PoK ਵਿੱਚ ਬੁਰੀ ਤਰ੍ਹਾਂ ਫਸਿਆ ਪਾਕਿਸਤਾਨ, ਇਸਲਾਮਾਬਾਦ ਤੋਂ ਲਾਹੌਰ ਤੱਕ ਹਿੱਲਿਆ | pok Pakistan protest impact in Islamabad to Lahore shahbaz sharif know full detail in punjabi Punjabi news - TV9 Punjabi

PoK ਵਿੱਚ ਬੁਰੀ ਤਰ੍ਹਾਂ ਫਸਿਆ ਪਾਕਿਸਤਾਨ, ਇਸਲਾਮਾਬਾਦ ਤੋਂ ਲਾਹੌਰ ਤੱਕ ਹਿੱਲਿਆ

Updated On: 

12 May 2024 07:27 AM

Protest in PoK: ਪਾਕਿਸਤਾਨ ਲਈ ਇਸ ਸਮੇਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਮਕਬੂਜ਼ਾ ਕਸ਼ਮੀਰ 'ਚ ਵਿਰੋਧ ਪ੍ਰਦਰਸ਼ਨਾਂ ਦੀ ਅੱਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਪੀਓਕੇ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦੇਖਿਆ ਗਿਆ। ਉਥੋਂ ਦੇ ਲੋਕ ਪਾਕਿਸਤਾਨੀ ਸਰਕਾਰ, ਪਾਕਿਸਤਾਨੀ ਫੌਜ, ਪਾਕਿਸਤਾਨੀ ਸਰਕਾਰ ਤੋਂ ਪੂਰੀ ਆਜ਼ਾਦੀ ਦੀ ਮੰਗ ਕਰ ਰਹੇ ਹਨ।

PoK ਵਿੱਚ ਬੁਰੀ ਤਰ੍ਹਾਂ ਫਸਿਆ ਪਾਕਿਸਤਾਨ, ਇਸਲਾਮਾਬਾਦ ਤੋਂ ਲਾਹੌਰ ਤੱਕ ਹਿੱਲਿਆ

PoK ਵਿੱਚ ਵਿਰੋਧ ਪ੍ਰਦਰਸ਼ਨ

Follow Us On

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਆਜ਼ਾਦੀ ਦੀ ਲੜਾਈ ਦਾ ਤੂਫ਼ਾਨ ਚੱਲ ਰਿਹਾ ਹੈ। ਉਥੋਂ ਦੇ ਲੋਕ ਕਹਿ ਰਹੇ ਹਨ ਕਿ ਉਹ ਕਿਸੇ ਵੀ ਕੀਮਤ ‘ਤੇ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਨ। ਮਕਬੂਜ਼ਾ ਕਸ਼ਮੀਰ ਦੀ ਧਰਤੀ ਜਿਸ ਦੀ ਵਰਤੋਂ ਪਾਕਿਸਤਾਨ ਭਾਰਤ ਵਿਰੁੱਧ ਸਾਜ਼ਿਸ਼ ਲਈ ਕਰਦਾ ਹੈ। ਹੁਣ ਉਸੇ ਧਰਤੀ ਤੋਂ ਭਾਰਤ ਦੀ ਹਮਾਇਤ ਦੀ ਅਜਿਹੀ ਲਹਿਰ ਉੱਠੀ ਹੈ, ਜਿਸ ਨੇ ਇਸਲਾਮਾਬਾਦ ਅਤੇ ਲਾਹੌਰ ਵਿਚ ਬੈਠੇ ਪਾਕਿਸਤਾਨੀ ਹਾਕਮਾਂ ਅਤੇ ਫ਼ੌਜੀ ਅਫ਼ਸਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਮਕਬੂਜ਼ਾ ਕਸ਼ਮੀਰ ਵਿੱਚ ਰੋਸ ਦਾ ਪੱਧਰ ਹੁਣ ਵਿਰੋਧ ਪ੍ਰਦਰਸ਼ਨਾਂ ਤੋਂ ਆਜ਼ਾਦੀ ਸੰਘਰਸ਼ ਤੱਕ ਪਹੁੰਚ ਗਿਆ ਹੈ। ਮਕਬੂਜ਼ਾ ਕਸ਼ਮੀਰ ‘ਚ ਪਹਿਲਾਂ ਪਾਕਿਸਤਾਨ ਦੀ ਪੁਲਸ ਅਤੇ ਸਰਕਾਰ ਤੋਂ ਤੰਗ ਆ ਕੇ ਲੋਕ ਸੜਕਾਂ ‘ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਦੇ ਸਨ ਪਰ ਹੁਣ ਉਥੇ ਬਗਾਵਤ ਦੀ ਅੱਗ ਬਲ ਰਹੀ ਹੈ। ਪਹਿਲਾਂ ਇਹ ਆਵਾਜ਼ ਮਕਬੂਜ਼ਾ ਕਸ਼ਮੀਰ ਤੋਂ ਮਹਿੰਗਾਈ ਘਟਾਉਣ ਲਈ ਆਉਂਦੀ ਸੀ, ਪਰ ਹੁਣ ਦੁਖੀ ਲੋਕਾਂ ਨੂੰ ਪਾਕਿਸਤਾਨ ਵੱਲ ਉਮੀਦ ਦੀ ਕਿਰਨ ਵੀ ਨਜ਼ਰ ਨਹੀਂ ਆ ਰਹੀ ਹੈ। ਲੋਕ ਹੁਣ ਸਾਫ਼ ਕਹਿ ਰਹੇ ਹਨ ਕਿ ਪਾਕਿਸਤਾਨ ਨੂੰ ਪੀਓਕੇ ਛੱਡੋ।

P0K ਵਾਸੀਆਂ ਦੇ ਦਿਲਾਂ ਵਿੱਚ ਹੁਣ ਸਿਰਫ ਅਜ਼ਾਦੀ ਦਾ ਨਾਅਰਾ

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕ ਪਾਕਿਸਤਾਨ ਤੋਂ ਸਸਤੀ ਬਿਜਲੀ ਦੀ ਮੰਗ ਕਰਦੇ ਸਨ। ਉਹ ਪਾਣੀ ਦੀ ਮੰਗ ਕਰਦੇ ਸਨ, ਪਰ ਹੁਣ ਆਜ਼ਾਦੀ ਮੰਗ ਰਹੇ ਹਨ। ਇਸ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ਦੇ ਲੋਕ ਪਾਕਿਸਤਾਨੀ ਪੁਲਿਸ ਦੇ ਅੱਤਿਆਚਾਰ ਦਾ ਸ਼ਿਕਾਰ ਹੋਏ ਸਨ। ਸ਼ਿਕਾਰ ਅਜੇ ਵੀ ਹਨ ਪਰ ਉਥੋਂ ਦੇ ਲੋਕਾਂ ਦੀ ਸਹਿਣਸ਼ੀਲਤਾ ਖਤਮ ਹੋ ਗਈ ਹੈ। ਉਨ੍ਹਾਂ ਦੇ ਦਿਲ ਵਿਚ ਸਿਰਫ਼ ਆਜ਼ਾਦੀ ਦਾ ਨਾਅਰਾ ਹੈ ਅਤੇ ਵਧੀਆ ਮਿਸਾਲ ਦੇ ਰੂਪ ਵਿੱਚ ਹਿੰਦੁਸਤਾਨ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪੀਓਕੇ ਪਾਕਿਸਤਾਨ ਦੇ ਹੱਥੋਂ ਖਿਸਕਣਾ ਸ਼ੁਰੂ ਹੋ ਗਿਆ ਹੈ। ਉਥੋਂ ਦੇ ਲੋਕਾਂ ਨੂੰ ਗਰੀਬ ਪਾਕਿਸਤਾਨ ਤੇ ਕੋਈ ਭਰੋਸਾ ਨਹੀਂ ਹੈ।

ਪਾਕਿਸਤਾਨ ਆਪਣੇ ਗ਼ੈਰ-ਕਾਨੂੰਨੀ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਆਮ ਲੋਕਾਂ ਦੀ ਆਵਾਜ਼ ਨੂੰ ਦਬਾ ਰਿਹਾ ਹੈ। ਉਹ ਆਮ ਲੋਕਾਂ ਨੂੰ ਤਸੀਹੇ ਦੇ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਅੰਨ੍ਹੇਵਾਹ ਗੋਲੀਬਾਰੀ ਕਰ ਰਹੇ ਹਨ। ਪਾਕਿਸਤਾਨ ਦੇ ਹਥਿਆਰ ਜੰਗ ਵਿੱਚ ਕੰਮ ਨਹੀਂ ਆਉਂਦੇ ਪਰ ਉਹ ਬੇਕਸੂਰ ਲੋਕਾਂ ‘ਤੇ ਰੱਜ ਕੇ ਅੱਤਿਆਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ – ਪਾਕਿਸਤਾਨ: PoK ਬਣਿਆ ਜੰਗ ਦਾ ਮੈਦਾਨ, ਮੁਜ਼ੱਫਰਾਬਾਦ ਚ ਪੁਲਿਸ ਤੇ ਪਥਰਾਅ

ਆਜ਼ਾਦੀ ਦੀ ਲੜਾਈ ਵਾਲ ਮੂਡ ਵਿੱਚ ਪੀਓਕੇ

ਦਰਅਸਲ, ਪੀਓਕੇ ਵਿੱਚ ਮਹਿੰਗਾਈ ਅਤੇ ਬਿਜਲੀ ਕੱਟਾਂ ਦਾ ਮੁੱਦਾ ਹੁਣ ਪਿੱਛੇ ਰਹਿ ਗਿਆ ਹੈ। ਇਸ ਲਈ ਪੀਓਕੇ ਹੁਣ ਆਜ਼ਾਦੀ ਸੰਘਰਸ਼ ਦੇ ਮੂਡ ਵਿੱਚ ਹੈ। ਉਥੋਂ ਦੇ ਲੋਕ ਪਾਕਿਸਤਾਨੀ ਸਰਕਾਰ ਤੋਂ, ਪਾਕਿਸਤਾਨੀ ਫੌਜ ਤੋਂ, ਪਾਕਿਸਤਾਨੀ ਹੂਕੁਮਤ ਤੋਂ ਪੂਰੀ ਆਜ਼ਾਦੀ ਦੀ ਮੰਗ ਕਰ ਰਹੇ ਹਨ। ਇਹ ਵਿਰੋਧ ਇਸ ਹੱਦ ਤੱਕ ਫੈਲ ਗਿਆ ਹੈ ਕਿ ਹੁਣ ਅੱਗ ਦੀਆਂ ਲਪਟਾਂ ਇਸਲਾਮਾਬਾਦ ਅਤੇ ਲਾਹੌਰ ਤੱਕ ਵਿਚ ਦੇਖੀਆਂ ਜਾ ਸਕਦੀਆਂ ਹਨ।

ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਪ੍ਰਗਟਾਈ ਚਿੰਤਾ

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀਪੀ) ਨੇ ਮਕਬੂਜ਼ਾ ਕਸ਼ਮੀਰ ਵਿੱਚ ਖ਼ਰਾਬ ਸਥਿਤੀ ਬਾਰੇ ਖੁਦ ਮੰਨਿਆ ਹੈ ਕਿ ਉੱਥੇ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ। ਪਿਛਲੇ ਮਹੀਨੇ ਵੀ ਲੋਕਾਂ ਨੇ ਵਧਦੀ ਮਹਿੰਗਾਈ ਖਿਲਾਫ ਪ੍ਰਦਰਸ਼ਨ ਕੀਤਾ ਸੀ। ਕਈ ਥਾਵਾਂ ‘ਤੇ ਲੋਕ ਸੜਕਾਂ ‘ਤੇ ਆ ਗਏ ਸਨ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਉੱਥੇ ਇੱਕ ਕਿਲੋ ਆਟਾ 800 ਪਾਕਿਸਤਾਨੀ ਰੁਪਏ ਵਿੱਚ ਮਿਲਦਾ ਹੈ। ਜਦਕਿ ਪਹਿਲਾਂ ਇਹ 230 ਰੁਪਏ ਸੀ। ਉੱਥੇ ਇੱਕ ਰੋਟੀ ਦੀ ਕੀਮਤ 25 ਰੁਪਏ ਤੱਕ ਪਹੁੰਚ ਗਈ ਹੈ।

Exit mobile version