US Gun Violence: ਜੋਅ ਬਿਡੇਨ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਮਰੀਕਾ ਵਿੱਚ ਬੰਦੂਕ ਹਿੰਸਾ ਦੇ ਮਾਮਲੇ ਰੁਕ ਨਹੀਂ ਰਹੇ ਹਨ। ਇੱਥੇ ਇੱਕ ਬੰਦੂਕਧਾਰੀ ਨੇ ਟੈਕਸਾਸ (Texas) ਵਿੱਚ ਐਲਨ ਸਥਿਤ ਡੈਲਾਸ ਮਾਲ ਨੇੜੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ‘ਚ 9 ਲੋਕਾਂ ਦੀ ਮੌਤ ਹੋ ਗਈ ਸੀ। ਖ਼ਦਸ਼ਾ ਹੈ ਕਿ ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ ਹੋ ਸਕਦੇ ਹਨ। ਗੋਲੀਬਾਰੀ ਦੀ ਘਟਨਾ ਸਥਾਨਕ ਸਮੇਂ ਅਨੁਸਾਰ ਤੜਕੇ 3.40 ਵਜੇ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਦਿੱਤਾ ਹੈ।
ਇਸ ਤੋਂ ਪਹਿਲਾਂ ਐਲਨ ਪੁਲਿਸ (Allen Police) ਨੇ ਦੱਸਿਆ ਕਿ ਕੁਝ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਲਾਸ ਵਿੱਚ ਮੈਡੀਕਲ ਸਿਟੀ ਹੈਲਥਕੇਅਰ ਨੇ ਕਿਹਾ ਕਿ 5-61 ਸਾਲ ਦੀ ਉਮਰ ਦੇ ਪੀੜਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਏਰੀਅਲ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਲੋਕ ਮਾਲ ਦੇ ਬਾਹਰ ਘੁੰਮ ਰਹੇ ਹਨ।
ਚਿਤਾਵਨੀ: ਖੂਨ ਨਾਲ ਲਥਪਥ ਜ਼ਮੀਨ ‘ਤੇ ਪਏ ਬੱਚੇ
ਇਕ ਹੋਰ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਈ ਬੱਚੇ ਇਕੱਠੇ ਜ਼ਮੀਨ ‘ਤੇ ਪਏ ਹਨ ਅਤੇ ਖੂਨ ਨਾਲ ਲੱਥਪੱਥ ਹਨ। ਹਾਲਾਂਕਿ TV9 ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਭਿਆਨਕ ਵੀਡੀਓ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲੇ ‘ਚ ਕਈ ਬੱਚੇ ਮਾਰੇ ਗਏ ਹਨ।
2023 ਵਿੱਚ ਹੁਣ ਤੱਕ ਬੰਦੂਕ ਹਿੰਸਾ ਦੇ 198 ਮਾਮਲੇ
ਮਾਲ ਦੇ ਬਾਹਰ ਫੁੱਟਪਾਥਾਂ ‘ਤੇ ਖੂਨ ਦੇਖਿਆ ਜਾ ਸਕਦਾ ਸੀ ਅਤੇ ਲਾਸ਼ਾਂ ਨੂੰ ਢੱਕਣ ਵਾਲੀ ਚਿੱਟੀ ਚਾਦਰ ਵੀ ਦੇਖੀ ਜਾ ਸਕਦੀ ਸੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਗੋਲੀਬਾਰੀ ‘ਤੇ ਦੁਖਾਂਤ ਦੱਸਿਆ। ਐਲਨ, ਜਿੱਥੇ ਗੋਲੀਬਾਰੀ ਹੋਈ, ਉੱਥੇ ਇੱਕ ਲੱਖ ਦੀ ਆਬਾਦੀ ਹੈ। ਇਸ ਸਾਲ 2023 ਵਿੱਚ ਹੁਣ ਤੱਕ ਬੰਦੂਕ ਹਿੰਸਾ ਦੇ 198 ਮਾਮਲੇ ਸਾਹਮਣੇ ਆਏ ਹਨ। ਰਾਇਟਰਜ਼ ਮੁਤਾਬਕ 2016 ਦੇ ਮੁਕਾਬਲੇ ਇਸ ਪੜਾਅ ‘ਚ ਜ਼ਿਆਦਾ ਗੋਲੀਬਾਰੀ (Firing) ਹੋਈ ਹੈ।
ਕੈਲੀਫੋਰਨੀਆ ‘ਚ ਗੋਲੀਬਾਰੀ ‘ਚ ਕੁੜੀ ਦੀ ਮੌਤ
ਉੱਤਰੀ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ 17 ਸਾਲਾ ਕੁੜੀ ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੀ ਸੀ ਕਿ ਕਿਸੇ ਨੇ ਗੋਲੀ ਚਲਾ ਦਿੱਤੀ। ਇਨ੍ਹਾਂ ਤੋਂ ਇਲਾਵਾ ਗੋਲੀਬਾਰੀ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਨਾਬਾਲਗ ਕੁੜੀ ਨੂੰ ਵੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ