ਸਰਬਜੀਤ ਕੌਰ ਪਾਕਿਸਤਾਨ ‘ਚ ਪਤੀ ਨਾਲ ਗ੍ਰਿਫ਼ਤਾਰ! ਭਾਰਤ ਕੀਤਾ ਜਾਵੇਗਾ Deport

Updated On: 

05 Jan 2026 11:17 AM IST

Sarabjit Kaur arrested: ਸਰਬਜੀਤ ਕੌਰ ਅਤੇ ਉਸਦੇ ਪਤੀ ਨਾਸਿਰ ਹੁਸੈਨ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਹੈ।

ਸਰਬਜੀਤ ਕੌਰ ਪਾਕਿਸਤਾਨ ਚ ਪਤੀ ਨਾਲ ਗ੍ਰਿਫ਼ਤਾਰ! ਭਾਰਤ ਕੀਤਾ ਜਾਵੇਗਾ Deport
Follow Us On

ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪਾਕਿਸਤਾਨ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ। ਜਿਸ ਵਿਅਕਤੀ ਨਾਲ ਉਸ ਨੇ ਪਾਕਿਸਤਾਨ ਵਿੱਚ ਵਿਆਹ ਕਰਵਾਇਆ ਸੀ, ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਜਿਸ ਨੇ ਆਪਣਾ ਨਾਂ ਨੂਰ ਹੁਸਨ ਰੱਖ ਲਿਆ ਸੀ ਤੇ ਉਥੇ ਹੀ ਨਿਕਾਹ ਕਰਵਾ ਲਿਆ ਸੀ, ਉਸ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਸਿੱਖ ਸ਼ਰਧਾਲੂ ਸਰਬਜੀਤ ਕੌਰ ਜੋ ਕਿ ਦਰਸ਼ਨਾਂ ਲਈ ਪਾਕਿਸਤਾਨ ਗਈ ਸੀ, ਵਾਪਸ ਭਾਰਤ ਨਹੀਂ ਸੀ ਆਈ। ਪਹਿਲਾਂ ਖਬਰਾਂ ਆਈਆਂ ਸਨ ਕਿ ਸਰਬਜੀਤ ਕੌਰ ਲਾਪਤਾ ਹੋ ਗਈ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾ ਲਿਆ ਹੈ ਤੇ ਨੂਰ ਹੁਸਨ ਬਣ ਗਈ ਹੈ।

ਦੱਸ ਦੇਈਏ ਕਿ ਨਵੰਬਰ 2025 ਵਿਚ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਪਰ ਉਸ ਮਗਰੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਸਰਬਜੀਤ ਕੌਰ ਨੇ ਇਸਲਾਮ ਧਰਮ ਕੀਤਾ ਕਬੂਲ

ਕੁਝ ਚਿਰ ਮਗਰੋਂ ਇਹ ਪਤਾ ਲੱਗਾ ਕਿ ਸਰਬਜੀਤ ਕੌਰ ਨੂਰ ਹੁਸਨ ਬਣ ਗਈ ਹੈ ਤੇ ਉਸ ਨੇ ਪਾਕਿਸਤਾਨ ਦੇ ਹੀ ਕਿਸੇ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਹੈ। ਜਿਸ ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਪਰਕ ਵਿੱਚ ਸੀ। ਨਾਸਿਰ ਹੁਸੈਨ ਜਿਸ ਨਾਲ ਸਰਬਜੀਤ ਕੌਰ ਨੇ ਵਿਆਹ ਕਰਵਾਇਆ ਹੈ, ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

ਪਾਕਿਸਤਾਨ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। ਦੋਵੇਂ ਸਾਲ 2016 ਤੋਂ ਟਿਕਟਾਕ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ ਤੇ ਕਈ ਸਾਲਾਂ ਤੱਕ ਗੱਲਬਾਤ ਕਰਦੇ ਰਹੇ ਤੇ 2025 ਵਿੱਚ ਨਵੰਬਰ ਮਹੀਨੇ ਵਿੱਚ ਸਰਬਜੀਤ ਕੌਰ ਪਾਕਿਸਤਾਨ ਗਈ ਤੇ ਉਥੇ ਹੀ ਰੁਕ ਗਈ ਤੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ।

ਸਰਬਜੀਤ ਕੌਰ ਬਾਰੇ ਜਾਣੋ…

ਪਿੰਡ ਵਿੱਚ ਮਹਿਲ, ਪਤੀ ਤੋਂ ਤਲਾਕ, ਕਈ ਮਾਮਲੇ ਦਰਜ: ਸਰਬਜੀਤ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਹੈ। ਇਹ ਪਿੰਡ ਡਾਕਘਰ ਟਿੱਬਾ ਖੇਤਰ ਦਾ ਹਿੱਸਾ ਹੈ ਅਤੇ ਤਲਵੰਡੀ ਚੌਧਰੀਆਂ ਪੁਲਿਸ ਸਟੇਸ਼ਨ ਅਧੀਨ ਆਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਔਰਤ ਆਪਣੇ ਪਤੀ ਤੋਂ ਤਲਾਕਸ਼ੁਦਾ ਹੈ। ਉਸ ਦੇ ਦੋ ਪੁੱਤਰ ਹਨ। ਸੁਲਤਾਨਪੁਰ ਲੋਧੀ ਵਿੱਚ ਉਸ ਖਿਲਾਫ 10 ਤੋਂ ਵੱਧ ਮਾਮਲੇ ਦਰਜ ਹਨ।

ਅਮਾਨੀਪੁਰ ਪਿੰਡ ਵਿੱਚ ਆਲੀਸ਼ਾਨ ਕੋਠੀ: ਔਰਤ ਦਾ ਪਿੰਡ ਅਮਾਨੀਪੁਰ ਦੇ ਅੰਦਰ ਇੱਕ ਆਲੀਸ਼ਾਨ ਮਹਿਲ ਹੈ। ਲੋਕਾਂ ਨੇ ਕਿਹਾ ਕਿ ਔਰਤ ਲੋਕਾਂ ਨਾਲ ਜ਼ਿਆਦਾ ਮੇਲ-ਜੋਲ ਨਹੀਂ ਕਰਦੀ ਸੀ, ਨਾ ਹੀ ਲੋਕ ਝਗੜਿਆਂ ਕਾਰਨ ਅਕਸਰ ਉਸ ਦੇ ਘਰ ਆਉਂਦੇ ਸਨ।