ਇੱਕ ਹਫ਼ਤੇ ‘ਚ 3 ਨਾਬਾਲਿਗ ਕੁੜੀਆਂ ਲਾਪਤਾ, ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਜੁਲਮ ਜਾਰੀ

Published: 

28 Sep 2023 15:39 PM

ਪਾਕਿਸਤਾਨ 'ਚ ਲਗਾਤਾਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਜੁਲਮ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਕਈ ਕੁੜੀਆਂ ਦੇ ਜਬਰਨ ਧਰਮ ਪਰਿਵਾਰਤ ਕਰਵਾ ਕੇ ਵਿਆਹ ਕਰਵਾਉਣ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਇਸ ਨੂੰ ਲੈ ਕੇ ਪੀੜਤ ਕੁੜੀਆਂ ਦੇ ਪਰਿਵਾਰਕ ਮੈਂਬਰ ਵੱਲੋਂ ਮਾਮਲੇ ਦਰਜ ਕਰਵਾਏ ਗਏ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਇੱਕ ਹਫ਼ਤੇ ਚ 3 ਨਾਬਾਲਿਗ ਕੁੜੀਆਂ ਲਾਪਤਾ, ਪਾਕਿਸਤਾਨ ਚ ਘੱਟ ਗਿਣਤੀਆਂ ਤੇ ਜੁਲਮ ਜਾਰੀ

ਸੰਕੇਤਕ ਤਸਵੀਰ

Follow Us On

ਪਾਕਿਸਤਾਨ ਵਿੱਚ ਪਿੱਛਲੇ ਇੱਕ ਹਫਤੇ ਤੋਂ ਲਾਪਤਾ, ਜਬਰਨ ਧਰਮ ਪਰਿਵਰਤ ਅਤੇ ਕੁੜੀਆਂ ਦੀ ਮਰਜੀ ਦੇ ਖਿਲਾਫ਼ ਵਿਆਹ ਕਰਵਾਉਣ ਦੇ ਮਾਮਲੇ ਸਾਹਣੇ ਆਏ ਹਨ। ਇਹ ਤਿੰਨੋਂ ਕੁੜੀਆਂ ਧਰਮ ਪੱਖੇ ਘੱਟ ਗਿਣਤੀ ਤਬਕੇ ਨਾਲ ਸਬੰਧ ਰੱਖਦੀਆਂ ਹਨ ਅਤੇ ਇਨ੍ਹਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਾਲੇ ਹੈ। ਪੁਲਿਸ ਨੇ ਘੱਟ ਗਿਣਤੀ ਭਾਈਚਾਰੇ ਦੇ ਦਬਾਅ ਹੇਠ ਮਾਮਲਾ ਤਾਂ ਦਰਜ ਕੀਤਾ ਹੈ ਪਰ ਅੱਗੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਲਗਾਤਾਰ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ, ਜਬਰਨ ਧਰਮ ਪਰਿਵਰਤਨ ਅਤੇ ਬਿਨ੍ਹਾਂ ਮਰਜੀ ਤੋਂ ਕੁੜੀਆਂ ਦੇ ਵਿਆਹ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਇਸ ਨਾਲ ਘੱਟ ਗਿਣਤੀਆਂ ਵਿੱਚ ਲਗਾਤਾਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਸਮੇਂ ਸਮੇਂ ਤੇ ਇਹੋ ਜਹਿਆਂ ਖਬਰਾਂ ਵੇਖਣ ਨੂੰ ਮਿਲਦੀਆਂ ਹਨ। ਇਹ ਤਿੰਨ ਮਾਮਲੇ ਵੀ ਅਜਿਹੇ ਹੀ ਹਨ।

ਇੱਕ ਮਾਮਲੇ ਸਿੰਧ ਸੂਬੇ ਦੇ ਮੀਰਪੁਰ ਖਾਸ ਇਲਾਕੇ ਦਾ ਹੈ, ਜਿਥੇ ਰਾਣੀ ਨਾਂਅ ਦੀ ਕੁੜੀ ਨੂੰ ਅਗਵਾ ਕੀਤਾ ਗਿਆ ਹੈ। ਰਾਣੀ ਨੂੰ ਅਗਵਾ ਕਰਕੇ ਪਹਿਲਾਂ ਉਸਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਮੁਸਲਿਮ ਮਰਦ ਨਾਲ ਵਿਆਹ ਕਰਵਾ ਦਿੱਤਾ ਗਿਆ। ਰਾਣੀ ਹਿੰਦੂ ਧਰਮ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੀ ਉਮਰ ਸਿਰਫ 15 ਸਾਲ ਹੈ।

ਪੁਲਿਸ ਨਹੀਂ ਕਰ ਰਹੀ ਕਾਰਵਾਈ

ਅਜਹਿਆ ਹੀ ਇੱਕ ਹੋਰ ਮਾਮਲਾ ਸਿੰਧ ਦੇ ਡਡਲੀ ਉਮਰਕੋਟ ਦਾ ਹੈ। ਇੱਖੇ ਇੱਕ 12 ਸਾਲਾਂ ਕੁੜੀ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਕੁੜੀ ਦੇ ਪਰਿਵਾਰਕ ਮੈਂਬਰ ਆਪਣੀ ਕੁੜੀ ਨੂੰ ਲੱਭਣ ਲਈ ਥਾਣਿਆਂ ‘ਚ ਗੇੜੇ ਮਾਰ ਰਹੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁੜੀ ਨੇ ਧਰਮ ਪਰਿਵਰਤਨ ਕਰ ਲਿਆ ਹੈ ਇਸ ਲਈ ਅਸੀਂ ਕੁਝ ਨਹੀਂ ਕਰ ਸਕਦੇ ਹਾਂ।

ਪਾਕਿਸਤਾਨ ਦੇ ਸਿੰਧੀ ਪੀਰ ਸੂਫੀ ਗੁਰੂ ਲਲਨ ਸ਼ਾਹ ਦੀ ਰਹਿਣ ਵਾਲੀ ਹਿੰਦੂ ਲੜਕੀ ਅਕਸਾ ਚੰਦੀਓ ਪਿੱਛਲੇ ਕਈ ਦਿਨ ਤੋਂ ਲਾਪਤਾ ਹੈ। ਉਸ ਦਾ ਪਰਿਵਾਰ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਗੁਜਾਰਾ ਕਰਦਾ ਹੈ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕਰਕੇ ਜਬਰਦਸਤੀ ਧਰਮ ਪਰਿਵਰਤ ਕਰਵਾਇਆ ਗਿਆ ਹੈ। ਇਸ ਨੂੰ ਲੈ ਕੇ ਪਰਿਵਾਰ ਵੱਲੋਂ ਕਰਾਚੀ ‘ਚ ਐਫਆਈਆਰ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਨੇ ਅਜੇ ਤੱਕ ਇਸ 16 ਸਾਲਾ ਕੁੜੀ ਨੂੰ ਲੱਭਣ ‘ਚ ਅਸਫਲ ਸਾਬਤ ਹੋਈ ਹੈ।