ਸਰਕਾਰ ਵਧਾਉਂਦੀ ਰਹਿ ਗਈ ਟੈਕਸ, ਇੱਧਰ ਸੈਕੰਡ ਹੈਂਡ ਕਾਰਾਂ ਨੇ 2024 ਵਿੱਚ ਮਚਾਇਆ ਧਮਾਲ

Published: 

08 Jan 2025 16:57 PM

Spinny ਨੇ ਆਪਣੀ ਸਾਲਾਨਾ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਾਲ 2024 'ਚ ਸੈਕਿੰਡ ਹੈਂਡ ਕਾਰ ਖਰੀਦਦਾਰਾਂ 'ਚੋਂ 76 ਫੀਸਦੀ ਪਹਿਲੀ ਵਾਰ ਕਾਰ ਖਰੀਦ ਰਹੇ ਸਨ। ਪਿਛਲੇ ਸਾਲ ਦੇ ਮੁਕਾਬਲੇ 3 ਫੀਸਦੀ ਦਾ ਵਾਧਾ ਹੋਇਆ ਹੈ।

ਸਰਕਾਰ ਵਧਾਉਂਦੀ ਰਹਿ ਗਈ ਟੈਕਸ, ਇੱਧਰ ਸੈਕੰਡ ਹੈਂਡ ਕਾਰਾਂ ਨੇ 2024 ਵਿੱਚ ਮਚਾਇਆ ਧਮਾਲ

ਸਰਕਾਰ ਵਧਾਉਂਦੀ ਰਹਿ ਗਈ ਟੈਕਸ, ਇੱਧਰ ਸੈਕੰਡ ਹੈਂਡ ਕਾਰਾਂ ਨੇ 2024 ਵਿੱਚ ਮਚਾਈ ਧਮਾ

Follow Us On

ਭਾਰਤ ਵਿੱਚ ਕਾਰ ਖਰੀਦਦਾਰਾਂ ਦੇ ਬਾਰੇ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਕ ਪਾਸੇ ਭਾਰਤ ਸਰਕਾਰ ਟੈਕਸਾਂ ਨੂੰ ਲੈ ਕੇ ਲਗਾਤਾਰ ਬਦਲਾਅ ਕਰ ਰਹੀ ਹੈ। ਦੂਜੇ ਪਾਸੇ ਸਾਲ 2024 ‘ਚ ਸੈਕਿੰਡ ਹੈਂਡ ਕਾਰ ਖਰੀਦਦਾਰਾਂ ‘ਚੋਂ 76 ਫੀਸਦੀ ਪਹਿਲੀ ਵਾਰ ਕਾਰ ਖਰੀਦ ਰਹੇ ਸਨ। ਹਾਲ ਹੀ ‘ਚ GST ਕੌਂਸਲ ਦੀ ਬੈਠਕ ‘ਚ ਸਰਕਾਰ ਨੇ ਸੈਕਿੰਡ ਹੈਂਡ ਕਾਰਾਂ ‘ਤੇ ਟੈਕਸ ਲਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸਪਿੰਨੀ ਨੇ Spinny ਨੇ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 3 ਫੀਸਦੀ ਦਾ ਵਾਧਾ ਹੋਇਆ ਹੈ। ਇਸ ਪਲੇਟਫਾਰਮ ‘ਤੇ ਮਹਿਲਾ ਗਾਹਕਾਂ ਦੀ ਗਿਣਤੀ 26 ਫੀਸਦੀ ਹੈ। ਇਨ੍ਹਾਂ ‘ਚੋਂ 60 ਫੀਸਦੀ ਔਰਤਾਂ ਆਟੋਮੈਟਿਕ ਹੈਚਬੈਕ ਕਾਰਾਂ ਨੂੰ ਤਰਜੀਹ ਦੇ ਰਹੀਆਂ ਹਨ। ਜਦੋਂ ਕਿ 18 ਫੀਸਦੀ ਨੂੰ ਐੱਸਯੂਵੀ ਪਸੰਦ ਹੈ।

ਹਰ ਕਿਸੇ ਦੀ ਪਸੰਦੀਦਾ ਹੈ ਇਹ ਕਾਰ

ਰਿਪੋਰਟ ‘ਚ ਦੱਸਿਆ ਗਿਆ ਹੈ ਕਿ 2024 ‘ਚ ਸਭ ਤੋਂ ਪਸੰਦੀਦਾ ਕਾਰਾਂ ਦੇ ਮਾਡਲਾਂ ‘ਚ ਬਦਲਾਅ ਕੀਤਾ ਗਿਆ ਹੈ। Renault Kwid ਅਜੇ ਵੀ ਸਭ ਤੋਂ ਪਸੰਦੀਦਾ ਹੈ। Hyundai Grand i10 ਨੇ ਆਪਣੀ ਜਗ੍ਹਾ ਬਰਕਰਾਰ ਰੱਖ ਰਹੀ ਹੈ। ਮਾਰੂਤੀ ਸੁਜ਼ੂਕੀ ਸਵਿਫਟ ਨੇ ਬਲੇਨੋ ਨੂੰ ਪਿੱਛੇ ਛੱਡਦੇ ਹੋਏ ਟਾਪ-3 ਵਿੱਚ ਆਪਣੀ ਜਗ੍ਹਾ ਬਣਾਈ ਹੈ। ਹੈਚਬੈਕ ਕਾਰਾਂ ਅੱਜ ਵੀ ਸਭ ਤੋਂ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਛੋਟੇ ਅਤੇ ਕਿਫ਼ਾਇਤੀ ਵਾਹਨਾਂ ਵੱਲ ਵੱਧ ਰਹੇ ਹਨ।

ਕਾਂਪੈਕਟ SUV ਸੈਗਮੈਂਟ ਵਿੱਚ ਵਾਧਾ

ਸਾਲ ਦੇ ਅੰਤ ਵਿੱਚ, ਸਪਿੰਨੀ ਦੇ ਸੰਸਥਾਪਕ ਅਤੇ ਸੀਈਓ ਨੀਰਜ ਸਿੰਘ ਨੇ ਕਿਹਾ ਕਿ 2015 ਵਿੱਚ ਆਪਣੀ ਪਹਿਲੀ ਕਾਰ ਦੀ ਡਿਲੀਵਰੀ ਤੋਂ ਲੈ ਕੇ 2024 ਦੇ ਅੰਤ ਤੱਕ 2 ਲੱਖ ਤੋਂ ਵੱਧ ਕਹਾਣੀਆਂ ਤੱਕ ਦਾ ਇਹ ਸਫ਼ਰ ਮਾਣ ਅਤੇ ਸਨਮਾਨ ਨਾਲ ਭਰਪੂਰ ਰਿਹਾ ਹੈ। ਰਿਪੋਰਟ ਮੁਤਾਬਕ ਕੰਪੈਕਟ SUV ਸੈਗਮੈਂਟ ‘ਚ 20 ਫੀਸਦੀ ਦਾ ਵਾਧਾ ਹੋਇਆ ਹੈ। ਈਕੋਸਪੋਰਟ ਵਰਗੇ ਮਾਡਲਾਂ ਨੂੰ ਅਜੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।

ਟਾਪ ‘ਤੇ ਪੈਟਰੋਲ ਵਾਲੀਆਂ ਗੱਡੀਆਂ

82 ਫੀਸਦੀ ਲੋਕ ਅਜੇ ਵੀ ਪੈਟਰੋਲ ਵਾਹਨਾਂ ਨੂੰ ਹੀ ਤਰਜੀਹ ਦੇ ਰਹੇ ਹਨ। ਡੀਜ਼ਲ ਕਾਰਾਂ ਦੀ ਹਿੱਸੇਦਾਰੀ ਘਟ ਕੇ 12 ਫੀਸਦੀ ਰਹਿ ਗਈ ਹੈ। ਜਦੋਂ ਕਿ ਸੀਐਨਜੀ 4 ਫੀਸਦੀ ਅਤੇ ਇਲੈਕਟ੍ਰਿਕ 2 ਫੀਸਦੀ ‘ਤੇ ਹੈ। Spinny ਦੇ ਅਨੁਸਾਰ, ਬੈਂਗਲੁਰੂ, ਦਿੱਲੀ ਐਨਸੀਆਰ ਅਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਨੇ ਵਿਕਰੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਇਹ ਸਪੱਸ਼ਟ ਹੈ ਕਿ ਪਿਛਲੇ ਸਾਲ ਬੈਂਗਲੁਰੂ, ਦਿੱਲੀ ਐਨਸੀਆਰ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਬਹੁਤ ਸਾਰੀਆਂ ਕਾਰਾਂ ਵੇਚੀਆਂ ਗਈਆਂ ਸਨ।