ਪਾਕਿਸਤਾਨ ‘ਚ ਏਅਰਬੇਸ ‘ਤੇ ਫਿਦਾਈਨ ਹਮਲਾ, 4 ਅੱਤਵਾਦੀ ਹਲਾਕ, ਆਪਰੇਸ਼ਨ ਜਾਰੀ

Updated On: 

04 Nov 2023 10:00 AM

ਪਾਕਿਸਤਾਨ ਦੇ ਮੀਆਂਵਾਲੀ ਦੇ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਹੈ। ਹਮਲਾਵਰ ਪੌੜੀ ਦੀ ਵਰਤੋਂ ਕਰਕੇ ਏਅਰਬੇਸ ਦੀ ਕੰਧ 'ਤੇ ਚੜ੍ਹ ਗਏ। ਤਹਿਰੀਕ-ਏ-ਜੇਹਾਦ ਪਾਕਿਸਤਾਨ (TJP) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲਾਵਰਾਂ ਨੇ ਏਅਰਬੇਸ 'ਤੇ ਦਰਜਨਾਂ ਛੋਟੇ ਅਤੇ ਵੱਡੇ ਜਹਾਜ਼ਾਂ ਨੂੰ ਤਬਾਹ ਕਰਨ ਦੇ ਨਾਲ-ਨਾਲ ਕਈ ਫੌਜੀ ਜਵਾਨਾਂ ਨੂੰ ਵੀ ਮਾਰ ਦਿੱਤਾ ਹੈ। ਸਾਵਧਾਨੀ ਦੇ ਤੌਰ 'ਤੇ ਪਾਕਿਸਤਾਨ ਦੇ ਸਾਰੇ ਏਅਰਬੇਸ 'ਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਪਾਕਿਸਤਾਨ ਚ ਏਅਰਬੇਸ ਤੇ ਫਿਦਾਈਨ ਹਮਲਾ, 4 ਅੱਤਵਾਦੀ ਹਲਾਕ, ਆਪਰੇਸ਼ਨ ਜਾਰੀ

(Image Credit: @pti_Rimsha)

Follow Us On

ਗੁਆਂਢੀ ਦੇਸ਼ ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਅੱਤਵਾਦੀ ਏਅਰਬੇਸ ਦੇ ਅੰਦਰ ਦਾਖਲ ਹੋ ਗਏ ਹਨ ਅਤੇ ਗੋਲੀਬਾਰੀ ਜਾਰੀ ਹੈ। ਪੂਰੇ ਸ਼ਹਿਰ ਵਿੱਚ ਡਰ ਅਤੇ ਸਹਿਮ ਫੈਲ ਗਿਆ ਹੈ। ਤਹਿਰੀਕ-ਏ-ਜੇਹਾਦ ਪਾਕਿਸਤਾਨ (TJP) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੀਆਂਵਾਲੀ ਪਾਕਿਸਤਾਨ ਸਥਿਤ ਏਅਰਬੇਸ ‘ਤੇ ਸਵੇਰੇ 2 ਵਜੇ ਹਮਲਾ ਕੀਤਾ।

ਤਹਿਰੀਕ-ਜੇਹਾਦ-ਪਾਕਿਸਤਾਨ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਦਾ ਦਾਅਵਾ ਹੈ ਕਿ ਉਸ ਦੇ ਆਤਮਘਾਤੀ ਹਮਲਾਵਰਾਂ ਨੇ ਪੀਏਐਫ ਏਅਰਬੇਸ ‘ਤੇ ਦਰਜਨਾਂ ਛੋਟੇ ਅਤੇ ਵੱਡੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਈ ਫੌਜੀ ਕਰਮਚਾਰੀ ਅਤੇ ਪਾਇਲਟ ਮਾਰੇ ਗਏ ਹਨ।

ਅੱਤਵਾਦੀਆਂ ਨੇ ਏਅਰਬੇਸ ‘ਤੇ ਤਾਇਨਾਤ ਲੜਾਕੂ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਕਈ ਜਹਾਜ਼ ਤਬਾਹ ਕਰ ਦਿੱਤੇ ਹਨ। ਆਤਮਘਾਤੀ ਹਮਲਾਵਰ ਏਅਰਬੇਸ ਦੀ ਕੰਧ ‘ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਅੰਦਰ ਵੜ ਗਏ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਜਵਾਬੀ ਗੋਲੀਬਾਰੀ ‘ਚ 4 ਅੱਤਵਾਦੀ ਮਾਰੇ ਗਏ ਹਨ। ਏਅਰਬੇਸ ਦੇ ਅੰਦਰ ਅੱਤਵਾਦੀਆਂ ਵੱਲੋਂ ਲਗਾਤਾਰ ਧਮਾਕੇ ਅਤੇ ਗੋਲੀਬਾਰੀ ਹੋ ਰਹੀ ਹੈ।

ਹਮਲੇ ਤੋਂ ਬਾਅਦ ਆਸਪਾਸ ਦੇ ਇਲਾਕਿਆਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਅਰਬੇਸ ਖੇਤਰ ਦੇ ਨੇੜੇ ਸਥਿਤ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਏਅਰਬੇਸ ‘ਤੇ ਹਮਲਾ ਸਵੇਰੇ ਤੜਕੇ ਹੋਇਆ। ਸਾਵਧਾਨੀ ਦੇ ਤੌਰ ‘ਤੇ ਪਾਕਿਸਤਾਨ ਦੇ ਸਾਰੇ ਏਅਰਬੇਸ ‘ਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਖ਼ਬਰ ਅਪਡੇਟ ਹੋ ਰਹੀ…

Exit mobile version