ਐਨਕਾਊਂਟਰ ਅਤੇ ਐਲਾਨ-ਏ-ਜੰਗ ( ਰੋਜ਼ਾਨਾ ਅਖ਼ਬਾਰ), ਹਲਚਲ ਪੰਜਾਬ, ਖ਼ਬਰ ਫਾਸਟ ਚੈਨਲ, ਅਲੋਨ ਪੰਜਾਬੀ ਚੈਨਲ (ਜਲੰਧਰ) ਨਾਲ ਬਤੌਰ ਰਿਪੋਟਰ ਕੰਮ ਕਰਨ ਦਾ ਲੰਬਾ ਤਜ਼ਰਬਾ। ਫਿਲਹਾਲ ਟਾਈਮਜ਼ ਨਾਓ, ਹਕੀਕਤ ਟੀਵੀ ਪੰਜਾਬੀ ਅਤੇ ਟੀਵੀ9 ਪੰਜਾਬੀ ਨਾਲ ਕੰਮ ਕਰ ਰਿਹਾ ਹਾਂ।
Drug Smuggler: ਪਹਿਲਾਂ 9 ਸਤੰਬਰ ਨੂੰ ਪੁਲਿਸ ਨੇ ਫ਼ਿਰੋਜ਼ਪੁਰ ਦੇ ਨਾਮੀ ਨਸ਼ਾ ਤਸਕਰ ਛਿੰਦਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਪਿੰਡ ਭੰਗੋਵਾਲਾ ਦਾ ਰਹਿਣ ਵਾਲਾ ਸੀ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮਗਰੋਂ ਹਰਜਿੰਦਰ ਪਾਲ ਸਿੰਘ ਪੁੱਤਰ ਬਲਵੰਤ ਸਿੰਘ, ਵੀਰ ਸਿੰਘ, ਸੁਰਮੁੱਖ ਸਿੰਘ ਅਤੇ ਮਲੂਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਸਾਰੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ।
Jalandhar Cross Firing: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਉਨ੍ਹਾਂ ਦੇ ਨੇੜੇ ਪਹੁੰਚੀ ਤਾਂ ਸ਼ੱਕੀ ਵਿਅਕਤੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਇਕ ਗੋਲੀ ਪੁਲਿਸ ਦੀ ਗੱਡੀ ਦੀ ਵਿੰਡਸ਼ੀਲਡ ਵਿਚ ਜਾ ਵੱਜੀ ਅਤੇ ਇਕ ਅਧਿਕਾਰੀ ਦੀ ਬੁਲੇਟਪਰੂਫ ਜੈਕੇਟ ਵਿਚ ਜਾ ਵੱਜੀ, ਜਦਕਿ ਦੂਜੀ ਗੋਲੀ ਕਾਰ ਦੀ ਹੈੱਡਲਾਈਟ ਨੂੰ ਨੁਕਸਾਨ ਪਹੁੰਚਾ ਦਿੱਤਾ।
USA Murder: ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਲਈ ਸਟੋਰ 'ਤੇ ਆਇਆ। ਇਸ ਦੌਰਾਨ ਅਮਰੀਕੀ ਵਿਅਕਤੀ ਦੀ ਨਵੀਨ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਗੁੱਸੇ 'ਚ ਆ ਕੇ ਮੁਲਜ਼ਮ ਨੇ ਨਵੀਨ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨਵੀਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
Gold recovered from 2 trains: ਰੇਲਵੇ ਵਿਭਾਗ ਵੱਲੋਂ ਗਠਿਤ ਆਰਪੀਐਫ ਟਾਸਕ ਫੋਰਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵਿਅਕਤੀਆਂ ਨੂੰ ਅਸਲੀ ਅਤੇ ਨਕਲੀ ਸੋਨੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 28 ਹਜ਼ਾਰ 700 ਰੁਪਏ ਦਾ ਨਕਲੀ ਸੋਨਾ ਵੀ ਬਰਾਮਦ ਹੋਇਆ ਹੈ। ਦੋਵੇਂ ਤਸਕਰ ਵੱਖ-ਵੱਖ ਟਰੇਨਾਂ ਤੋਂ ਫੜੇ ਗਏ ਸਨ।
ਲੁਧਿਆਣਾ ਜੀਆਰਪੀ ਪੁਲਿਸ ਦੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਇਸ ਰੇਲ ਗੱਡੀ ਰਾਹੀਂ ਫਗਵਾੜਾ ਰੇਲਵੇ ਸਟੇਸ਼ਨ ਤੇ ਉਤਾਰ ਕੇ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਬੀਨਾ ਤੋਂ ਜਲੰਧਰ ਆ ਰਿਹਾ ਵਿਅਕਤੀ ਤੰਬਾਕੂ ਦਾ ਸੇਵਨ ਕਰ ਰਿਹਾ ਸੀ।
ਜਲੰਧਰ ਦੇ ਇੱਕ ਨੌਜਵਾਨ ਦੀ ਇੰਗਲੈਂਡ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵੰਸ਼ਦੀਪ ਸਿੰਘ ਵਾਸੀ ਪਿੰਡ ਗਿੱਦੜਪਿੰਡੀ ਲੋਹੀਆਂ ਖਾਸ ਵਜੋਂ ਹੋਈ ਹੈ। ਮੌਤ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਮ੍ਰਿਤਕ ਦੀ ਉਮਰ ਮਹਿਜ਼ 19 ਸਾਲ ਸੀ। ਉਹ ਪੜ੍ਹਾਈ ਲਈ ਇੰਗਲੈਂਡ ਗਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਧਾਰਮਿਕ ਅਤੇ ਮਹਾਨ ਨਗਰੀ ਬਟਾਲਾ ਲਈ ਨਗਰ ਕੀਰਤਨ ਰਵਾਨਾ ਹੋਇਆ। ਇਸ ਤੋਂ ਪਹਿਲਾਂ ਮੁੱਖ ਗ੍ਰੰਥੀ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ।
Jalandhar Crime: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੀੜਤ ਲੜਕੀ ਦੀ ਮਾਤਾ ਵਾਸੀ ਨਿਊ ਦਸਮੇਸ਼ ਨਗਰ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਏਐਸਆਈ ਤਰਸੇਮ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 20 ਸਾਲਾ ਬੇਟੀ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਈ ਸੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ, ਪਰ ਕੁਝ ਨਹੀਂ ਮਿਲਿਆ। ਦੱਸ ਦੇਈਏ ਕਿ ਇਹ ਘਟਨਾ ਦੁਪਹਿਰ 1.20 ਵਜੇ ਵਾਪਰੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Phagwara child abdomen cut: ਵਿਨੈ ਨੇ ਗਲਤੀ ਨਾਲ ਕਟਰ ਦਾ ਸਟਾਰਟ ਬਟਨ ਦਬਾ ਦਿੱਤਾ। ਜਿਸ ਕਾਰਨ ਬੱਚੇ ਦੇ ਪੇਟ ਅਤੇ ਹੱਥ 'ਤੇ ਕਟਰ ਵੱਜਿਆ। ਜਿਸ ਕਾਰਨ ਬੱਚੇ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਉਹ ਚੀਕਣ ਲੱਗਾ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਫਗਵਾੜਾ ਦੇ ਸਿਵਲ ਹਸਪਤਾਲ 'ਚ ਤਾਇਨਾਤ ਡਾਕਟਰਾਂ ਨੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਤਾਂ ਉਸ ਦੀਆਂ ਅੰਤੜੀਆਂ ਨਿਕਲ ਚੁੱਕੀਆਂ ਸਨ।
ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਨੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਚਰਚ ਨੂੰ ਵੇਚਣ ਵਾਲੇ ਜਾਰਡਨ ਮਸੀਹ ਅਤੇ ਇਸ ਨੂੰ ਖਰੀਦਣ ਵਾਲੇ ਅਕਸ਼ੈ ਦੱਤ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਅਕਸ਼ੇ ਦੱਤ ਨਾਲ ਜਾਰਡਨ ਮਸ਼ੀਨ ਨਾਲ 5 ਕਰੋੜ ਰੁਪਏ 'ਚ ਚਰਚ ਬਣਾਇਆ ਗਿਆ ਸੀ।
ਬੀਤੇ ਦਿਨੀ ਰਜਤ ਆਪਣੇ ਘਰ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ਲਈ ਨਿਕਲਦਾ ਤਾਂ ਹੈ ਤਾਂ ਉਸ ਦੀ ਰਸਤੇ ਵਿੱਚ ਇੱਕ ਟਰੱਕ ਨਾਲ ਜਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਸੂਚਨਾ ਮਿਲਦੀ ਹੈ। ਜਿਵੇਂ ਹੀ ਇਹ ਦੁਖਦਾਇਕ ਖ਼ਬਰ ਇਲਾਕੇ ਵਿਚ ਪੁੱਜੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।