Highway Toll System: ਹੁਣ ਟੋਲ ‘ਤੇ ਨਹੀਂ ਲੱਗਣਗੀਆਂ ਗੱਡੀਆਂ ਦੀਆਂ ਲਾਈਨਾਂ, ਬਦਲਣ ਵਾਲਾ ਹੈ ਟੋਲ ਕੱਟਣ ਦਾ ਪੂਰਾ ਸਿਸਟਮ

Updated On: 

15 Sep 2026 16:43 PM IST

Highway Toll System: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਈਵੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮਾਰਚ 2027 ਤੱਕ ਦੇਸ਼ ਦੇ ਸਾਰੇ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੈਰੀਅਰ-ਫ੍ਰੀ ਹੋ ਜਾਣਗੇ। ANPR ਤਕਨੀਕ ਰਾਹੀਂ ਬਿਨਾਂ ਗੱਡੀ ਰੋਕੇ ਹੀ ਟੋਲ ਕੱਟ ਜਾਵੇਗਾ।

Highway Toll System: ਹੁਣ ਟੋਲ ਤੇ ਨਹੀਂ ਲੱਗਣਗੀਆਂ ਗੱਡੀਆਂ ਦੀਆਂ ਲਾਈਨਾਂ, ਬਦਲਣ ਵਾਲਾ ਹੈ ਟੋਲ ਕੱਟਣ ਦਾ ਪੂਰਾ ਸਿਸਟਮ

ਮਾਰਚ 2027 ਤੱਕ ਸਾਰੇ ਹਾਈਵੇਅ ਹੋਣਗੇ ਬੈਰੀਅਰ-ਫ੍ਰੀ

Highway Toll System: ਸਫ਼ਰ ਦੌਰਾਨ ਟੋਲ ਪਲਾਜ਼ਾ ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਅਕਸਰ ਯਾਤਰਾ ਦਾ ਮਜ਼ਾ ਖ਼ਰਾਬ ਕਰ ਦਿੰਦੀਆਂ ਹਨ। ਪਰ ਹੁਣ ਬਹੁਤ ਜਲਦ ਇਹ ਪਰੇਸ਼ਾਨੀ ਬੀਤੇ ਸਮੇਂ ਦੀ ਗੱਲ ਬਣਨ ਵਾਲੀ ਹੈ। ਸਰਕਾਰ ਇੱਕ ਅਜਿਹਾ ਸਿਸਟਮ ਲਿਆਉਣ ਜਾ ਰਹੀ ਹੈ, ਜਿਸ ਨਾਲ ਟੋਲ ਅਦਾ ਕਰਨ ਲਈ ਤੁਹਾਨੂੰ ਆਪਣੀ ਗੱਡੀ ਦੀ ਸਪੀਡ ਘੱਟ ਕਰਨ ਦੀ ਵੀ ਲੋੜ ਨਹੀਂ ਪਵੇਗੀ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ FASTag ਦੇ ਨਾਲ ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ (ANPR) ਤਕਨੀਕ ਦਾ ਵੱਡੇ ਪੱਧਰ ਤੇ ਇਸਤੇਮਾਲ ਕੀਤਾ ਜਾਵੇਗਾ।

ਕਦੋਂ ਤੱਕ ਲਾਗੂ ਹੋ ਜਾਵੇਗਾ ਨਵਾਂ ਸਿਸਟਮ

ਗਡਕਰੀ ਨੇ ਗਲੋਬਲ ਫਿਨਟੈਕ ਫੈਸਟ 2026 ਵਿੱਚ ਦੱਸਿਆ ਕਿ ਸਰਕਾਰ ਨੈਸ਼ਨਲ ਹਾਈਵੇਅ ਦੇ ਸਾਰੇ ਟੋਲ ਬੂਥਾਂ ਨੂੰ ਬੈਰੀਅਰ-ਫ੍ਰੀ ਬਣਾਉਣ ਦੀ ਯੋਜਨਾ ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਸਾਲ ਦਸੰਬਰ ਦੇ ਅੰਤ ਤੱਕ 70 ਫੀਸਦੀ ਤੋਂ ਵੱਧ ਟੋਲ ਬੂਥ ਬੈਰੀਅਰ-ਫ੍ਰੀ ਹੋ ਜਾਣਗੇ। ਉੱਥੇ ਹੀ ਮਾਰਚ 2027 ਤੱਕ ਇਸ ਟੀਚੇ ਨੂੰ 100 ਫੀਸਦੀ ਤੱਕ ਪੂਰਾ ਕਰ ਲਿਆ ਜਾਵੇਗਾ। ਦੇਸ਼ ਵਿੱਚ ਇਸ ਸਮੇਂ 13 ਕਰੋੜ ਤੋਂ ਵੱਧ FASTag ਜਾਰੀ ਕੀਤੇ ਜਾ ਚੁੱਕੇ ਹਨ। ਨੈਸ਼ਨਲ ਹਾਈਵੇਅ ਤੇ FASTag ਦੀ ਪਹੁੰਚ 98 ਫੀਸਦੀ ਤੋਂ ਪਾਰ ਹੋ ਗਈ ਹੈ।

ਬਿਨਾਂ ਗੱਡੀ ਰੋਕੇ ਕਿਵੇਂ ਕੱਟੇਗਾ ਟੋਲ ਟੈਕਸ

ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਬਿਨਾਂ ਬੈਰੀਅਰ ਦੇ ਟੋਲ ਕਿਵੇਂ ਕੱਟੇਗਾ। ਇਸ ਦਾ ਸਿੱਧਾ ਜਵਾਬ ਹੈ ਮਲਟੀ-ਲੇਨ ਫ੍ਰੀ-ਫਲੋ (MLFF) ਟੋਲਿੰਗ ਸਿਸਟਮ। ਇਸ ਬਿਹਤਰੀਨ ਤਕਨੀਕ ਦਾ ਇਸੇ ਸਾਲ 11 ਮਈ 2026 ਨੂੰ ਮੁੰਬਈ ਦੇ ਇੱਕ ਟੋਲ ਪਲਾਜ਼ਾ ਤੇ ਟੈਸਟ ਕੀਤਾ ਜਾ ਚੁੱਕਾ ਹੈ। ਇਸ ਨਵੇਂ ਸਿਸਟਮ ਵਿੱਚ ਟੋਲ ਪਲਾਜ਼ਾ ਤੇ ਪੁਰਾਣੇ ਤਰੀਕੇ ਵਾਲਾ ਕੋਈ ਬੈਰੀਅਰ ਨਹੀਂ ਹੋਵੇਗਾ। ਜਿਵੇਂ ਹੀ ਤੁਹਾਡੀ ਗੱਡੀ ਟੋਲ ਜ਼ੋਨ ਤੋਂ ਲੰਘੇਗੀ, ਉੱਥੇ ਲੱਗੇ ਖਾਸ ਹਾਈ-ਟੈਕ ਕੈਮਰੇ ਤੁਹਾਡੀ ਗੱਡੀ ਦੀ ਨੰਬਰ ਪਲੇਟ ਸਕੈਨ ਕਰ ਲੈਣਗੇ। ਇਸ ਤੋਂ ਬਾਅਦ ਸਿੱਧੇ ਤੁਹਾਡੇ ਲਿੰਕਡ ਅਕਾਊਂਟ ਤੋਂ ਪੈਸੇ ਕੱਟ ਜਾਣਗੇ। ਇਸ ਨਾਲ ਟੋਲ ਪਲਾਜ਼ਾ ਤੇ ਲੱਗਣ ਵਾਲੇ ਭਿਆਨਕ ਜਾਮ ਤੋਂ ਹਮੇਸ਼ਾ ਲਈ ਰਾਹਤ ਮਿਲ ਜਾਵੇਗੀ।

ਬਿਨਾਂ ਗੱਡੀ ਰੋਕੇ ਕਿਵੇਂ ਕੱਟੇਗਾ ਟੋਲ ਟੈਕਸ?

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਿਨਾਂ ਬੈਰੀਅਰ ਦੇ ਟੋਲ ਕਿਵੇਂ ਕੱਟੇਗਾ? ਇਸ ਦਾ ਸਿੱਧਾ ਜਵਾਬ ਹੈ ਮਲਟੀ-ਲੇਨ ਫ੍ਰੀ-ਫਲੋ (MLFF) ਟੋਲਿੰਗ ਸਿਸਟਮ। ਇਸ ਤਕਨੀਕ ਦਾ 11 ਮਈ 2026 ਨੂੰ ਮੁੰਬਈ ਦੇ ਇੱਕ ਟੋਲ ਪਲਾਜ਼ਾ ਤੇ ਟੈਸਟ ਕੀਤਾ ਜਾ ਚੁੱਕਾ ਹੈ। ਨਵੇਂ ਸਿਸਟਮ ਵਿੱਚ ਟੋਲ ਪਲਾਜ਼ਾ ਤੇ ਪੁਰਾਣੇ ਤਰੀਕੇ ਵਾਲਾ ਕੋਈ ਬੈਰੀਅਰ ਨਹੀਂ ਹੋਵੇਗਾ। ਜਿਵੇਂ ਹੀ ਤੁਹਾਡੀ ਗੱਡੀ ਟੋਲ ਜ਼ੋਨ ਤੋਂ ਲੰਘੇਗੀ, ਉੱਥੇ ਲੱਗੇ ਹਾਈ-ਟੈਕ ਕੈਮਰੇ ਤੁਹਾਡੀ ਗੱਡੀ ਦੀ ਨੰਬਰ ਪਲੇਟ ਸਕੈਨ ਕਰ ਲੈਣਗੇ। ਇਸ ਤੋਂ ਬਾਅਦ ਟੋਲ ਦੀ ਰਕਮ ਸਿੱਧੀ ਤੁਹਾਡੇ ਲਿੰਕਡ ਅਕਾਊਂਟ ਤੋਂ ਕੱਟ ਜਾਵੇਗੀ। ਇਸ ਨਾਲ ਟੋਲ ਪਲਾਜ਼ਾ ਤੇ ਲੱਗਣ ਵਾਲੇ ਭਿਆਨਕ ਜਾਮ ਤੋਂ ਵੱਡੀ ਰਾਹਤ ਮਿਲੇਗੀ।

ਲੋਕਾਂ ਨੂੰ ਹੋਣ ਵਾਲੇ ਸਿੱਧੇ ਫਾਇਦੇ

ਇਸ ਨਵੇਂ ਸਿਸਟਮ ਦਾ ਸਭ ਤੋਂ ਵੱਡਾ ਫਾਇਦਾ ਆਮ ਲੋਕਾਂ ਨੂੰ ਹੋਣ ਵਾਲਾ ਹੈ। ਗਡਕਰੀ ਮੁਤਾਬਕ, ਪਹਿਲਾਂ ਟੋਲ ਪਲਾਜ਼ਾ ਤੇ ਇੱਕ ਗੱਡੀ ਨੂੰ ਔਸਤਨ 12 ਮਿੰਟ ਤੱਕ ਰੁਕਣਾ ਪੈਂਦਾ ਸੀ। ਨਵਾਂ ਸਿਸਟਮ ਲਾਗੂ ਹੋਣ ਤੋਂ ਬਾਅਦ ਇਹ ਸਮਾਂ ਲਗਭਗ ਖ਼ਤਮ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਂ ਬਚੇਗਾ, ਸਗੋਂ ਗੱਡੀਆਂ ਦਾ ਈਂਧਨ ਵੀ ਘੱਟ ਖ਼ਰਚ ਹੋਵੇਗਾ। ਇੱਕ ਸਟਡੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਟੋਲ ਤੇ ਗੱਡੀਆਂ ਨਾ ਰੁਕਣ ਨਾਲ ਹਰ ਸਾਲ ਕਰੀਬ 5,250 ਕਰੋੜ ਰੁਪਏ ਦੇ ਈਂਧਨ ਦੀ ਬਚਤ ਹੋਵੇਗੀ। ਯਾਨੀ ਲੋਕਾਂ ਦੇ ਪੈਸੇ ਬਚਣਗੇ।

ਸਰਕਾਰ ਦੇ ਖ਼ਜ਼ਾਨੇ ਵਿੱਚ ਆਵੇਗਾ ਬੰਪਰ ਪੈਸਾ

ਇਹ ਨਵੀਂ ਤਕਨੀਕ ਸਰਕਾਰ ਲਈ ਵੀ ਫਾਇਦੇ ਦਾ ਸੌਦਾ ਸਾਬਤ ਹੋ ਰਹੀ ਹੈ। FASTag ਦੀ ਵਰਤੋਂ ਨਾਲ ਟੋਲ ਕਲੈਕਸ਼ਨ ਵਿੱਚ ਪਹਿਲਾਂ ਹੀ 10 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਇਸ ਨਾਲ ਸਰਕਾਰ ਨੂੰ 7,000 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲਿਆ ਹੈ। ਕੁੱਲ ਟੋਲ ਰੈਵੇਨਿਊ ਹੁਣ 82,000 ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਗਡਕਰੀ ਨੇ ਦੱਸਿਆ ਕਿ ਜਦੋਂ ਇਹ ਨਵਾਂ ਸਿਸਟਮ ਪੂਰੀ ਤਰ੍ਹਾਂ ਲਾਈਵ ਹੋ ਜਾਵੇਗਾ ਤਾਂ ਸਰਕਾਰ ਨੂੰ ਹਰ ਸਾਲ 20,000 ਤੋਂ 25,000 ਕਰੋੜ ਰੁਪਏ ਦਾ ਸਿੱਧਾ ਫਾਇਦਾ ਹੋਵੇਗਾ। ਟੋਲ ਬੂਥ ਚਲਾਉਣ ਦਾ ਖ਼ਰਚ ਵੀ 12 ਫੀਸਦੀ ਤੋਂ ਘਟ ਕੇ ਸਿਰਫ਼ 2-3 ਫੀਸਦੀ ਰਹਿ ਗਿਆ ਹੈ।

Source:TV9Hindi.com

Loading...
Unable to load recommendations.
Follow Us