ਅਮਰੀਕਾ, ਕੈਨੇਡਾ ਦੇ ਦੋ ਭਾਰਤੀ ਮੈਥੇਮੇਟਿਸ਼ਨਾਂ ਨੂੰ ‘ਪਦਮ’ ਪੁਰਸਕਾਰ
ਭਾਰਤੀ-ਅਮਰੀਕੀ ਐਸਆਰ ਸ੍ਰੀਨਿਵਾਸ ਵਰਧਨ ਨੂੰ ਉਹਨਾਂ ਦੇ ਸਾਇੰਸ ਦੇ ਖੇਤਰ ਵਿੱਚ 'ਪਦਮ ਵਿਭੂਸ਼ਣ' ਸਨਮਾਨ ਨਾਲ ਅਤੇ ਇੰਡੋ ਕਨੈਡੀਅਨ ਸੁਜਾਤਾ ਰਾਮਦੁਰਈ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਕਰਕੇ 'ਪਦਮ ਸ੍ਰੀ' ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।
ਦੇਸ਼ ਦੇ ਪ੍ਰਤਿਸ਼ਠਿਤ ਨਾਗਰਿਕ ਪੁਰਸਕਾਰਾਂ ਵਿੱਚੋਂ ਬੇਹੱਦ ਸ਼ਾਨਦਾਰ ਪਦਮ ਪੁਰਸਕਾਰ ਪਾਉਣ ਵਾਲੇ ਕੁਲ 106 ਸ਼ਕਸੀਅਤਾਂ ਵਿੱਚੋਂ ਦੋ ਵਿਅਕਤੀ ਭਾਰਤੀ ਮੂਲ ਦੇ ਮੈਥੇਮੇਟਿਸ਼ਨ ਵੀ ਸ਼ਾਮਿਲ ਹਨ। ਉਹਨਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਦੀ ਘੋਸ਼ਣਾ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਬੁੱਧਵਾਰ ਸ਼ਾਮ ਕੀਤੀ ਗਈ।
ਇਹ ਪੁਰਸਕਾਰ ਭਾਰਤੀ ਰਾਸ਼ਟਰਪਤੀ ਵੱਲੋਂ ਹਰ ਸਾਲ ਆਮਤੌਰ ਤੇ ਮਾਰਚ-ਅਪ੍ਰੈਲ ਵਿੱਚ ਪਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਭਾਰਤੀ-ਅਮਰੀਕੀ ਐਸਆਰ ਸ੍ਰੀਨਿਵਾਸ ਵਰਧਨ ਨੂੰ ਉਹਨਾਂ ਦੇ ਸਾਇੰਸ ਦੇ ਖੇਤਰ ਵਿੱਚ ਪਦਮ ਵਿਭੂਸ਼ਣ ਸਨਮਾਨ ਨਾਲ ਅਤੇ ਇੰਡੋ ਕਨੈਡੀਅਨ ਸੁਜਾਤਾ ਰਾਮਦੁਰਈ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਕਰਕੇ ਪਦਮ ਸ੍ਰੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।
ਸ੍ਰੀਨਿਵਾਸ ਨੂੰ 2008 ‘ਚ ਪਦਮ ਭੂਸ਼ਨ ਨਾਲ ਸਨਮਾਨਿਆ
2 ਜਨਵਰੀ 1940 ਨੂੰ ਮਦ੍ਰਾਸ ਵਿੱਚ ਜਨਮੇ ਸ੍ਰੀਨਿਵਾਸ ਵਰਧਨ ਨੂੰ ਇਸ ਤੋਂ ਪਹਿਲਾਂ ਸਾਲ 2008 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਦੇ ਸਨਮਾਨ ਨਾਲ ਨਵਾਜਿਆ ਸੀ। ਸ੍ਰੀਨਿਵਾਸ ਵਰਧਨ ਨੂੰ ਤਾਂ Probability Theory ਦੇ ਖੇਤਰ ਵਿੱਚ ਉਹਨਾਂ ਦੇ ਸਿਧਾਂਤਕ ਯੋਗਦਾਨ ਵਾਸਤੇ ਇਸ ਸਨਮਾਨ ਨਾਲ ਨਿਵਾਜਿਆ ਗਿਆ ਏ।
ਸਾਲ 2007 ਵਿਚ ‘Norwegian Academy of Sciences and Letters’ ਵੱਲੋਂ ਇਸ ਮੈਥੇਮੈਟਿਕਸ ਦੇ ਪ੍ਰੋਫੈਸਰ ਸ੍ਰੀਨਿਵਾਸ ਵਰਧਨ ਨੂੰ Probability Theory ਵਿੱਚ ਉਹਨਾਂ ਦੇ ਸਿਧਾਂਤਕ ਯੋਗਦਾਨ ਲਈ, ਖਾਸਕਰ Large Deviations ਦੀ Unified Theory ਵਾਸਤੇ ‘Abel Prize’ ਨਾਲ ਨਵਾਜ਼ਿਆ ਗਿਆ ਸੀ।
ਯੂਨੀਵਰਸਿਟੀ ਆਫ਼ ਮਦ੍ਰਾਸ ਤੋਂ ਕੀਤੀ ਮਾਸਟਰਸ
ਯੂਨੀਵਰਸਿਟੀ ਆਫ਼ ਮਦ੍ਰਾਸ ਤੋਂ ਸੰਨ 1967 ਵਿੱਚ ਮਾਸਟਰਸ ਡਿਗਰੀ ਹਾਸਿਲ ਕਰਨ ਮਗਰੋਂ ਵਰਧਨ ਨੇ 1963 ਵਿੱਚ ਕਲਕੱਤਾ ਦੇ ‘ਇੰਡੀਅਨ ਸਟੇਟਿਸਟਿਕਲ ਇੰਸਟੀਚਿਊਟ’ ਤੋਂ ਡਾਕਟਰੇਟ ਦੀ ਉਪਾਧੀ ਲਈ ਸੀ। ਦੂਜੇ ਪਾਸੇ ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਨਾਲ ਜੁੜ੍ਹੀ ਸੁਜਾਤਾ ਰਾਮਦੁਰਈ ਐਲਜੇਬ੍ਰਿਕ ਨੰਬਰ ਥਿਊਰਿਸਟ ਹਨ, ਜਿਹਨਾਂ ਨੂੰ ਉਹਨਾਂ ਦੇ ‘Iwasawa Theory’ ਦੇ ਖੇਤਰ ਵਿੱਚ ਕਿੱਤੇ ਕੰਮਕਾਜ ਵਾਸਤੇ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ
ਉਹਨਾਂ ਦਾ ਜਨਮ 1962 ਵਿੱਚ ਹੋਇਆ ਸੀ। ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ‘ਮੈਥੇਮੈਟਿਕਸ ਐਂਡ ਕੈਨੇਡਾ ਰਿਸਰਚ ਚੇਅਰ’ ਦੀ ਪ੍ਰੋਫੈਸਰ ਹਨ। ਇਸ ਤੋਂ ਪਹਿਲਾਂ ਉਹ Tata Institute of Fundamental Research ਨਾਲ ਵੀ ਜੁੜੀ ਰਹੀਂ ਹਨ।
ਸੁਜਾਤਾ ਰਾਮਦੁਰਈ ਨੂੰ ‘ਪਦਮ ਸ੍ਰੀ’ ਪੁਰਸਕਾਰ ਨਾਲ ਨਵਾਜ਼ਿਆ ਗਿਆ
ਸਾਲ 2006 ਵਿੱਚ ਉਹ ਬੇਹੱਦ ਪ੍ਰਤਿਸ਼ਠਿਤ International Centre for Theoretical Physics Ramanujan Prize ਜਿੱਤਣ ਵਾਲੀ ਸੁਜਾਤਾ ਪਹਿਲੀ ਮਹਿਲਾ ਸਨ, ਜਿਨ੍ਹਾਂ ਨੂੰ ਉਸ ਤੋਂ ਪਹਿਲਾਂ ਸਾਲ 2004 ਵਿੱਚ ਸ਼ਾਂਤੀ ਸਰੂਪ ਭਟਨਾਗਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮੈਥੇਮੈਟਿਕਸ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਵਾਸਤੇ ਸਾਲ 2020 ਵਿੱਚ ਸੁਜਾਤਾ ਨੂੰ ‘Krieger-Nelson Prize’ ਪ੍ਰਦਾਨ ਕੀਤਾ ਗਿਆ ਸੀ। ਉਹਨਾਂ ਨੇ ਆਪਣੀ B.Sc ਦੀ ਪੜ੍ਹਾਈ ਸੇਂਟ ਜੋਸਫ਼ਸ ਕਾਲਜ, ਬੈਂਗਲੁਰੂ ਤੋਂ ਪੂਰੀ ਕਰਨ ਮਗਰੋਂ 1985 ਵਿੱਚ ਅੰਨਾਮਲਾਈ ਯੂਨੀਵਰਸਿਟੀ ਤੋਂ ਆਪਣੀ M.Sc ਦੀ ਪੜ੍ਹਾਈ ਪੂਰੀ ਕੀਤੀ ਸੀ।