Dubai Air Show: ਦੁਬਈ ਏਅਰ ਸ਼ੋਅ ‘ਚ ਭਾਰਤ ਦਾ Tejas Mk-1 ਕ੍ਰੈਸ਼, ਹਾਦਸੇ ਵਿੱਚ ਪਾਇਲਟ ਨੇ ਗਵਾਈ ਜਾਨ

Updated On: 

21 Nov 2025 16:51 PM IST

Tejas Crash At Dubai Airport: ਦੁਬਈ ਏਅਰ ਸ਼ੋਅ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਕ ਭਾਰਤੀ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਹੈ। ਏਪੀ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਭੀੜ ਦੇ ਸਾਹਮਣੇ ਉਡਾਣ ਭਰਦੇ ਸਮੇਂ ਹੋਇਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ।

Dubai Air Show: ਦੁਬਈ ਏਅਰ ਸ਼ੋਅ ਚ ਭਾਰਤ ਦਾ Tejas Mk-1 ਕ੍ਰੈਸ਼, ਹਾਦਸੇ ਵਿੱਚ ਪਾਇਲਟ ਨੇ ਗਵਾਈ ਜਾਨ

ਦੁਬਈ ਏਅਰ ਸ਼ੋਅ 'ਚ ਵੱਡਾ ਹਾਦਸਾ

Follow Us On

ਦੁਬਈ ਏਅਰ ਸ਼ੋਅ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸ਼ੁੱਕਰਵਾਰ ਨੂੰ ਦੁਬਈ ਏਅਰ ਸ਼ੋਅ ‘ਤੇ ਇੱਕ ਡਮੋਂਸਟ੍ਰੇਸ਼ਨ ਦੌਰਾਨ ਇੱਕ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਹੈ। ਏਪੀ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਉਸ ਵੇਲ੍ਹੇ ਹੋਇਆ ਜਦੋਂ ਪਾਇਲਟ ਭੀੜ ਲਈ ਡਮੋਂਸਟ੍ਰੇਸ਼ਨ ਫਲਾਈਟ ਉਡਾ ਰਿਹਾ ਸੀ। ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੁਬਈ ਏਅਰ ਸ਼ੋਅ ਦੌਰਾਨ ਇੱਕ ਡਮੋਂਸਟ੍ਰੇਸ਼ਨ ਉਡਾਣ ਦੌਰਾਨ ਤੇਜਸ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਦੇ ਕਰੀਬ ਵਾਪਰਿਆ, ਜਦੋਂ ਜਹਾਜ਼ ਦਰਸ਼ਕਾਂ ਲਈ ਪਰਫਾਰਮ ਕਰ ਰਿਹਾ ਸੀ। ਡਮੋਂਸਟ੍ਰੇਸ਼ਨ ਰੋਕੇ ਜਾਣ ਤੇ ਏਅਰਪੋਰਟ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਜਾ ਸਕਦਾ ਸੀ।

ਵੱਡੀ ਗਿਣਤੀ ਵਿੱਚ ਏਅਰ ਸ਼ੋਅ ਦੇਖਣ ਲਈ ਪਹੁੰਚੇ ਸਨ ਲੋਕ

ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਭੀੜ ਨੂੰ ਹਟਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਪਿੱਛੇ ਹਟਾਇਆ ਗਿਆ। ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਹੈ। ਹਾਦਸੇ ਵਿੱਚ ਪਾਇਲਟ ਦੀ ਜਾਨ ਚਲੀ ਗਈ ਹੈ।

Tejas Mk1 ਵਿੱਚ ਤੇਲ ਲੀਕ ਬਾਰੇ ਸੱਚਾਈ

ਕੱਲ੍ਹ ਦੁਬਈ ਏਅਰ ਸ਼ੋਅ ਸੰਬੰਧੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ Tejas Mk1 ਵਿੱਚ ਤੇਲ ਲੀਕ ਹੋਇਆ ਸੀ। PIB ਫੈਕਟ ਚੈੱਕ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। PIB ਫੈਕਟ ਚੈੱਕ ਨੇ ਕਿਹਾ ਕਿ ਕਈ ਪ੍ਰੋਪੇਗੈਂਡਾ ਅਕਾਉਂਟ ਅਜਿਹੇ ਵੀਡੀਓ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ LCA Tejas Mk1 ਨੂੰ ਦੁਬਈ ਏਅਰ ਸ਼ੋਅ 2025 ਵਿੱਚ ਤੇਲ ਲੀਕ ਹੋਇਆ ਸੀ।

ਕੰਡੈਸਡ ਪਾਣੀ ਕੱਢਿਆ ਜਾ ਰਿਹਾ

PIB ਫੈਕਟ ਚੈੱਕ ਦੇ ਅਨੁਸਾਰ, ਇਹ ਦਾਅਵਾ ਝੂਠਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਦੇ ਐਨਵਾਇਰਨਮੈਂਟਲ ਕੰਟ੍ਰੋਲ ਸਿਸਟਮ (ECS) ਅਤੇ ਆਨ-ਬੋਰਡ ਆਕਸੀਜਨ ਜਨਰੇਟਿੰਗ ਸਿਸਟਮ (OBOGS) ਤੋਂ ਜਾਣਬੁੱਝ ਕੇ ਅਤੇ ਨਿਯਮਿਤ ਤੌਰ ‘ਤੇ ਕੰਡੇਸਡ ਪਾਣੀ ਕੱਢਿਆ ਜਾ ਰਿਹਾ ਹੈ। ਇਹ ਦੁਬਈ ਵਰਗੀਆਂ ਨਮੀ ਵਾਲੀਆਂ ਥਾਵਾਂ ਵਿੱਚ ਆਪਰੇਟ ਕਰਨ ਵਾਲੇ ਏਅਰਕ੍ਰਾਫਟ ਲਈ ਸਟੈਂਡਰਡ ਤਰੀਕਾ ਹੈ।

ਇਸੇ ਪੋਸਟ ਵਿੱਚ, PIB ਫੈਕਟ ਚੈੱਕ ਨੇ ਅੱਗੇ ਕਿਹਾ, ਇਹ ਅਕਾਉਂਟ ਜਾਣਬੁੱਝ ਕੇ ਬੇਬੁਨਿਆਦ ਪ੍ਰੋਪੈਗੈਂਡਾ ਰਾਹੀਂ ਫਾਈਟਰ ਦੀ ਸਾਬਿਤ ਟੈਕਨੀਕਲ ਰਿਲਾਏਬਿਲਿਟੀ ਨੂੰ ਕਮਜ਼ੋਰ ਕਰਨ ਲਈ ਝੂਠੀਆਂ ਕਹਾਣੀਆਂ ਫੈਲਾ ਰਹੇ ਹਨ।

ਖਬਰ ਅਪਡੇਟ ਹੋ ਰਹੀ ਹੈ…