ਕੈਨੇਡਾ ‘ਚ ਪਾਕਿਸਤਾਨੀ ਏਅਰਲਾਈਨਜ਼ ਦੇ ਕਰੂ ਮੈਂਬਰ ਹੋ ਰਹੇ ਗਾਇਬ, ਵਿਤੀ ਹਾਲਾਤ ਹੋ ਸਕਦਾ ਕਾਰਨ!

Updated On: 

19 Nov 2023 01:44 AM

ਪਾਕਿਸਤਾਨੀ ਏਅਰਲਾਈਨ ਪੀਆਈਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਟੋਰਾਂਟੋ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੂੰ ਦੋ ਸਟਾਫ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਦੋਵਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਦਰਅਸਲ ਪੀਆਈਏ ਦੇ ਕਰੂ ਮੈਂਬਰਾਂ ਦੇ ਲਾਪਤਾ ਹੋਣ ਲਈ ਪਾਕਿਸਤਾਨ ਦੀ ਵਿੱਤੀ ਹਾਲਤ ਵੀ ਜ਼ਿੰਮੇਵਾਰ ਦੱਸੀ ਜਾ ਰਹੀ ਹੈ।

ਕੈਨੇਡਾ ਚ ਪਾਕਿਸਤਾਨੀ ਏਅਰਲਾਈਨਜ਼ ਦੇ ਕਰੂ ਮੈਂਬਰ ਹੋ ਰਹੇ ਗਾਇਬ, ਵਿਤੀ ਹਾਲਾਤ ਹੋ ਸਕਦਾ ਕਾਰਨ!
Follow Us On

ਕੈਨੇਡਾ (Canada) ‘ਚ ਕੁਝ ਅਜਿਹਾ ਹੋ ਰਿਹਾ ਹੈ, ਜਿਸ ਕਾਰਨ ਪਾਕਿਸਤਾਨ ਹੈਰਾਨ ਹੈ। ਪਾਕਿਸਤਾਨ ਤੋਂ ਕੈਨੇਡਾ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਦੋ ਕਰੂ ਮੈਂਬਰਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਏਅਰਲਾਈਨ ਦੇ ਦੋ ਸੀਨੀਅਰ ਕਰੂ ਮੈਂਬਰ ਇਸਲਾਮਾਬਾਦ ਤੋਂ ਟੋਰਾਂਟੋ ਉਤਰਨ ਤੋਂ ਤੁਰੰਤ ਬਾਅਦ ਲਾਪਤਾ ਹੋ ਗਏ ਹਨ। ਕਰੂ ਮੈਂਬਰ ਦੇ ਅਚਾਨਕ ਲਾਪਤਾ ਹੋਣ ਕਾਰਨ ਏਅਰਲਾਈਨਜ਼ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਪਾਕਿਸਤਾਨੀ ਨਿਊਜ਼ ਵੈੱਬਸਾਈਟ ਡਾਨ ਦੀ ਰਿਪੋਰਟ ਮੁਤਾਬਕ ਏਅਰਲਾਈਨ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਸਲਾਮਾਬਾਦ (Islamabad) ਤੋਂ ਉਡਾਣ ਭਰਨ ਵਾਲੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਦੋ ਸੀਨੀਅਰ ਕਰੂ ਮੈਂਬਰ ਟੋਰਾਂਟੋ ‘ਚ ਉਤਰਨ ਤੋਂ ਤੁਰੰਤ ਬਾਅਦ ਲਾਪਤਾ ਹੋ ਗਏ। ਇਨ੍ਹਾਂ ਦੋ ਵਿਅਕਤੀਆਂ ਦੇ ਲਾਪਤਾ ਹੋਣ ਤੋਂ ਬਾਅਦ, ਕੈਨੇਡਾ ਵਿੱਚ ਪੀਆਈਏ ਦੇ ਲਾਪਤਾ ਕਰੂ ਮੈਂਬਰਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ ਕਿਉਂਕਿ ਪਿਛਲੇ ਸਾਲ ਵੀ ਚਾਲਕ ਦਲ ਦੇ ਦੋ ਮੈਂਬਰ ਲਾਪਤਾ ਹੋ ਗਏ ਸਨ।

ਕੀ ਹੈ ਮਾਮਲਾ

ਲਾਪਤਾ ਹੋਏ ਦੋ ਮੈਂਬਰਾਂ ਦੀ ਪਛਾਣ ਪੀਆਈਏ ਦੇ ਸੀਨੀਅਰ ਫਲਾਈਟ ਅਟੈਂਡੈਂਟ ਖਾਲਿਦ ਮਹਿਮੂਦ ਅਤੇ ਫੈਦਾ ਹੁਸੈਨ ਵਜੋਂ ਹੋਈ ਹੈ। ਦੋਵੇਂ ਪੀਆਈਏ ਦੀ ਉਡਾਣ ਪੀਕੇ 772 ਰਾਹੀਂ ਇਸਲਾਮਾਬਾਦ ਤੋਂ ਕੈਨੇਡਾ ਪੁੱਜੇ ਸਨ। ਦੋਵੇਂ ਟੋਰਾਂਟੋ ਉਤਰਨ ਤੋਂ ਬਾਅਦ ਲਾਪਤਾ ਹੋ ਗਏ। ਬੁਲਾਰੇ ਨੇ ਦੱਸਿਆ ਕਿ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਜਹਾਜ਼ ਚਾਲਕ ਦਲ ਦੇ ਦੋ ਮੈਂਬਰਾਂ ਤੋਂ ਬਿਨਾਂ ਵਾਪਸ ਪਰਤਿਆ।

ਪਾਕਿਸਤਾਨ ਦੀ ਵਿੱਤੀ ਹਾਲਤ ਜ਼ਿੰਮੇਵਾਰ?

ਦਰਅਸਲ ਪੀਆਈਏ ਦੇ ਕਰੂ ਮੈਂਬਰਾਂ ਦੇ ਲਾਪਤਾ ਹੋਣ ਲਈ ਪਾਕਿਸਤਾਨ ਦੀ ਵਿੱਤੀ ਹਾਲਤ ਵੀ ਜ਼ਿੰਮੇਵਾਰ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਢਹਿ ਗਈ ਹੈ, ਜਿਸ ਕਾਰਨ ਪੀਆਈਏ ਨੂੰ ਆਪਣੇ ਕਈ ਜਹਾਜ਼ਾਂ ਨੂੰ ਗਰਾਉਂਡ ਕਰਨਾ ਪਿਆ ਅਤੇ ਕਰਮਚਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ‘ਚ ਇਸ ਦੇ ਕਰਮਚਾਰੀ ਕੈਨੇਡਾ ‘ਚ ਰਹਿ ਕੇ ਕਿਸੇ ਹੋਰ ਕੰਪਨੀ ‘ਚ ਕੰਮ ਕਰਨਾ ਬਿਹਤਰ ਸਮਝ ਰਹੇ ਹਨ।