ਨਿਊਜ਼ੀਲੈਂਡ ਦੇ ਪੀਹਾ ਬੀਚ ਤੇ ਦੋ ਭਾਰਤੀਆਂ ਦੀ ਡੁੱਬਣ ਨਾਲ ਮੌਤ Punjabi news - TV9 Punjabi

ਨਿਊਜ਼ੀਲੈਂਡ ਦੇ ਪੀਹਾ ਬੀਚ ਤੇ ਦੋ ਭਾਰਤੀਆਂ ਦੀ ਡੁੱਬਣ ਨਾਲ ਮੌਤ

Published: 

25 Jan 2023 13:51 PM

ਬੀਚ ਤੇ ਕੰਮ ਕਰਨ ਵਾਲੀ ਲਾਈਫ ਗਾਰਡ ਕੰਪਨੀ ਦੇ ਪ੍ਰਮੁੱਖ ਨੇ ਦੱਸਿਆ ਕਿ ਬੀਚ ਦੇ ਪਾਣੀ ਵਿੱਚ ਜਿਸ ਥਾਂ ਵੱਲ ਇਹ ਲੋਕੀ ਗਏ ਸਨ, ਉਹ ਸਭ ਤੋਂ ਵੱਧ ਖਤਰਨਾਕ ਇਲਾਕਾ ਹੈ।

ਨਿਊਜ਼ੀਲੈਂਡ ਦੇ ਪੀਹਾ ਬੀਚ ਤੇ ਦੋ ਭਾਰਤੀਆਂ ਦੀ ਡੁੱਬਣ ਨਾਲ ਮੌਤ
Follow Us On

ਵੈਲਿੰਗਟਨ: ਨਿਊਜ਼ੀਲੈਂਡ ਦੇ ਔਕਲੈਂਡ ਚ ‘ਇੱਕੋ ਹੀ ਕਮਰੇ ਵਿਚ ਇਕੱਠੇ ਰਹਿਣ ਵਾਲੇ ਦੋ ਭਾਰਤੀ ਲੋਕਾਂ ਦੀ ਨਿਊਜ਼ੀਲੈਂਡ ਦੇ ਪੀਹਾ ਬੀਚ ਤੇ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਉਦੋਂ ਹੋਇਆ ਜਦੋਂ ਇਹ ਭਾਰਤੀ ਉਥੇ ਤੈਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸਮੰਦਰ ਦੀ ਇੱਕ ਵੱਡੀ ਲਹਿਰ ਨੇ ਦੋਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ।

ਪਿਛਲੇ ਹਫਤੇ ਹੀ ਇਨ੍ਹਾਂ ਦੋਨਾਂ ਜਾਨ ਗਵਾਉਣ ਵਾਲਿਆਂ ਪੀੜਤਾਂ ਦੀ ਪਹਿਚਾਣ 28 ਸਾਲ ਦੇ ਨੈਣ ਕੁਮਾਰ ਅਤੇ 31 ਵਰ੍ਹਿਆਂ ਦੇ ਅੰਸ਼ੁਲ ਸ਼ਾਹ ਦੇ ਰੂਪ ਵਿੱਚ ਹੋਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੋਨਾਂ ਨੇ ਉਥੇ ਜਾਨਲੇਵਾ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਨਾਰਥ ਆਈਲੈਂਡ ਤੇ ਬਣੇ ਪੀਹਾ ਬੀਚ ਉੱਤੇ ਸਿਰਫ਼ 30 ਮਿੰਟ ਦਾ ਹੀ ਸਮਾਂ ਗੁਜ਼ਾਰਿਆ ਸੀ ਕਿ ਇਕ ਵੱਡੀ ਲਹਿਰ ਨੇ ਉਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਨ੍ਹਾਂ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤੈਰਨਾ ਨਹੀਂ ਸੀ ਆਉਂਦਾ।

ਸਮੰਦਰ ਦੀ ਲਹਿਰ ਨੇ ਦੋਨਾਂ ਨੂੰ ਚਪੇਟ ‘ਚ ਲਿਆ

ਇਨ੍ਹਾਂ ਦੋਨਾਂ ਦੇ ਦੋ ਹੋਰ ਦੋਸਤ ਹੀਰੇਨ ਪਟੇਲ ਅਤੇ ਅਪੂਰਵ ਮੋਦੀ ਵੀ ਇਨ੍ਹਾਂ ਦੇ ਨਾਲ ਹੀ ਪਾਣੀ ਵਿੱਚ ਗਏ ਸਨ, ਪਰ ਉੱਥੇ ਬੀਚ ਤੇ ਆਈ ਇਕ ਵੱਡੀ ਲਹਿਰ ਨੇ ਇਨ੍ਹਾਂ ਸਾਰਿਆਂ ਨੂੰ ਅੱਡ ਅੱਡ ਕਰ ਦਿੱਤਾ। ਮੋਦੀ ਨੇ ਹਾਲਾਂਕਿ ਪਟੇਲ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਉਹ ਦੀ ਬਾਂਹ ਫੜ ਲਈ ਸੀ ਪਰ ਇੱਕ ਵੱਡੀ ਲਹਿਰ ਦੇ ਜ਼ੋਰ ਨਾਲ ਉਹ ਆਪਣੇ ਆਪ ਨੂੰ ਸਾਂਭ ਨਹੀਂ ਸੀ ਸਕਿਆ ਅਤੇ ਉਸ ਨੇ ਜਾਨ ਬਚਾਉਣ ਵਾਸਤੇ ਚੀਕ ਪੁਕਾਰ ਸ਼ੁਰੂ ਕਰ ਦਿੱਤੀ।

ਹੀਰੇਨ ਨੇ ਦੱਸਿਆ, ਰੱਬ ਦੀ ਦਇਆ ਨਾਲ ਅਪੂਰਬ ਦੀ ਤਾਂ ਜਾਨ ਬਚ ਗਈ ਕਿਉਂਕਿ ਉਹ ਸਮੇਂ ਰਹਿੰਦਿਆਂ ਕਿਨਾਰੇ ਤੇ ਆ ਗਿਆ ਸੀ ਪਰ ਉਸਦੇ ਦੋ ਦੋਸਤਾਂ ਦੀ ਜਾਨ ਚਲੀ ਗਈ।ਪਟੇਲ ਇੱਕ ਇਲੈਕਟਰੀਕਲ ਇੰਜੀਨੀਅਰ ਸੀ ਅਤੇ ਪਿਛਲੇ ਸਾਲ ਅਗਸਤ ਵਿੱਚ ਹੀ ਨਿਊਜ਼ੀਲੈਂਡ ਆਇਆ ਸੀ, ਜਦ ਕਿ ਸ਼ਾਹ ਇੱਕ ਗੈਸ ਸਟੇਸ਼ਨ ਤੇ ਕੈਸ਼ੀਅਰ ਦਾ ਕੰਮ ਕਰਦਾ ਸੀ ਅਤੇ ਉਹ ਨਵੰਬਰ ਵਿੱਚ ਨਿਊਜ਼ੀਲੈਂਡ ਆਇਆ ਸੀ।

ਬਚਾਅ ਲਈ ਚਲਾਇਆ ਗਿਆ ਸੀ ਅਭਿਆਨ

ਉਥੇ ਬੀਚ ਤੇ 21 ਜਨਵਰੀ ਨੂੰ ਖੜੇ ਇਕ ਲਾਈਫ ਗਾਰਡ ਨੇ ਇਹਨਾਂ ਦੋਨਾਂ ਨੂੰ ਬੀਚ ਤੇ ਸਭ ਤੋਂ ਖਤਰਨਾਕ ਇਲਾਕੇ ਵਿੱਚ ਜਾਂਦਿਆਂ ਵੇਖਿਆ ਸੀ ਜਦੋਂ ਉਹ ਸਾਰੇ ਆਪਣੀ ਡਿਊਟੀ ਪੂਰੀ ਕਰਕੇ ਵਾਪਸ ਜਾ ਰਹੇ ਸੀ। ਬਾਅਦ ਵਿੱਚ ਉੱਥੇ ਮੌਕੇ ਤੇ ਇੱਕ ਬਚਾਅ ਅਭਿਆਨ ਚਲਾਇਆ ਗਿਆ ਸੀ ਪਰ ਜਦੋਂ ਤੱਕ ਲਾਈਫ ਗਾਰਡ ਆਪਣੀ ਬੋਟ ਲੈ ਕੇ ਮੋਰਚਾ ਸਾਂਭਦੇ, ਓਦੋਂ ਤੱਕ ਤਾਂ ਇਹ ਦੋਵੇਂ ਹੀ ਪਾਣੀ ਦੀ ਲਹਿਰ ਵਿਚ ਗਾਇਬ ਹੋ ਗਏ ਸਨ।

ਦੋਵਾਂ ਚੋਂ ਇੱਕ ਨੂੰ ਲੱਭ ਲਿਆ ਸੀ

ਉਨ੍ਹਾਂ ਵਿਚੋਂ ਇੱਕ ਵਿਅਕਤੀ ਤਾਂ ਲੱਭ ਲਿਆ ਗਿਆ ਸੀ ਪਰ ਦੂਜੇ ਨੂੰ ਪੁਲਿਸ ਹੈਲੀਕਾਪਟਰ ਦੀ ਮਦਦ ਨਾਲ ਪਾਣੀ ਵਿਚੋਂ ਕੱਢ ਲਿਆ ਗਿਆ ਪਰ ਉਸਦੀ ਜਾਣ ਜਾ ਚੁੱਕੀ ਸੀ।ਬੀਚ ਤੇ ਕੰਮ ਕਰਨ ਵਾਲੀ ਲਾਈਫ ਗਾਰਡ ਕੰਪਨੀ ਦੇ ਪ੍ਰਮੁੱਖ ਨੇ ਦੱਸਿਆ ਕਿ ਬੀਚ ਦੇ ਪਾਣੀ ਵਿੱਚ ਜਿਸ ਥਾਂ ਵੱਲ ਗਏ ਸਨ, ਉਹ ਸਭ ਤੋਂ ਵੱਧ ਖਤਰਨਾਕ ਇਲਾਕਾ ਹੈ।

Exit mobile version