ਅਮੀਰਾਂ ਦੀ ਸਵਾਰੀ ਬਣੀ ਇਹ ਲਗਜ਼ਰੀ ਕਾਰ, BMW, Jaguar ਨੂੰ ਵੀ ਕੀਤਾ ਫੇਲ

Updated On: 

23 Jun 2025 13:52 PM IST

Auto News: ਵਿੱਤੀ ਸਾਲ 2025 ਵਿੱਚ, ਲਗਜ਼ਰੀ ਕਾਰ ਸੈਗਮੈਂਟ ਦੀ ਕੁੱਲ ਵਿਕਰੀ 48,849 ਯੂਨਿਟ ਰਹੀ। ਮਰਸੀਡੀਜ਼-ਬੈਂਜ਼ ਨੇ ਇੱਕ ਵਾਰ ਫਿਰ ਇਸ ਸੈਗਮੈਂਟ ਵਿੱਚ ਬਾਜ਼ੀ ਮਾਰ ਲਈ ਹੈ। ਵਿੱਤੀ ਸਾਲ 2025 ਵਿੱਚ, ਕੰਪਨੀ ਨੇ ਕੁੱਲ 18,928 ਕਾਰਾਂ ਵੇਚੀਆਂ, ਜੋ ਇਸਨੂੰ ਨੰਬਰ-1 'ਤੇ ਖੜਾ ਕਰਦੀਆਂ ਹਨ। ਵਿਕਰੀ ਵਿੱਚ ਸਾਲ-ਦਰ-ਸਾਲ 4% ਦਾ ਵਾਧਾ ਦਰਜ ਕੀਤਾ ਗਿਆ ਹੈ।

ਅਮੀਰਾਂ ਦੀ ਸਵਾਰੀ ਬਣੀ ਇਹ ਲਗਜ਼ਰੀ ਕਾਰ, BMW, Jaguar ਨੂੰ ਵੀ ਕੀਤਾ ਫੇਲ

ਅਮੀਰਾਂ ਦੀ ਸਵਾਰੀ ਬਣੀ ਇਹ ਲਗਜ਼ਰੀ ਕਾਰ

Follow Us On

ਭਾਰਤੀ ਬਾਜ਼ਾਰ ਵਿੱਚ ਹਮੇਸ਼ਾ ਲਗਜ਼ਰੀ ਕਾਰਾਂ ਦੀ ਮੰਗ ਰਹੀ ਹੈ। ਮਰਸੀਡੀਜ਼-ਬੈਂਜ਼, BMW, ਜੈਗੁਆਰ-ਲੈਂਡ ਰੋਵਰ, ਔਡੀ ਅਤੇ ਵੋਲਵੋ ਵਰਗੀਆਂ ਕੰਪਨੀਆਂ ਇਸ ਸੈਗਮੈਂਟ ਵਿੱਚ ਲਗਾਤਾਰ ਮੁਕਾਬਲਾ ਕਰ ਰਹੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿੱਤੀ ਸਾਲ 2025 ਵਿੱਚ ਅਮੀਰਾਂ ਨੂੰ ਕਿਹੜੀ ਕਾਰ ਸਭ ਤੋਂ ਵੱਧ ਪਸੰਦ ਆਈ ਹੈ।

ਅੱਜ ਅਸੀਂ ਤੁਹਾਨੂੰ ਇਸ ਖ਼ਬਰ ਰਾਹੀਂ ਦੱਸਣ ਜਾ ਰਹੇ ਹਾਂ ਕਿ ਵਿੱਤੀ ਸਾਲ ਵਿੱਚ ਕਿਹੜੀ ਕਾਰ ਸਭ ਤੋਂ ਵੱਧ ਪਸੰਦ ਕੀਤੀ ਗਈ ਹੈ। ਵਿੱਤੀ ਸਾਲ 2025 ਵਿੱਚ ਲਗਜ਼ਰੀ ਕਾਰ ਸੈਗਮੈਂਟ ਦੀ ਕੁੱਲ ਵਿਕਰੀ 48,849 ਯੂਨਿਟ ਰਹੀ, ਜੋ ਕਿ 2024 ਦੇ ਮੁਕਾਬਲੇ 0.55% ਦਾ ਮਾਮੂਲੀ ਵਾਧਾ ਦਰਸਾਉਂਦੀ ਹੈ। ਆਓ ਜਾਣਦੇ ਹਾਂ ਕਿ ਇਸ ਦੌੜ ਵਿੱਚ ਕਿਹੜੀਆਂ ਕੰਪਨੀਆਂ ਸਭ ਤੋਂ ਅੱਗੇ ਸਨ।

Mercedes-Benz

ਲਗਜ਼ਰੀ ਕਾਰ ਸੈਗਮੈਂਟ ਵਿੱਚ ਮਰਸੀਡੀਜ਼-ਬੈਂਜ਼ ਨੇ ਇੱਕ ਵਾਰ ਫਿਰ ਬਾਜੀ ਮਾਰ ਲਈ ਹੈ। ਵਿੱਤੀ ਸਾਲ 2025 ਵਿੱਚ, ਕੰਪਨੀ ਨੇ ਕੁੱਲ 18,928 ਕਾਰਾਂ ਵੇਚੀਆਂ, ਜੋ ਇਸਨੂੰ ਨੰਬਰ-1 ‘ਤੇ ਖੜਾ ਕਰਦੀਆਂ ਹਨ। ਵਿਕਰੀ ਵਿੱਚ ਸਾਲ-ਦਰ-ਸਾਲ 4% ਦਾ ਵਾਧਾ ਹੋਇਆ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਰਸੀਡੀਜ਼ ਦੀ ਪ੍ਰਸਿੱਧੀ ਭਾਰਤੀ ਗਾਹਕਾਂ ਵਿੱਚ ਬਣੀ ਹੋਈ ਹੈ।

BMW

BMW ਨੇ ਇਸ ਦੌਰਾਨ 15,995 ਯੂਨਿਟ ਵੇਚੀਆਂ ਅਤੇ ਦੂਜਾ ਸਥਾਨ ਹਾਸਿਲ ਕੀਤਾ। ਕੰਪਨੀ ਦੀ ਵਿਕਰੀ ਵਿੱਚ ਵੀ 4% ਦਾ ਵਾਧਾ ਦੇਖਿਆ ਗਿਆ, ਜੋ ਦਰਸਾਉਂਦਾ ਹੈ ਕਿ BMW ਲਗਾਤਾਰ ਆਪਣੀ ਪਕੜ ਮਜ਼ਬੂਤ ​​ਕਰ ਰਿਹਾ ਹੈ।

Jaguar Land Rover (JLR)

ਤੀਜੇ ਸਥਾਨ ‘ਤੇ ਰਹੀ Jaguar Land Rover (JLR), ਨੇ 6,183 ਯੂਨਿਟ ਵੇਚੀਆਂ। ਖਾਸ ਗੱਲ ਇਹ ਰਹੀ ਕਿ ਕੰਪਨੀ ਦੀ ਵਿਕਰੀ ਵਿੱਚ ਸਾਲਾਨਾ ਆਧਾਰ ‘ਤੇ 40% ਦੀ ਮਜ਼ਬੂਤ ​​ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਇਸ ਸਾਲ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਲਗਜ਼ਰੀ ਬ੍ਰਾਂਡ ਬਣ ਗਿਆ।

Audi India

ਆਡੀ ਇੰਡੀਆ 5,993 ਯੂਨਿਟਸ ਨਾਲ ਚੌਥਾ ਸਥਾਨ ਹਾਸਿਲ ਕੀਤਾ। ਹਾਲਾਂਕਿ, ਇਸ ਦੌਰਾਨ, ਕੰਪਨੀ ਦੀ ਵਿਕਰੀ ਵਿੱਚ 15% ਦੀ ਗਿਰਾਵਟ ਆਈ, ਜੋ ਇਸਨੂੰ ਥੋੜ੍ਹਾ ਪਿੱਛੇ ਧੱਕਦੀ ਹੈ।

Volvo India

Volvo India ਨੇ 1,750 ਯੂਨਿਟ ਵੇਚੀਆਂ ਅਤੇ ਪੰਜਵੇਂ ਸਥਾਨ ‘ਤੇ ਰਹੀਆਂ। ਪਰ ਇਸਦੀ ਵਿਕਰੀ ਵਿੱਚ 18.60% ਦੀ ਗਿਰਾਵਟ ਆਈ, ਜੋ ਕਿ ਕੰਪਨੀ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਕੁੱਲ ਮਿਲਾ ਕੇ, ਮਰਸੀਡੀਜ਼ ਨੇ ਭਾਰਤੀ ਲਗਜ਼ਰੀ ਕਾਰ ਬਾਜ਼ਾਰ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ, ਜਦੋਂ ਕਿ JLR ਨੇ ਗ੍ਰੋਥ ਦੇ ਮਾਮਲੇ ਵਿੱਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।