Upcoming Cars: ਨਵੇਂ ਸਾਲ ‘ਤੇ ਲਾਂਚ ਹੋਣਗੀਆਂ ਇਹ ਸ਼ਾਨਦਾਰ ਕਾਰਾਂ, ਮਿਲਣਗੇ ਪਹਿਲਾਂ ਨਾਲੋਂ ਬਿਹਤਰ ਮਾਡਲ

Published: 

04 Dec 2023 14:05 PM

Upcoming Cars in New Year 2024: ਆਟੋਮੋਬਾਈਲ ਉਦਯੋਗ ਲਈ ਨਵਾਂ ਸਾਲ ਬਹੁਤ ਖਾਸ ਹੋਣ ਵਾਲਾ ਹੈ। 2024 ਵਿੱਚ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਸਮੇਤ ਕਈ ਪ੍ਰਮੁੱਖ ਆਟੋ ਕੰਪਨੀਆਂ ਨਵੀਆਂ ਕਾਰਾਂ ਲਾਂਚ ਕਰਨਗੀਆਂ। ਇਨ੍ਹਾਂ 'ਚ ਤੁਹਾਨੂੰ ਬਿਹਤਰ ਸਪੈਸੀਫਿਕੇਸ਼ਨ ਅਤੇ ਫੀਚਰਸ ਦਾ ਅਨੁਭਵ ਮਿਲੇਗਾ। ਇੱਥੇ ਅਗਲੇ ਸਾਲ ਲਾਂਚ ਹੋਣ ਵਾਲੀਆਂ ਕੁਝ ਨਵੀਆਂ ਕਾਰਾਂ ਦੀ ਵੇਖੋ ਡਿਟੇਲ।

Upcoming Cars: ਨਵੇਂ ਸਾਲ ਤੇ ਲਾਂਚ ਹੋਣਗੀਆਂ ਇਹ ਸ਼ਾਨਦਾਰ ਕਾਰਾਂ, ਮਿਲਣਗੇ ਪਹਿਲਾਂ ਨਾਲੋਂ ਬਿਹਤਰ ਮਾਡਲ
Follow Us On

2023 ‘ਚ ਭਾਰਤੀ ਬਾਜ਼ਾਰ ‘ਚ ਕਈ ਸ਼ਾਨਦਾਰ ਕਾਰਾਂ ਲਾਂਚ ਕੀਤੀਆਂ ਗਈਆਂ ਹਨ। ਨਵੇਂ ਸਾਲ 2024 ਵਿੱਚ ਤੁਹਾਨੂੰ ਹੋਰ ਵੀ ਸ਼ਾਨਦਾਰ ਕਾਰਾਂ ਦੇਖਣ ਨੂੰ ਮਿਲਣਗੀਆਂ। ਖਾਸ ਤੌਰ ‘ਤੇ SUV ਸੈਗਮੈਂਟ ‘ਚ ਕਈ ਨਵੇਂ ਮਾਡਲ ਲਾਂਚ ਕੀਤੇ ਜਾਣ ਦੀ ਉਮੀਦ ਹੈ। ਭਾਰਤੀ ਆਟੋਮੋਬਾਈਲ ਉਦਯੋਗ ਵੱਡੀਆਂ ਤਬਦੀਲੀਆਂ ਵਿੱਚੋਂ ਗੁਜ਼ਰ ਰਿਹਾ ਹੈ। ਕਾਰ ਖਰੀਦਦਾਰਾਂ ਦੀਆਂ ਤਰਜੀਹਾਂ ਵੀ ਬਦਲ ਰਹੀਆਂ ਹਨ। ਹੁਣ ਗਾਹਕ ਕਾਰ ਦੇ ਸੇਫਟੀ ਫੀਚਰਸ ਸਮੇਤ ਹਰ ਚੀਜ਼ ਦੀ ਧਿਆਨ ਨਾਲ ਜਾਂਚ ਕਰਨ ਤੋਂ ਬਾਅਦ ਆਪਣਾ ਫੈਸਲਾ ਲੈਂਦੇ ਹਨ। ਕਾਰ ਕੰਪਨੀਆਂ ਅਗਲੇ ਸਾਲ ਬਿਹਤਰ ਮਾਡਲ ਲਾਂਚ ਕਰਕੇ ਗਾਹਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੀਆਂ।

ਸਾਲ 2024 ਵਿੱਚ ਨਵੀਂ ਹੈਚਬੈਕ ਤੋਂ ਲੈ ਕੇ SUV ਤੱਕ ਧਮਾਲ ਮਚਾਉਣ ਲਈ ਤਿਆਰ ਹੈ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਵਰਗੀਆਂ ਕੰਪਨੀਆਂ ਨੇ ਦੇਸ਼ ‘ਚ ਨਵੀਆਂ ਕਾਰਾਂ ਦੀ ਖੇਪ ਲਿਆਉਣ ਦੀ ਤਿਆਰੀ ਕਰ ਲਈ ਹੈ। ਆਓ ਦੇਖਦੇ ਹਾਂ ਕਿ ਨਵੇਂ ਸਾਲ ‘ਚ ਕਿਹੜੀਆਂ ਕਾਰਾਂ ਲਾਂਚ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ –2024 Kia Sonet Facelift: ਛੇਤੀ ਆਵੇਗੀ ਕੀਆ ਦੀ ਨਵੀਂ ਕਾਰ, ਡਿਜ਼ਾਈਨ ਅਤੇ ਫੀਚਰ ਕਰ ਦੇਣਗੇ ਖੁਸ਼

ਇਹ ਨਵੀਆਂ ਕਾਰਾਂ ਹੋ ਸਕਦੀਆਂ ਹਨ ਲਾਂਚ

Tata Punch EV ਅਤੇ Harrier EV: Tata Motors ਇਲੈਕਟ੍ਰਿਕ ਕਾਰ ਸੈਗਮੇਂਟ ਵਿੱਚ ਸਭ ਤੋਂ ਵੱਡਾ ਨਾਮ ਹੈ। ਕੰਪਨੀ ਨਵੇਂ ਸਾਲ ‘ਚ ਵੀ ਇਸ ਮੈਡਲ ਨੂੰ ਬਰਕਰਾਰ ਰੱਖਣਾ ਚਾਹੇਗੀ। 2024 ਵਿੱਚ, ਟਾਟਾ ਪ੍ਰਸਿੱਧ ਮਾਈਕ੍ਰੋ-ਐਸਯੂਵੀ ਟਾਟਾ ਪੰਚ ਦਾ ਇੱਕ ਇਲੈਕਟ੍ਰਿਕ ਸੰਸਕਰਣ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਟਾਟਾ ਹੈਰੀਅਰ ਦਾ ਇਲੈਕਟ੍ਰਿਕ ਵਰਜ਼ਨ ਵੀ ਲਾਂਚ ਕੀਤਾ ਜਾ ਸਕਦਾ ਹੈ।

Kia Sonet Facelift: Kia ਦਸੰਬਰ ਵਿੱਚ Sonet ਫੇਸਲਿਫਟ ਵਰਜ਼ਨ ਪੇਸ਼ ਕਰੇਗੀ। Sonet ਦੇ ਅਪਡੇਟ ਕੀਤੇ ਮਾਡਲ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਸੋਨੈੱਟ ਫੇਸਲਿਫਟ, ਜੋ ਕਿ ਕੰਪਨੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚ ਸ਼ਾਮਲ ਹੈ, ਨਵੇਂ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਨਾਲ ਵੱਧ ਤੋਂ ਵੱਧ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗੀ।

Hyundai Creta Facelift: ਸ਼ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ SUVs ਵਿੱਚ ਸ਼ਾਮਲ Creta ਦੇ ਫੇਸਲਿਫਟ ਮਾਡਲ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੋਕ ਲੰਬੇ ਸਮੇਂ ਤੋਂ ਇਸ ਕਾਰ ਦੇ ਅਪਡੇਟ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਆਉਣ ਵਾਲੀ ਕ੍ਰੇਟਾ ਫੇਸਲਿਫਟ ਦੇ ਡਿਜ਼ਾਈਨ ‘ਚ ਕਈ ਬਦਲਾਅ ਕੀਤੇ ਜਾ ਸਕਦੇ ਹਨ।

Mahindra XUV300 Facelift: ਮਹਿੰਦਰਾ ਵੀ ਤੇਜ਼ੀ ਨਾਲ ਨਵੀਂ ਕਾਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਭਾਰਤੀ ਬਾਜ਼ਾਰ ‘ਚ ਮਹਿੰਦਰਾ XUV300 ਦੇ ਫੇਸਲਿਫਟ ਵਰਜ਼ਨ ਦੇ ਆਉਣ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਭਾਰਤੀ SUV ਸਪੈਸ਼ਲਿਸਟ ਕੰਪਨੀ XUV300 ਫੇਸਲਿਫਟ ਨੂੰ 2024 ‘ਚ ਲਾਂਚ ਕਰ ਸਕਦੀ ਹੈ।

New Maruti Suzuki Swift: ਮਾਰੂਤੀ ਸੁਜ਼ੂਕੀ 2024 ਵਿੱਚ ਕਈ ਨਵੀਆਂ ਕਾਰਾਂ ਵੀ ਲਾਂਚ ਕਰ ਸਕਦੀ ਹੈ। ਇਸ ਵਿੱਚ ਮਾਰੂਤੀ ਸੁਜ਼ੂਕੀ ਸਵਿਫਟ ਦਾ 4th ਜੈਨਰੇਸ਼ਨ ਮਾਡਲ ਵੀ ਸ਼ਾਮਲ ਹੈ। ਕੰਪਨੀ ਅਗਲੇ ਸਾਲ ਸਵਿਫਟ ਦਾ ਨਵਾਂ ਮਾਡਲ ਲਾਂਚ ਕਰ ਸਕਦੀ ਹੈ। ਅਪਡੇਟ ਕੀਤੇ ਗਏ ਫੀਚਰਸ ਨਾਲ ਨਵੀਂ ਸਵਿਫਟ ਦੀ ਵਿਕਰੀ ਹੋਰ ਵਧਣ ਦੀ ਉਮੀਦ ਹੈ।