Tata Nexon Facelift Launched: ਆ ਗਈ ਨਵੀਂ ਨੈਕਸਨ, ਸ਼ਾਨਦਾਰ ਫੀਚਰਸ ਦੇ ਨਾ ਇਹ ਹੈ ਕੀਮਤ

Updated On: 

14 Sep 2023 13:24 PM

New Tata Nexon Facelift Price: ਟਾਟਾ ਨੈਕਸਨ ਫੇਸਲਿਫਟ ਲਾਂਚ ਕਰ ਦਿੱਤੀ ਹੈ। ਨਵੀਂ SUV ਪੁਰਾਣੇ ਮਾਡਲ ਤੋਂ ਵੀ ਬਿਹਤਰ ਹੋ ਗਈ ਹੈ। ਨਵੀਂ Tata Nexon ਦੇ ਡਿਜ਼ਾਈਨ, ਫੀਚਰਸ, ਇੰਜਣ ਅਤੇ ਪਰਫਾਰਮੈਂਸ 'ਚ ਕਿਹੜੇ-ਕਿਹੜੇ ਅਪਡੇਟ ਕੀਤੇ ਗਏ ਹਨ ਅਤੇ ਇਸ ਦਾ ਮਾਈਲੇਜ ਕੀ ਹੋਵੇਗਾ...ਇੱਥੇ ਜਾਣੋ।

Tata Nexon Facelift Launched: ਆ ਗਈ ਨਵੀਂ ਨੈਕਸਨ, ਸ਼ਾਨਦਾਰ ਫੀਚਰਸ ਦੇ ਨਾ ਇਹ ਹੈ ਕੀਮਤ
Follow Us On

ਨਵੀਂ Tata Nexon ਨੂੰ ਆਖਿਰਕਾਰ ਲਾਂਚ ਕਰ ਦਿੱਤਾ ਗਿਆ ਹੈ। ਇਹ SUV ਪਹਿਲਾਂ ਹੀ ਭਾਰਤੀ ਬਾਜ਼ਾਰ ‘ਚ ਵੇਚੀ ਜਾ ਰਹੀ ਹੈ ਪਰ ਹੁਣ ਇਸ ਦਾ ਫੇਸਲਿਫਟ ਮਾਡਲ ਲਾਂਚ ਕਰ ਦਿੱਤਾ ਗਿਆ ਹੈ। ਨਵੇਂ Nexon ਦੀ 21,000 ਰੁਪਏ ਵਿੱਚ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ।ਉੱਥੇ ਹੀ ਇਸ ਨੂੰ ਕੁਝ ਡੀਲਰਸ਼ਿਪ ‘ਤੇ ਵੀ ਸਪੌਟ ਕੀਤਾ ਗਿਆ।ਇਸ ਦੀ ਡਿਲੀਵਰੀ ਵੀ ਜਲਦੀ ਸ਼ੁਰੂ ਹੋ ਜਾਵੇਗੀ।

Tata Nexon Facelift ਨੂੰ ਕਿਹੜੀਆਂ ਅਪਡੇਟਾਂ ਪ੍ਰਾਪਤ ਹੋਈਆਂ ਹਨ ਅਤੇ ਇਸਦੀ ਕੀਮਤ ਪਿਛਲੇ ਮਾਡਲ ਦੇ ਮੁਕਾਬਲੇ ਕਿੰਨੀ ਵੱਖਰੀ ਹੈ, ਇਸ ਬਾਰੇ ਸਾਰੀ ਡਿਟੇਲ ਤੁਹਾਨੂੰ ਇੱਥੇ ਮਿਲੇਗੀ।

2023 Tata Nexon ਦੇ ਵੇਰੀਐਂਟ

ਨਵੀਂ Nexon ਨੂੰ ਕੁੱਲ 7 ਵੇਰੀਐਂਟ ਆਪਸ਼ਨ ਵਿੱਚ ਖਰੀਦਿਆ ਜਾ ਸਕਦਾ ਹੈ, ਜਿਸ ਵਿੱਚ ਸਮਾਰਟ, ਸਮਾਰਟ+, ਪਿਓਰ, ਕ੍ਰਿਏਟਿਵ, ਕ੍ਰਿਏਟਿਵ+, ਫਿਅਰਲੇਸ ਅਤੇ ਫੀਅਰਲੈੱਸ ਪਲੱਸ ਸ਼ਾਮਲ ਹਨ। ਇਸ ਕਾਰ ਨੂੰ ਕ੍ਰਿਏਟਿਵ ਓਸ਼ਅਨ, ਫੀਅਰਲੇਸ ਪਰਪਲ, ਫਲੇਮ ਰੈੱਡ, ਡੇਟੋਨਾ ਗ੍ਰੇ, ਪਿਊਰ ਗ੍ਰੇ ਅਤੇ ਪ੍ਰਿਜ਼ਮੈਟਿਕ ਵ੍ਹਾਈਟ ਵਰਗੇ ਕਲਰ ਆਪਸ਼ਨਜ਼ ‘ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਕਾਰ ਡਿਊਲ ਟੋਨ ਕਲਰ ਆਪਸ਼ਨ ‘ਚ ਵੀ ਆਉਂਦੀ ਹੈ।

2023 Tata Nexon ਦੀਆਂ ਵਿਸ਼ੇਸ਼ਤਾਵਾਂ

ਕਾਰ ਵਿੱਚ 10.25 ਇੰਚ ਟੱਚਸਕਰੀਨ ਇੰਫੋਟੇਨਮੈਂਟ ਅਤੇ 10.25 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੈ। ਇਸ ਤੋਂ ਇਲਾਵਾ ਇਹ ਕਾਰ ਵਾਇਰਲੈੱਸ ਚਾਰਜਰ, ਏਅਰ ਪਿਊਰੀਫਾਇਰ, ਐਕਸ-ਪ੍ਰੈਸ ਕੂਲ ਫੰਕਸ਼ਨ, ਡਿਫੋਗਰ, ਵੈਂਟੀਲੇਟਿਡ ਫਰੰਟ ਸੀਟਾਂ, ਕਨੈਕਟਡ ਕਾਰ ਟੈਕਨਾਲੋਜੀ, ਹਰਮਨ ਦੇ 4-ਸਪੀਕਰ ਸਾਊਂਡ ਸਿਸਟਮ, LED ਲਾਈਟਿੰਗ ਵਰਗੇ ਕਈ ਪ੍ਰੀਮੀਅਮ ਫੀਚਰਸ ਨਾਲ ਭਰਪੂਰ ਹੈ।

2023 Tata Nexon ਦੀ ਸੇਫਟੀ

ਨਵੇਂ Nexon ਦੇ ਬੇਸ ਮਾਡਲ ਵਿੱਚ 6 ਏਅਰਬੈਗ ਵੀ ਮਿਲਣਗੇ। ਇਸ ‘ਚ ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ, EBD, ABS, ਹਿੱਲ-ਹੋਲਡ ਅਸਿਸਟ, ਰਿਵਰਸ ਪਾਰਕਿੰਗ ਸੈਂਸਰ, ਇਲੈਕਟ੍ਰਾਨਿਕ ਟ੍ਰੈਕਸ਼ਨ ਕੰਟਰੋਲ, 360 ਡਿਗਰੀ ਕੈਮਰਾ, ਫਰੰਟ ਪਾਰਕਿੰਗ ਸੈਂਸਰ, ਬਲਾਇੰਡ ਸਪਾਟ ਮਾਨੀਟਰ, ਕਰੂਜ਼ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਸੁਰੱਖਿਆ ਫੀਚਰਸ ਦਿੱਤੇ ਗਏ ਹਨ।

ਟਾਟਾ ਨੈਕਸਨ ਫੇਸਲਿਫਟ ਇੰਜਣ

Nexon ਫੇਸਲਿਫਟ ਵਿੱਚ 1.2 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਦਾ ਵਿਕਲਪ ਹੈ। ਇਸ ਦਾ ਪੈਟਰੋਲ ਇੰਜਣ 120 PS ਦੀ ਪਾਵਰ ਜਨਰੇਟ ਕਰ ਸਕਦਾ ਹੈ, ਜਦਕਿ ਡੀਜ਼ਲ ਇੰਜਣ 115 PS ਦੀ ਪਾਵਰ ਦਿੰਦਾ ਹੈ। ਪੈਟਰੋਲ ਇੰਜਣ ਦੇ ਨਾਲ ਚਾਰ ਗਿਅਰਬਾਕਸ ਆਪਸ਼ਨ ਉਪਲਬਧ ਹੋਣਗੇ। ਇਨ੍ਹਾਂ ਵਿੱਚ 5-ਸਪੀਡ ਮੈਨੂਅਲ, 6-ਸਪੀਡ ਮੈਨੂਅਲ, 6-ਸਪੀਡ ਆਟੋਮੈਟਿਕ ਅਤੇ 7-ਸਪੀਡ ਡਿਊਲ ਕਲਚ ਟ੍ਰਾਂਸਮਿਸ਼ਨ ਸ਼ਾਮਲ ਹਨ। ਜਦੋਂ ਕਿ ਡੀਜ਼ਲ ਇੰਜਣ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਦਿੱਤਾ ਗਿਆ ਹੈ।

ਟਾਟਾ ਨੈਕਸਨ ਫੇਸਲਿਫਟ ਦੀ ਕੀਮਤ

ਤੁਸੀਂ Tata Nexon Facelift ਨੂੰ 8.09 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕਦੇ ਹੋ। ਜਦੋਂ ਕਿ ਇਸ ਦੇ ਟਾਪ ਮਾਡਲ ਦੀ ਕੀਮਤ 12.99 ਲੱਖ ਰੁਪਏ (ਐਕਸ-ਸ਼ੋਰੂਮ) ਹੈ।