ਹੁਣੇ ਤਿਆਰ ਕਰੋ ਆਪਣਾ ਬਜਟ, ਅਕਤੂਬਰ ‘ਚ ਬਾਜ਼ਾਰ ‘ਚ ਆਉਣਗੀਆਂ ਇਹ 5 ਕਾਰਾਂ

Updated On: 

03 Oct 2023 11:30 AM

ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਣਕਾਰੀ ਬਹੁਤ ਮਦਦਗਾਰ ਸਾਬਤ ਹੋਵੇਗੀ। ਇੱਥੇ ਦੇਖੋ ਅਕਤੂਬਰ ਵਿੱਚ ਕਿਹੜੀਆਂ ਕਾਰਾਂ ਬਾਜ਼ਾਰ ਵਿੱਚ ਆਉਣ ਵਾਲੀਆਂ ਹਨ ਅਤੇ ਤੁਹਾਨੂੰ ਕਿਸ ਕਾਰ ਲਈ ਕਿੰਨਾ ਬਜਟ ਤਿਆਰ ਕਰਨਾ ਹੋਵੇਗਾ।

ਹੁਣੇ ਤਿਆਰ ਕਰੋ ਆਪਣਾ ਬਜਟ, ਅਕਤੂਬਰ ਚ ਬਾਜ਼ਾਰ ਚ ਆਉਣਗੀਆਂ ਇਹ 5 ਕਾਰਾਂ
Follow Us On

ਆਟੋ ਨਿਊਜ। ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ। ਕਾਰ ਖਰੀਦਣ ਤੋਂ ਪਹਿਲਾਂ ਹਰ ਵਿਅਕਤੀ ਇਸ ਬਾਰੇ ਬਹੁਤ ਖੋਜ ਕਰਦਾ ਹੈ ਕਿ ਕਿਹੜੀ ਕਾਰ ਚੰਗੀ ਹੈ, ਕਿਸ ਦੇ ਫੀਚਰਸ ਅਤੇ ਮਾਈਲੇਜ (Mileage) ਵਧੀਆ ਹੋ ਸਕਦੇ ਹਨ ਅਤੇ ਅਜਿਹੇ ਕਈ ਸਵਾਲਾਂ ਦੇ ਜਵਾਬ ਲੱਭਦਾ ਹੈ।

ਜ਼ਾਹਰ ਹੈ ਕਿ ਜਦੋਂ ਲੱਖਾਂ ਰੁਪਏ ਖਰਚ ਕੀਤੇ ਜਾਣ ਤਾਂ ਹਰ ਕੋਈ ਨਵੀਂ ਅਤੇ ਵਧੀਆ ਕਾਰ ਖਰੀਦਣਾ ਚਾਹੇਗਾ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਮਹੀਨੇ ਕਿਹੜੀਆਂ ਕਾਰਾਂ ਬਾਜ਼ਾਰ ਵਿੱਚ ਆਉਣ ਵਾਲੀਆਂ ਹਨ। ਇਸ ਤੋਂ ਬਾਅਦ ਤੁਸੀਂ ਇਨ੍ਹਾਂ ਕਾਰਾਂ ਨੂੰ ਖਰੀਦਣ ਲਈ ਪਹਿਲਾਂ ਤੋਂ ਆਪਣਾ ਬਜਟ ਤਿਆਰ ਕਰ ਸਕੋਗੇ।

Nissan Magnite

ਰਿਪੋਰਟਾਂ ਦੇ ਮੁਤਾਬਕ, ਨਿਸਾਨ ਇਸ ਮਹੀਨੇ ਆਪਣੀ ਸਬ-ਫੋਰ ਮੀਟਰ SUV ਮੈਗਨਾਈਟ ਦਾ AAMT ਵੇਰੀਐਂਟ ਲਾਂਚ ਕਰ ਸਕਦੀ ਹੈ। ਵਰਤਮਾਨ ਵਿੱਚ, ਇਹ SUV CVT ਟ੍ਰਾਂਸਮਿਸ਼ਨ (Transmission) ਦੇ ਨਾਲ ਮਾਰਕੀਟ ਵਿੱਚ ਵੇਚੀ ਜਾਂਦੀ ਹੈ। ਨਵੇਂ ਟਰਾਂਸਮਿਸ਼ਨ ਤੋਂ ਇਲਾਵਾ ਤੁਸੀਂ ਇਸ SUV ‘ਚ ਹੋਰ ਵੀ ਕਈ ਬਦਲਾਅ ਦੇਖ ਸਕਦੇ ਹੋ। ਜਿਸ ‘ਚ ਇੰਟੀਰੀਅਰ ਅਤੇ ਕੁਝ ਫੀਚਰਸ ਨੂੰ ਵੀ ਬਦਲਿਆ ਜਾ ਸਕਦਾ ਹੈ। ਕੰਪਨੀ ਇਸ SUV ਦੇ ਨਵੇਂ ਐਡੀਸ਼ਨ Kuro ਨੂੰ ਇਸ ਮਹੀਨੇ ਯਾਨੀ ਅਕਤੂਬਰ ‘ਚ ਵੀ ਲਾਂਚ ਕਰ ਸਕਦੀ ਹੈ। ਫਿਲਹਾਲ ਇਸ ਦੇ ਨਵੇਂ ਐਡੀਸ਼ਨ ਦੀ ਬੁਕਿੰਗ ਸ਼ੁਰੂ ਹੋ ਗਈ ਹੈ।

Tata Punch Electric
ਟਾਟਾ ਕੰਪਨੀ (Tata Company) ਇਸ ਮਹੀਨੇ SUV ਪੰਚ ਦਾ ਇਲੈਕਟ੍ਰਿਕ ਵੇਰੀਐਂਟ ਬਾਜ਼ਾਰ ‘ਚ ਲਾਂਚ ਕਰ ਸਕਦੀ ਹੈ। ਨਿਰਮਾਤਾ ਦੇ ਮੁਤਾਬਕ ਇਸ ਸਾਲ ਦੇ ਅੰਤ ਤੱਕ ਤਿੰਨ ਇਲੈਕਟ੍ਰਿਕ SUV ਨੂੰ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਨੇ ਸਤੰਬਰ ਮਹੀਨੇ ‘ਚ ਆਪਣੇ Nexon EV ਫੇਸਲਿਫਟ ਨੂੰ ਲਾਂਚ ਕਰਨ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ। ਲਾਂਚ ਤੋਂ ਪਹਿਲਾਂ ਈਵੀ ਨੂੰ ਸੜਕਾਂ ‘ਤੇ ਟੈਸਟ ਕਰਦੇ ਦੇਖਿਆ ਗਿਆ ਹੈ।

Lexus LS
ਲਗਜ਼ਰੀ ਕਾਰ ਨਿਰਮਾਤਾ ਕੰਪਨੀ Lexus ਇਸ ਮਹੀਨੇ ਆਪਣੀ LM MPV ਨੂੰ ਲਾਂਚ ਕਰ ਸਕਦੀ ਹੈ। ਇਸ MPV ਨੂੰ ਟੋਇਟਾ ਵੇਲਫਾਇਰ ਪਲੇਟਫਾਰਮ ‘ਤੇ ਬਣਾਇਆ ਗਿਆ ਹੈ। ਕੰਪਨੀ ਨੇ ਇਸ ਕਾਰ ਦੀ ਬੁਕਿੰਗ ਅਗਸਤ ਮਹੀਨੇ ਤੋਂ ਹੀ ਸ਼ੁਰੂ ਕਰ ਦਿੱਤੀ ਸੀ।

Force Gurkha

ਕੰਪਨੀ ਇਸ ਮਹੀਨੇ ਫਾਈਵ ਡੋਰ ਵਰਜ਼ਨ ਲਾਂਚ ਕਰ ਸਕਦੀ ਹੈ। ਖਬਰਾਂ ਮੁਤਾਬਕ ਇਸ SUV ਨੂੰ ਲਾਂਚ ਤੋਂ ਪਹਿਲਾਂ ਟੈਸਟਿੰਗ ਦੌਰਾਨ ਕਈ ਵਾਰ ਦੇਖਿਆ ਜਾ ਚੁੱਕਾ ਹੈ। ਸੰਭਾਵਨਾ ਹੈ ਕਿ ਆਉਣ ਵਾਲੀ ਕਾਰ ‘ਚ ਤਿੰਨ ਕਤਾਰਾਂ ਵਾਲੀਆਂ ਸੀਟਾਂ ਦੇਖੀਆਂ ਜਾ ਸਕਦੀਆਂ ਹਨ।

BYD Seal

ਇਸ ਇਲੈਕਟ੍ਰਿਕ ਕਾਰ ਨੂੰ ਥਾਈਲੈਂਡ ‘ਚ 30 ਤੋਂ 37 ਲੱਖ ਰੁਪਏ ਦੀ ਕੀਮਤ ‘ਚ ਲਾਂਚ ਕੀਤਾ ਗਿਆ ਹੈ। ਸੰਭਾਵਨਾ ਹੈ ਕਿ ਇਸ ਕਾਰ ਨੂੰ ਭਾਰਤ ‘ਚ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਇਹ ਕਾਰ ਭਾਰਤ ‘ਚ ਆਉਂਦੀ ਹੈ ਤਾਂ ਇਸ ਦੀ ਸੰਭਾਵਿਤ ਕੀਮਤ 60 ਲੱਖ ਰੁਪਏ ਹੋ ਸਕਦੀ ਹੈ। ਫਿਲਹਾਲ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

Exit mobile version