ਕੀ ਈਥਾਨੌਲ ਪੈਟਰੋਲ ਕਾਰਨ ਕਾਰ ਦੀ ਮਾਈਲੇਜ ਘੱਟ ਗਈ? ਸਰਕਾਰ ਨੇ ਦਾਅਵੇ ਦਾ ਦਿੱਤਾ ਜਵਾਬ

Published: 

05 Aug 2025 14:16 PM IST

Ethanol Petrol: ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਮੰਤਰਾਲੇ ਨੇ ਦੱਸਿਆ ਹੈ ਕਿ ਉਹਨਾਂ ਵਾਹਨਾਂ ਵਿੱਚ ਮਾਈਲੇਜ 1 ਤੋਂ 2 ਪ੍ਰਤੀਸ਼ਤ ਤੱਕ ਘੱਟ ਸਕਦਾ ਹੈ ਜੋ ਅਸਲ ਵਿੱਚ E10 ਪੈਟਰੋਲ ਲਈ ਤਿਆਰ ਕੀਤੇ ਗਏ ਸਨ ਪਰ ਬਾਅਦ ਵਿੱਚ E20 ਲਈ ਕੈਲੀਬਰੇਟ ਕੀਤੇ ਗਏ ਸਨ। ਹੋਰ ਵਾਹਨਾਂ ਵਿੱਚ, ਇਹ ਗਿਰਾਵਟ ਲਗਭਗ 3 ਤੋਂ 6 ਪ੍ਰਤੀਸ਼ਤ ਹੋ ਸਕਦੀ ਹੈ

ਕੀ ਈਥਾਨੌਲ ਪੈਟਰੋਲ ਕਾਰਨ ਕਾਰ ਦੀ ਮਾਈਲੇਜ ਘੱਟ ਗਈ? ਸਰਕਾਰ ਨੇ ਦਾਅਵੇ ਦਾ ਦਿੱਤਾ ਜਵਾਬ
Follow Us On

ਸਰਕਾਰ ਗ੍ਰੀਨ ਫਿਊਲ੍ਹ ਨੀਤੀ ਦਾ ਵਿਸਥਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਇਨ੍ਹਾਂ ਚ ਦਿਨਾਂ ਸੋਸ਼ਲ ਮੀਡੀਆ ‘ਤੇ ਲੋਕਾਂ ਵਿੱਚ ਈਥਾਨੌਲ ਬਾਰੇ ਚਰਚਾ ਹੈ ਕਿ 20 ਪ੍ਰਤੀਸ਼ਤ ਈਥਾਨੌਲ ਵਿੱਚ ਮਿਲਾਇਆ ਜਾਣ ਵਾਲਾ E20 ਪੈਟਰੋਲ ਮਾਈਲੇਜ ਵਿੱਚ ਭਾਰੀ ਗਿਰਾਵਟ ਦਾ ਕਾਰਨ ਬਣਦਾ ਹੈ। ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਈਥਾਨੌਲ ਮਿਸ਼ਰਤ ਈਂਧਨ ਵਾਹਨਾਂ ਦੇ ਫਿਊਲ੍ਹ ਟੈਂਕ ਅਤੇ ਇੰਜਣ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਸ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਦੋਸ਼ ਵਿਗਿਆਨ ਦੁਆਰਾ ਸਮਰਥਤ ਨਹੀਂ ਹਨ ਅਤੇ ਫਿਊਲ੍ਹ ਕੁਸ਼ਲਤਾ ‘ਤੇ ਉਨ੍ਹਾਂ ਦਾ ਪ੍ਰਭਾਵ, ਜੇਕਰ ਕੋਈ ਹੈ,ਤਾਂ ਉਹ ਬਹੁਤ ਮਾਮੂਲੀ ਹੈ।

ਕਿਵੇਂ E20 ਪੈਟਰੋਲ ਮਾਈਲੇਜ ਨੂੰ ਪ੍ਰਭਾਵਿਤ ਕਰਦਾ ਹੈ?

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਮੰਤਰਾਲੇ ਨੇ ਦੱਸਿਆ ਹੈ ਕਿ ਉਹਨਾਂ ਵਾਹਨਾਂ ਵਿੱਚ ਮਾਈਲੇਜ 1 ਤੋਂ 2 ਪ੍ਰਤੀਸ਼ਤ ਤੱਕ ਘੱਟ ਸਕਦਾ ਹੈ ਜੋ ਅਸਲ ਵਿੱਚ E10 ਪੈਟਰੋਲ ਲਈ ਤਿਆਰ ਕੀਤੇ ਗਏ ਸਨ ਪਰ ਬਾਅਦ ਵਿੱਚ E20 ਲਈ ਕੈਲੀਬਰੇਟ ਕੀਤੇ ਗਏ ਸਨ। ਹੋਰ ਵਾਹਨਾਂ ਵਿੱਚ, ਇਹ ਗਿਰਾਵਟ ਲਗਭਗ 3 ਤੋਂ 6 ਪ੍ਰਤੀਸ਼ਤ ਹੋ ਸਕਦੀ ਹੈ। ਇਸ ਗਿਰਾਵਟ ਨੂੰ ਬਿਹਤਰ ਇੰਜਣ ਟਿਊਨਿੰਗ ਅਤੇ E20 ਅਨੁਕੂਲ ਪੁਰਜ਼ਿਆਂ ਦੀ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ। ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਨੇ ਕਿਹਾ ਹੈ ਕਿ ਅਪਗ੍ਰੇਡ ਕੀਤੇ ਹਿੱਸਿਆਂ ਵਾਲੇ E20 ਅਨੁਕੂਲ ਵਾਹਨ ਅਪ੍ਰੈਲ 2023 ਤੋਂ ਉਪਲਬਧ ਹੋਣਗੇ।

E20 ਪੈਟਰੋਲ ਦੇ ਈਂਧਨ ਟੈਂਕਾਂ ਅਤੇ ਸੰਬੰਧਿਤ ਹਿੱਸਿਆਂ ਦੇ ਖੋਰ ਦੇ ਸਿਧਾਂਤਾਂ ‘ਤੇ, ਮੰਤਰਾਲੇ ਨੇ ਕਿਹਾ ਕਿ ਕੁਝ ਪੁਰਾਣੇ ਵਾਹਨਾਂ ਨੂੰ 20 ਹਜ਼ਾਰ ਤੋਂ 30 ਹਜ਼ਾਰ ਕਿਲੋਮੀਟਰ ਚੱਲਣ ਤੋਂ ਬਾਅਦ ਰਬੜ ਦੇ ਪੁਰਜ਼ੇ ਜਾਂ ਗੈਸਕੇਟ ਵਰਗੇ ਮਾਮੂਲੀ ਬਦਲਾਂ

ਦੀ ਲੋੜ ਹੋ ਸਕਦੀ ਹੈ। ਪਰ ਈਥਨੌਲ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ, ਇਹ ਈਂਧਨ ਆਧੁਨਿਕ ਵਾਹਨਾਂ ਵਿੱਚ ਇੰਜਣ ਦੀ ਕਾਰਗੁਜ਼ਾਰੀ ਅਤੇ ਸਵਾਰੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਪੈਟਰੋਲ ਵਿੱਚ ਈਥਨੌਲ ਮਿਲਾ ਕੇ ਕੱਚੇ ਤੇਲ ਦੇ ਆਯਾਤ ‘ਤੇ ਨਿਰਭਰਤਾ ਘੱਟ ਹੋਣ ਕਾਰਨ ਭਾਰਤ ਦੀ ਊਰਜਾ ਸੁਰੱਖਿਆ ਵੀ ਵਧੇਗੀ