ਸੈਲਰੀ ਹੈ 30 ਹਜ਼ਾਰ ਅਤੇ ਚਾਹੀਦੀ ਹੈ ਵਧੀਆ ਕਾਰ? ਇਹ ਬੇਹਤਰੀਨ ਆਪਸ਼ਨਸ ਹਨ ਤੁਹਾਡੇ ਕੋਲ

tv9-punjabi
Updated On: 

06 Mar 2025 14:30 PM

How to Bye Car on Installment?: ਜੇਕਰ ਤੁਹਾਡੀ ਸੈਲਰੀ 25 ਜਾਂ 30 ਹਜ਼ਾਰ ਵੀ ਹੈ ਤਾਂ ਵੀ ਤੁਸੀਂ ਆਪਣੀ ਕਾਰ ਖਰੀਦਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਭਾਰਤੀ ਬਾਜ਼ਾਰ ਵਿੱਚ ਬਹੁਤ ਸਾਰੀਆਂ ਘੱਟ ਬਜਟ ਵਾਲੀਆਂ ਕਾਰਾਂ ਉਪਲਬਧ ਹਨ। ਤੁਸੀਂ ਇਹ ਕਾਰ ਘੱਟ EMI 'ਤੇ ਖਰੀਦ ਸਕਦੇ ਹੋ ਅਤੇ ਤੁਹਾਨੂੰ ਇੰਨੀ ਵੱਡੀ ਡਾਊਨ ਪੇਮੈਂਟ ਵੀ ਨਹੀਂ ਦੇਣੀ ਪਵੇਗੀ।

ਸੈਲਰੀ ਹੈ 30 ਹਜ਼ਾਰ ਅਤੇ ਚਾਹੀਦੀ ਹੈ ਵਧੀਆ ਕਾਰ? ਇਹ ਬੇਹਤਰੀਨ ਆਪਸ਼ਨਸ ਹਨ ਤੁਹਾਡੇ ਕੋਲ

ਕਾਰ ਦੇ ਮਾਡਲਸ

Follow Us On

ਜੇਕਰ ਤੁਸੀਂ ਵੀ ਆਪਣੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਪਰ ਤੁਹਾਡੀ ਸੈਲਰੀ ਬਹੁਤ ਘੱਟ ਹੈ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਸਾਬਤ ਹੋ ਸਕਦੀ ਹੈ। ਦਰਅਸਲ, ਹੁਣ ਭਾਵੇਂ ਤੁਹਾਡੀ ਤਨਖਾਹ 25 ਜਾਂ 30 ਹਜ਼ਾਰ ਹੈ, ਫਿਰ ਵੀ ਤੁਸੀਂ ਆਪਣੀ ਕਾਰ ਖਰੀਦਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਭਾਰਤੀ ਬਾਜ਼ਾਰ ਵਿੱਚ ਬਹੁਤ ਸਾਰੀਆਂ ਘੱਟ ਬਜਟ ਵਾਲੀਆਂ ਕਾਰਾਂ ਉਪਲਬਧ ਹਨ। ਤੁਸੀਂ ਇਹ ਕਾਰ ਘੱਟ EMI ‘ਤੇ ਹਾਸਿਲ ਕਰ ਸਕਦੇ ਹੋ ਅਤੇ ਤੁਹਾਨੂੰ ਇੰਨੀ ਵੱਡੀ ਡਾਊਨ ਪੇਮੈਂਟ ਵੀ ਨਹੀਂ ਦੇਣੀ ਪਵੇਗੀ। ਇੱਥੇ ਅਸੀਂ ਤੁਹਾਡੇ ਲਈ ਕੁਝ ਕਿਫਾਇਤੀ, ਸਟਾਈਲਿਸ਼ ਅਤੇ ਮਾਈਲੇਜ ਵਾਲੀਆਂ ਸ਼ਾਨਦਾਰ ਕਾਰਾਂ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕੀਮਤ (Cars Under 5 Lakhs) 5 ਲੱਖ ਰੁਪਏ ਤੋਂ ਘੱਟ ਹੈ।

5 ਲੱਖ ਤੋਂ ਘੱਟ ਕੀਮਤ ਵਾਲੀਆਂ ਕਾਰਾਂ

ਮਾਰੂਤੀ ਸੁਜ਼ੂਕੀ ਆਲਟੋ K10
ਕੀਮਤ: ₹4.5 ਲੱਖ ਤੋਂ ਸ਼ੁਰੂ
ਮਾਈਲੇਜ: 24-25 kmpl
ਲੋਅ ਮੇਂਟੇਨੇਂਸ ਅਤੇ ਸ਼ਾਨਦਾਰ ਮਾਈਲੇਜ ਦੇ ਨਾਲ, ਇਹ ਕਾਰ ਛੋਟੇ ਪਰਿਵਾਰਾਂ ਅਤੇ ਸ਼ਹਿਰ ਵਿੱਚ ਚਲਾਉਣ ਲਈ ਸਭ ਤੋਂ ਬੈਸਟ ਹਨ।

ਰੇਨਾਲਟ ਕਵਿਡ

ਕੀਮਤ: ₹5.2 ਲੱਖ ਤੋਂ ਸ਼ੁਰੂ
ਮਾਈਲੇਜ: 22-24 kmpl
ਸਟਾਈਲਿਸ਼ ਲੁੱਕ, ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਦਮਦਾਰ ਪਰਫਾਰਮੈਂਸ ਦੇ ਨਾਲ, ਇਹ ਕਾਰ ਐਂਟਰੀ-ਲੈਵਲ ਸੈਗਮੈਂਟ ਵਿੱਚ ਇੱਕ ਬੇਹਤਰੀਨ ਆਪਸ਼ਨ ਹੈ।

ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ

ਕੀਮਤ: ₹5.3 ਲੱਖ ਤੋਂ ਸ਼ੁਰੂ
ਮਾਈਲੇਜ: 24-26 kmpl
ਮਿੰਨੀ SUV ਲੁੱਕ ਅਤੇ ਹਾਈ ਗਰਾਊਂਡ ਕਲੀਅਰੈਂਸ ਦੇ ਕਾਰਨ, ਇਹ ਕਾਰ ਮਾੜੀਆਂ ਸੜਕਾਂ ‘ਤੇ ਵੀ ਵਧੀਆ ਪ੍ਰਦਰਸ਼ਨ ਕਰਦੀ ਹੈ।

ਟਾਟਾ ਟਿਆਗੋ

ਕੀਮਤ: ₹5.6 ਲੱਖ ਤੋਂ ਸ਼ੁਰੂ
ਮਾਈਲੇਜ: 20-23 kmpl
ਸ਼ਾਨਦਾਰ ਸੁਰੱਖਿਆ ਵਿਸ਼ੇਸ਼ਤਾਵਾਂ (4-ਸਿਤਾਰਾ GNCAP ਰੇਟਿੰਗ) ਅਤੇ ਦਮਦਾਰ ਪਰਫਾਰਮੈਂਸ ਦੇ ਨਾਲ, ਇਹ ਕਾਰ ਵਧੀਆ ਵਿਕਲਪ ਹੈ।

ਹੁੰਡਈ ਸੈਂਟਰੋ

ਕੀਮਤ: ₹5.5 ਲੱਖ ਤੋਂ ਸ਼ੁਰੂ
ਮਾਈਲੇਜ: 20-22 kmpl
ਕੰਫਰਟੇਬਲ ਸੀਟਿੰਗ, ਸ਼ਾਨਦਾਰ ਫੀਚਰ ਅਤੇ ਦਮਦਾਰ ਇੰਜਣ ਦੇ ਨਾਲ ਇਹ ਕਾਰ ਘੱਟ ਬਜਟ ਵਿੱਚ ਇੱਕ ਵਧੀਆ ਆਪਸ਼ਨ ਹੈ।

ਕਿਵੇਂ ਕਰੀਏ ਬਜਟ ਪਲਾਨਿੰਗ?

ਡਾਊਨ ਪੇਮੈਂਟ: ₹1-2 ਲੱਖ ਦਾ ਭੁਗਤਾਨ ਕਰਨ ਨਾਲ EMI ਘੱਟ ਜਾਵੇਗੀ।
EMI ਪਲਾਨ: ₹30,000 ਦੀ ਤਨਖਾਹ ਦੇ ਨਾਲ, ₹6,000-₹8,000 ਦੀ EMI ਨੂੰ ਆਸਾਨੀ ਨਾਲ ਮੈਨੇਜ ਕੀਤਾ ਜਾ ਸਕਦਾ ਹੈ।

CNG ਆਪਸ਼ਨ: ਜੇਕਰ ਤੁਸੀਂ ਮਾਈਲੇਜ ਅਤੇ ਬੱਚਤ ਚਾਹੁੰਦੇ ਹੋ, ਤਾਂ CNG ਵੇਰੀਐਂਟ ਚੁਣੋ।

ਇਨ੍ਹਾਂ ਗੱਡੀਆਂ ਤੋਂ ਇਲਾਵਾ, ਜੇਕਰ ਤੁਸੀਂ 4.5 ਲੱਖ ਰੁਪਏ ਦੀ ਆਨ-ਰੋਡ ਕੀਮਤ ਵਾਲੀ ਕੋਈ ਵੀ ਕਾਰ ਖਰੀਦਦੇ ਹੋ ਅਤੇ 1 ਲੱਖ ਰੁਪਏ ਦੀ ਡਾਊਨ ਪੇਮੈਂਟ ਕਰਦੇ ਹੋ, ਤਾਂ ਤੁਹਾਨੂੰ 3,55,254 ਰੁਪਏ ਦਾ ਕਰਜ਼ਾ ਲੈਣਾ ਪਵੇਗਾ। ਤੁਹਾਨੂੰ ਇਹ ਕਰਜ਼ਾ 9 ਪ੍ਰਤੀਸ਼ਤ ਵਿਆਜ ‘ਤੇ ਮਿਲਦਾ ਹੈ ਅਤੇ ਉਹ ਵੀ 7 ਸਾਲਾਂ ਲਈ, ਇਸ ਲਈ ਤੁਹਾਡੀ ਮਾਸਿਕ ਕਿਸ਼ਤ ਲਗਭਗ 5,176 ਰੁਪਏ ਹੋਵੇਗੀ। ਅਜਿਹੇ ਵਿੱਚ, ਤੁਸੀਂ 30,000 ਰੁਪਏ ਦੀ ਤਨਖਾਹ ਨਾਲ ਵੀ ਇੱਕ ਚੰਗੀ ਕਾਰ ਖਰੀਦ ਸਕਦੇ ਹੋ।