ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਵੱਡਾ ਧਮਾਕਾ, ਪੁਲਿਸ ਨੂੰ ਬਣਾਇਆ ਨਿਸ਼ਾਨਾ, ਤਿੰਨ ਦੀ ਮੌਤ
ਪਾਕਿਸਤਾਨ ਵਿੱਚ ਇੱਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਹ ਹਮਲਾ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖੈਬਰ ਪਖਤੂਨਖਵਾ 'ਚ ਪੁਲਿਸ 'ਤੇ ਹਮਲਾ ਹੋਇਆ ਹੈ। ਇੱਥੇ ਹਰ ਰੋਜ਼ ਅੱਤਵਾਦੀ ਹਮਲੇ ਹੁੰਦੇ ਹਨ। ਸ਼ੁੱਕਰਵਾਰ ਨੂੰ ਕਈ ਹਮਲੇ ਨੂੰ ਅੰਜਾਮ ਦਿੱਤਾ ਗਿਆ। ਅਜਿਹਾ ਲਗਦਾ ਹੈ ਕਿ ਜਿਵੇਂ ਕੋਈ ਟ੍ਰੈਂਡ ਚੱਲ ਰਿਹਾ ਹੈ, ਜਿੱਥੇ ਮਸਜਿਦਾਂ ਨੂੰ ਵੀ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
Photo: Tv9hindi.com
ਪਾਕਿਸਤਾਨ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ (Blast) ਹੋਇਆ ਹੈ। ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ‘ਚ ਪੁਲਿਸ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ‘ਚ ਘੱਟੋ-ਘੱਟ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ 15 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚ ਕੁਝ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਇਹ ਧਮਾਕਾ ਜ਼ਿਲ੍ਹੇ ਦੇ ਤਲਾਬ ਅੱਡੇ ਨੇੜੇ ਡੇਰਾ ਇਸਮਾਈਲ ਖ਼ਾਨ ਦੇ ਸਥਾਨਕ ਬਾਜ਼ਾਰ ਵਿੱਚ ਹੋਇਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸਫੋਟਕ ਸਮੱਗਰੀ ਇੱਕ ਮੋਟਰਸਾਈਕਲ ਵਿੱਚ ਫਿਕਸ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਕਈ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ ਅਤੇ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਖੈਬਰ ਪਖਤੂਨਖਵਾ ‘ਚ ਹਰ ਰੋਜ਼ ਅੱਤਵਾਦੀ ਹਮਲੇ ਹੁੰਦੇ ਹਨ। ਨਿਸ਼ਾਨਾ ਪੁਲਿਸ ਵਾਲੇ ਹਨ। ਤਾਜ਼ਾ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਇਹ ਖਦਸ਼ਾ ਵੀ ਪ੍ਰਗਟਾਇਆ ਹੈ ਕਿ ਪੁਲਿਸ ਵੈਨ ਵੀ ਇਸ ਹਮਲੇ ਦਾ ਨਿਸ਼ਾਨਾ ਹੋ ਸਕਦੀ ਹੈ। ਪੁਲਿਸ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਾਲਿਬਾਨ ਪਾਕਿਸਤਾਨ ਅੱਤਵਾਦੀ ਕਰਦੇ ਨੇ ਹਮਲਾ
ਪਾਕਿਸਤਾਨ ਦੇ ਇੱਕ ਸਥਾਨਕ ਮੀਡੀਆ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀ ਮੌਕੇ ‘ਤੇ ਪਹੁੰਚs। ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਵੱਲੋਂ ਪਿਛਲੇ ਸਾਲ ਨਵੰਬਰ ‘ਚ ਸਰਕਾਰ ਨਾਲ ਜੰਗਬੰਦੀ ਖਤਮ ਕਰਨ ਤੋਂ ਬਾਅਦ ਪਾਕਿਸਤਾਨ ‘ਚ ਖਾਸ ਕਰਕੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਵਧ ਗਈਆਂ ਹਨ। ਖੈਬਰ ਪਖਤੂਨਖਵਾ ਨੂੰ ਤਹਿਰੀਕ ਤਾਲਿਬਾਨ ਪਾਕਿਸਤਾਨ ਦਾ ਗੜ੍ਹ ਮੰਨਿਆ ਜਾਂਦਾ ਹੈ, ਜੋ ਅਕਸਰ ਪਾਕਿਸਤਾਨ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਦੇ ਹਨ। ਹਾਲਾਂਕਿ ਤਾਜ਼ਾ ਹਮਲੇ ਦੀ ਖ਼ਬਰ ਲਿਖੇ ਜਾਣ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਪੇਸ਼ਾਵਰ ‘ਚ ਅੱਤਵਾਦੀਆਂ ਨੇ ਫੌਜ ਨੂੰ ਬਣਾਇਆ ਨਿਸ਼ਾਨਾ
ਜੁਲਾਈ ਵਿੱਚ ਇੱਕ ਵੱਖਰੇ ਅੱਤਵਾਦੀ ਹਮਲੇ ਵਿੱਚ, ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ ਸਨ ਜਦੋਂ ਇੱਕ ਸ਼ਕਤੀਸ਼ਾਲੀ ਧਮਾਕੇ ਵਿੱਚ ਪਿਸ਼ਾਵਰ ਦੇ ਹਯਾਤਾਬਾਦ ਖੇਤਰ ਵਿੱਚ ਅਰਧ ਸੈਨਿਕ ਫਰੰਟੀਅਰ ਕੋਰ (ਐਫਸੀ) ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਧਮਾਕੇ ਵਾਲੀ ਥਾਂ ਦੇ ਨੇੜੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਂਟ ਦੇ ਐਸਪੀ ਵਕਾਸ ਰਫ਼ੀ ਨੇ ਆਤਮਘਾਤੀ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਐਫਸੀ ਦੇ ਕਾਫ਼ਲੇ ‘ਤੇ ਹਮਲਾ ਸੀ ਜੋ ਹਯਾਤਾਬਾਦ ਦੇ ਫੇਜ਼ 6 ਵਿੱਚੋਂ ਲੰਘ ਰਿਹਾ ਸੀ।