Cars Discount: ਬਚਤ ਦਾ ਵਧੀਆ ਮੌਕਾ, 77,000 ਰੁਪਏ ਤੱਕ ਦੀ ਛੋਟ ‘ਤੇ ਉਪਲਬਧ ਹਨ ਇਹ ਗੱਡੀਆਂ

tv9-punjabi
Published: 

07 Apr 2025 15:50 PM

Honda Cars Offers: ਨਵੀਂ ਕਾਰ ਖਰੀਦਣ ਦਾ ਇਹ ਵਧੀਆ ਮੌਕਾ ਹੈ, ਹੌਂਡਾ ਕੰਪਨੀ ਅਮੇਜ਼, ਐਲੀਵੇਟ ਤੇ ਸਿਟੀ ਵਰਗੇ ਮਾਡਲਾਂ 'ਤੇ 77 ਹਜ਼ਾਰ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਆਓ ਜਾਣਦੇ ਹਾਂ ਹੌਂਡਾ ਕੰਪਨੀ ਦੀ ਕਿਹੜੀ ਗੱਡੀ 'ਤੇ ਤੁਹਾਨੂੰ ਸਭ ਤੋਂ ਵੱਧ ਛੋਟ ਮਿਲੇਗੀ?

Cars Discount: ਬਚਤ ਦਾ ਵਧੀਆ ਮੌਕਾ, 77,000 ਰੁਪਏ ਤੱਕ ਦੀ ਛੋਟ ਤੇ ਉਪਲਬਧ ਹਨ ਇਹ ਗੱਡੀਆਂ

Image Credit Source: Honda

Follow Us On

ਨਵੀਂ ਕਾਰ ਖਰੀਦਣ ਦੀ ਜੇਕਰ ਤੁਸੀਂ ਯੋਜਨਾ ਬਣਾ ਰਹੇ ਹੋ ਤਾਂ ਅੱਜ ਦੀ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੈ। ਹੌਂਡਾ ਕੰਪਨੀ ਦੀ ਨਵੀਂ ਕਾਰ ‘ਤੇ 77 ਹਜ਼ਾਰ ਰੁਪਏ ਤੱਕ ਦਾ ਬੰਪਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਹੌਂਡਾ ਅਮੇਜ਼, ਐਲੀਵੇਟ ਅਤੇ ਹੌਂਡਾ ਸਿਟੀ ਵਰਗੇ ਮਾਡਲਾਂ ‘ਤੇ ਛੋਟ ਦੇ ਲਾਭ ਦੇ ਰਹੀ ਹੈ। ਜੇਕਰ ਤੁਸੀਂ ਇਨ੍ਹਾਂ ‘ਚੋਂ ਕੋਈ ਵੀ ਨਵੀਂ ਗੱਡੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਸ ਮਾਡਲ ‘ਤੇ ਕਿੰਨੇ ਰੁਪਏ ਦਾ ਡਿਸਕਾਊਂਟ ਲੈ ਸਕਦੇ ਹੋ।

Honda City ‘ਤੇ ਛੋਟ

ਹੌਂਡਾ ਕੰਪਨੀ ਦੀ ਇਸ ਮਸ਼ਹੂਰ ਗੱਡੀ ‘ਤੇ 63 ਹਜ਼ਾਰ 300 ਰੁਪਏ ਤੱਕ ਦਾ ਫਾਇਦਾ ਤੇ ਹਾਈਬ੍ਰਿਡ ਮਾਡਲ ‘ਤੇ 65 ਹਜ਼ਾਰ ਰੁਪਏ ਤੱਕ ਦਾ ਫਾਇਦਾ ਮਿਲਦਾ ਹੈ। ਇਹ ਕਾਰ Skoda Slavia, Hyundai Verna ਅਤੇ Volkswagen Virtus ਵਰਗੀਆਂ ਗੱਡੀਆਂ ਨਾਲ ਮੁਕਾਬਲਾ ਕਰਦੀ ਹੈ।

Honda Elevate ‘ਤੇ ਛੋਟ

ਹੌਂਡਾ ਐਲੀਵੇਟ ਦੇ ਜ਼ਿਆਦਾਤਰ ਵੇਰੀਐਂਟ 56,100 ਰੁਪਏ ਤੱਕ ਦੀ ਛੋਟ ਦੇ ਨਾਲ ਉਪਲਬਧ ਹਨ, ਪਰ ਜੇਕਰ ਤੁਸੀਂ ਇਸ ਵਾਹਨ ਦੇ ਟਾਪ ਵੇਰੀਐਂਟ ਨੂੰ ਖਰੀਦਦੇ ਹੋ, ਤਾਂ ਤੁਹਾਨੂੰ 76,100 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਇਹ ਗੱਡੀ Kia Seltos, Grand Vitara, Hyundai Creta ਅਤੇ MG Astor ਨਾਲ ਮੁਕਾਬਲਾ ਕਰਦੀ ਹੈ।

Honda Amaze ‘ਤੇ ਛੋਟ

Amaze ਦੇ ਦੂਜੇ ਜਨਰੇਸ਼ਨ ਮਾਡਲ ਦੇ S ਵੇਰੀਐਂਟ ‘ਤੇ 57,200 ਰੁਪਏ ਤੱਕ ਦਾ ਡਿਸਕਾਊਂਟ ਉਪਲਬਧ ਹੈ। ਇਸ ਕਾਰ ਦੇ SCNG ਵੇਰੀਐਂਟ ‘ਤੇ 77,200 ਰੁਪਏ ਤੱਕ ਦੀ ਬਚਤ ਕਰਨ ਦਾ ਮੌਕਾ ਹੈ, ਫਿਲਹਾਲ ਇਸ ਕਾਰ ਦੇ ਥਰਡ ਜਨਰੇਸ਼ਨ ਮਾਡਲ ‘ਤੇ ਕੋਈ ਛੋਟ ਨਹੀਂ ਹੈ। ਮੁਕਾਬਲੇ ਦੀ ਗੱਲ ਕਰੀਏ ਤਾਂ ਇਹ ਕਾਰ ਮਾਰੂਤੀ ਸੁਜ਼ੂਕੀ ਡਿਜ਼ਾਇਰ ਨੂੰ ਸਖ਼ਤ ਟੱਕਰ ਦਿੰਦੀ ਹੈ।

ਕੰਪਨੀਆਂ ਵੀ ਦੇ ਰਹੀਆਂ ਹਨ ਛੋਟ

ਹੌਂਡਾ ਤੋਂ ਇਲਾਵਾ ਹੁੰਡਈ ਕੰਪਨੀ ਵੀ ਗਾਹਕਾਂ ਨੂੰ Exter, Venue, i20 ਅਤੇ ਗ੍ਰੈਂਡ i10 NIOS ਵਰਗੇ ਮਾਡਲਾਂ ‘ਤੇ 70,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਦੂਜੇ ਪਾਸੇ, ਮਾਰੂਤੀ ਸੁਜ਼ੂਕੀ ਦੀ ਨਵੀਂ ਵੈਗਨਆਰ, ਸੇਲੇਰੀਓ, ਆਲਟੋ ਕੇ10, ਸਵਿਫਟ, ਐਸ ਪ੍ਰੈਸੋ ਅਤੇ ਬ੍ਰੀਜ਼ਾ ਵਰਗੇ ਮਾਡਲਾਂ ‘ਤੇ 65,000 ਰੁਪਏ ਤੱਕ ਦੀ ਬਚਤ ਕਰਨ ਦਾ ਵਧੀਆ ਮੌਕਾ ਹੈ।