ਡੋਨਾਲਡ ਟਰੰਪ ਆਰਗੇਨਾਈਜ਼ੇਸ਼ਨ ਵੱਲੋਂ ਕਿੱਤੇ ਟੈਕਸ ਫ਼ਰਜ਼ੀਵਾੜੇ ਤੇ ਲਾਇਆ 1.6 ਮਿਲੀਅਨ ਡਾਲਰ ਦਾ ਤਕੜਾ ਜੁਰਮਾਨਾ
ਅਸਲ ਵਿੱਚ ਟੈਕਸ ਦੀ ਇਹ ਚੋਰੀ ਟਰੰਪ ਦੀ ਹੀ ਇਮਾਰਤਾਂ ਵਿੱਚ ਰੇਂਟ-ਫ੍ਰੀ ਅਪਾਰਟਮੈਂਟਸ, ਲਗਜਰੀ ਕਾਰਾਂ ਅਤੇ ਪਰਾਈਵੇਟ ਸਕੂਲ ਦੀ ਟਿਉਸ਼ਨ ਫੀਸ ਵਿੱਚ ਹੇਰਾਫੇਰੀਆਂ ਕਰਕੇ ਕਿੱਤੀ ਗਈ ਸੀ।
ਅਮਰੀਕੀ ਜੱਜ ਜੁਆਨ ਮੈਨੂਅਲ ਮਾਰਚਾਨ ਵੱਲੋਂ ਠੋਕਿਆ ਗਿਆ ਇਹ ਜੁਰਮਾਨਾ
ਅਮਰੀਕੀ ਜੱਜ ਜੁਆਨ ਮੈਨੂਅਲ ਮਾਰਚਾਨ ਵੱਲੋਂ ਠੋਕਿਆ ਗਿਆ ਇਹ ਜੁਰਮਾਨਾ ਉਥੇ ਦੇ ਕ਼ਾਨੂਨ ਹੇਠ ਸਬ ਤੋਂ ਵੱਡੀ ਰਕਮ ਦਾ ਜੁਰਮਾਨਾ ਹੈ ਜੋ ਕੰਪਨੀ ਦੇ ਉਕਤ ਕਾਰਜਕਾਰੀ ਅਧਿਕਾਰੀਆਂ ਦੇ ਇਕੱਠ ਵੱਲੋਂ ਚੁਰਾਏ ਗਏ ਟੈਕਸ ਦੇ ਮੁਕਾਬਲੇ ਦੁੱਗਣੀ ਰਕਮ ਦਾ ਜੁਰਮਾਨਾ ਹੈ। ਅਸਲ ਵਿੱਚ ਇਨਕਮ ਟੈਕਸ ਦੀ ਇਹ ਚੋਰੀ ਟਰੰਪ ਦੀ ਹੀ ਇਮਾਰਤਾਂ ਵਿੱਚ ਰੇਂਟ ਫ੍ਰੀ ਅਪਾਰਟਮੈਂਟਸ, ਲਗਜਰੀ ਕਾਰਾਂ ਅਤੇ ਪਰਾਈਵੇਟ ਸਕੂਲ ਦੀ ਟਿਉਸ਼ਨ ਫੀਸ ਵਿੱਚ ਹੇਰਾਫੇਰੀਆਂ ਕਰਕੇ ਕਿੱਤੀ ਗਈ ਸੀ। ਹਾਲਾਂਕਿ, ਖੁੱਦ ਟਰੰਪ ਨੂੰ ਇਸ ਮੁਕੱਦਮੇਂ ਵਿੱਚ ਸ਼ਾਮਿਲ ਨਹੀਂ ਸੀ ਕਿੱਤਾ ਗਿਆ ਅਤੇ ਉਹਨਾਂ ਨੇ ਤਾਂ ਆਪਣੇ ਵੱਡੇ ਕਾਰਜਕਾਰੀ ਅਧਿਕਾਰੀਆਂ ਵੱਲੋਂ ਗੈਰ ਕਨੂੰਨੀ ਤੌਰ ਤਰਿਕੀਆਂ ਨਾਲ ਟੈਕਸ ਚੋਰੀ ਕਿੱਤੇ ਜਾਣ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਿੱਤਾ ਸੀ।ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਸਾਖ ‘ਤੇ ਲੱਗਿਆ ਇੱਕ ਵੱਡਾ ਕਲੰਕ
ਭਾਵੇਂ ਜੁਰਮਾਨੇ ਦੀ ਇਹ ਰਕਮ ਟਰੰਪ ਟਾਵਰ ਅਪਾਰਟਮੈਂਟ ਦੀ ਕੀਮਤ ਨਾਲੋਂ ਘੱਟ ਹੋਵੇ ਅਤੇ ਇਸਦਾ ਕੰਪਨੀ ਨੂੰ ਚਲਾਉਣ ਜਾਂ ਭਵਿੱਖ ਵਿੱਚ ਕੰਪਨੀ ਤੇ ਕੋਈ ਅਸਰ ਨਹੀਂ ਪਵੇਗਾ, ਪਰ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਸਾਖ ਤੇ ਇੱਕ ਵੱਡਾ ਕਲੰਕ ਤਾਂ ਲੱਗ ਹੀ ਗਿਆ ਹੈ। ਟਰੰਪ ਆਰਗੇਨਾਈਜ਼ੇਸ਼ਨ ਨੂੰ ਚਲਾਉਣ ਅਤੇ ਉਸ ਨੂੰ ਪ੍ਰਮੋਟ ਕਰਨ ਵਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਂ ਉਹਨਾਂ ਦੇ ਬੱਚਿਆਂ ਨੂੰ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਵੇਲ਼ੇ ਅੱਦਾਲਤ ਵਿੱਚ ਨਹੀਂ ਸੀ ਆਣਾ ਪਿਆ. ਪ੍ਰੋਸੀਕਿਯੂਟਰ ਜੋਸ਼ੁਆ ਸ੍ਨਗਲਾਸ ਨੇ ਦੱਸਿਆ ਕਿ ਜੁਰਮਾਨੇ ਦੀ ਇਹ ਰਕਮ ਅਸਲ ਵਿੱਚ ਟਰੰਪ ਆਰਗੇਨਾਈਜ਼ੇਸ਼ਨ ਦੇ ਰਾਜਸਵ ਦਾ ਛੋਟਾ ਜਿਹਾ ਇੱਕ ਟੁਕੜਾ ਹੋਵੇ, ਪਰ ਇਹ ਜੁਰਮਾਨਾ ਟਰੰਪ ਕੰਪਨੀ ਦੀ ਸਕੀਮ ਵਾਸਤੇ ਇੱਕ ਵੱਡਾ ਕਲੰਕ ਸਾਬਿਤ ਹੋਵੇਗਾ।
Follow Us
