400km ਦੀ ਸ਼ਾਨਦਾਰ ਰੇਂਜ! Creta EV ਤੋਂ ਬਾਅਦ ਹੁਣ Tata Harrier EV ਦੀ ਧੱਕ
ਟਾਟਾ ਮੋਟਰਸ ਕੋਲ ਪਹਿਲਾਂ ਤੋਂ ਹੀ ਪੰਚ, ਟਿਆਗੋ, ਕਰਵ ਵਰਗੇ ਇਲੈਕਟ੍ਰਿਕ ਵਾਹਨ ਹਨ, ਪਰ ਹੁਣ ਕੰਪਨੀ ਹੈਰੀਅਰ ਇਲੈਕਟ੍ਰਿਕ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੈਰੀਅਰ ਦੇ ਇਲੈਕਟ੍ਰਿਕ ਅਵਤਾਰ ਲਈ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਇੱਕ ਵੱਖਰਾ ਪੇਜ ਵੀ ਤਿਆਰ ਕੀਤਾ ਗਿਆ ਹੈ, ਆਓ ਜਾਣਦੇ ਹਾਂ ਕਿ ਹੈਰੀਅਰ ਦੇ ਇਲੈਕਟ੍ਰਿਕ ਅਵਤਾਰ ਵਿੱਚ ਕੀ-ਕੀ ਵਿਸ਼ੇਸ਼ਤਾਵਾਂ ਮਿਲ ਸਕਦੀਆਂ ਹਨ?
Tata Harrier EV: ਵਿਸ਼ੇਸ਼ਤਾਵਾਂ
Harrier ਦੇ ਇਲੈਕਟ੍ਰਿਕ ਅਵਤਾਰ ‘ਚ ਵੱਡਾ 12.3-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਹਮਣੇ ਹਵਾਦਾਰ ਸੀਟਾਂ ਤੇ ਅੰਬੀਨਟ ਲਾਈਟਿੰਗ ਦਿੱਤੀ ਜਾ ਸਕਦੀ ਹੈ।ਬੈਟਰੀ ਅਤੇ ਡਰਾਈਵਿੰਗ ਰੇਂਜ
Harrier EV ਨੂੰ ਡਿਊਲ ਇਲੈਕਟ੍ਰਿਕ ਮੋਟਰ ਨਾਲ ਦਿੱਤਾ ਜਾ ਸਕਦਾ ਹੈ ਅਤੇ ਇਸ SUV ਨੂੰ 60kWh ਅਤੇ 80kWh ਬੈਟਰੀ ਵਿਕਲਪਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫਰੰਟ ਵ੍ਹੀਲ ਡਰਾਈਵ ਵਿਕਲਪ ਸਟੈਂਡਰਡ ਵੇਰੀਐਂਟ ਵਿੱਚ ਉਪਲਬਧ ਹੋਵੇਗਾ ਤੇ ਇਸ ਨੂੰ ਸਿੰਗਲ ਮੋਟਰ ਸੈਟਅਪ ਨਾਲ ਲਾਂਚ ਕੀਤਾ ਜਾ ਸਕਦਾ ਹੈ, ਫਿਲਹਾਲ ਇਸ ਵੇਰੀਐਂਟ ਦੀ ਡਰਾਈਵਿੰਗ ਰੇਂਜ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟਾਟਾ ਮੋਟਰਸ ਦੀ ਇਸ ਇਲੈਕਟ੍ਰਿਕ SUV ਨਾਲ ਤੁਸੀਂ ਸਿੰਗਲ ਚਾਰਜ ‘ਤੇ 400 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਜਨਵਰੀ ‘ਚ ਲਾਂਚ ਹੋਣ ਵਾਲੀ Hyundai ਦੀ ਪਹਿਲੀ ਇਲੈਕਟ੍ਰਿਕ SUV Creta ਦੀ ਡਰਾਈਵਿੰਗ ਰੇਂਜ ਦੇ ਬਾਰੇ ‘ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ ਸਿੰਗਲ ਚਾਰਜ ‘ਤੇ 473 ਕਿਲੋਮੀਟਰ ਤੱਕ ਚੱਲ ਸਕਦੀ ਹੈ।Tata Harrier EV Price (ਉਮੀਦ)
ਟਾਟਾ ਹੈਰੀਅਰ ਦੇ ਇਲੈਕਟ੍ਰਿਕ ਅਵਤਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਵਾਹਨ ਦੀ ਸ਼ੁਰੂਆਤੀ ਕੀਮਤ ਲਗਭਗ 30 ਲੱਖ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ। ਇਹ ਗੱਡੀ BYD Atto 3 ਅਤੇ Mahindra XEV 9e ਨੂੰ ਸਖ਼ਤ ਮੁਕਾਬਲਾ ਦੇਵੇਗੀ।
Follow Us
