ਕਸ਼ਮੀਰ ‘ਚ Uber ਤੋਂ ਹੁਣ ਸਿਰਫ਼ ਟੈਕਸੀ ਨਹੀਂ…ਬੁੱਕ ਹੋਵੇਗੀ ਡਲ ਝੀਲ ‘ਚ ‘ਸ਼ਿਕਾਰਾ’ ਰਾਈਡ ਵੀ

Updated On: 

02 Dec 2024 19:05 PM

First Water Transport Services: ਐਪ ਅਧਾਰਤ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਉਬਰ ਨੇ ਭਾਰਤ ਵਿੱਚ ਇੱਕ ਵਿਲੱਖਣ ਸੇਵਾ ਸ਼ੁਰੂ ਕੀਤੀ ਹੈ। ਜੇਕਰ ਤੁਸੀਂ ਕਸ਼ਮੀਰ ਘੁੰਮਣ ਜਾ ਰਹੇ ਹੋ, ਤਾਂ ਹੁਣ ਤੁਸੀਂ ਇਸ ਦੀ ਐਪ 'ਤੇ ਨਾ ਸਿਰਫ ਟੈਕਸੀ, ਬਲਕਿ ਡਲ ਝੀਲ 'ਚ ਸ਼ਿਕਾਰਾ ਟੂਰ ਵੀ ਬੁੱਕ ਕਰ ਸਕੋਗੇ। ਪੜ੍ਹੋ ਇਹ ਪੂਰੀ ਖਬਰ...

ਕਸ਼ਮੀਰ ਚ Uber ਤੋਂ ਹੁਣ ਸਿਰਫ਼ ਟੈਕਸੀ ਨਹੀਂ...ਬੁੱਕ ਹੋਵੇਗੀ ਡਲ ਝੀਲ ਚ ਸ਼ਿਕਾਰਾ ਰਾਈਡ ਵੀ
Follow Us On

ਜੇਕਰ ਤੁਸੀਂ ਕਸ਼ਮੀਰ ਘੁੰਮਣ ਜਾ ਰਹੇ ਹੋ ਤਾਂ ਹੁਣ ਤੁਹਾਡਾ ਮਜ਼ਾ ਦੁੱਗਣਾ ਹੋਣ ਵਾਲਾ ਹੈ। ਐਪ ਬੈਸਡ ਟੈਕਸੀ Service ਉਬਰ ਨੇ ਭਾਰਤ ਵਿੱਚ ਆਪਣੀ ਪਹਿਲੀ ਵਾਟਰ ਟ੍ਰਾਂਸਪੋਰਟ Service ਸ਼ੁਰੂ ਕੀਤੀ ਹੈ। ਹੁਣ ਜੇਕਰ ਤੁਸੀਂ ਕਸ਼ਮੀਰ ਦੀ ਮਸ਼ਹੂਰ ਡਲ ਝੀਲ ‘ਚ ਸ਼ਿਕਾਰਾ ਰਾਈਡ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਉਬਰ ਐਪ ਰਾਹੀਂ ਹੀ ਬੁੱਕ ਕਰ ਸਕੋਗੇ।

ਉਬਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਸਿਰਫ ਭਾਰਤ ਸਗੋਂ ਪੂਰੇ ਏਸ਼ੀਆ ‘ਚ ਇਸ ਤਰ੍ਹਾਂ ਦੀ ਪਹਿਲੀ ਸੇਵਾ ਸ਼ੁਰੂ ਕੀਤੀ ਹੈ। ਹੁਣ ਸ਼੍ਰੀਨਗਰ ਆਉਣ ਵਾਲੇ ਸੈਲਾਨੀਆਂ ਲਈ ਇੱਥੇ ਟੈਕਸੀ ਬੁੱਕ ਕਰਨ ਦੇ ਨਾਲ-ਨਾਲ ਸ਼ਿਕਾਰਾ ਦੀ ਯਾਤਰਾ ਬੁੱਕ ਕਰਨਾ ਵੀ ਆਸਾਨ ਹੋ ਜਾਵੇਗਾ।

ਤਕਨਾਲੋਜੀ ਅਤੇ ਪਰੰਪਰਾ ਦਾ ਵਿਲੱਖਣ ਸੰਗਮ

ਉਬਰ ਦੀ ਸ਼ਿਕਾਰਾ ਬੁਕਿੰਗ ਸੇਵਾ ਬਾਰੇ ਕੰਪਨੀ ਦੇ ਭਾਰਤ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਪ੍ਰਭਜੀਤ ਸਿੰਘ ਦਾ ਕਹਿਣਾ ਹੈ ਕਿ ਉਬਰ ਸ਼ਿਕਾਰਾ ਸਰਵਿਸ ਅਸਲ ਵਿੱਚ ਪਰੰਪਰਾ ਅਤੇ ਤਕਨਾਲੋਜੀ ਦਾ ਅਨੋਖਾ ਸੰਗਮ ਹੈ। ਇੱਥੇ ਆਉਣ ਵਾਲੇ ਸੈਲਾਨੀ ਸ਼ਿਕਾਰਾ ਰਾਈਡ ਆਸਾਨੀ ਨਾਲ ਬੁਕਿੰਗ ਕਰ ਸਕਣਗੇ। ਕੰਪਨੀ ਨੂੰ ਖੁਸ਼ੀ ਹੈ ਕਿ ਕਸ਼ਮੀਰ ਦੇ ਸੈਰ-ਸਪਾਟੇ ਨੂੰ ਵਧਾਉਣ ਦੇ ਨਾਲ-ਨਾਲ ਉਹ ਆਪਣੇ ਪਲੇਟਫਾਰਮ ‘ਤੇ ਇਹ ਸੇਵਾ ਸ਼ੁਰੂ ਕਰਕੇ ਯਾਤਰੀਆਂ ਨੂੰ ਇਕ ਅਨੋਖਾ ਅਨੁਭਵ ਦੇਣ ਜਾ ਰਹੀ ਹੈ। ਉਬਰ ਇੰਡੀਆ ਦੇ ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਏਸ਼ੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਵਾਟਰ ਟ੍ਰਾਂਸਪੋਰਟ ਸਰਵਿਸ ਹੈ।

ਕਿਵੇਂ ਮਿਲੇਗੀ Uber ਐਪ ‘ਤੇ ਇਹ ਸਰਵਿਸ?

ਕੰਪਨੀ ਨੇ ਹੁਣੇ ਹੀ ਆਪਣੇ ਪਲੇਟਫਾਰਮ ‘ਤੇ ਲਿਮਟਿਡ ਐਡੀਸ਼ਨ ‘ਸ਼ਿਕਾਰਾ’ ਨੂੰ ਆਨਬੋਰਡ ਕੀਤਾ ਹੈ। ਹੌਲੀ-ਹੌਲੀ ਹੋਰ ਸ਼ਿਕਾਰਾ ਰਾਈਡਰਸ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਯੂਜ਼ਰਸ ਨੂੰ Uber ਐਪ ‘ਤੇ ਸ਼ਿਕਾਰਾ ਬੋਟ ਦਾ ਆਈਕਨ ਦਿਖਾਈ ਦੇਵੇਗਾ। ਉਹ ਸਰਕਾਰ ਵੱਲੋਂ ਤੈਅ ਦਰਾਂ ‘ਤੇ ਸ਼ਿਕਾਰਾ ਰਾਈਡ ਬੁੱਕ ਕਰਵਾ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਉਬਰ ਇਸ ਦੇ ਲਈ ਸ਼ਿਕਾਰਾ ਰਾਈਡਰਸ ਤੋਂ ਕੋਈ ਕਮਿਸ਼ਨ ਨਹੀਂ ਲਵੇਗੀ, ਸਗੋਂ ਸਾਰੀ ਰਕਮ ਸ਼ਿਕਾਰਾ ਦੇ ਮਾਲਕ ਨੂੰ ਟਰਾਂਸਫਰ ਕੀਤੀ ਜਾਵੇਗੀ।

ਉਬਰ ਦਾ ਕਹਿਣਾ ਹੈ ਕਿ ਸ਼ਿਕਾਰਾ ਰਾਈਡਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਘੰਟੇ ਲਈ ਬੁੱਕ ਕੀਤਾ ਜਾ ਸਕਦਾ ਹੈ। ਇਹ ਸ਼ਿਕਾਰਾ ਡਲ ਝੀਲ ‘ਤੇ ਸ਼ਿਕਾਰਾ ਘਾਟ ਨੰਬਰ 16 ‘ਤੇ ਪਾਇਆ ਜਾਵੇਗਾ। ਇਸ ‘ਚ ਇਕ ਵਾਰ ‘ਚ 4 ਯਾਤਰੀ ਸਫਰ ਕਰ ਸਕਦੇ ਹਨ। ਜਦੋਂ ਕਿ ਉਬਰ ਸ਼ਿਕਾਰਾ ਰਾਈਡ ਨੂੰ 15 ਦਿਨ ਤੋਂ 12 ਘੰਟੇ ਪਹਿਲਾਂ ਬੁੱਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਸਰਦੀਆਂ ਵਿੱਚ CNG ਜਾਂ ਪੈਟਰੋਲ ਕਿਹੜੀ ਕਾਰ ਦਿੰਦੀ ਹੈ ਜ਼ਿਆਦਾ ਮਾਈਲੇਜ?

ਇਟਲੀ ਦੇ ਵੇਨਿਸ ਵਿੱਚ ਮਿਲਦੀ ਹੈ ਅਜਿਹੀ ਸਰਵਿਸ

ਭਾਰਤ ਵਿੱਚ ਭਾਵੇਂ ਇਹ ਉਬਰ ਦੀ ਪਹਿਲੀ ਵਾਟਰ ਟ੍ਰਾਂਸਪੋਰਟ ਸਰਵਿਸ ਹੋਵੇ। ਪਰ ਯੂਰਪ ਦੇ ਕੁਝ ਦੇਸ਼ਾਂ ਵਿੱਚ ਇਹ ਇਸ ਤਰ੍ਹਾਂ ਦੀ ਸਰਵਿਸ ਪਹਿਲਾਂ ਤੋਂ ਹੀ ਹੈ। ਇਸ ਵਿੱਚ ਇਟਲੀ ਦੇ ਵੇਨਿਸ ਸ਼ਹਿਰ ਵਿੱਚ ਇੱਕ ਰਵਾਇਤੀ ਕਿਸ਼ਤੀ ਦੀ ਰਾਈਡ ਸ਼ਾਮਲ ਹੈ। ਜੇਕਰ ਇਸ ਸਰਵਿਸ ਨੂੰ ਭਾਰਤ ‘ਚ ਚੰਗਾ ਰਿਸਪਾਂਸ ਮਿਲਦਾ ਹੈ ਤਾਂ ਕੰਪਨੀ ਇਸ ਦਾ ਵਿਸਤਾਰ ਵੀ ਕਰ ਸਕਦੀ ਹੈ।

Exit mobile version