Tesla Robotaxi: ਟੇਸਲਾ ਦੀ ਸੈਲਫ਼-ਡਰਾਈਵਿੰਗ ਕਾਰ ਪੇਸ਼, ਐਲੋਨ ਮਸਕ ਦੀ ਇਸ ਵੀਡੀਓ ਵਿੱਚ ਵੇਖੋ ਵੇਰਵੇ
We Robot Event ਦੇ ਦੌਰਾਨ, Elon Musk ਨੇ Tesla Robotaxi ਦੀ ਘੁੰਡਚੁਕਾਈ ਕਰ ਦਿੱਤੀ ਹੈ। ਇਸ ਰੋਬੋਟੈਕਸੀ ਦੇ ਨਾਲ ਹੀ ਕੰਪਨੀ ਨੇ ਆਟੋਨੋਮਸ Robovan ਵੀ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਇਸ ਰੋਬੋਟੈਕਸੀ ਦੀ ਸੰਭਾਵਿਤ ਕੀਮਤ ਕੀ ਹੋਵੇਗੀ ਅਤੇ ਕੰਪਨੀ ਇਸ ਦਾ ਉਤਪਾਦਨ ਕਦੋਂ ਸ਼ੁਰੂ ਕਰ ਸਕਦੀ ਹੈ?
Tesla CEO Elon Musk ਮਸਕ ਨੇ ਕੰਪਨੀ ਦੀ ਪਹਿਲੀ Robotaxi ਤੋਂ ਪਰਦਾ ਚੁੱਕ ਦਿੱਤਾ ਹੈ। AI ਵਿਸ਼ੇਸ਼ਤਾਵਾਂ ਨਾਲ ਭਰਪੂਰ Robotaxi ਨੂੰ ਹਾਲ ਹੀ ਵਿੱਚ ਕੈਲੀਫੋਰਨੀਆ ਵਿੱਚ ਆਯੋਜਿਤ We Robot Event ਦੌਰਾਨ ਪੇਸ਼ ਕੀਤਾ ਗਿਆ ਹੈ। ਜੇਕਰ Tesla Robotaxi ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਦੋ ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੀ ਇਸ ਟੈਕਸੀ ‘ਚ ਨਾ ਤਾਂ ਪੈਡਲ ਅਤੇ ਨਾ ਹੀ ਸਟੀਅਰਿੰਗ ਦਿੱਤੀ ਗਈ ਹੈ।
ਈਵੈਂਟ ਦੌਰਾਨ, ਰੋਬੋਟੈਕਸੀ ਦੀ ਪ੍ਰੋਟੋਟਾਈਪ ਕਿਸਮ ਨੂੰ ਦੁਨੀਆ ਦੇ ਸਾਹਮਣੇ ਸ਼ੋਕੇਸ ਕੀਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਟੇਸਲਾ ਕੰਪਨੀ ਦੀ ਇਸ ਰੋਬੋਟੈਕਸੀ ਨੂੰ ਸਾਈਬਰਕੈਬ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ ਟੇਸਲਾ ਨੇ ਇਸ ਰੋਬੋਟੈਕਸੀ ਦੀ ਕੀਮਤ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਪਰ ਖਬਰਾਂ ਮੁਤਾਬਕ ਇਸ ਰੋਬੋਟੈਕਸੀ ਦੀ ਕੀਮਤ 30 ਹਜ਼ਾਰ ਡਾਲਰ ਯਾਨੀ ਕਰੀਬ 25 ਲੱਖ ਰੁਪਏ ਹੋ ਸਕਦੀ ਹੈ।
ਇਸ ਤੋਂ ਇਲਾਵਾ ਐਲੋਨ ਮਸਕ ਨੇ ਉਮੀਦ ਜਤਾਈ ਹੈ ਕਿ ਟੇਸਲਾ ਕੰਪਨੀ 2027 ਤੋਂ ਪਹਿਲਾਂ Tesla Robotaxi ਉਰਫ Cybercab ਦਾ ਉਤਪਾਦਨ ਸ਼ੁਰੂ ਕਰ ਸਕਦੀ ਹੈ। Tesla Robotaxi ਨਾਲ, ਆਟੋਨੋਮਸ ਵਾਹਨ ਰੋਬੋਵੇਨ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਰੋਬੋਵੈਨ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਵੈਨ ‘ਚ 20 ਲੋਕ ਇਕੱਠੇ ਸਫਰ ਕਰ ਸਕਣਗੇ। ਇਸ ਵੈਨ ਵਿੱਚ ਲੋਕਾਂ ਤੋਂ ਇਲਾਵਾ ਸਾਮਾਨ ਲਿਜਾਣ ਲਈ ਵੀ ਥਾਂ ਦਿੱਤੀ ਜਾਵੇਗੀ।
Robotaxi details pic.twitter.com/AVSoysc6pS
— Tesla (@Tesla) October 11, 2024
ਇਹ ਵੀ ਪੜ੍ਹੋ
Tesla Cybercab Features
ਰਿਪੋਰਟਾਂ ਮੁਤਾਬਕ ਰੋਬੋਟੈਕਸੀ ਦੀ ਰਨਿੰਗ ਕਾਸਟ 20 ਸੈਂਟ ਪ੍ਰਤੀ ਮੀਲ ਹੋ ਸਕਦੀ ਹੈ ਯਾਨੀ 1.6 ਕਿਲੋਮੀਟਰ ਦੀ ਕੀਮਤ ਕਰੀਬ 16 ਰੁਪਏ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਫੋਨ ‘ਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਹੈ, ਉਸੇ ਤਰ੍ਹਾਂ ਇਸ ਰੋਬੋਟੈਕਸੀ ਨੂੰ ਵੀ ਚਾਰਜ ਕਰਨ ਲਈ ਪਲੱਗ ਦੀ ਜ਼ਰੂਰਤ ਨਹੀਂ ਹੋਵੇਗੀ, ਇਹ ਸਾਈਬਰਕੈਬ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਵੇਗਾ।
BREAKING: Here is the first look at Teslas Cybercab.
IT LOOKS SICK IN PERSON!! pic.twitter.com/V2rkKsjNqz
— Sawyer Merritt (@SawyerMerritt) October 11, 2024
ਇਹ ਇੱਕ ਫੁਲੀ ਸੈਲਫ ਡ੍ਰਾਈਵਿੰਗ ਇਲੈਕਟ੍ਰਿਕ ਗੱਡੀ ਹੋਵੇਗੀ ਜਿਸ ਵਿੱਚ ਤੁਹਾਨੂੰ ਨਾ ਤਾਂ ਪੈਡਲ ਅਤੇ ਨਾ ਹੀ ਸਟੀਅਰਿੰਗ ਵ੍ਹੀਲ ਮਿਲੇਗਾ। ਕਾਰ ਦੀ ਲੁੱਕ ਬਾਹਰੋਂ ਕਾਫੀ ਸ਼ਾਨਦਾਰ ਲੱਗ ਰਹੀ ਹੈ, ਜਦਕਿ ਕਾਰ ਦਾ ਕੈਬਿਨ ਤੁਹਾਨੂੰ ਕਾਮਪੈਕਟ ਲੱਗ ਸਕਦਾ ਹੈ ਕਿਉਂਕਿ ਇਸ ‘ਚ ਸਿਰਫ ਦੋ ਲੋਕਾਂ ਦੇ ਬੈਠਣ ਦੀ ਹੀ ਜਗ੍ਹਾ ਦਿੱਤੀ ਗਈ ਹੈ।