ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਪੁਰਾਣੇ ਵਾਹਨਾਂ ਲਈ ਸਕਰੈਪ ਨੀਤੀ ਲਾਜ਼ਮੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕੇਂਦਰੀ ਸੜਕ ਅਤੇ ਟਰਾਂਸਪੋਰਟ ਸਕੱਤਰ ਅਨੁਰਾਗ ਜੈਨ ਦਾ ਕਹਿਣਾ ਹੈ ਕਿ ਸਰਕਾਰ ਸਕਰੈਪ ਨੀਤੀ ਵਿੱਚ ਬਦਲਾਅ ਕਰਨ ਬਾਰੇ ਸੋਚ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਵਾਹਨ ਦੀ ਉਮਰ ਦੀ ਬਜਾਏ ਇਹ ਦੇਖਿਆ ਜਾਵੇਗਾ ਕਿ ਇਕ ਕਾਰ ਕਿੰਨਾ ਪ੍ਰਦੂਸ਼ਣ ਫੈਲਾਉਂਦੀ ਹੈ। ਇਸ ਦੇ ਆਧਾਰ ‘ਤੇ ਇਸ ਨੂੰ ਸਕਰੈਪ ਲਈ ਭੇਜਿਆ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਵਾਹਨਾਂ ਦੇ ਪ੍ਰਦੂਸ਼ਣ ਦੇ ਪੱਧਰ ਨੂੰ ਸਕਰੈਪ ਦਾ ਮਿਆਰ ਮੰਨਿਆ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ‘ਤੇ ਗੱਲਬਾਤ ਜਾਰੀ ਹੈ।