ਬੇਮੌਸਮੀ ਬਰਸਾਤ ਨੇ ਵਧਾਈਆਂ ਕਿਸਾਨਾਂ ਦੀਆਂ ਮੁਸਕਲਾਂ।
ਪੰਜਾਬ ਨਿਊਜ : ਕਿਸਾਨਾਂ ਨੂੰ
ਕਣਕ (Wheat) ਦੀ ਫਸਲ ਤੇ ਆਸ ਹੁੰਦੀ ਹੈ ਤੇ ਇਸ ਵਾਰ ਵਿਸਾਖੀ ਦੇ ਤਿਉਹਾਰ ਤੇ ਫ਼ਸਲ ਮੰਡੀ ਸੁੱਟ ਕੇ ਕਰਜ਼ਾ ਲਾਵਾਗੇ ਪਰ ਜਦੋਂ ਪੁੱਤਾਂ ਵਾਂਗ ਪਾਲੀ ਫ਼ਸਲ ਅੱਖਾਂ ਸਾਹਮਣੇ ਕੁਦਰਤ ਅਤੇ ਸਰਕਾਰਾਂ ਦੀ ਕਰੂਪੀ ਦੀ ਭੇਟ ਚੜ ਜਾਵੇ ਤਾਂ ਇਸ ਦਾ ਦੁੱਖ ਕਿਸਾਨ ਹੀ ਸਮਝ ਸਕਦਾ ਹੈ। ਪਰ ਇਸ ਵਾਰ ਬੇਮੌਸਮੀ ਬਰਸਾਤ ਨੇ ਕਣਕ ਦੀ ਫ਼ਸਲ ਨੂੰ 80 % ਨੁਕਸਾਨ ਕਰ ਦਿੱਤਾ ਹੈ ਅਤੇ ਨਾ ਤਾਂ ਇਸ ਦਾ ਠੀਕ ਝਾੜ ਹੋਵੇਗਾ ਅਤੇ੍ ਨਾ ਹੀ ਪਸ਼ੂਆਂ ਵਾਸਤੇ ਤੂੜੀ ਬਣੇਗੀ ਅਤੇ ਕਟਾਈ ਕਰਨ ਸਮੇਂ ਨਾ ਤਾਂ ਇਹ ਕੰਬਾਇਨਾਂ ਨਾਲ ਕੱਟ ਹੋਣੀ ਹੈ।
ਕਿਸਾਨ ਮੁਕੇਸ਼ ਚੰਦਰ ਨੇ ਕਿਹਾ ਕਿ ਪੰਜਾਬ ਦੇ
ਮੁੱਖ ਮੰਤਰੀ (Chief Minister) ਵਲੋਂ ਬੀਤੇ ਦਿਨ ਗਿਰਦਾਵਰੀ ਕਰਨ ਦੇ ਹੁਕਮ ਤਾਂ ਜ਼ਰੂਰ ਦਿੱਤੇ ਗਏ ਸਨ ਪਰ ਹਾਲੇ ਤੱਕ ਖਰਾਬ ਫਸਲਾਂ ਦੀ ਗਿਰਦਾਵਰੀ ਨਹੀਂ ਕੀਤੀ ਗਈ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਕੁਦਰਤ ਦੀ ਇਸ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਲਈ
ਪੰਜਾਬ ਸਰਕਾਰ (Punjab Govt) ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੀਂਹ ਕਾਰਨ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਹਰੇਕ ਪ੍ਰਭਾਵਿਤ ਕਿਸਾਨਾਂ ਨੂੰ ਮਿਲਣਾ ਯਕੀਨੀ ਬਣਾਉਣ ਲਈ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਪਰ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸੀਐੱਮ ਨੇ ਜਿਹੜਾ ਭਰੋਸਾ ਦਿੱਤਾ ਸੀ ਉਹ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਕਿਸਾਨ ਹਿਤੇਸ਼ੀ ਹੋਣ ਤੇ ਦਾਅਵੇ ਤਾਂ ਜ਼ਰੂਰ ਕਰਦੀਆਂ ਨੇ ਪਰ ਕਿਸਾਨਾਂ ਦੀਆਂ ਸਮੱਸਿਆਂਵਾਂ ਦਾ ਮੌਕੇ ਸਿਰ ਹੱਲ ਨਹੀਂ ਕੀਤਾ ਜਾਂਦਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ