Mahindra Thar Discount: 3 ਦਰਵਾਜ਼ਿਆਂ ਵਾਲੀ ਥਾਰ ‘ਤੇ 3 ਲੱਖ ਰੁਪਏ ਤੱਕ ਦਾ Discount, ਚੁੱਕ ਲਵੋ ਫਾਇਦਾ

Updated On: 

07 Nov 2024 13:33 PM

SUV Under 20 Lakh: ਮਹਿੰਦਰਾ ਦੀ ਮਸ਼ਹੂਰ ਅਤੇ ਸਭ ਤੋਂ ਵੱਧ ਵਿਕਣ ਵਾਲੀ SUV Mahindra Thar ਨੂੰ ਇਸਦੇ 3 ਡੋਰ ਵਰਜ਼ਨ 'ਤੇ ਭਾਰੀ ਛੋਟ ਮਿਲ ਰਹੀ ਹੈ। ਪੰਜ-ਦਰਵਾਜ਼ੇ ਵਾਲੇ ਨਵੇਂ ਮਾਡਲ ਦੀ ਐਂਟਰੀ ਤੋਂ ਬਾਅਦ, ਤਿੰਨ-ਦਰਵਾਜ਼ੇ ਵਾਲੇ ਵੇਰੀਐਂਟ ਦਾ ਵੇਟਿੰਗ ਪੀਰੀਅਡ ਘੱਟ ਹੋ ਗਿਆ ਹੈ ਅਤੇ ਡਿਸਕਾਉਂਟ ਵੀ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ।

Mahindra Thar Discount: 3 ਦਰਵਾਜ਼ਿਆਂ ਵਾਲੀ ਥਾਰ ਤੇ 3 ਲੱਖ ਰੁਪਏ ਤੱਕ ਦਾ Discount, ਚੁੱਕ ਲਵੋ ਫਾਇਦਾ

3 ਦਰਵਾਜ਼ਿਆਂ ਵਾਲੀ ਥਾਰ 'ਤੇ 3 ਲੱਖ ਰੁਪਏ ਤੱਕ ਦੀ ਛੋਟ

Follow Us On

ਮਹਿੰਦਰਾ ਦੀ ਪੰਜ ਦਰਵਾਜ਼ਿਆਂ ਵਾਲੀ Thar Roxx ਦੇ ਆਉਣ ਤੋਂ ਬਾਅਦ, ਤਿੰਨ ਦਰਵਾਜ਼ਿਆਂ ਵਾਲੀ Mahindra Thar ਦਾ ਵੇਟਿੰਗ ਪੀਰੀਅਡ ਘੱਟ ਹੋ ਗਿਆ ਹੈ ਅਤੇ ਹੁਣ ਇਸ SUV ‘ਤੇ 3 ਲੱਖ ਰੁਪਏ ਤੱਕ ਦਾ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ ਅਕਤੂਬਰ ‘ਚ ਇਸ SUV ‘ਤੇ 1 ਲੱਖ 60 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਸੀ ਪਰ ਹੁਣ ਇਹ ਡਿਸਕਾਊਂਟ ਲਗਭਗ ਦੁੱਗਣਾ ਹੋ ਗਿਆ ਹੈ।

ਰਿਪੋਰਟਾਂ ਮੁਤਾਬਕ, ਡਿਸਕਾਊਂਟ ਡੀਲਰਸ਼ਿਪ ਦੇ ਸਟਾਕ ‘ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਥਾਰ ‘ਤੇ ਸਭ ਤੋਂ ਜ਼ਿਆਦਾ ਡਿਸਕਾਊਂਟ ਸਪੈਸ਼ਲ ਐਡੀਸ਼ਨ ਮਾਡਲ ਥਾਰ ਅਰਥ ਐਡੀਸ਼ਨ ‘ਤੇ ਦਿੱਤਾ ਜਾ ਰਿਹਾ ਹੈ। ਤੁਹਾਨੂੰ Mahindra Thar 4×4 ਅਤੇ 4×2 ਆਪਸ਼ਨਸ ਵਿੱਚ ਮਿਲੇਗਾ। ਇਸ SUV ਵਿੱਚ 2.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 150 bhp ਦੀ ਪਾਵਰ ਜਨਰੇਟ ਕਰਦਾ ਹੈ।

ਦੂਜੇ ਪਾਸੇ ਡੀਜ਼ਲ ਵੇਰੀਐਂਟ 130bhp ਦੀ ਪਾਵਰ ਜੇਨਰੇਟ ਕਰਦਾ ਹੈ। ਦੋਵੇਂ ਮਾਡਲ 6 ਸਪੀਡ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨਸ ‘ਚ ਤੁਹਾਨੂੰ ਮਿਲ ਜਾਣਗੇ। 4×2 ਵੇਰੀਐਂਟ ਵਿੱਚ 1.5 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 116bhp ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਹ ਮਾਡਲ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਤੁਹਾਨੂੰ ਮਿਲੇਗਾ।

Mahindra Thar Waiting Period

ਪੰਜ ਦਰਵਾਜ਼ਿਆਂ ਵਾਲੇ ਥਾਰ ਰੌਕਸ ਦੇ ਲਾਂਚ ਤੋਂ ਪਹਿਲਾਂ, ਥਾਰ ਲਈ ਵੇਟਿੰਗ ਪੀਰੀਅਡ ਕਾਫ਼ੀ ਜ਼ਿਆਦਾ ਸੀ, ਪਰ ਹੁਣ 4×4 ਮਾਡਲਾਂ ਲਈ ਵੇਟਿੰਗ ਪੀਰੀਅਡ ਤਿੰਨ ਮਹੀਨਿਆਂ ਤੋਂ ਘੱਟ ਹੋ ਗਿਆ ਹੈ। ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਤਿੰਨ ਦਰਵਾਜ਼ੇ ਵਾਲੇ ਗਾਹਕ ਫਾਈਵ ਡੋਰ ਥਾਰ ਰੌਕਸ ਵੱਲ ਰੁਖ ਕਰ ਰਹੇ ਹਨ। ਜਿੱਥੇ ਇੱਕ ਪਾਸੇ ਤਿੰਨ ਦਰਵਾਜ਼ਿਆਂ ਵਾਲੇ ਥਾਰ ਦਾ ਵੇਟਿੰਗ ਪੀਰੀਅਡ ਘਟਦਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਪੰਜ ਦਰਵਾਜ਼ਿਆਂ ਵਾਲੇ ਮਾਡਲ ਦੇ ਕੁਝ ਵੇਰੀਐਂਟਸ ਦਾ ਵੇਟਿੰਗ ਪੀਰੀਅਡ 18 ਮਹੀਨਿਆਂ ਤੱਕ ਪਹੁੰਚ ਗਿਆ ਹੈ।

Mahindra Thar 3 Door Price in India

ਮਹਿੰਦਰਾ ਥਾਰ ਦੀ ਕੀਮਤ 11 ਲੱਖ 35 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ, ਇਹ ਕੀਮਤ ਇਸ SUV ਦੇ ਬੇਸ ਵੇਰੀਐਂਟ ਲਈ ਹੈ। ਦੂਜੇ ਪਾਸੇ, ਇਸ SUV ਦੇ ਟਾਪ ਵੇਰੀਐਂਟ ਦੀ ਕੀਮਤ 17 ਲੱਖ 60 ਹਜ਼ਾਰ ਰੁਪਏ (ਐਕਸ-ਸ਼ੋਰੂਮ, 4×4) ਹੈ। ਇਸ ਕੀਮਤ ਰੇਂਜ ਵਿੱਚ, ਮਹਿੰਦਰਾ ਥਾਰ SUV ਦਾ ਸਿੱਧਾ ਮੁਕਾਬਲਾ Maruti Suzuki Jimny ਅਤੇ Force Gurkha ਵਰਗੀਆਂ ਗੱਡੀਆਂ ਨਾਲ ਹੈ।

Exit mobile version