੇਗੀ।

ਜਾਣੋ ਕਦੋਂ ਮਿਲੇਗਾ ਬਕਾਏ ਦਾ ਵੱਡਾ ਤੋਹਫ਼ਾ

ਸੂਤਰਾਂ ਮੁਤਾਬਕ ਇਹ ਪੂਰੀ ਆਸ ਜਤਾਈ ਜਾ ਰਹੀ ਹੈ ਕਿ ਅੱਠਵੇਂ ਤਨਖ਼ਾਹ ਕਮਿਸ਼ਨ ਦੀ ਕਮੇਟੀ ਅਗਲੇ ਸਾਲ ਮਈ ਜਾਂ ਜੂਨ ਮਹੀਨੇ ਤੱਕ ਆਪਣੀ ਵਿਸਥਾਰਤ ਰਿਪੋਰਟ ਅਤੇ ਸਿਫ਼ਾਰਸ਼ਾਂ ਕੇਂਦਰ ਸਰਕਾਰ ਨੂੰ ਸੌਂਪ ਦੇਵੇਗੀ। ਇਸ ਤੋਂ ਬਾਅਦ ਸਰਕਾਰ ਇਨ੍ਹਾਂ ਸਿਫ਼ਾਰਸ਼ਾਂ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰੇਗੀ ਅਤੇ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰੀ ਮਿਲਦੇ ਹੀ ਇਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਲਾਗੂ ਕਰ ਦਿੱਤਾ ਜਾਵੇਗਾ। ਅੰਦਾਜ਼ਾ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਮੁਲਾਜ਼ਮਾਂ ਨੂੰ ਇਸ ਦਾ ਅਸਲ ਵਿੱਤੀ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਸਭ ਤੋਂ ਖ਼ਾਸ ਅਤੇ ਰਾਹਤ ਭਰੀ ਗੱਲ ਇਹ ਹੈ ਕਿ ਮੁਲਾਜ਼ਮਾਂ ਨੂੰ ਇਸ ਸਾਲ ਜਨਵਰੀ ਤੋਂ ਲਾਗੂ ਹੋਣ ਵਾਲੇ ਬਕਾਏ (ਏਰੀਅਰ) ਦੀ ਅਦਾਇਗੀ ਵੀ ਕੀਤੀ ਜਾਵੇਗੀ, ਜਿਸ ਨਾਲ ਸਰਕਾਰੀ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਇੱਕਮੁਸ਼ਤ ਮੋਟੀ ਰਕਮ ਜਮ੍ਹਾਂ ਹੋਵੇਗੀ।

Loading...
Unable to load recommendations.
Follow Us