ਮੈਂ ਰੋਕਾਂਗਾ ਪਾਕਿ-ਅਫ਼ਗਾਨ ਜੰਗ… ਟਰੰਪ ਦੀ ਸ਼ੇਖੀ, ਸ਼ਰੀਫ਼ ਅਤੇ ਮੁਨੀਰ ਨੂੰ ਦੱਸਿਆ ਮਹਾਨ

Updated On: 

27 Oct 2025 12:14 PM IST

ਪਾਕਿਸਤਾਨ ਤੇ ਅਫਗਾਨਿਸਤਾਨ ਨੇ ਇਸਤਾਂਬੁਲ 'ਚ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਸਾਂਝੀ ਨਿਗਰਾਨੀ ਤੇ ਨਿਰੀਖਣ ਵਿਧੀ ਸਥਾਪਤ ਕਰਨ ਲਈ ਦੂਜੇ ਦੌਰ ਦੀ ਗੱਲਬਾਤ ਕੀਤੀ। ਹਾਲਾਂਕਿ, ਇਸਲਾਮਾਬਾਦ ਨੇ ਚੇਤਾਵਨੀ ਦਿੱਤੀ ਕਿ ਜੇਕਰ ਗੱਲਬਾਤ ਅੱਤਵਾਦ ਬਾਰੇ ਉਸ ਦੀਆਂ ਮੁੱਖ ਚਿੰਤਾਵਾਂ ਨੂੰ ਹੱਲ ਨਹੀਂ ਕਰਦੀ ਤਾਂ ਜੰਗ ਇੱਕ ਵਿਕਲਪ ਹੈ।

ਮੈਂ ਰੋਕਾਂਗਾ ਪਾਕਿ-ਅਫ਼ਗਾਨ ਜੰਗ... ਟਰੰਪ ਦੀ ਸ਼ੇਖੀ, ਸ਼ਰੀਫ਼ ਅਤੇ ਮੁਨੀਰ ਨੂੰ ਦੱਸਿਆ ਮਹਾਨ

ਡੋਨਾਲਡ ਟਰੰਪ

Follow Us On

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਟਕਰਾਅ ਨੂੰ ਬਹੁਤ ਜਲਦੀ ਹੱਲ ਕਰ ਲੈਣਗੇ। ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁਖੀ ਅਸੀਮ ਮੁਨੀਰ ਨੂੰ ਮਹਾਨ ਲੋਕ ਦੱਸਿਆ। ਮਲੇਸ਼ੀਆ ‘ਚ ਆਸੀਆਨ ਸੰਮੇਲਨ ਦੇ ਮੌਕੇ ‘ਤੇ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਹਾਲ ਹੀ ‘ਚ ਹੋਏ ਤਣਾਅ ਬਾਰੇ ਗੱਲ ਕੀਤੀ।

ਉਨ੍ਹਾਂ ਨੇ ਕਿਹਾ, “ਮੈਂ ਦੋਵਾਂ ਨੂੰ ਜਾਣਦਾ ਹਾਂ। ਫੀਲਡ ਮਾਰਸ਼ਲ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੋਵੇਂ ਹੀ ਮਹਾਨ ਲੋਕ ਹਨ ਤੇ ਮੈਨੂੰ ਪਤਾ ਹੈ ਕਿ ਅਸੀਂ ਇਸ ਨੂੰ ਜਲਦੀ ਹੀ ਪੂਰਾ ਕਰਾਂਗੇ। ਇਹ ਕੰਮ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ।”

ਸ਼ਾਂਤੀ ਸਥਾਪਤ ਕਰਨ ‘ਚ ਮਦਦ

ਜਦੋਂ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਲੜਾਈ ਸ਼ੁਰੂ ਹੋਈ ਤਾਂ ਅਮਰੀਕੀ ਰਾਸ਼ਟਰਪਤੀ ਨੇ ਤੁਰੰਤ ਸ਼ਾਂਤੀ ਸਥਾਪਤ ਕਰਨ ‘ਚ ਮਦਦ ਕਰਨ ਵਿੱਚ ਦਿਲਚਸਪੀ ਦਿਖਾਈ, ਹਾਲਾਂਕਿ ਉਸ ਸਮੇਂ ਉਹ ਹਮਾਸ ਤੇ ਇਜ਼ਰਾਈਲ ਵਿਚਕਾਰ ਬੰਧਕਾਂ ਦੇ ਆਦਾਨ-ਪ੍ਰਦਾਨ ਦੀ ਨਿਗਰਾਨੀ ਕਰਨ ‘ਚ ਰੁੱਝੇ ਹੋਏ ਸਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਕਿਉਂਕਿ ਮੈਂ ਜੰਗਾਂ ਨੂੰ ਹੱਲ ਕਰਨ ‘ਚ ਚੰਗਾ ਹਾਂ, ਮੈਂ ਸ਼ਾਂਤੀ ਸਥਾਪਤ ਕਰਨ ‘ਚ ਵੀ ਚੰਗਾ ਹਾਂ।”

ਅੱਤਵਾਦੀ ਗਤੀਵਿਧੀਆਂ ‘ਤੇ ਰੋਕ

ਇਸ ਦੌਰਾਨ, ਪਾਕਿਸਤਾਨ ਤੇ ਅਫਗਾਨਿਸਤਾਨ ਨੇ ਇਸਤਾਂਬੁਲ ‘ਚ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਸਾਂਝੀ ਨਿਗਰਾਨੀ ਤੇ ਨਿਰੀਖਣ ਵਿਧੀ ਸਥਾਪਤ ਕਰਨ ਲਈ ਦੂਜੇ ਦੌਰ ਦੀ ਗੱਲਬਾਤ ਕੀਤੀ। ਹਾਲਾਂਕਿ, ਇਸਲਾਮਾਬਾਦ ਨੇ ਚੇਤਾਵਨੀ ਦਿੱਤੀ ਕਿ ਜੇਕਰ ਗੱਲਬਾਤ ਅੱਤਵਾਦ ਬਾਰੇ ਉਸ ਦੀਆਂ ਮੁੱਖ ਚਿੰਤਾਵਾਂ ਨੂੰ ਹੱਲ ਨਹੀਂ ਕਰਦੀ ਹੈ ਤਾਂ ਜੰਗ ਇੱਕ ਵਿਕਲਪ ਹੈ।

ਪਾਕਿਸਤਾਨ ਨਾਲ ਰਣਨੀਤਕ ਸਬੰਧ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਜਦੋਂ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨਾਲ ਆਪਣੇ ਰਣਨੀਤਕ ਸਬੰਧਾਂ ਨੂੰ ਵਧਾਉਣ ਲਈ ਉਤਸੁਕ ਹੈ, ਇਹ ਭਾਰਤ ਨਾਲ ਆਪਣੇ ਇਤਿਹਾਸਕ ਤੇ ਮਹੱਤਵਪੂਰਨ ਸਬੰਧਾਂ ਦੀ ਕੀਮਤ ‘ਤੇ ਨਹੀਂ ਹੋਵੇਗਾ। ਅੱਜ ਕੁਆਲਾਲੰਪੁਰ ‘ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੀ ਨਿਰਧਾਰਤ ਮੁਲਾਕਾਤ ਤੋਂ ਪਹਿਲਾਂ ਰੂਸ ਨਾਲ ਭਾਰਤ ਦੇ ਊਰਜਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ, ਰੂਬੀਓ ਨੇ ਕਿਹਾ ਕਿ ਨਵੀਂ ਦਿੱਲੀ ਪਹਿਲਾਂ ਹੀ ਆਪਣੀ ਕੱਚੇ ਤੇਲ ਦੀ ਖਰੀਦ ਨੂੰ ਵਿਭਿੰਨ ਬਣਾਉਣ ਦੀ ਇੱਛਾ ਪ੍ਰਗਟ ਕਰ ਚੁੱਕੀ ਹੈ।

ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧ

ਅਮਰੀਕੀ ਵਿਦੇਸ਼ ਮੰਤਰੀ ਆਸੀਆਨ ਸੰਮੇਲਨ ਲਈ ਮਲੇਸ਼ੀਆ ਦੀ ਆਪਣੀ ਯਾਤਰਾ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਰੂਬੀਓ ਨੇ ਕਿਹਾ ਕਿ ਭਾਰਤ ਸਪੱਸ਼ਟ ਕਾਰਨਾਂ ਕਰਕੇ ਚਿੰਤਤ ਹੈ ਤੇ ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧ ਨਵੀਂ ਦਿੱਲੀ ਨਾਲ ਸਬੰਧਾਂ ਦੀ ਕੀਮਤ ‘ਤੇ ਨਹੀਂ ਆਉਣਗੇ। ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਭਾਰਤ) ਨੂੰ ਇਹ ਸਮਝਣਾ ਪਵੇਗਾ ਕਿ ਸਾਡੇ ਕਈ ਵੱਖ-ਵੱਖ ਦੇਸ਼ਾਂ ਨਾਲ ਸਬੰਧ ਹਨ। ਅਸੀਂ ਪਾਕਿਸਤਾਨ ਨਾਲ ਆਪਣੇ ਰਣਨੀਤਕ ਸਬੰਧਾਂ ਨੂੰ ਵਧਾਉਣ ਦਾ ਇੱਕ ਮੌਕਾ ਦੇਖਦੇ ਹਾਂ।