ਟਵਿੱਟਰ ‘ਤੇ ਕਬਜ਼ਾ ਕਰਨ ਤੋਂ ਬਾਅਦ ਐਲੋਨ ਮਸਕ ਨੇ ਕੀਤੇ ਕਿੰਨੇ ਬਦਲਾਅ? ਚੈੱਕ ਕਰੋ ਲਿਸਟ

Updated On: 

24 Jul 2023 16:50 PM

Elon Musk Changes Twitter: ਟਵਿੱਟਰ ਵਿੱਚ ਸਿਲਸਿਲੇਵਾਰ ਤਰੀਕੇ ਨਾਲ ਕਈ ਬਦਲਾਅ ਕੀਤੇ ਗਏ ਹਨ। ਐਲੋਨ ਮਸਕ ਨੇ ਟਵਿੱਟਰ ਖਰੀਦਣ ਤੋਂ ਬਾਅਦ ਇਨ੍ਹਾਂ ਨੂੰ ਅੰਜਾਮ ਦਿੱਤਾ। ਅੱਜ ਅਸੀਂ ਦੇਖਾਂਗੇ ਕਿ ਮਸਕ ਦੇ ਰਾਜ'ਚ ਕਿੰਨਾ ਬਦਲ ਗਿਆ ਟਵਿੱਟਰ ।

ਟਵਿੱਟਰ ਤੇ ਕਬਜ਼ਾ ਕਰਨ ਤੋਂ ਬਾਅਦ ਐਲੋਨ ਮਸਕ ਨੇ ਕੀਤੇ ਕਿੰਨੇ ਬਦਲਾਅ? ਚੈੱਕ ਕਰੋ ਲਿਸਟ
Follow Us On

Twitter Logo Changed: ਟਵਿਟਰ ਦੇ ਨਵੇਂ ਲੋਗੋ ਨੂੰ ਲੈ ਕੇ ਹਰ ਪਾਸੇ ਚਰਚਾ ਚੱਲ ਰਹੀ ਹੈ। ਕੰਪਨੀ ਨੇ ਟਵਿਟਰ (Twitter) ਦਾ ਲੋਗੋ ਬਦਲ ਦਿੱਤਾ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਵਿਟਰ ਦਾ ਲੋਗੋ ਬਦਲਿਆ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਕੰਪਨੀ ‘ਨੀਲੀ ਚਿੜ੍ਹੀਆ’ ਲੋਗੋ ਦੀ ਬਜਾਏ ‘ਡੌਜਕੋਇਨ’ ਦੀ ਵਰਤੋਂ ਕਰ ਚੁੱਕੀ ਹੈ। ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਿਆ ਹੈ। ਉਦੋਂ ਤੋਂ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਵਿੱਚ ਕਈ ਵੱਡੇ ਬਦਲਾਅ ਵੇਖੇ ਹਨ। ਆਓ ਦੇਖਦੇ ਹਾਂ ਕਿ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਮਸਕ ਨੇ ਕਿਹੜੇ-ਕਿਹੜੇ ਬਦਲਾਅ ਕੀਤੇ ਹਨ।

ਟਵਿੱਟਰ ਇੱਕ ਬਹੁਤ ਮਸ਼ਹੂਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ। ਦੁਨੀਆ ਭਰ ਦੇ ਕਰੋੜਾਂ ਉਪਭੋਗਤਾ ਇਸ ਦੀ ਵਰਤੋਂ ਕਰਦੇ ਹਨ। ਐਲੋਨ ਮਸਕ ਦੀ ਮਲਕੀਅਤ ਵਾਲਾ ਟਵਿੱਟਰ ਰੀਅਲ ਟਾਈਮ ਇੰਨਫੋਰਮੇਸ਼ਨ ਅਤੇ ਖ਼ਬਰਾਂ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਕੀਤਾ ਗਿਆ ਹਰ ਬਦਲਾਅ ਕਰੋੜਾਂ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਅਸੀਂ ਉਨ੍ਹਾਂ ਬਦਲਾਅ ਦੇਖਾਂਗੇ, ਜੋ ਟਵਿਟਰ ਦੇ ਮਾਲਕ ਬਣਨ ਤੋਂ ਬਾਅਦ ਐਲੋਨ ਮਸਕ ਦੁਆਰਾ ਕੀਤੇ ਗਏ ।

ਟਵਿੱਟਰ ਵਿੱਚ ਬਹੁਤ ਸਾਰੇ ਬਦਲਾਅ. ਐਲੋਨ ਮਸਕ ਦੁਆਰਾ ਟਵਿੱਟਰ ਵਿੱਚ ਕੀਤੀਆਂ ਤਬਦੀਲੀਆਂ ਦੀ ਇੱਕ ਸੂਚੀ ਵੇਖੋ.

  • ਟਵਿੱਟਰ ਖਰੀਦਿਆ: ਅਕਤੂਬਰ 2022 ਵਿੱਚ, ਐਲੋਨ ਮਸਕ ( Ellon Musk) ਨੇ ਟਵਿੱਟਰ ਖਰੀਦਿਆ। ਅਜਿਹਾ ਕਰਕੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਵੇ ਬਾਦਸ਼ਾਹ ਬਣ ਗਏ।
  • ਛੱਟਨੀ: ਜਿਵੇਂ ਹੀ ਉਹ ਟਵਿੱਟਰ ਦਾ ਨਵਾਂ ਮਾਲਕ ਬਣੇ, ਉਨ੍ਹਾਂ ਨੇ ਸੀਈਓ ਪਰਾਗ ਅਗਰਵਾਲ, ਸੀਐਫਓ ਨੇਡ ਸੇਗਲ ਅਤੇ ਮੁੱਖ ਕਾਨੂੰਨੀ ਸਲਾਹਕਾਰ ਵਿਜਿਆ ਗਾਡੇ ਨੂੰ ਬਾਹਰ ਦਾ ਰਸਤਾ ਦਿਖਾਇਆ। ਬਾਅਦ ਵਿੱਚ ਉਨ੍ਹਾਂ ਨੇ ਅੱਧੇ ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ।
  • ਐਡਵਰਟਾਈਜ਼ਰਸ: ਬਹੁਤ ਸਾਰੀਆਂ ਵਿਗਿਆਪਨ ਕੰਪਨੀਆਂ ਨੂੰ ਐਲੋਨ ਮਸਕ ਦੁਆਰਾ ਟਵਿੱਟਰ ‘ਤੇ ਕਬਜ਼ਾ ਕਰਨਾ ਪਸੰਦ ਨਹੀਂ ਆਇਆ। ਇਸ ਕਾਰਨ ਕਈ ਇਸ਼ਤਿਹਾਰ ਦੇਣ ਵਾਲਿਆਂ ਨੇ ਟਵਿੱਟਰ ‘ਤੇ ਵਿਗਿਆਪਨ ਚਲਾਉਣੇ ਬੰਦ ਕਰ ਦਿੱਤੇ ਹਨ। ਟਵਿੱਟਰ ਦੀ ਆਮਦਨ ਦਾ 90% ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ, ਪਰ ਮਸਕ ਨੂੰ ਵਿਗਿਆਪਨ ਦੇ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪਿਆ।
  • ਟਵਿੱਟਰ ਬਲੂ: ਐਲੋਨ ਮਸਕ ਨੇ ਪੇਡ ਸਰਵਿਸ ਟਵਿੱਟਰ ਬਲੂ ਲਾਂਚ ਕੀਤੀ। ਕੋਈ ਵੀ 8 ਡਾਲਰ ਦਾ ਭੁਗਤਾਨ ਕਰਕੇ ਟਵਿੱਟਰ ਖਾਤੇ ਦੀ ਪੁਸ਼ਟੀ ਕਰ ਸਕਦਾ ਹੈ। ਹਾਲਾਂਕਿ, ਪੈਸੇ ਦੇ ਕੇ, ਵੈਰੀਫਿਕੇਸ਼ਨ ਸਿਸਟਮ ਨੇ ਫਰਜ਼ੀ ਖਾਤਿਆਂ ਨੂੰ ਉਤਸ਼ਾਹਿਤ ਕੀਤਾ। ਕਈ ਉੱਘੀਆਂ ਸ਼ਖਸੀਅਤਾਂ ਦੇ ਫਰਜ਼ੀ ਵੈਰੀਫਾਈਡ ਖਾਤੇ ਸਾਹਮਣੇ ਆਏ ਹਨ।
  • ਟਵਿੱਟਰ ਚੈੱਕਮਾਰਕ ਦਾ ਕਲਰ: ਟਵਿੱਟਰ ਨੇ ਵੈਰੀਫਾਈਡ ਚੈੱਕਮਾਰਕ ਦਾ ਕਲਰ ਬਦਲ ਦਿੱਤਾ। ਹੁਣ ਇੰਡੀਵਿਜੂਅਲ ਲਈ ਨੀਲਾ, ਸਰਕਾਰੀ ਖਾਤਿਆਂ ਲਈ ਗ੍ਰੇਅ ਅਤੇ ਬਿਜਨੈੱਸ ਅਕਾਉਂਟਸ ਲਈ ਗੋਲਡ ਕਲਰ ਦਾ ਚੈੱਕਮਾਰਕ ਹੋ ਗਿਆ।
  • ਟਵੀਟ ਵਿਊ ਕਾਉਂਟ: ਪਹਿਲਾਂ ਟਵਿੱਟਰ ‘ਤੇ ਇਸ ਦਾ ਪਤਾ ਨਹੀਂ ਚੱਲਦਾ ਸੀ ਕਿ ਇੱਕ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ। ਹਾਲਾਂਕਿ, ਮਸਕ ਨੇ ਇਸ ਕਮੀ ਨੂੰ ਪੂਰਾ ਕੀਤਾ ਅਤੇ ਟਵੀਟ ਵਿਊ ਕਾਉਂਟ ਫੀਚਰ ਲਾਂਚ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਯੂਜ਼ਰਸ ਨੇ ਟਵੀਟ ਦੇਖਿਆ ਹੈ।
  • ਕੰਟੈਂਟ ਮੌਡਰੇਸ਼ਨ ਕੌਂਸਲ: ਮਸਕ ਨੇ ਵੱਡੀ ਤਬਦੀਲੀ ਵਜੋਂ ਕੰਟੈਂਟ ਮੌਡਰੇਸ਼ਨ ਕੌਂਸਲ ਬਣਾਉਣ ਦੀ ਘੋਸ਼ਣਾ ਕੀਤੀ। ਕੌਂਸਲ ਨੇ ਇਹ ਫੈਸਲਾ ਕਰਨਾ ਸੀ ਕਿ ਟਵਿੱਟਰ ‘ਤੇ ਕਿਸ ਤਰ੍ਹਾਂ ਦੀ ਕੰਟੈਂਟ ਦੀ ਇਜਾਜ਼ਤ ਦਿੱਤੀ ਜਾਵੇਗੀ। ਕੰਟੈਂਟ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ, ਯੂਜਰ ਦੇ ਅਕਾਉਂਟ ‘ਤੇ ਕਾਰਵਾਈ ਵੀ ਕੌਂਸਲ ਕਰਦੀ।
  • ਪਾਬੰਦੀਸ਼ੁਦਾ ਟਵਿੱਟਰ ਖਾਤੇ ਹੋਏ ਬਹਾਲ : ਕੰਟੈਂਟ ਮੌਡਰੇਸ਼ਨ ਕੌਂਸਲ ਕਦੇ ਬਣੀ ਹੀ ਨਹੀਂ। ਹਾਲਾਂਕਿ, ਐਲੋਨ ਮਸਕ ਨੇ ਆਪਣੇ ਤੌਰ ‘ਤੇ ਫੈਸਲਾ ਕੀਤਾ ਅਤੇ ਕਈ ਪਾਬੰਦੀਸ਼ੁਦਾ ਖਾਤਿਆਂ ਨੂੰ ਬਹਾਲ ਕੀਤਾ। ਇਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿਟਰ ਅਕਾਊਂਟ ਵੀ ਸ਼ਾਮਲ ਹੈ।
  • ਹੋਮ ਬਦਲਿਆ: ਐਲੋਨ ਮਸਕ ਨੇ ਟਵਿੱਟਰ ਦਾ ਹੋਮਪੇਜ ਵੀ ਬਦਲਿਆ। ਹੁਣ ਇੱਥੇ ਤੁਹਾਨੂੰ ਉਨ੍ਹਾਂ ਲੋਕਾਂ ਦੇ ਟਵੀਟ ਵੀ ਦੇਖਣ ਨੂੰ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਫਾਲੋ ਨਹੀਂ ਕਰਦੇ।
  • ਸਾਮਾਨ ਵੇਚਿਆ: ਟਵਿੱਟਰ ਨੂੰ ਨੁਕਸਾਨ ਤੋਂ ਉਭਾਰਣ ਲਈ, ਮਸਕ ਨੇ ਟਵਿੱਟਰ ਹੈੱਡਕੁਆਰਟਰ ਦੇ ਫਰਨੀਚਰ ਅਤੇ ਸਮਾਨ ਦੀ ਨਿਲਾਮੀ ਕੀਤੀ।
  • ਬਲੂ ਬਰਡਜ਼ ਨੂੰ ਡੋਜੇਕੋਇਨ ਚ ਬਦਲਿਆ: ਮਸਕ ਨੇ ਇੱਕ ਦਿਨ ਟਵਿੱਟਰ ਤੋਂ ਬਲੂ ਬਰਡ ਦਾ ਲੋਗੋ ਉਡਾਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਗਿਆ। ਇਸਦੀ ਥਾਂ ‘ਤੇ ਡੌਜਕੋਇਨ ਦਾ ਡਾਗੀ ਆ ਗਿਆ।
  • ਮੀਡੀਆ ਹਾਊਸ ਦੇ ਲੇਬਲ ਬਦਲੇ: ਐਲੋਨ ਮਸਕ ਨੇ ਮੀਡੀਆ ਹਾਊਸ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਨੇ ਕਈ ਮੀਡੀਆ ਕੰਪਨੀਆਂ ਦੇ ਟਵਿੱਟਰ ਖਾਤਿਆਂ ਦੇ ਲੇਬਲਾਂ ‘ਤੇ ‘ਸਰਕਾਰ ਦੁਆਰਾ ਫੰਡਿਡ’ ਵਰਗੇ ਟੈਗ ਲਗਾ ਦਿੱਤੇ। ਮੀਡੀਆ ਜਗਤ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ।
  • X Corp: ਐਲੋਨ ਮਸਕ ਨੇ ਐਕਸ ਕਾਰਪੋਰੇਸ਼ਨ ਨਾਮ ਦੀ ਕੰਪਨੀ ਲਾਂਚ ਕੀਤੀ। ਇਸ ਦੇ ਆਉਣ ਤੋਂ ਬਾਅਦ, ਟਵਿੱਟਰ ਇੱਕ ਕੰਪਨੀ ਦੇ ਰੂਪ ਵਿੱਚ ਨਹੀਂ ਰਹੀ। ਟਵਿੱਟਰ ਨੂੰ ਐਕਸ ਕਾਰਪੋਰੇਸ਼ਨ ਦਾ ਹਿੱਸਾ ਬਣਾ ਦਿੱਤਾ ਗਿਆ। ਇਸਦਾ ਮਤਲਬ ਹੈ ਕਿ ਟਵਿੱਟਰ ਹੁਣ ਇੱਕ ਕੰਪਨੀ ਨਹੀਂ ਹੈ।
  • ਲੀਗੇਸੀ ਬਲੂ ਟਿੱਕ ਹਟਾਏ ਗਏ: ਮਸਕ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਉਹ ਫ੍ਰੀ ਵਿੱਚ ਵੈਰੀਫਾਈਡ ਅਕਾਊਂਟਸ ਯਾਨੀ ਲੀਗੇਸੀ ਬਲੂ ਟਿੱਕ ਨੂੰ ਮੁਫਤ ਹਟਾ ਦੇਣਗੇ। ਅਪ੍ਰੈਲ 2023 ਵਿੱਚ, ਕੰਪਨੀ ਨੇ ਬਲੂ ਸਬਸਕ੍ਰਿਪਸ਼ਨ ਨਾ ਖਰੀਦਣ ਵਾਲੇ ਲੀਗੇਸੀ ਅਕਾਉਂਟ ਤੋਂ ਬਲੂ ਟਿੱਕ ਹਟਾ ਦਿੱਤਾ।
  • ਟਵਿੱਟਰ ਸੀਈਓ ਦੀ ਸੀਟ ਛੱਡੀ: ਐਲੋਨ ਮਸਕ ਨੇ ਇੱਕ ਪੋਲ ਵਿੱਚ ਆਏ ਰਿਜ਼ਲਟ ਤੇ ਅਮਲ ਕਰਦੇ ਹੋਏ ਟਵਿੱਟਰ ਸੀਈਓ ਦੀ ਕੁਰਸੀ ਛੱਡ ਦਿੱਤੀ। ਹੁਣ ਟਵਿੱਟਰ ਦੀ ਨਵੀਂ ਸੀਈਓ ਲਿੰਡਾ ਯਾਕਾਰਿਨੋ ਹੈ।
  • ਟਵਿੱਟਰ ਅਕਾਊਂਟ ਬਣਾਉਣਾ ਜ਼ਰੂਰੀ : ਜੇਕਰ ਤੁਸੀਂ ਟਵੀਟ ਦੇਖਣਾ ਚਾਹੁੰਦੇ ਹੋ ਤਾਂ ਟਵਿਟਰ ‘ਤੇ ਅਕਾਊਂਟ ਹੋਣਾ ਜ਼ਰੂਰੀ ਹੈ। ਮਸਕ ਨੇ ਕਿਸੇ ਵੀ ਟਵੀਟ ਨੂੰ ਦੇਖਣ ਲਈ ਟਵਿਟਰ ਅਕਾਊਂਟ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ।
  • ਟਵੀਟ ਦੇਖਣ ਦੀ ਲਿਮਿਟ: ਹੁਣ ਤੁਸੀਂ ਅਨਲਿਮਿਟੇਡ ਟਵੀਟ ਨਹੀਂ ਦੇਖ ਸਕੋਗੇ। ਸਪੈਮ ਅਤੇ ਬੋਟ ਅਕਾਉਂਟ ਤੋਂ ਬਚਣ ਲਈ, ਟਵਿੱਟਰ ਨੇ ਰੋਜ਼ਾਨਾ ਟਵੀਟ ਦੇਖਣ ਲਈ ਇੱਕ ਸੀਮਾ ਨਿਰਧਾਰਤ ਕੀਤੀ ਹੈ। ਇਹ ਸੀਮਾ ਪ੍ਰਮਾਣਿਤ ਅਤੇ ਗੈਰ-ਪ੍ਰਮਾਣਿਤ ਖਾਤਿਆਂ ਲਈ ਵੱਖਰੀ ਹੈ।
  • ਡਾਇਰੈਕਟ ਮੈਸੇਜ ‘ਤੇ ਲਿਮਿਟ : ਟਵਿਟਰ ‘ਤੇ ਮੈਸੇਜ ਭੇਜਣਾ ਵੀ ਹੁਣ ਆਸਾਨ ਨਹੀਂ ਰਿਹਾ ਹੈ।
  • ਕੰਪਨੀ ਛੇਤੀ ਹੀ ਅਣ-ਪ੍ਰਮਾਣਿਤ ਖਾਤਿਆਂ ਰਾਹੀਂ ਸਿੱਧੇ ਮੈਸੇਜ ਸੈਂਡ ਕਰਨ ‘ਤੇ ਲਿਮਿਟ ਲਗਾਵੇਗੀ। ਜੇਕਰ ਤੁਸੀਂ ਹੋਰ ਮੈਸੇਜ ਭੇਜਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬਲੂ ਸਬਸਕ੍ਰਿਪਸ਼ਨ ਲੈਣਾ ਹੋਵੇਗਾ।
  • ਟਵਿਟਰ ਦਾ ਨਵਾਂ ਲੋਗੋ: ਹੁਣ ਟਵਿਟਰ ਦਾ ਲੋਗੋ ਬਦਲ ਗਿਆ ਹੈ। ਐਲੋਨ ਮਸਕ ਨੇ ਬਲੂ ਬਰਡ ਦੀ ਥਾਂ ਐਕਸ ਕਾਰਪ ਕੰਪਨੀ ਦੇ ਐਕਸ ਨੂੰ ਟਵਿਟਰ ਦਾ ਨਵਾਂ ਲੋਗੋ ਬਣਾਇਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ