ਅਮਰੀਕਾ ਬੈਠੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਨੂੰ ਦੱਸਿਆ ਆਪਣਾ ਇਰਾਦਾ, ਮਹਿਲਾ ਪੱਤਰਕਾਰ ਨੂੰ ਦਿੱਤਾ ਜਵਾਬ- ਮੈਂ FBI ‘ਚ ਨਹੀਂ ਹਾਂ

Updated On: 

27 Sep 2023 13:42 PM

India Canada Row: ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੈਨੇਡਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਨੇਡਾ 'ਚ ਅਪਰਾਧੀਆਂ ਨੂੰ ਸਿਆਸੀ ਸ਼ਰਨ ਮਿਲੀ ਹੋਈ ਹੈ। ਅਸੀਂ ਇਸ ਸਬੰਧੀ ਕਈ ਸਬੂਤ ਦਿੱਤੇ ਪਰ ਕੋਈ ਕਾਰਵਾਈ ਨਹੀਂ ਹੋਈ। ਜੇਕਰ ਕੈਨੇਡਾ ਸਾਨੂੰ ਨਿੱਝਰ ਕਤਲੇਆਮ ਸਬੰਧੀ ਕੋਈ ਸਬੂਤ ਦਿੰਦਾ ਹੈ ਤਾਂ ਅਸੀਂ ਜ਼ਰੂਰ ਵਿਚਾਰ ਕਰਾਂਗੇ।

ਅਮਰੀਕਾ ਬੈਠੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਨੂੰ ਦੱਸਿਆ ਆਪਣਾ ਇਰਾਦਾ, ਮਹਿਲਾ ਪੱਤਰਕਾਰ ਨੂੰ ਦਿੱਤਾ ਜਵਾਬ- ਮੈਂ FBI ਚ ਨਹੀਂ ਹਾਂ
Follow Us On

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਨਿਊਯਾਰਕ ‘ਚ UNGA ‘ਚ ਆਪਣੇ ਸੰਬੋਧਨ ਤੋਂ ਬਾਅਦ ਵਿਦੇਸ਼ੀ ਮਾਮਲਿਆਂ ‘ਤੇ ਚਰਚਾ ਦੌਰਾਨ ਜੈਸ਼ੰਕਰ ਨੇ ਕੈਨੇਡਾ ‘ਤੇ ਵੱਡਾ ਹਮਲਾ ਕੀਤਾ। ਪੀਐਮ ਜਸਟਿਨ ਟਰੂਡੋ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਕੋਲ ਕੋਈ ਠੋਸ ਸਬੂਤ ਹੈ ਤਾਂ ਸਾਡੇ ਨਾਲ ਸਾਂਝਾ ਕਰੇ। ਇਸ ਤੋਂ ਬਾਅਦ ਅਸੀਂ ਇਸ ‘ਤੇ ਜ਼ਰੂਰ ਵਿਚਾਰ ਕਰਾਂਗੇ।

ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸੰਗਠਿਤ ਅਪਰਾਧ ਹੋਇਆ ਹੈ। ਅਪਰਾਧ ਵੱਖਵਾਦੀ ਤਾਕਤਾਂ, ਸੰਗਠਿਤ ਅਪਰਾਧ, ਹਿੰਸਾ, ਕੱਟੜਵਾਦ ਨਾਲ ਸਬੰਧਤ ਹਨ। ਉਹ ਸਾਰੇ ਰਲਦੇ-ਮਿਲਦੇ ਹਨ। ਅਸੀਂ ਉਨ੍ਹਾਂ ਨੂੰ ਅਪਰਾਧ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ, ਜੋ ਕੈਨੇਡਾ ਤੋਂ ਚਲਦੇ ਹਨ। ਅਸੀਂ ਇਸ ਦੇ ਕਈ ਸਬੂਤ ਦਿੱਤੇ ਪਰ ਕੋਈ ਕਾਰਵਾਈ ਨਹੀਂ ਹੋਈ। ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਵਿੱਚ ਅਪਰਾਧੀਆਂ ਨੂੰ ਸਿਆਸੀ ਸ਼ਰਨ ਮਿਲੀ ਹੋਈ ਹੈ।

ਕੈਨੇਡਾ ਸਬੂਤ ਦਿੰਦਾ ਹੈ ਤਾਂ ਭਾਰਤ ਜ਼ਰੂਰ ਵਿਚਾਰ ਕਰੇਗਾ- ਜੈਸ਼ੰਕਰ

ਨਿੱਝਰ ਕਤਲੇਆਮ ਦੇ ਇਲਜ਼ਾਮਾਂ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕੈਨੇਡਾ ਕੋਈ ਸਬੂਤ ਦਿੰਦੇ ਹੈ ਤਾਂ ਕੀ ਭਾਰਤ ਸਰਕਾਰ ਉਨ੍ਹਾਂ ਦਾ ਸਹਿਯੋਗ ਕਰੇਗੀ? ਇਸ ਦੇ ਜਵਾਬ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ਜੇਕਰ ਕੈਨੇਡਾ ਸਬੂਤ ਦਿੰਦਾ ਹੈ ਤਾਂ ਭਾਰਤ ਜ਼ਰੂਰ ਇਸ ‘ਤੇ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਪਤਾ ਹੈ ਤਾਂ ਦੱਸੋ। ਅਸੀਂ ਇਸ ‘ਤੇ ਵਿਚਾਰ ਕਰਨ ਲਈ ਤਿਆਰ ਹਾਂ। ਪਰ ਇਸ ਦੇ ਪ੍ਰਸੰਗ ਨੂੰ ਸਮਝਣਾ ਪਵੇਗਾ। ਇਹ ਇਸ ਲਈ ਹੈ ਕਿਉਂਕਿ ਪ੍ਰਸੰਗ ਤੋਂ ਬਿਨਾਂ ਸਥਿਤੀ ਪੂਰੀ ਨਹੀਂ ਹੁੰਦੀ।

ਜੈਸ਼ੰਕਰ ਨੇ ਕਿਹਾ ਕਿ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਬਹੁਤ ਸਾਰੇ ਸੰਗਠਿਤ ਅਪਰਾਧ ਹੋਏ ਹਨ। ਭਾਰਤ ਨੇ ਇਸ ਬਾਰੇ ਕੈਨੇਡਾ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਸਾ, ਵੱਖਵਾਦ ਅਤੇ ਕੱਟੜਵਾਦ ਕੈਨੇਡਾ ਤੋਂ ਚੱਲਦਾ ਹੈ। ਅਸੀਂ ਵੱਡੀ ਗਿਣਤੀ ਵਿੱਚ ਹਵਾਲਗੀ ਦੀਆਂ ਬੇਨਤੀਆਂ ਕੀਤੀਆਂ ਹਨ। ਅਸੀਂ ਸਬੂਤ ਦਿੱਤੇ ਪਰ ਕੋਈ ਕਾਰਵਾਈ ਨਹੀਂ ਹੋਈ।

FIVE EYES ਤੇ FBI ਦੇ ਸਵਾਲ ‘ਤੇ ਇਹ ਕਿਹਾ

ਇਸ ਦੇ ਨਾਲ ਹੀ ਇੱਕ ਮਹਿਲਾ ਪੱਤਰਕਾਰ ਨੇ ਜੈਸ਼ੰਕਰ ਨੂੰ FIVE EYES ਅਤੇ FBI ਬਾਰੇ ਸਵਾਲ ਪੁੱਛਿਆ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਨਾ ਤਾਂ FIVE EYES ਦਾ ਹਿੱਸਾ ਹਨ ਅਤੇ ਨਾ ਹੀ ਐਫਬੀਆਈ ਦਾ। ਇਸ ਲਈ ਤੁਹਾਡਾ ਸਵਾਲ ਖੁਦ ਹੀ ਗਲਤ ਹੈ। ਤੁਹਾਨੂੰ ਦੱਸ ਦੇਈਏ ਕਿ ਫਾਈਵ FIVE EYES ਦੇਸ਼ਾਂ ਦਾ ਖੁਫੀਆ ਸਮੂਹ ਹੈ। ਇਸ ਗਰੁੱਪ ਵਿੱਚ ਕੈਨੇਡਾ ਵੀ ਸ਼ਾਮਲ ਹੈ। ਅਮਰੀਕਾ, ਫਰਾਂਸ ਵਰਗੇ ਦੇਸ਼ ਵੀ ਇਸ ਦਾ ਹਿੱਸਾ ਹਨ। ਸਾਰੇ ਦੇਸ਼ਾਂ ਦੀ ਖੁਫੀਆ ਏਜੰਸੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀ ਹੈ।