Plane Crash: ਅਜ਼ਰਬਾਈਜਾਨ ਤੋਂ ਰੂਸ ਜਾ ਰਹੀ ਫਲਾਈਟ ਕਰੈਸ਼, 42 ਲੋਕਾਂ ਦੀ ਮੌਤ

Updated On: 

25 Dec 2024 15:42 PM

Azerbaijan Airlines plane Crash in Kazakhstan's Aktau :ਜਹਾਜ਼ 'ਚ ਕਰੀਬ 70 ਲੋਕ ਸਵਾਰ ਸਨ। ਜਹਾਜ਼ ਪੰਛੀਆਂ ਦੇ ਝੁੰਡ ਨਾਲ ਟਕਰਾਉਣ ਤੋਂ ਬਾਅਦ ਨੁਕਸਾਨਿਆ ਗਿਆ। ਇਹ ਹਾਦਸਾ ਰਨਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਕਜ਼ਾਕਿਸਤਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਹਾਦਸੇ 'ਚ ਛੇ ਲੋਕ ਬਚ ਗਏ ਹਨ।

Plane Crash: ਅਜ਼ਰਬਾਈਜਾਨ ਤੋਂ ਰੂਸ ਜਾ ਰਹੀ ਫਲਾਈਟ ਕਰੈਸ਼, 42 ਲੋਕਾਂ ਦੀ ਮੌਤ

ਅਜ਼ਰਬਾਈਜਾਨ ਤੋਂ ਰੂਸ ਜਾ ਰਹੀ ਫਲਾਈਟ ਕਰੈਸ਼

Follow Us On

ਅਜ਼ਰਬਾਈਜਾਨ ਤੋਂ ਰੂਸ ਜਾ ਰਿਹਾ ਇੱਕ ਜਹਾਜ਼ ਕਜ਼ਾਕਿਸਤਾਨ ਵਿੱਚ ਹਾਦਸਾਗ੍ਰਸਤ ਹੋ ਗਿਆ। ਫਲਾਈਟ ‘ਚ ਕਰੀਬ 70 ਲੋਕ ਸਵਾਰ ਸਨ, ਜਿਨ੍ਹਾਂ ਚੋਂ 42 ਦੀ ਮੌਤ ਦੀ ਖ਼ਬਰ ਹੈ, ਜਦਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ। ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਵੀ ਖ਼ਦਸ਼ਾ ਜਤਾਇਆ ਗਿਆ ਹੈ। ਇਹ ਜਹਾਜ਼ ਅਜ਼ਰਬਾਈਜਾਨ ਦੇ ਬਾਕੂ ਤੋਂ ਰੂਸ ਦੇ ਚੇਚਨੀਆ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ। ਜਹਾਜ਼ ਪੰਛੀਆਂ ਦੇ ਝੁੰਡ ਨਾਲ ਟਕਰਾਉਣ ਤੋਂ ਬਾਅਦ ਨੁਕਸਾਨਿਆ ਗਿਆ। ਇਹ ਹਾਦਸਾ ਰਨਵੇਅ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ।

ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਸੀ। ਕਜ਼ਾਕਿਸਤਾਨ ਦੇ ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ‘ਚ 62 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਕਜ਼ਾਕਿਸਤਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਹਾਦਸੇ ‘ਚ ਛੇ ਲੋਕ ਵਾਲ-ਵਾਲ ਬਚ ਗਏ। ਅਜ਼ਰਬਾਈਜਾਨ ਨੇ ਏਅਰਲਾਈਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਦਸੇ ਦਾ ਕਾਰਨ ਜਹਾਜ਼ ਅਤੇ ਪੰਛੀਆਂ ਦੇ ਝੁੰਡ ਵਿਚਕਾਰ ਟੱਕਰ ਸੀ।

ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਇਕ ਜਹਾਜ਼ ਜ਼ਮੀਨ ‘ਤੇ ਕ੍ਰੈਸ਼ ਹੁੰਦਾ ਹੋਇਆ ਅਤੇ ਅੱਗ ਦੇ ਗੋਲੇ ‘ਚ ਬਦਲਦਾ ਨਜ਼ਰ ਆ ਰਿਹਾ ਹੈ। ਹਾਦਸੇ ‘ਤੇ ਅਜ਼ਰਬਾਈਜਾਨ ਏਅਰਲਾਈਨਜ਼ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਬ੍ਰਾਜ਼ੀਲ ਵਿੱਚ ਵੀ ਹੋਇਆ ਸੀ ਹਾਦਸਾ

ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲੇ 10 ਲੋਕ ਜਹਾਜ਼ ਵਿਚ ਸਵਾਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। ਬ੍ਰਾਜ਼ੀਲ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਇਸ ਘਟਨਾ ‘ਚ ਜ਼ਮੀਨ ‘ਤੇ ਮੌਜੂਦ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।

ਏਜੰਸੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਜਹਾਜ਼ ਇਕ ਘਰ ਦੀ ਚਿਮਨੀ ਨਾਲ ਟਕਰਾ ਗਿਆ ਅਤੇ ਫਿਰ ਇਕ ਵੱਡੇ ਰਿਹਾਇਸ਼ੀ ਖੇਤਰ ਵਿਚ ਇਕ ਮੋਬਾਈਲ ਫੋਨ ਦੀ ਦੁਕਾਨ ਨਾਲ ਟਕਰਾਉਣ ਤੋਂ ਪਹਿਲਾਂ ਇਕ ਇਮਾਰਤ ਦੀ ਦੂਜੀ ਮੰਜ਼ਿਲ ਨਾਲ ਟਕਰਾ ਗਿਆ। ਜ਼ਮੀਨ ‘ਤੇ ਮੌਜੂਦ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦਾ ਕਾਰਨ ਕੀ ਸੀ।

Exit mobile version