2025 Tata Tigor Facelift: ਟਾਟਾ ਨੇ ਮਚਾਈ ਹਲਚਲ, 6 ਲੱਖ ਤੋਂ ਘੱਟ ਕੀਮਤ ‘ਚ ਲਾਂਚ ਕੀਤਾ Tigor ਫੇਸਲਿਫਟ ਮਾਡਲ
2025 Tata Tigor Facelift Car under 6 lakh: ਟਾਟਾ ਮੋਟਰ ਨੇ ਗਾਹਕਾਂ ਲਈ Tigor ਦਾ ਫੇਸਲਿਫਟ ਮਾਡਲ 6 ਲੱਖ ਰੁਪਏ ਤੋਂ ਘੱਟ ਕੀਮਤ 'ਤੇ ਲਾਂਚ ਕੀਤਾ ਹੈ। ਟਿਗੋਰ ਦਾ ਨਵਾਂ ਮਾਡਲ ਨਵੇਂ ਡਿਜ਼ਾਈਨ ਅਤੇ ਨਵੇਂ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ, ਆਓ ਜਾਣਦੇ ਹਾਂ ਨਵੇਂ ਮਾਡਲ ਲਈ ਤੁਹਾਨੂੰ ਕਿੰਨੇ ਪੈਸੇ ਦੇਣੇ ਪੈਣਗੇ?
Tata Motors ਨੇ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਭਾਰਤੀ ਬਾਜ਼ਾਰ ‘ਚ ਹਲਚਲ ਮਚਾਉਣੀ ਸ਼ੁਰੂ ਕਰ ਦਿੱਤੀ ਹੈ, 2025 Tata Tiago ਤੋਂ ਇਲਾਵਾ ਕੰਪਨੀ ਨੇ ਗਾਹਕਾਂ ਲਈ 2025 Tata Tigor ਨੂੰ ਵੀ ਲਾਂਚ ਕੀਤਾ ਹੈ। ਜੇਕਰ ਦੋ ਮਸ਼ਹੂਰ ਸਬ-ਕੰਪੈਕਟ ਸੇਡਾਨ ਮਾਰੂਤੀ ਸੁਜ਼ੂਕੀ ਡਿਜ਼ਾਇਰ ਤੇ ਹੌਂਡਾ ਅਮੇਜ਼ ਦੇ ਨਵੇਂ ਫੇਸਲਿਫਟ ਮਾਡਲ ਆ ਗਏ ਹਨ ਤਾਂ ਟਾਟਾ ਮੋਟਰਸ ਕਿਵੇਂ ਪਿੱਛੇ ਰਹਿ ਸਕਦੀ ਹੈ, Dezire ਤੇ Amaze ਤੋਂ ਬਾਅਦ ਕੰਪਨੀ ਨੇ Tigor ਨੂੰ ਵੀ ਨਵੇਂ ਫੀਚਰਸ ਨਾਲ ਬਾਜ਼ਾਰ ‘ਚ ਉਤਾਰਿਆ ਹੈ।
Tata Tigor Facelift ਮਾਡਲ ਲਾਂਚ ਕਰ ਦਿੱਤਾ ਗਿਆ ਹੈ ਪਰ ਤੁਸੀਂ ਇਸ ਵਾਹਨ ਦੀ ਪਹਿਲੀ ਝਲਕ ਆਟੋ ਐਕਸਪੋ 2025 ‘ਚ ਦੇਖ ਸਕਦੇ ਹੋ। ਆਓ ਜਾਣਦੇ ਹਾਂ ਟਿਓਗ ਦੇ ਨਵੇਂ ਮਾਡਲ ‘ਚ ਕੀ ਬਦਲਾਅ ਆਇਆ ਹੈ ਅਤੇ ਇਸ ਸੇਡਾਨ ਦੀ ਕੀਮਤ ਕੀ ਹੈ?
ਕੀ ਹੋਇਆ ਬਦਲਿਆ?
Tata Tigor ਨੂੰ ਦੇਖਣ ਤੋਂ ਬਾਅਦ ਇੱਕ ਗੱਲ ਸਾਫ ਹੋ ਜਾਂਦੀ ਹੈ ਕਿ ਕੰਪਨੀ ਨੇ ਸ਼ੇਪ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਪਰ ਵਾਹਨ ‘ਚ ਮਾਮੂਲੀ ਬਦਲਾਅ ਜ਼ਰੂਰ ਦੇਖਣ ਨੂੰ ਮਿਲਣਗੇ। ਫਰੰਟ ਗਰਿਲ ਅਤੇ ਬੰਪਰ ‘ਚ ਮਾਮੂਲੀ ਬਦਲਾਅ ਕੀਤੇ ਗਏ ਹਨ, ਜਦਕਿ ਰੀਅਰ ਬੰਪਰ ਨੂੰ ਕੰਪਨੀ ਨੇ ਰੀ-ਡਿਜ਼ਾਈਨ ਕੀਤਾ ਹੈ।
2025 Tata Tigor Features
Tata Tigor ਦੇ ਅਪਡੇਟ ਕੀਤੇ ਮਾਡਲ ਦੇ ਬੇਸ ਵੇਰੀਐਂਟ ‘ਚ ਸਮਾਰਟ ਸਟੀਅਰਿੰਗ ਵ੍ਹੀਲ ਤੇ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੇਸ ਵੇਰੀਐਂਟ ‘ਚ ਨਵੀਂ ਫੈਬਰਿਕ ਸੀਟਾਂ, ISOFIX ਸਪੋਰਟ, ਰੀਅਰ ਪਾਰਕਿੰਗ ਸੈਂਸਰ ਦਿੱਤੇ ਜਾ ਸਕਦੇ ਹਨ।
ਇਸ ਦੇ ਨਾਲ ਹੀ ਇਸ ਕਾਰ ਦੇ ਟਾਪ ਮਾਡਲ XZ Plus ਵਿੱਚ 10.25 ਇੰਚ ਫਲੋਟਿੰਗ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇ, ਐਂਡ੍ਰਾਇਡ ਆਟੋ, 360 ਡਿਗਰੀ ਕੈਮਰਾ, ਆਟੋਮੈਟਿਕ ਤਾਪਮਾਨ ਕੰਟਰੋਲ, ਰੇਨ ਸੈਂਸਿੰਗ ਵਾਈਪਰ ਅਤੇ ਕਰੂਜ਼ ਕੰਟਰੋਲ ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ
ਇੰਜਣ ਡਿਟੇਲਸ
ਡਿਜ਼ਾਈਨ ਤੇ ਫੀਚਰ ਅਪਡੇਟ ਤੋਂ ਇਲਾਵਾ ਕੰਪਨੀ ਨੇ ਇਸ ਗੱਡੀ ਦੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਪਹਿਲਾਂ ਦੀ ਤਰ੍ਹਾਂ ਇਸ ਕੰਪੈਕਟ ਸੇਡਾਨ ‘ਚ 1.2 ਲੀਟਰ ਦਾ ਤਿੰਨ ਸਿਲੰਡਰ ਪੈਟਰੋਲ ਇੰਜਣ ਮਿਲ ਸਕਦਾ ਹੈ।
2025 Tata Tigor Price
ਟਿਗੋਰ ਦੇ ਡਿਜ਼ਾਈਨ ਅਤੇ ਫੀਚਰਸ ਹੀ ਨਹੀਂ ਸਗੋਂ ਇਸ ਕਾਰ ਦੀ ਕੀਮਤ ‘ਚ ਵੀ ਬਦਲਾਅ ਕੀਤਾ ਗਿਆ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ XE ਵੇਰੀਐਂਟ ਨੂੰ ਬੰਦ ਕਰ ਦਿੱਤਾ ਹੈ ਤੇ ਹੁਣ ਇਸ ਕਾਰ ਦਾ ਸ਼ੁਰੂਆਤੀ ਵੇਰੀਐਂਟ XM ਹੈ, ਜਿਸ ਦੀ ਕੀਮਤ 5.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੋਵੇਗੀ।
ਇੱਥੇ ਦਿਲਚਸਪ ਗੱਲ ਇਹ ਹੈ ਕਿ ਪਹਿਲਾਂ XM ਵੇਰੀਐਂਟ ਦੀ ਕੀਮਤ 6.60 ਲੱਖ ਰੁਪਏ (ਐਕਸ-ਸ਼ੋਰੂਮ) ਸੀ। ਇਸ ਦੇ ਨਾਲ ਹੀ ਹੁਣ ਇਸ ਕਾਰ ਦੇ ਨਵੇਂ ਟਾਪ ਵੇਰੀਐਂਟ ਦੀ ਕੀਮਤ 8 ਲੱਖ 50 ਹਜ਼ਾਰ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਇਸ ਦੇ ਨਾਲ ਹੀ ਇਸ ਕਾਰ ਦੇ CNG ਵੇਰੀਐਂਟ ਦੀ ਕੀਮਤ 7.70 ਲੱਖ ਰੁਪਏ (ਐਕਸ-ਸ਼ੋਰੂਮ) ਤੋਂ 9.50 ਲੱਖ ਰੁਪਏ (ਐਕਸ-ਸ਼ੋਰੂਮ) ਹੈ।