ਯੂਕੇ ਦੀ ਅਦਾਲਤ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਜੁਰਮ ਵਿੱਚ ਸਿੱਖ ਵਿਅਕਤੀ ਤੇ ਠੋਕਿਆ ਜੁਰਮਾਨਾ Punjabi news - TV9 Punjabi

ਯੂਕੇ ਦੀ ਅਦਾਲਤ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਜੁਰਮ ਵਿੱਚ ਸਿੱਖ ਵਿਅਕਤੀ ਤੇ ਠੋਕਿਆ ਜੁਰਮਾਨਾ

Published: 

19 Jan 2023 09:10 AM

ਗੱਡੀ ਚਲਾਉਣ ਤੇ ਲਗਾਈ ਪਬੰਦੀ ਦੀ ਮਿਆਦ ਵਿੱਚ 25 ਫ਼ੀਸਦ ਸਜ਼ਾ ਤਾਂ ਮਾਫ਼ ਹੋ ਸਕਦੀ ਹੈ ਜੇਕਰ ਉਹ ''ਡ੍ਰਿੰਕ ਡ੍ਰਾਈਵ ਅਵੇਅਰਨੇਸ ਕੋਰਸ'' ਪੂਰੀ ਕਾਮਯਾਬੀ ਨਾਲ ਪੂਰਾ ਕਰ ਲਵੇ ਅਤੇ ਉਸਨੇ ਇਹ ਕੋਰਸ ਪੂਰਾ ਕਰਕੇ ਦਿਖਾਉਣ 'ਤੇ ਆਪਣੀ ਹਾਂਮੀ ਭਰ ਦਿੱਤੀ ਹੈ।

ਯੂਕੇ ਦੀ ਅਦਾਲਤ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਜੁਰਮ ਵਿੱਚ ਸਿੱਖ ਵਿਅਕਤੀ ਤੇ ਠੋਕਿਆ ਜੁਰਮਾਨਾ
Follow Us On

ਲੰਦਨ: ਯੂਕੇ ਦੀ ਇੱਕ ਅਦਾਲਤ ਨੇ 25 ਵਰ੍ਹਿਆਂ ਦੇ ਇੱਕ ਸਿੱਖ ਵਿਅਕਤੀ ਨੂੰ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਜੁਰਮ ਵਿੱਚ ਜੁਰਮਾਨਾ ਲਾਇਆ ਹੈ ਅਤੇ ਉਸਦੇ 22 ਮਹੀਨਿਆਂ ਤਕ ਕਾਰ ਚਲਾਉਣ ‘ਤੇ ਵੀ ਪਬੰਦੀ ਲਗਾ ਦਿੱਤੀ ਹੈ। ਪਿਛਲੇ ਸਾਲ ਨਵੰਬਰ ਮਹੀਨੇ ਡਰਬੀਸ਼ਾਇਰ ਟਾਊਨ ਵਿੱਚ ਸੁਖਪ੍ਰੀਤ ਸਿੰਘ ਦੀ ਕਾਰ ਵਿਚੋਂ ਸ਼ਰਾਬ ਦੇ ਕੁਝ ਖੁੱਲ੍ਹੇ ਕੈਨ ਮਿਲੇ ਸੀ। ‘ਦ ਸਦਰਨ ਡਰਬੀਸ਼ਾਇਰ’ ਦੇ ਮੈਜਿਸਟ੍ਰੇਟ ਦੀ ਅਦਾਲਤ ਨੂੰ ਪੁਲੀਸ ਵੱਲੋਂ ਦੱਸਿਆ ਗਿਆ ਕਿ ਹਾਇਰ ਐਲਬਰਟ ਸਟ੍ਰੀਟ, ਚੈਸਟਰਫ਼ੀਲਡ ਦਾ ਰਹਿਣ ਵਾਲਾ ਅਤੇ ਪੀਜ਼ਾ ਹੱਟ ਵਿੱਚ ਕੰਮ ਕਰਨ ਵਾਲਾ ਸੁਖਪ੍ਰੀਤ ਸਿੰਘ ਓਸ ਵੇਲੇ ਬਿਨਾਂ ਲਾਈਸੈਂਸ ਸੜਕ ‘ਤੇ ਆਪਣੀ ਕਾਰ ਭਜਾ ਰਿਹਾ ਸੀ। ਵਾਕਿਏ ਦੇ ਚਸ਼ਮਦੀਦ ਨੇ ਅਦਾਲਤ ਨੂੰ ਦੱਸਿਆ ਕਿ ਸੁਖਪ੍ਰੀਤ ਸਿੰਘ ਦੀ ਕਾਰ ਸੜਕ ਦੇ ਵਿੱਚਕਾਰ ਬਣੀਆਂ ਜਿਗ-ਜੈਗ ਲਾਈਨਾਂ ਤੋਂ ਅੰਦਰ-ਬਾਹਰ ਹੋ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਨੂੰ ਲਾਈਟਾਂ ਮਾਰਕੇ ਉਸਨੂੰ ਸੁਚੇਤ ਕਰਨਾ ਪੈ ਰਿਹਾ ਸੀ। ਇਸ ਵਾਕਏ ਦਾ ਚਸ਼ਮਦੀਦ ਇੱਕ ਹੋਰ ਡਰਾਇਵਰ ਸੀ ਅਤੇ ਉਹਨਾਂ ਨੇ ਹੀ ਸੜਕ ‘ਤੇ ਇਨ੍ਹਾਂ ਉਲਟੀ-ਸਿੱਧੀ ਹਰਕਤਾਂ ਬਾਰੇ ਪੁਲਿਸ ਨੂੰ ਇੱਤਲਾਹ ਦਿੱਤੀ ਸੀ। ਚਸ਼ਮਦੀਦ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸੁਖਪ੍ਰੀਤ ਸਿੰਘ ਆਪਣੀ ਕਾਰ ਨੂੰ ਬਿਨਾ ਗੱਲ ਤੋਂ ਬਾਰ-ਬਾਰ ਸੜਕ ਦੇ ਵਿਚੋ -ਵਿਚ ਲੈ ਕੇ ਆ ਰਿਹਾ ਸੀ ਅਤੇ ਜਿਗ-ਜੈਗ ਲਾਈਨਾਂ ਤੋਂ ਅੰਦਰ-ਬਾਹਰ ਹੋ ਰਹੀ ਸੀ।

ਕਰੀਬ ਦੋ ਸਾਲ ਤਕ ਕਾਰ ਚਲਾਉਣ ‘ਤੇ ਲਗਾਈ ਪਬੰਦੀ

ਚਸ਼ਮਦੀਦ ਦੇ ਮੁਤਾਬਿਕ, ਸੜਕ ਤੇ ਦੋਨੋਂ ਪਾਸਿਆਂ ਤੇ ਦੋ ਲੇਨ ਬਣੀਆਂ ਸੀ ਅਤੇ ਸੁਖਪ੍ਰੀਤ ਸਿੰਘ ਉੱਥੇ ਦੋਹੀਂ ਕੈਰਿਜਵੇਜ਼ ਵਿੱਚ ਆ ਜਾਂਦਾ ਸੀ। ਉਹ ਬਾਰ-ਬਾਰ ਸੜਕ ਦੇ ਵਿੱਚਕਾਰ ਬਣੀ ਉੱਚੀ ਪੇਵਮੇਂਟ ਤੇ ਜਾ ਚੜ੍ਹਦਾ ਸੀ ਅਤੇ ਦੋਵੇਂ ਪਾਸਿਉਂ ਆ ਰਹੇ ਟ੍ਰੈਫਿਕ ਵਾਸਤੇ ਪਰੇਸ਼ਾਨੀ ਦਾ ਸਬੱਬ ਸੀ। ਪੁਲਿਸ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜਦੋਂ ਸੁਖਪ੍ਰੀਤ ਸਿੰਘ ਦਾ ਬ੍ਰੈਥ-ਟੈਸਟ ਕਿੱਤਾ ਗਿਆ ਤਾਂ ਉਸਦੀਆਂ 100 ਮਿਲੀਲੀਟਰ ਸਾਹਾਂ ਵਿੱਚ 77 ਮਾਈਕ੍ਰੋਗ੍ਰਾਮ ਸ਼ਰਾਬ ਦੀ ਮਾਤਰਾ ਪਾਈ ਗਈ ਜੋ 35 ਮਾਈਕ੍ਰੋਗ੍ਰਾਮ ਦੀ ਵੈਧ ਮਾਤਰਾ ਤੋਂ ਕਰੀਬ ਦੁੱਗਣੀ ਸੀ। ਅਦਾਲਤ ਵਿੱਚ ਉਸ ਦੀ ਪੈਰਵੀ ਕਰਨ ਵਾਲੇ ਸਾਜਿਦ ਮਜੀਦ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਨੇ ਅਦਾਲਤ ਵਿੱਚ ਆਪਣਾ ਜੁਰਮ ਮੰਨ ਲਿਆ ਅਤੇ ਉਸਨੇ ਪਹਿਲਾਂ ਇਸ ਤਰ੍ਹਾਂ ਦਾ ਕੋਈ ਜੁਰਮ ਨਹੀਂ ਸੀ ਕੀਤਾ। ਸਾਜਿਦ ਮਜੀਦ ਨੇ ਅਦਾਲਤ ਨੂੰ ਦੱਸਿਆ ਕਿ ਸੁਖਪ੍ਰੀਤ ਸਿੰਘ ਭਾਰਤ ਤੋਂ ਆਪਣੀ ਵੋਹਟੀ ਨੂੰ ਲੈ ਕੇ ਯੂਕੇ ਆਇਆ ਹੋਇਆ ਹੈ ਅਤੇ ਉਹ ਹਾਲੇ ਵੀ ਉਥੇ ਆਪਣੇ ਬਜ਼ੁਰਗ ਮਾਪਿਆਂ ਦੀ ਵਿੱਤੀ ਸਹੂਲਤਾਂ ਨੂੰ ਪੂਰਾ ਕਰਨ ਵਿੱਚ ਲੱਗਿਆ ਹੈ।

ਸੁਖਪ੍ਰੀਤ ਸਿੰਘ ਨੂੰ ‘ਵਿਕਟਿਮ ਸਰਚਾਰਜ” ਅਦਾ ਕਰਨ ਦਾ ਹੁਕਮ ਜਾਰੀ

ਅਦਾਲਤ ਨੇ ਸੁਖਪ੍ਰੀਤ ਸਿੰਘ ‘ਤੇ 250 ਪੌਂਡ ਦਾ ਜੁਰਮਾਨਾ ਲਾਉਂਦਿਆਂ 80 ਪੌਂਡ ਅਦਾਲਤੀ ਖਰਚਾ ਅਤੇ 100 ਪੌਂਡ ”ਵਿਕਟਿਮ ਸਰਚਾਰਜ” ਅਦਾ ਕਰਨ ਦਾ ਹੁਕਮ ਦਿੱਤਾ ਹੈ ਅਤੇ ਅਗਲੇ 22 ਮਹੀਨਿਆਂ ਤੱਕ ਸੁਖਪ੍ਰੀਤ ਸਿੰਘ ‘ਤੇ ਗੱਡੀ ਚਲਾਉਣ ਉੱਤੇ ਪਬੰਦੀ ਲਗਾ ਦਿੱਤੀ ਹੈ। ਗੱਡੀ ਚਲਾਉਣ ਤੇ ਲਗਾਈ ਪਬੰਦੀ ਦੀ ਮਿਆਦ ਵਿੱਚ 25 ਫ਼ੀਸਦ ਸਜ਼ਾ ਤਾਂ ਮਾਫ਼ ਹੋ ਸਕਦੀ ਹੈ ਜੇਕਰ ਉਹ ”ਡ੍ਰਿੰਕ ਡ੍ਰਾਈਵ ਅਵੇਅਰਨੇਸ ਕੋਰਸ” ਪੂਰੀ ਕਾਮਯਾਬੀ ਨਾਲ ਪੂਰਾ ਕਰ ਲਵੇ ਅਤੇ ਉਸਨੇ ਇਹ ਕੋਰਸ ਪੂਰਾ ਕਰਕੇ ਦਿਖਾਉਣ ‘ਤੇ ਆਪਣੀ ਹਾਂਮੀ ਭਰ ਦਿੱਤੀ ਹੈ।

Exit mobile version