ਆਸਟਰੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ, ਵਿਆਨਾ ਵਿੱਚ ਗੂੰਜਿਆ ਵੰਦੇ ਮਾਤਰਮ | pm-modi-received-a-grand-welcome-in-austria-vande-mataram-echoed-in-vienna full detail in punjabi Punjabi news - TV9 Punjabi

ਆਸਟਰੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ, ਵਿਆਨਾ ਵਿੱਚ ਗੂੰਜਿਆ ਵੰਦੇ ਮਾਤਰਮ

Updated On: 

10 Jul 2024 19:11 PM

PM Modi Received Warm Welcome in Austria: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟਰੀਆ ਦੌਰੇ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਆਨਾ 'ਚ ਪ੍ਰਧਾਨ ਮੰਤਰੀ ਮੋਦੀ ਲਈ ਸਟੇਟ ਡਿਨਰ ਦਾ ਆਯੋਜਨ ਕੀਤਾ ਗਿਆ ਹੈ। ਚਾਂਸਲਰ ਕਾਰਲ ਨੇਹਮਰ ਨੇ ਪ੍ਰਧਾਨ ਮੰਤਰੀ ਨਾਲ ਸੈਲਫੀ ਲਈ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਾਂਗੇ।

ਆਸਟਰੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ, ਵਿਆਨਾ ਵਿੱਚ ਗੂੰਜਿਆ ਵੰਦੇ ਮਾਤਰਮ

ਆਸਟਰੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ

Follow Us On

ਰੂਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਆਸਟਰੀਆ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਰਾਜਧਾਨੀ ਵਿਆਨਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਦਰਅਸਲ 41 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਆਸਟ੍ਰੀਆ ਦਾ ਦੌਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ 1983 ‘ਚ ਇੰਦਰਾ ਗਾਂਧੀ ਆਸਟ੍ਰੀਆ ਦੇ ਦੌਰੇ ‘ਤੇ ਗਈ ਸੀ। ਵਿਆਨਾ ਹਵਾਈ ਅੱਡੇ ‘ਤੇ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਪੀਐਮ ਮੋਦੀ ਹੋਟਲ ਰਿਟਜ਼ ਕਾਰਲਟਨ ਪਹੁੰਚੇ। ਹੋਟਲ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਭਾਰਤੀ ਲੋਕਾਂ ਨਾਲ ਮੁਲਾਕਾਤ ਕੀਤੀ।

ਹੋਟਲ ‘ਚ ਪੀਐੱਮ ਮੋਦੀ ਦੇ ਸਵਾਗਤ ਲਈ ਵੰਦੇ ਮਾਤਰਮ ਦੀ ਧੁਨ ਵਜਾਈ ਗਈ, ਜਿਸ ਨਾਲ ਵਿਆਨਾ ਗੂੰਜ ਉੱਠਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੂੰ ਸਟੇਟ ਡਿਨਰ ‘ਤੇ ਮਿਲਣ ਪਹੁੰਚੇ। ਡਿਨਰ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ ‘ਤੇ ਚਰਚਾ ਹੋਈ। ਪੀਐਮ ਮੋਦੀ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੈਨ ਡੇਰ ਬੇਲੇ ਨਾਲ ਵੀ ਮੁਲਾਕਾਤ ਕੀਤੀ।

ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਆਨਾ ਵਿੱਚ ਤੁਹਾਡਾ ਸੁਆਗਤ ਹੈ। ਆਸਟ੍ਰੀਆ ਵਿੱਚ ਤੁਹਾਡਾ ਸੁਆਗਤ ਕਰਨਾ ਸਾਡੇ ਲਈ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਆਸਟਰੀਆ ਅਤੇ ਭਾਰਤ ਦੋਸਤ ਅਤੇ ਭਾਈਵਾਲ ਹਨ। ਮੈਂ ਤੁਹਾਡੀ ਫੇਰੀ ਦੌਰਾਨ ਸਾਡੀਆਂ ਸਿਆਸੀ ਅਤੇ ਆਰਥਿਕ ਚਰਚਾਵਾਂ ਦੀ ਉਡੀਕ ਕਰ ਰਿਹਾ ਹਾਂ।

ਮਾਹਿਰਾਂ ਦਾ ਕਹਿਣਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਗੂੜ੍ਹੇ ਹੋਣਗੇ। ਭਾਰਤ-ਆਸਟ੍ਰੀਆ ਸਟਾਰਟਅਪ ਬ੍ਰਿਜ ਨੂੰ ਹੋਰ ਗਤੀ ਮਿਲਣ ਦੀ ਸੰਭਾਵਨਾ ਹੈ।

ਰੂਸ ਨੇ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ ਸਨਮਾਨਿਤ

ਉੱਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਸਕੋ ‘ਚ ਰੂਸ ਦੇ ਸਰਵਉੱਚ ਸਨਮਾਨ ‘ਆਰਡਰ ਆਫ ਸੇਂਟ ਐਂਡਰਿਊ ਦਿ ਅਪੋਸਟਲ’ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਪੁਤਿਨ ਨੇ ਪੀਐਮ ਮੋਦੀ ਦਾ ਸਨਮਾਨ ਕੀਤਾ। ਮਾਸਕੋ ਨੇ ਇਸ ਸਨਮਾਨ ਦਾ ਐਲਾਨ 2019 ਵਿੱਚ ਪੀਐਮ ਮੋਦੀ ਦੇ ਰੂਸ ਦੌਰੇ ਦੌਰਾਨ ਕੀਤਾ ਸੀ। ਰੂਸ ਵਿੱਚ, ਆਰਡਰ ਆਫ਼ ਸੇਂਟ ਐਂਡਰਿਊ ਦ ਅਪੋਸਟਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਨਾਗਰਿਕਾਂ ਜਾਂ ਫੌਜੀ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ। ਪੀਐਮ ਮੋਦੀ ਨੂੰ ਰੂਸ ਦਾ ਸਰਵਉੱਚ ਸਨਮਾਨ ਮਿਲਣਾ ਭਾਰਤ ਅਤੇ ਰੂਸ ਦੀ ਡੂੰਘੀ ਦੋਸਤੀ ਦਾ ਪ੍ਰਤੀਕ ਹੈ। ਪੀਐਮ ਮੋਦੀ ਰੂਸ ਦਾ ਸਰਵਉੱਚ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਅਤੇ ਚੌਥੇ ਗੈਰ-ਰੂਸੀ ਵਿਅਕਤੀ ਹਨ। ਪੀਐਮ ਮੋਦੀ ਤੋਂ ਇਲਾਵਾ ਇਹ ਸਨਮਾਨ ਅਜ਼ਰਬਾਈਜਾਨ ਦੇ ਨੇਤਾ ਹੈਦਰ ਅਲੀਏਵ, ਕਜ਼ਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਸੁਲਤਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦਿੱਤਾ ਗਿਆ ਹੈ।

Exit mobile version