ਯੂਕ੍ਰੇਨ ਦਾ ਕਾਊਂਟਰ-ਅਟੈਕ ਜਾਰੀ, ਡ੍ਰੋਨ ਅਟੈਕ ਨਾਲ ਮਾਸਕੋ ‘ਚ ਦਹਿਸ਼ਤ, ਤਿੰਨ ਏਅਰਪੋਰਟ ਕੀਤੇ ਗਏ ਬੰਦ
ਡ੍ਰੋਨ ਹੁਣ ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਵਿੱਚ ਦਾਖਲ ਹੋ ਗਏ ਹਨ। ਯੂਕਰੇਨ ਲਗਾਤਾਰ ਡਰੋਨ ਰਾਹੀਂ ਰੂਸੀ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ਦੇ ਹਮਲਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ।ਮਾਸਕੋ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰੂਸ ਨੇ ਹਾਲ ਹੀ 'ਚ ਕਿਹਾ ਸੀ ਕਿ ਉਸ ਨੇ ਕ੍ਰੀਮੀਆ 'ਚ 42 ਡਰੋਨ ਡੇਗ ਦਿੱਤੇ ਹਨ।
ਸਾਵਧਾਨੀ ਵਜੋਂ ਤਿੰਨ ਏਅਰਪੋਰਟ ਬੰਦ
ਰੂਸ ਦੇ ਰੱਖਿਆ ਮੰਤਰਾਲੇ (Ministry of Defense of Russia) ਅਤੇ ਮਾਸਕੋ ਦੇ ਮੇਅਰ ਸੇਰਗੀ ਸੋਬਯਾਨਿਨ ਨੇ ਕਿਹਾ ਕਿ ਮਾਸਕੋ ਦੇ ਰੈੱਡ ਸਕੁਏਅਰ ਤੋਂ ਲਗਭਗ 50 ਕਿਲੋਮੀਟਰ ਪੱਛਮ ਵਿੱਚ ਇਸਤਰਾ ਜ਼ਿਲ੍ਹੇ ਵਿੱਚ ਇੱਕ ਡਰੋਨ ਨੂੰ ਗੋਲੀ ਮਾਰ ਦਿੱਤੀ ਗਈ। ਡਰੋਨ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਡਰੋਨ ਹਮਲੇ ਕਾਰਨ ਸ਼ੇਰੇਮੇਤਯੇਵੋ, ਡੋਮੋਡੇਡੋਵੋ ਅਤੇ ਵਨੂਕੋਵੋ ਹਵਾਈ ਅੱਡਿਆਂ ਨੂੰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਗਿਆ ਸੀ।ਰੂਸ ਨੇ ਯੂਕ੍ਰੇਨ ਨੂੰ ਪਹੁੰਚਾਇਆ ਨੁਕਸਾਨ
ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋਏ ਕੁਝ ਵੀਡੀਓਜ਼ ਟੈਲੀਗ੍ਰਾਮ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵੀਡੀਓਜ਼ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸੀ ਏਅਰ ਡਿਫੈਂਸ ਸਿਸਟਮ ਨੇ ਯੂਕ੍ਰੇਨ ਦੇ ਡ੍ਰੋਨਾਂ ਨੂੰ ਢੇਰ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਡਰੋਨ ਹਮਲੇ ਲਈ ਸਿੱਧੇ ਤੌਰ ‘ਤੇ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਯੂਕਰੇਨ ਦੇ ਪੱਖ ਤੋਂ ਅਜੇ ਤੱਕ ਇਸ ‘ਤੇ ਕੁਝ ਨਹੀਂ ਕਿਹਾ ਗਿਆ ਹੈ।
Follow Us
