ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਕਿਹਾ ਨਾ, ਹਾਰ ਗਿਆ ਹਾਫਿਜ਼ ਸਈਦ ਦਾ ਪੁੱਤਰ

Updated On: 

09 Feb 2024 13:15 PM

Hafiz Saeed Son Lost Election: ਪਾਕਿਸਤਾਨ ਵਿੱਚ ਆਮ ਚੋਣਾਂ ਦੇ ਨਤੀਜੇ 12 ਘੰਟੇ ਦੀ ਦੇਰੀ ਤੋਂ ਬਾਅਦ ਇੱਕ-ਇੱਕ ਕਰਕੇ ਐਲਾਨੇ ਜਾ ਰਹੇ ਹਨ। 8 ਫਰਵਰੀ ਨੂੰ ਦੇਸ਼ ਵਿੱਚ ਆਮ ਚੋਣਾਂ ਦੇ ਨਾਲ-ਨਾਲ ਰਾਜਾਂ ਦੀਆਂ ਚੋਣਾਂ ਵੀ ਹੋਈਆਂ। ਇਮਰਾਨ ਖਾਨ ਦੀ ਪਾਰਟੀ ਨੂੰ ਇਨ੍ਹਾਂ ਚੋਣਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਭਾਰਤ ਦੀ ਵੀ ਇਸ ਚੋਣ ਵਿੱਚ ਦਿਲਚਸਪੀ ਸੀ।

ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਕਿਹਾ ਨਾ, ਹਾਰ ਗਿਆ ਹਾਫਿਜ਼ ਸਈਦ ਦਾ ਪੁੱਤਰ

ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਕਿਹਾ ਨਾ, ਹਾਰ ਗਿਆ ਹਾਫਿਜ਼ ਸਈਦ ਦਾ ਪੁੱਤਰ

Follow Us On

ਪਾਕਿਸਤਾਨ ਵਿੱਚ ਆਮ ਚੋਣਾਂ ਦੇ ਨਤੀਜੇ ਲਗਾਤਾਰ ਆ ਰਹੇ ਹਨ। ਪੀਟੀਆਈ ਅਤੇ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਦੇ ਸਮਰਥਕ ਆਜ਼ਾਦ ਉਮੀਦਵਾਰਾਂ ਵਿਚਾਲੇ ਕਰੀਬੀ ਮੁਕਾਬਲਾ ਹੈ। ਅੱਤਵਾਦੀ ਹਾਫਿਜ਼ ਸਈਦ ਕਾਰਨ ਭਾਰਤੀ ਵੀ ਇਸ ਚੋਣ ਵਿਚ ਦਿਲਚਸਪੀ ਲੈ ਰਹੇ ਹਨ। ਸਈਦ ਦੀ ਪਾਰਟੀ ਪਾਕਿਸਤਾਨੀ ਮਰਕਜ਼ੀ ਮੁਸਲਿਮ ਲੀਗ ਨੇ ਕਈ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।

ਇਨ੍ਹਾਂ ‘ਚੋਂ ਇਕ ਸੀਟ ‘ਤੇ ਹਾਫਿਜ਼ ਸਈਦ ਦਾ ਬੇਟਾ ਤਲਹਾ ਸਈਦ ਵੀ ਉਮੀਦਵਾਰ ਸੀ। ਜਾਣਕਾਰੀ ਮੁਤਾਬਕ ਇਸ ਚੋਣ ‘ਚ ਤਲਹਾ ਸਈਦ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਈਦ ਲਾਹੌਰ ਦੀ ਐਨਏ-122 ਸੀਟ ਤੋਂ ਉਮੀਦਵਾਰ ਸੀ ਪਰ ਲੱਗਦਾ ਹੈ ਕਿ ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਨਾਂਹ ਕਹਿ ਦਿੱਤੀ ਹੈ।

ਨਤੀਜਿਆਂ ਵਿੱਚ ਤਲਹਾ ਛੇਵੇਂ ਸਥਾਨ ਤੇ ਰਿਹਾ। ਉਸ ਨੂੰ ਸਿਰਫ਼ 2,042 ਵੋਟਾਂ ਮਿਲੀਆਂ। ਤਲਹਾ ਨੂੰ ਹਰਾਉਣ ਵਾਲੇ ਨੇਤਾ ਦਾ ਨਾਂ ਲਤੀਫ ਖੋਸਾ ਹੈ, ਜੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ। ਲਤੀਫ ਖੋਸਾ ਲਾਹੌਰ ਦੀ ਇਸ ਸੀਟ ਤੋਂ 1 ਲੱਖ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੇ ਹਨ।

ਇਹ ਵੀ ਪੜ੍ਹੋ – ਵੱਡੀ ਜਿੱਤ ਵੱਲ ਵਧੇ ਇਮਰਾਨ, ਪਾਕਿਸਤਾਨ ਦੀਆਂ ਚੋਣਾਂ ਚ ਹੈਰਾਨਕੁੰਨ ਨਤੀਜੇ

ਕੌਣ ਹੈ ਤਲਹਾ ਸਈਦ?

ਤਲਹਾ ਸਈਦ ਨੂੰ ਲਸ਼ਕਰ-ਏ-ਤੋਇਬਾ ਦਾ ਨੰਬਰ ਦੋ ਮੰਨਿਆ ਜਾਂਦਾ ਹੈ। ਹਾਫਿਜ਼ ਸਈਦ ਤੋਂ ਬਾਅਦ ਉਸ ਦਾ ਪੂਰਾ ਅੱਤਵਾਦੀ ਸਾਮਰਾਜ ਤਲਹਾ ਸਈਦ ਕੋਲ ਹੈ। ਭਾਰਤ ਸਰਕਾਰ ਨੇ ਤਲਹਾ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਗ੍ਰਹਿ ਮੰਤਰਾਲੇ ਮੁਤਾਬਕ ਭਾਰਤ ਵਿੱਚ ਲਸ਼ਕਰ-ਏ-ਤੋਇਬਾ ਦੇ ਹਮਲਿਆਂ ਪਿੱਛੇ ਤਲਹਾ ਸਈਦ ਦਾ ਹੱਥ ਸੀ।

ਤਲਹਾ ਦਾ ਨਾਂ ਲਸ਼ਕਰ-ਏ-ਤੋਇਬਾ ਲਈ ਭਰਤੀ ਅਤੇ ਫੰਡ ਇਕੱਠਾ ਕਰਨ ਵਿੱਚ ਵੀ ਆਇਆ ਹੈ। ਨਾਲ ਹੀ, ਉਹ ਭਾਰਤ ਵਿਰੁੱਧ ਹਮਲੇ ਦੀ ਸਾਜ਼ਿਸ਼ ਰਚ ਰਿਹਾ ਮੰਨਿਆ ਜਾਂਦਾ ਹੈ। ਤਲਹਾ ‘ਤੇ ਕਈ ਵਾਰ ਹਮਲੋ ਹੋਏ, ਪਰ ਉਹ ਫਰਾਰ ਹੋ ਗਿਆ।

ਪਾਕਿਸਤਾਨ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਲਾਹੌਰ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਸੀ ਜਿੱਥੋਂ ਪੀਟੀਆਈ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਚੋਣ ਲੜਨ ਦੀ ਗੱਲ ਕਰ ਰਹੇ ਸਨ। ਹਾਲਾਂਕਿ ਬਾਅਦ ਵਿੱਚ ਗ੍ਰਿਫਤਾਰੀ ਅਤੇ ਇੱਕ ਤੋਂ ਬਾਅਦ ਇੱਕ ਤਿੰਨ ਕੇਸਾਂ ਵਿੱਚ ਦੋਸ਼ੀ ਠਹਿਰਾਏ ਜਾਣ ਕਾਰਨ ਉਹ ਚੋਣ ਨਹੀਂ ਲੜ ਸਕੇ।

Exit mobile version