PM Kisan:: ਖੁਸ਼ਖਬਰੀ! ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ, ਇਸ ਤਰ੍ਹਾਂ ਚੈੱਕ ਕਰੋ ਆਪਣਾ ਨਾਮ

tv9-punjabi
Updated On: 

24 Feb 2025 16:39 PM

PM Kisan Samman Nidhi Yojna: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਭਾਗਲਪੁਰ ਤੋਂ ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕੀਤੀ। ਦੇਸ਼ ਭਰ ਦੇ 9.80 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਕਿਸਾਨ 6 ਹਜ਼ਾਰ ਰੁਪਏ ਦੀ ਰਕਮ ਦੀ ਵਰਤੋਂ ਖੇਤੀ ਨਾਲ ਸਬੰਧਤ ਜ਼ਰੂਰਤਾਂ ਜਿਵੇਂ ਕਿ ਖਾਦ, ਬੀਜ, ਕੀਟਨਾਸ਼ਕ ਆਦਿ ਖਰੀਦਣ ਲਈ ਕਰਦੇ ਹਨ।

PM Kisan:: ਖੁਸ਼ਖਬਰੀ! ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ, ਇਸ ਤਰ੍ਹਾਂ ਚੈੱਕ ਕਰੋ ਆਪਣਾ ਨਾਮ

ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ

Follow Us On

PM Kisan 19th Installment: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਭਾਗਲਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਯੋਜਨਾ ਦਾ ਦੇਸ਼ ਭਰ ਦੇ 9.80 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਵਾਰ 19ਵੀਂ ਕਿਸ਼ਤ ਵਿੱਚ 22,000 ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ ਗਈ ਹੈ। ਇਹ ਪੈਸਾ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਗਿਆ। ਇਸ ਵਿੱਚ ਬਿਹਾਰ ਦੇ 76 ਲੱਖ ਕਿਸਾਨ ਸ਼ਾਮਲ ਹਨ। ਇਸ ਵਾਰ ਭਾਗਲਪੁਰ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਛੇਵੀਂ ਵਰ੍ਹੇਗੰਢ ਦਾ ਗਵਾਹ ਵੀ ਬਣੇਗਾ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ

ਅੱਜ ਦੇਸ਼ ਦੇ ਕਿਸਾਨਾਂ ਲਈ ਬਹੁਤ ਖਾਸ ਦਿਨ ਹੈ। ਤੁਹਾਨੂੰ ਦੱਸ ਦੇਈਏ ਕਿ 18ਵੀਂ ਕਿਸ਼ਤ 5 ਅਕਤੂਬਰ 2024 ਨੂੰ ਮਹਾਰਾਸ਼ਟਰ ਦੇ ਵਾਸ਼ਿਮ ਤੋਂ ਜਾਰੀ ਕੀਤੀ ਗਈ ਸੀ। ਜਦਕਿ ਸਾਲ 2019 ਵਿੱਚ, 24 ਫਰਵਰੀ ਨੂੰ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ।

ਕਿਸਾਨ 6 ਹਜ਼ਾਰ ਰੁਪਏ ਦੀ ਰਕਮ ਦੀ ਵਰਤੋਂ ਖੇਤੀ ਨਾਲ ਸਬੰਧਤ ਜ਼ਰੂਰਤਾਂ ਜਿਵੇਂ ਕਿ ਖਾਦ, ਬੀਜ, ਕੀਟਨਾਸ਼ਕ ਆਦਿ ਖਰੀਦਣ ਲਈ ਕਰਦੇ ਹਨ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਰਾਹੀਂ, ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਕਿ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਸਟੇਟਸ ਇੰਝ ਕਰੋ ਚੈੱਕ

ਸਭ ਤੋਂ ਪਹਿਲਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਅਧਿਕਾਰਤ ਪੋਰਟਲ pmkisan.gov.in ‘ਤੇ ਜਾਓ। ਇਸ ਤੋਂ ਬਾਅਦ ਤੁਸੀਂ Know Your Status ਦੇ ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲ੍ਹੇਗੀ। ਹੁਣ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ Get OTP ‘ਤੇ ਕਲਿੱਕ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ OTP ਦਰਜ ਕਰੋਗੇ, ਤੁਹਾਨੂੰ ਆਪਣਾ ਸਟੇਟਸ ਦਿਖਾਈ ਦੇਵੇਗਾ।

ਇਸ ਤਰ੍ਹਾਂ ਚੈੱਕ ਕਰੋ ਲਿਸਟ ਵਿੱਚ ਆਪਣਾ ਨਾਮ

ਸਭ ਤੋਂ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ, ਤੁਹਾਨੂੰ ਹੋਮ ਪੇਜ ਦੇ ਸੱਜੇ ਪਾਸੇ Farmers Corner ਸੈਕਸ਼ਨ ‘ਤੇ ਕਲਿੱਕ ਕਰਨਾ ਹੋਵੇਗਾ। Farmers Corner ਸੇਕਸ਼ਨ ਵਿੱਚ ਤੁਹਾਨੂੰ Beneficiary Status ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਆਪਣੇ ਰਾਜ, ਜ਼ਿਲ੍ਹਾ ਅਤੇ ਪਿੰਡ ਸਮੇਤ ਹੋਰ ਜਾਣਕਾਰੀ ਭਰੋ। ਵੇਰਵੇ ਭਰਨ ਤੋਂ ਬਾਅਦ ਤੁਹਾਨੂੰ Get Report ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਡੇ ਸਾਹਮਣੇ ਇੱਕ ਸੂਚੀ ਆਵੇਗੀ। ਜਿਸ ਵਿੱਚ ਤੁਹਾਨੂੰ ਆਪਣਾ ਨਾਮ ਚੈੱਕ ਕਰਨਾ ਪਵੇਗਾ। ਜੇਕਰ ਤੁਹਾਡਾ ਨਾਮ ਉੱਥੇ ਨਹੀਂ ਹੈ ਤਾਂ ਤੁਸੀਂ ਫਾਰਮਰਜ਼ ਕਾਰਨਰ ਸੈਕਸ਼ਨ ਵਿੱਚ ਜਾ ਕੇ ਹੋਰ ਵੀ ਬਹੁਤ ਸਾਰੇ ਵੇਰਵੇ ਦੇਖ ਸਕਦੇ ਹੋ।

ਇੱਥੇ ਕਰੋ ਸੰਪਰਕ

ਜੇਕਰ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਤੁਸੀਂ ਈਮੇਲ ਆਈਡੀ pm kisan-ict@gov.in ‘ਤੇ ਵੀ ਸੰਪਰਕ ਕਰ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੈਲਪਲਾਈਨ ਨੰਬਰ 155261 ਜਾਂ 1800115526 (ਟੋਲ ਫ੍ਰੀ) ਜਾਂ 011-23381092 ‘ਤੇ ਵੀ ਸੰਪਰਕ ਕਰ ਸਕਦੇ ਹੋ। ਇੱਥੇ ਵੀ ਤੁਹਾਡੀ ਹਰ ਸਮੱਸਿਆ ਦਾ ਹੱਲ ਹੋ ਜਾਵੇਗਾ।