Good News: ਕਿਸਾਨਾਂ ਲਈ ਖੁਸ਼ਖ਼ਬਰੀ, ਪੰਜਾਬ ਸਰਕਾਰ ਨੇ ਚੋਣ ਆਯੋਗ ਤੋਂ ਖਰਾਬ ਫਸਲਾਂ ਦਾ ਮੁਆਵਜ਼ਾ ਵੰਡਣ ਦੀ ਲਈ ਮਨਜੂਰੀ

Updated On: 

14 May 2024 21:07 PM

compensation to Farmers: ਪੰਜਾਬ ਸਰਕਾਰ ਕਿਸਾਨਾਂ ਦੇ ਦਰਦ ਤੋਂ ਜਾਣੂ ਸੀ, ਪਰ ਚੋਣ ਜ਼ਾਬਤਾ ਲੱਗੇ ਹੋਣ ਕਰਕੇ ਮੁਆਵਜ਼ਾ ਨਾ ਦੇਣ ਨੂੰ ਵੀ ਮਜਬੂਰ ਸੀ। ਸਰਕਾਰ ਨੇ ਚੋਣ ਆਯੋਗ ਅੱਗੇ ਕਿਸਾਨਾਂ ਦਾ ਦਰਦ ਬਿਆਨ ਕੀਤਾ, ਜਿਸਤੋਂ ਬਾਅਦ ਆਯੋਗ ਨੇ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਲਈ ਪ੍ਰਵਾਨਗੀ ਦੇ ਦਿੱਤੀ। ਹੁਣ ਛੇਤੀ ਹੀ ਇਹ ਮਦਦ ਕਿਸਾਨਾਂ ਤੱਕ ਪਹੁੰਚ ਜਾਵੇਗੀ। ਇਸ ਲਈ ਹੁਣ ਚੋਣਾਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

Good News: ਕਿਸਾਨਾਂ ਲਈ ਖੁਸ਼ਖ਼ਬਰੀ, ਪੰਜਾਬ ਸਰਕਾਰ ਨੇ ਚੋਣ ਆਯੋਗ ਤੋਂ ਖਰਾਬ ਫਸਲਾਂ ਦਾ ਮੁਆਵਜ਼ਾ ਵੰਡਣ ਦੀ ਲਈ ਮਨਜੂਰੀ

ਕਿਸਾਨਾਂ ਨੂੰ ਚੋਣਾਂ ਦੌਰਾਨ ਹੀ ਮਿਲੇਗਾ ਮੁਆਵਜ਼ਾ

Follow Us On

ਹਾਲ ਹੀ ਵਿੱਚ ਬੇਮੌਸਮੀ ਮਾਰ ਕਰਕੇ ਕਿਸਾਨਾਂ ਦੀ ਮੰਡੀਆਂ ਅਤੇ ਖੇਤਾਂ ਵਿੱਚ ਪਈ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਪਰ ਲੋਕ ਸਭਾ ਚੋਣਾਂ ਦੌਰਾਨ ਲੱਗੀ ਚੋਣ ਜ਼ਾਬਤਾ ਕਰਕੇ ਸੂਬਾ ਸਰਕਾਰ ਕਿਸਾਨਾਂ ਨੂੰ ਚਾਹ ਕੇ ਵੀ ਰਾਹਤ ਨਹੀਂ ਦੇ ਪਾ ਰਹੀ ਸੀ। ਪਰ ਹੁਣ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਪੰਜਾਬ ਸਰਕਾਰ ਨੇ ਚੋਣ ਆਯੋਗ ਕੋਲੋਂ ਚੋਣਾਂ ਦੌਰਾਨ ਹੀ ਖਰਾਬ ਫਸਲਾਂ ਦਾ ਮੁਆਵਜ਼ਾ ਵੰਡਣ ਦੀ ਇਜਾਜ਼ਤ ਲੈ ਲਈ ਹੈ।

ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ ਵਿੱਚ ਵਿਸ਼ੇਸ਼ ਮੁੱਖ ਸਕੱਤਰ ਮਾਲ, ਰਾਹਤ ਅਤੇ ਮੁੜ ਵਸੇਬਾ ਨੇ ਦੱਸਿਆ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਮੌਸਮ ਦੀ ਮਾਰ ਕਰਕੇ ਖਰਾਬ ਹੋਈਆਂ ਹਨ, ਉਨ੍ਹਾਂ ਨੂੰ ਮੁਆਵਜ਼ਾ ਵੰਡਣ ਲਈ ਸੂਬਾ ਕਾਰਜਕਾਰਨੀ ਕਮੇਟੀ ਨੇ ਆਪਣੀ 38ਵੀਂ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਬਠਿੰਡਾ ਦੇ ਦੋ ਅਤੇ ਡਿਪਟੀ ਕਮਿਸ਼ਨਰ, ਸੰਗਰੂਰ ਦੇ ਇੱਕ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।

ਬਠਿੰਡਾ ਅਤੇ ਸੰਗਰੂਰ ਜਿਲ੍ਹੇ ਲਈ ਮੁਆਵਜ਼ੇ ਦਾ ਐਲਾਨ

ਵਿਸ਼ੇਸ਼ ਮੁੱਖ ਸਕੱਤਰ ਨੇ ਬਠਿੰਡਾ ਜਿਲ੍ਹੇ ਲਈ SDRF ਫੰਡ ਵਿੱਚੋਂ 7,59,22,000/- ਅਤੇ 9,71,508/- ਰੁਪਏ ਅਤੇ ਸਟੇਟ ਫੰਡ ਵਿੱਚੋਂ 2,53, 82,000/- ਅਤੇ ਰੁਪਏ 4,98,41,710/- ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ। । ਇਸ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਨੇ ਸੰਗਰੂਰ ਜਿਲ੍ਹੇ ਲਈ ਵੀ 51,95,137/- SDRF ਫੰਡ ਚੋਂ ਅਤੇ 55,67,430/- ਸਟੇਟ ਫੰਡ ਚੋਂ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ । ਐਸਸੀਐਸ ਰੈਵੇਨਿਊ ਨੇ ਦੱਸਿਆ ਕਿ ਰਾਜ ਦੇ ਫੰਡਾਂ ਤੋਂ ਅਦਾ ਕੀਤੇ ਜਾਣ ਵਾਲੇ ਮੁਆਵਜ਼ੇ ਦੀਆਂ ਦਰਾਂ ਹਨ 20 ਜੂਨ 2018 ਅਤੇ 06 ਅਪ੍ਰੈਲ 2023 ਨੂੰ ਪ੍ਰਵਾਨਿਤ ਕੀਤੀਆਂ ਜਾ ਚੁੱਕੀਆਂ ਹਦਾਇਤਾਂ ਅਨੁਸਾਰ ਲਾਗੂ ਹੋਣਗੀਆਂ। ਇਹ ਹਦਾਇਤਾਂ MCC ਦੇ ਲਾਗੂ ਹੋਣ ਤੋਂ ਪਹਿਲਾਂ ਤੋਂ ਹੀ ਜਾਰੀ ਹਨ।

ਇਹ ਵੀ ਪੜ੍ਹੋ – ਉਹ ਸਾਬਕਾ IPS ਜੋ ਚੋਣਾਂ ਚ ਖਾਲਿਸਤਾਨੀਆਂ ਦਾ ਬਣਿਆ ਸਰਦਾਰ, ਅੰਮ੍ਰਿਤਪਾਲ ਲਈ ਬੁਲੰਦ ਕਰ ਰਿਹਾ ਆਵਾਜ਼

ਬੇਮੌਸਮੀ ਮਾਰ ਨੇ ਕਿਸਾਨਾਂ ਦਾ ਕੀਤਾ ਸੀ ਨੁਕਸਾਨ

ਕੁਝ ਦਿਨ ਪਹਿਲਾਂ ਸੂਬੇ ਵਿੱਚ ਪਏ ਮੀਂਹ ਅਤੇ ਗੜ੍ਹੇਮਾਰੀ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆਂ। ਜਦੋਂ ਇਹ ਮੀਂਹ ਅਤੇ ਗੜ੍ਹੇਮਾਰੀ ਹੋਈ ਸੀ, ਉਸ ਵੇਲ੍ਹੇ ਜਿਆਦਾਤਰ ਕਿਸਾਨਾਂ ਦੀ ਕੱਟੀ ਹੋਈ ਫਸਲ ਬੰਦ ਬੋਰੀਆਂ ਵਿੱਚ ਮੰਡੀਆਂ ਵਿੱਚ ਖੁੱਲ੍ਹੇ ਅਮਮਾਨ ਹੇਠ ਪਈ ਸੀ। ਮੀਂਹ ਕਰਕੇ ਕਣਕ ਦੀਆਂ ਇਹ ਬੋਰੀਆਂ ਤਾਂ ਪੂਰੀਆਂ ਤਰ੍ਹਾਂ ਨਾਲ ਖਰਾਬ ਹੋ ਹੀ ਗਈਆਂ ਹਨ ਨਾਲ ਹੀ ਜਿਹੜੇ ਕਿਸਾਨਾਂ ਦੀ ਕੱਟੀ ਹੋਈ ਫਸਲ ਖੇਤਾਂ ਵਿੱਚ ਪਈ ਸੀ, ਉਸਨੂੰ ਵੀ ਬਹੁਤ ਵੱਡ ਨੁਕਸਾਨ ਪਹੁੰਚਿਆ ਹੈ।