ਬਰਸਾਤ 'ਚ ਬਾਈਕ-ਸਕੂਟਰ 'ਤੇ ਛਤਰੀ ਨਹੀਂ, ਵਾਈਪਰ ਹੈਲਮੇਟ ਨਹੀਂ ਹੋਣ ਦੇਵੇਗਾ ਹਾਦਸਾ | monsoon driving safety helmet-with-wiper-safety-for-rainy-season-see-price-and-features full detail in punjabi Punjabi news - TV9 Punjabi

ਬਰਸਾਤ ‘ਚ ਬਾਈਕ-ਸਕੂਟਰ ‘ਤੇ ਛਤਰੀ ਨਹੀਂ, ਵਾਈਪਰ ਹੈਲਮੇਟ ਨਹੀਂ ਹੋਣ ਦੇਵੇਗਾ ਹਾਦਸਾ

Updated On: 

27 Jun 2024 14:55 PM

Helmet Auto: ਜੇਕਰ ਤੁਹਾਡੇ ਕੋਲ ਦੋ ਪਹੀਆ ਵਾਹਨ ਹੈ ਅਤੇ ਤੁਸੀਂ ਰੋਜ਼ਾਨਾ ਇਸ 'ਤੇ ਸਫ਼ਰ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬੜੇ ਕੰਮ ਦੀ ਹੈ। ਇੱਥੇ ਜਾਣੋਂ ਕਿ ਤੁਸੀਂ ਬਰਸਾਤ ਦੇ ਮੌਸਮ ਵਿੱਚ ਦੋਪਹੀਆ ਵਾਹਨ ਦੀ ਸਵਾਰੀ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਕਿਵੇਂ ਬਣਾ ਸਕਦੇ ਹੋ। ਇਸ ਤੋਂ ਬਾਅਦ ਬਰਸਾਤ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਿਆ ਜਾ ਸਕਦਾ ਹੈ।

ਬਰਸਾਤ ਚ ਬਾਈਕ-ਸਕੂਟਰ ਤੇ ਛਤਰੀ ਨਹੀਂ, ਵਾਈਪਰ ਹੈਲਮੇਟ ਨਹੀਂ ਹੋਣ ਦੇਵੇਗਾ ਹਾਦਸਾ

Helmet Wiper

Follow Us On

ਬਰਸਾਤ ਵਿੱਚ ਸੜਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਹੈਲਮੇਟ ‘ਤੇ ਲਗਾਤਾਰ ਮੀਂਹ ਦੀਆਂ ਬੂੰਦਾਂ ਡਿੱਗਣ ਕਾਰਨ ਵਿਜ਼ੀਬਿਲਟੀ ਦੀ ਸਮੱਸਿਆ ਪੈਦਾ ਹੁੰਦੀ ਹੈ। ਗੱਡੀ ਚਲਾਉਂਦੇ ਸਮੇਂ ਵਿਜ਼ੀਬਿਲਿਟੀ ਇਸ਼ੂ ਦਿੱਕਤ ਆਉਣਾ ਕਿਸੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਕਾਰ ਵਿੱਚ ਤੁਹਾਨੂੰ ਵਿੰਡਸ਼ੀਲਡ ਸਾਫ਼ ਕਰਨ ਲਈ ਵਾਈਪਰ ਮਿਲਦੇ ਹਨ, ਦੋ ਪਹੀਆ ਵਾਹਨ ‘ਤੇ ਕੀ ਕਰਨਾ ਹੈ? ਇਸ ਦੇ ਲਈ ਤੁਸੀਂ ਆਪਣੇ ਲਈ ਹੈਲਮੇਟ ਵਾਈਪਰ ਖਰੀਦ ਸਕਦੇ ਹੋ। ਇਹ ਇਲੈਕਟ੍ਰਿਕ ਵਾਈਪਰ ਹੈਲਮੇਟ ਹਨ ਜੋ ਮੀਂਹ ਜਾਂ ਧੁੰਦ ਵਿੱਚ ਤੁਹਾਡੇ ਲਈ ਫਾਇਦੇਮੰਦ ਸਾਬਤ ਹੁੰਦੇ ਹਨ ਅਤੇ ਤੁਹਾਨੂੰ ਹਾਦਸਿਆਂ ਤੋਂ ਬਚਾ ਸਕਦੇ ਹਨ।

ਸ਼ਕਲਾਕਰ ਮੋਟਰਸਾਈਕਲ ਹੈਲਮੇਟ ਵਾਈਪਰ (Shkalacar Motorcycle Helmet Wiper)

ਇਹ ਮੋਟਰਸਾਈਕਲ ਹੈਲਮੇਟ ਵਾਈਪਰ ਆਪਣੇ ਆਪ ਹੀ ਤੁਹਾਡੇ ਸਾਹਮਣੇ ਦੇ ਸ਼ੀਸ਼ੇ ਨੂੰ ਸਾਫ਼ ਕਰਦਾ ਰਹਿੰਦਾ ਹੈ। ਇਹ ਯੂਨੀਵਰਸਲ ਇਲੈਕਟ੍ਰਿਕ ਵਾਈਪਰ ਤੁਹਾਨੂੰ ਹਾਦਸਿਆਂ ਤੋਂ ਬਚਾ ਸਕਦੇ ਹਨ। ਤੁਸੀਂ ਜਦੋਂ ਚਾਹੋ ਇਸ ਦੇ ਵਾਈਪਰ ਨੂੰ ਬੰਦ ਕਰ ਸਕਦੇ ਹੋ ਅਤੇ ਜਦੋਂ ਚਾਹੋ ਇਸਨੂੰ ਚਾਲੂ ਕਰ ਸਕਦੇ ਹੋ। ਇਹ ਤੁਹਾਡੀ ਡ੍ਰਾਈਵਿੰਗ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ ਪਰ ਇਹ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਮੀਂਹ ਜਾਂ ਧੁੰਦ ਵਿੱਚ ਸੜਕ ਨੂੰ ਸਾਫ਼-ਸਾਫ਼ ਦੇਖਦੇ ਹੋ। ਹੈਲਮੇਟ ਪਹਿਨਣ ਤੋਂ ਬਾਅਦ ਤੁਹਾਨੂੰ ਵਿਜ਼ੀਬਿਲਿਟੀ ਦੀ ਸਮੱਸਿਆ ਦਾ ਸਾਹਮਣਾ ਨਾ ਆਵੇ।

ਮੀਂਹ ਅਤੇ ਤੇਜ਼ ਹਵਾ ਦਾ ਅਸਰ?

ਇਹ ਵਾਈਪਰ ਚੰਗੀ ਕੁਆਲਿਟੀ ਦੇ ਪਲਾਸਟਿਕ ਅਤੇ ਰਬੜ ਦੇ ਬਣੇ ਹੁੰਦੇ ਹਨ, ਜੋ ਤੁਹਾਨੂੰ ਲੰਬੇ ਸਮੇਂ ਤੱਕ ਚੱਲ ਸਕਦੇ ਹਨ। ਉਹ ਮੀਂਹ ਅਤੇ ਤੇਜ਼ ਹਵਾ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਆਪਣਾ ਕੰਮ ਕਰ ਸਕਦੇ ਹਨ। ਤੇਜ਼ ਹਵਾ ਅਤੇ ਮੀਂਹ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ।

ਇਹ ਵੀ ਪੜ੍ਹੋ – ਮਾਨਸੂਨ ਚ Safe ਡਰਾਈਵਿੰਗ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਅਰਾਮ ਨਾਲ ਹੋਵੇਗਾ ਸਫ਼ਰ

ਕੀਮਤ ਅਤੇ ਉਪਲਬਧਤਾ

ਇਹ ਹੈਲਮੇਟ ਆਮ ਹੈਲਮੇਟ ਨਾਲੋਂ ਥੋੜ੍ਹਾ ਮਹਿੰਗਾ ਹੋ ਸਕਦਾ ਹੈ। ਪਰ ਬਰਸਾਤ ਦੇ ਮੌਸਮ ਵਿੱਚ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਹਾਲਾਂਕਿ ਇਸ ਦੀ ਅਸਲੀ ਕੀਮਤ 9,911 ਰੁਪਏ ਹੈ ਪਰ ਤੁਸੀਂ ਇਸ ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਤੋਂ 38 ਫੀਸਦੀ ਡਿਸਕਾਊਂਟ ਨਾਲ ਸਿਰਫ 6,194 ਰੁਪਏ ‘ਚ ਖਰੀਦ ਸਕਦੇ ਹੋ। ਐਮਾਜ਼ਾਨ ਤੋਂ ਇਲਾਵਾ, ਤੁਸੀਂ ਹੋਰ ਈ-ਕਾਮਰਸ ਪਲੇਟਫਾਰਮਾਂ ਤੋਂ ਵੀ ਖਰੀਦ ਸਕਦੇ ਹੋ।

ਹੈਲਮੇਟ ਵਾਈਪਰ ਨੂੰ ਫਿੱਟ ਕਰਨ ਲਈ ਤੁਹਾਨੂੰ ਕਿਸੇ ਸਪੈਸ਼ਲਾਈਜੇਸ਼ਨ ਦੀ ਲੋੜ ਨਹੀਂ ਪਵੇਗੀ। ਇਸ ‘ਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਕੇ, ਤੁਸੀਂ ਇਸਨੂੰ ਆਸਾਨੀ ਨਾਲ ਆਪਣੇ ਹੈਲਮੇਟ ‘ਤੇ ਲਗਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਾਈਪਰ ਦੇ ਨਾਲ ਆਉਣ ਵਾਲੇ ਹੈਲਮੇਟ ਵੀ ਖਰੀਦ ਸਕਦੇ ਹੋ।

Exit mobile version