ਜਰਮਨੀ ਵਿੱਚ ਸੱਜ ਗਿਆ News9 ਗਲੋਬਲ ਸਮਿਟ ਦਾ ਮਹਾਮੰਚ, ਥੋੜੀ ਹੀ ਦੇਰ ਬਾਅਦ ਦਿੱਗਜਾਂ ਦੇ ਮੰਥਨ ਨਾਲ ਤੈਅ ਹੋਵੇਗਾ ਰੋਡਮੈਪ

Published: 

21 Nov 2024 18:33 PM

Global Summit :ਜਰਮਨੀ ਦੇ ਸਟਟਗਾਰਟ ਸ਼ਹਿਰ ਦੇ ਇਤਿਹਾਸਕ ਫੁੱਟਬਾਲ ਗਰਾਊਂਡ MHP Arena ਵਿਖੇ 21 ਤੋਂ 23 ਨਵੰਬਰ ਤੱਕ ਗਲੋਬਲ ਸਮਿਟ ਦਾ ਆਯੋਜਨ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਭਾਰਤ ਅਤੇ ਜਰਮਨੀ ਦੇ ਟਿਕਾਊ ਅਤੇ ਨਿਰੰਤਰ ਵਿਕਾਸ ਦੇ ਰੋਡਮੈਪ 'ਤੇ ਚਰਚਾ ਕੀਤੀ ਜਾਵੇਗੀ।

ਜਰਮਨੀ ਵਿੱਚ ਸੱਜ ਗਿਆ News9 ਗਲੋਬਲ ਸਮਿਟ ਦਾ ਮਹਾਮੰਚ, ਥੋੜੀ ਹੀ ਦੇਰ ਬਾਅਦ ਦਿੱਗਜਾਂ ਦੇ ਮੰਥਨ ਨਾਲ ਤੈਅ ਹੋਵੇਗਾ ਰੋਡਮੈਪ
Follow Us On

ਦੇਸ਼ ਦੇ ਨੰਬਰ 1 ਨਿਊਜ਼ ਨੈੱਟਵਰਕ TV9 ਗਰੁੱਪ ਦਾ ਨਿਊਜ਼-9 ਗਲੋਬਲ ਸਮਿਟ ਸਟਟਗਾਰਟ, ਜਰਮਨੀ ਵਿੱਚ ਹੋ ਰਿਹਾ ਹੈ। ਪ੍ਰਧਾਨ ਮੰਤਰੀ 21 ਤੋਂ 23 ਨਵੰਬਰ ਤੱਕ ਹੋਣ ਵਾਲੇ ਨਿਊਜ਼9 ਗਲੋਬਲ ਸਮਿਟ ਵਿੱਚ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਉਹ 22 ਨਵੰਬਰ ਨੂੰ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਐਮਐਚਪੀ ਅਰੀਨਾ ਸਟੇਡੀਅਮ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਮੁੱਖ ਭਾਸ਼ਣ ਦੇਣਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਸੰਚਾਰ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੀਐਮ ਮੋਦੀ ਅਤੇ ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਅਕਤੂਬਰ ਵਿੱਚ ਮੁਲਾਕਾਤ ਕੀਤੀ ਸੀ। ਜਦੋਂ ਸਕੋਲਜ਼ ਭਾਰਤ ਦੌਰੇ ‘ਤੇ ਆਏ ਹੋਏ ਸਨ, ਉਦੋਂ ਇਹ ਮੁਲਾਕਾਤ ਹੋਈ ਸੀ। ਇਸ ਦੌਰਾਨ ਜਰਮਨੀ ਨੇ ਸਕਿਲ ਭਾਰਤੀ ਮਜ਼ਦੂਰਾਂ ਦੀ ਭਰਤੀ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਸੀ। ਉਨ੍ਹਾਂ ਲਈ ਵੀਜ਼ਿਆਂ ਦੀ ਗਿਣਤੀ ਹਰ ਸਾਲ 20,000 ਤੋਂ ਵਧਾ ਕੇ 90,000 ਕਰ ਦਿੱਤੀ ਗਈ ਸੀ।

ਪਹਿਲੇ ਦਿਨ ਹੋਣਗੇ ਇਹ ਸੈਸ਼ਨ

ਨਿਊਜ਼9 ਗਲੋਬਲ ਸਮਿਟ ਦੇ ਜਰਮਨ ਐਡੀਸ਼ਨ ਦੀ ਸ਼ੁਰੂਆਤ ਤੋਂ ਬਾਅਦ, Tv9 ਨੈੱਟਵਰਕ ਦੇ MD ਅਤੇ CEO, ਬਰੁਣ ਦਾਸ, ਭਾਰਤ ਅਤੇ ਜਰਮਨੀ: ਸਥਾਈ ਵਿਕਾਸ ਲਈ ਰੋਡਮੈਪ ਵਿਸ਼ੇ ‘ਤੇ ਚਰਚਾ ਕਰਨਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਉਦਘਾਟਨੀ ਭਾਸ਼ਣ ਦੇਣਗੇ। ਇਸ ਤੋਂ ਬਾਅਦ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਸੰਬੋਧਨ ਹੋਵੇਗਾ। ਪਹਿਲੇ ਦਿਨ, ਮਰਸਡੀਜ਼-ਬੈਂਜ਼ ਇੰਡੀਆ ਦੇ ਸੀਈਓ ਸੰਤੋਸ਼ ਅਈਅਰ ਵੀ ਸ੍ਰੀਨਗਰ ਤੋਂ ਸਟਟਗਾਰਡ: ਖਪਤਕਾਰ ਕੋਰੀਡੋਰ ਵਿਸ਼ੇ ‘ਤੇ ਚਰਚਾ ਕਰਨਗੇ।

ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਸੰਮੇਲਨ ਦੇ ਦੂਜੇ ਦਿਨ, ਟੀਵੀ 9 ਨੈਟਵਰਕ ਦੇ ਐਮਡੀ ਅਤੇ ਸੀਈਓ ਬਰੁਣ ਦਾਸ ਦੁਆਰਾ ਸਵਾਗਤੀ ਭਾਸ਼ਣ ਤੋਂ ਬਾਅਦ ਸੈਸ਼ਨ ਸ਼ੁਰੂ ਹੋਣਗੇ। ਜਰਮਨੀ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸੇਮ ਓਜ਼ਡੇਮੀਰ ਭਾਰਤ ਅਤੇ ਜਰਮਨੀ ਦੇ ਸਥਾਈ ਵਿਕਾਸ ਬਾਰੇ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਭਾਰਤ ਅਤੇ ਜਰਮਨੀ ਦੇ ਨੀਤੀ ਨਿਰਮਾਤਾ ਗਰੀਨ ਏਨਰਜੀ, ਏ.ਆਈ., ਡਿਜੀਟਲ ਆਰਥਿਕਤਾ ਹੁਨਰ ਵਿਕਾਸ ‘ਤੇ ਦੇਰ ਸ਼ਾਮ ਤੱਕ ਹਿੱਸਾ ਲੈਣਗੇ। ਭਾਰਤ ਦੀ ਰੱਖਿਆ ਉਦਯੋਗ ਅਤੇ ਅੱਜ ਦੇ ਯੂਨੀਕੋਰਨ ਵਿਸ਼ੇ ‘ਤੇ ਵੀ ਚਰਚਾ ਕੀਤੀ ਜਾਵੇਗੀ।

ਪੀਐਮ ਮੋਦੀ ਵੀ ਕਰਨਗੇ ਸ਼ਿਰਕਤ

ਨਿਊਜ਼9 ਗਲੋਬਲ ਸਮਿਟ ਦੇ ਦੂਜੇ ਦਿਨ, ਪੋਰਸ਼, ਮਾਰੂਤੀ, ਸੁਜ਼ੂਕੀ, ਮਰਸਡੀਜ਼ ਬੈਂਜ਼, ਭਾਰਤ ਫੋਰਸ, ਭਾਰਤ ਅਤੇ ਜਰਮਨੀ ਦੀਆਂ ਕਈ ਵਪਾਰਕ ਸੰਸਥਾਵਾਂ, ਇੰਡੋ ਜਰਮਨ ਚੈਂਬਰ ਆਫ ਕਾਮਰਸ ਅਤੇ ਐਸੋਚੈਮ ਵਰਗੀਆਂ ਵਪਾਰਕ ਸੰਸਥਾਵਾਂ ਦੇ ਪ੍ਰਤੀਨਿਧੀ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ ਕਰਨਗੇ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ, ਜੋ ਇੰਡੀਆ: ਇਨਸਾਈਡ ਦਿ ਗਲੋਬਲ ਬ੍ਰਾਈਟ ਸਪਾਟ ਵਿਸ਼ੇ ‘ਤੇ ਸੰਮੇਲਨ ਨੂੰ ਸੰਬੋਧਨ ਕਰਨਗੇ।

ਨਿਊਜ਼9 ਗਲੋਬਲ ਸਮਿਟ ਦੇ ਜਰਮਨ ਐਡੀਸ਼ਨ ਵਿੱਚ 10 ਸੈਸ਼ਨਾਂ ਵਿੱਚ 50 ਤੋਂ ਵੱਧ ਬੁਲਾਰੇ ਹਿੱਸਾ ਲੈਣਗੇ। ਆਰਟੀਫੀਸ਼ੀਅਲ ਇੰਟੈਲੀਜੈਂਸ: ਐਡਵਾਂਟੇਜ ਇੰਡੀਆ’ ਵਿਸ਼ੇ ‘ਤੇ ਟੈਕ ਮਹਿੰਦਰਾ ਦੇ ਹਰਸ਼ੁਲ ਅਸਨਾਨੀ, ਮਾਈਕ੍ਰੋਨ ਇੰਡੀਆ ਦੇ ਆਨੰਦ ਰਾਮਾਮੂਰਤੀ, MHP ਦੇ ਸਟੀਫਨ ਬੇਅਰ ਅਤੇ ਇੰਸਟੀਚਿਊਟ ਆਫ਼ ਐਂਥਰੋਪੋਮੈਟ੍ਰਿਕਸ ਦੇ ਡਾ. ਜਾਨ ਨੀਹਊਸ ‘ਚਰਚਾ ਕਰਨਗੇ। Bridging the Skill Gap: Crafting a Win-Win? ਵਿਸ਼ੇ ਤੇ ਕੁਏਸ ਕਾਰਪੋਰੇਸ਼ਨ ਦੇ ਅਜੀਤ ਆਈਜ਼ੈਕ, ਪੀਪਲਸਟ੍ਰੌਂਗ ਦੇ ਪੰਕਜ ਬਾਂਸਲ, ਡਾ. ਫਲੋਰੀਅਨ ਸਟੈਗਮੈਨ (ਮੰਤਰੀ ਅਤੇ ਸਟੇਟ ਚੈਂਸਲਰੀ ਦੇ ਮੁਖੀ, ਬਾਡੇਨ-ਵੁਰਟੇਮਬਰਗ), ਫਿਨਟੀਬਾ ਦੇ ਜੋਨਾਸ ਮਾਰਗਰਾਫ ਆਪਣੇ ਵਿਚਾਰ ਸਾਂਝੇ ਕਰਨਗੇ।

ਇਸ ਤੋਂ ਇਲਾਵਾ Developed vs Developing: The Green Dilemma ਵਿਸ਼ੇ ‘ਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਅਜੈ ਮਾਥੁਰ, ਟੇਰੀ ਦੇ ਡਾ: ਵਿਭਾ ਧਵਨ, ਹੀਰੋ ਫਿਊਚਰ ਐਨਰਜੀਜ਼ ਦੇ ਰਾਹੁਲ ਮੁੰਜਾਲ, ਫਰੌਨਹੋਫਰ ਆਈਐਸਈ ਦੇ ਪ੍ਰੋਫ਼ੈਸਰ ਐਂਡਰੀਆਂਸ ਬੇਟ, ਹੈਪ ਸੋਲਰ ਦੇ ਡਾ.ਜੂਲੀਅਨ ਹੋਸ਼ਚਾਰਫ਼ ਅਤੇ ਪ੍ਰੀਜ਼ਾਰੋ ਦੇ ਪੀਟਰ ਹਾਰਟਮੈਨ ਬ੍ਰੇਨਸਟਾਰਮ ਵਿਚਾਰ ਕਰਨਗੇ।

ਆਪਣੇ ਆਪ ਵਿੱਚ ਵਿਲੱਖਣ ਪਹਿਲਕਦਮੀ

TV9 ਨੈੱਟਵਰਕ ਦੇ MD & CEO ਬਰੁਣ ਦਾਸ ਨੇ News9 ਗਲੋਬਲ ਸਮਿਟ ਵਿੱਚ ਕਿਹਾ ਕਿ ਇਹ ਇੱਕ ਵਿਲੱਖਣ ਪਹਿਲ ਹੈ, ਇਸ ਤੋਂ ਪਹਿਲਾਂ ਅਸੀਂ ਭਾਰਤ ਵਿੱਚ ਆਪਣਾ ਸਾਲਾਨਾ ਸਮਿਟ ਕੀਤਾ ਸੀ। ਹੁਣ ਅਸੀਂ ਉਸੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲੈ ਕੇ ਜਾ ਰਹੇ ਹਾਂ, ਸਮਿਟ ‘ਚ ਵੱਖ-ਵੱਖ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਹੋਵੇਗੀ। ਇਸ ਤੋਂ ਇਲਾਵਾ ਇਕ ਐਵਾਰਡ ਸੈਰੈਮਨੀ ਹੋਵੇਗੀ, ਜਿਸ ਵਿਚ ਦੁਨੀਆ ਦੀਆਂ ਕਈ ਨਾਮੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Exit mobile version