Pakistan Election 2024: ਨਵਾਜ਼ ਸ਼ਰੀਫ਼ ਜਿੱਤੇ ਜਾਂ ਜਿਤਾਏ ਗਏ। ਜਿਨੀਆਂ ਪਈਆਂ ਵੋਟਾਂ, ਉਸ ਨਾਲੋਂ ਵੱਧ ਦੀ ਹੋਈ ਗਿਣਤੀ

Updated On: 

09 Feb 2024 18:02 PM

Nawaz Sharif Won Lahore Seat: ਪਾਕਿਸਤਾਨ ਦੀਆਂ ਚੋਣਾਂ ਸ਼ੁਰੂ ਤੋਂ ਹੀ ਕਈ ਧਾਂਦਲੀਆਂ ਨੂੰ ਲੈ ਕੇ ਸੁਰਖੀਆਂ 'ਚ ਰਹੀਆਂ ਹਨ। ਚੋਣ ਪ੍ਰਚਾਰ ਦੌਰਾਨ ਇਮਰਾਨ ਖ਼ਾਨ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨੀ ਫ਼ੌਜ ਉਨ੍ਹਾਂ ਨੂੰ ਚੋਣ ਮੀਟਿੰਗਾਂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਨਵਾਜ਼ ਸ਼ਰੀਫ ਨੇ ਲਾਹੌਰ ਸੀਟ ਤੋਂ ਪੀਟੀਆਈ ਸਮਰਥਿਤ ਉਮੀਦਵਾਰ ਯਾਸਮੀਨ ਰਾਸ਼ਿਦ ਨੂੰ 1,71,024 ਵੋਟਾਂ ਨਾਲ ਹਰਾਇਆ ਹੈ। ਪਰ ਅੰਤਿਮ ਐਲਾਨੀ ਸੂਚੀ ਵਿਚ ਲਾਹੌਰ ਸੀਟ 'ਤੇ ਚੋਣ ਲੜ ਰਹੇ 18 ਉਮੀਦਵਾਰਾਂ ਵਿਚੋਂ 14 ਨੂੰ 0 ਵੋਟਾਂ ਦਿਖਾਈਆਂ ਗਈਆਂ ਹਨ।

Pakistan Election 2024: ਨਵਾਜ਼ ਸ਼ਰੀਫ਼ ਜਿੱਤੇ ਜਾਂ ਜਿਤਾਏ ਗਏ। ਜਿਨੀਆਂ ਪਈਆਂ ਵੋਟਾਂ, ਉਸ ਨਾਲੋਂ ਵੱਧ ਦੀ ਹੋਈ ਗਿਣਤੀ

Pakistan Election 2024: ਨਵਾਜ਼ ਸ਼ਰੀਫ਼ ਜਿੱਤੇ ਜਾਂ ਜਿਤਾਏ ਗਏ। ਜਿਨੀਆਂ ਪਈਆਂ ਵੋਟਾਂ, ਉਸ ਨਾਲੋਂ ਵੱਧ ਦੀ ਹੋਈ ਗਿਣਤੀ

Follow Us On

ਲਾਹੌਰ ਤੋਂ ਨਵਾਜ਼ ਸ਼ਰੀਫ਼ ਨੂੰ ਜੇਤੂ ਐਲਾਨਿਆ ਗਿਆ ਹੈ ਪਰ ਉਨ੍ਹਾਂ ਦੀ ਜਿੱਤ ਵਿੱਚ ਧਾਂਦਲੀ ਦੇ ਆਰੋਪ ਲੱਗੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵਾਜ਼ ਦੀ ਜਿੱਤ ‘ਤੇ ਸਵਾਲ ਕਿਉਂ ਉਠਾਏ ਜਾ ਰਹੇ ਹਨ?

ਪਾਕਿਸਤਾਨ ਦੀਆਂ ਚੋਣਾਂ ਸ਼ੁਰੂ ਤੋਂ ਹੀ ਕਈ ਧਾਂਦਲੀਆਂ ਨੂੰ ਲੈ ਕੇ ਸੁਰਖੀਆਂ ‘ਚ ਰਹੀਆਂ ਹਨ। ਚੋਣ ਪ੍ਰਚਾਰ ਦੌਰਾਨ ਇਮਰਾਨ ਖ਼ਾਨ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨੀ ਫ਼ੌਜ ਉਨ੍ਹਾਂ ਨੂੰ ਚੋਣ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾ, ਪਾਕਿਸਤਾਨੀ ਫੌਜ ‘ਤੇ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਐਨ’ ਦਾ ਖੁੱਲ੍ਹ ਕੇ ਸਮਰਥਨ ਕਰਨ ਦਾ ਵੀ ਆਰੋਪ ਹੈ। ਹੁਣ ਨਵਾਜ਼ ਸ਼ਰੀਫ਼ ਵੱਲੋਂ ਜਿੱਤੀ ਗਈ ਲਾਹੌਰ ਸੀਟ ਦੇ ਨਤੀਜੇ ਸ਼ੱਕ ਦੇ ਘੇਰੇ ਵਿੱਚ ਹਨ। ਸ਼ਰੀਫ ਦੀ ਜਿੱਤ ਦਾ ਐਲਾਨ ਕਰਨ ਵਾਲੀ ਪਰਚੀ (ਫਾਰਮ 47) 14 ਉਮੀਦਵਾਰਾਂ ਲਈ 0 ਵੋਟਾਂ ਦਰਸਾਉਂਦੀ ਹੈ, ਇਸ ਤੋਂ ਇਲਾਵਾ ਗਿਣੀਆਂ ਗਈਆਂ ਵੋਟਾਂ ਪਈਆਂ ਵੋਟਾਂ ਤੋਂ ਵੱਧ ਦਿਖਾਈਆਂ ਗਈਆਂ ਹਨ।

ਇਹ ਵੀ ਪੜ੍ਹੋ – ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਕਿਹਾ ਨਾ, ਹਾਰ ਗਿਆ ਹਾਫਿਜ਼ ਸਈਦ ਦਾ ਪੁੱਤਰ

ਸ਼ੱਕ ਦੇ ਘੇਰੇ ਵਿੱਚ ਨਤੀਜੇ?

ਨਵਾਜ਼ ਸ਼ਰੀਫ ਨੇ ਲਾਹੌਰ ਸੀਟ ਤੋਂ ਪੀਟੀਆਈ ਸਮਰਥਿਤ ਉਮੀਦਵਾਰ ਯਾਸਮੀਨ ਰਾਸ਼ਿਦ ਨੂੰ 1,71,024 ਵੋਟਾਂ ਨਾਲ ਹਰਾਇਆ ਹੈ। ਪਰ ਅੰਤਿਮ ਐਲਾਨੀ ਸੂਚੀ ਵਿਚ ਲਾਹੌਰ ਸੀਟ ‘ਤੇ ਚੋਣ ਲੜ ਰਹੇ 18 ਉਮੀਦਵਾਰਾਂ ਵਿਚੋਂ 14 ਨੂੰ 0 ਵੋਟਾਂ ਦਿਖਾਈਆਂ ਗਈਆਂ ਹਨ। ਜਿਸ ਨੂੰ ਲੈ ਕੇ ਵਿਰੋਧੀ ਸਵਾਲ ਉਠਾ ਰਹੇ ਹਨ ਕਿ ਕੀ ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਾਂ ਨੇ ਵੀ ਵੋਟਾਂ ਨਹੀਂ ਪਾਈਆਂ? ਇਸ ਤੋਂ ਇਲਾਵਾ ਕੁੱਲ ਪਈਆਂ ਵੋਟਾਂ 2,93,693 ਅਤੇ ਵੈਲਿਡ ਵੋਟਸ ਤੋਂ ਅੱਗੇ 2,94,043 ਵੋਟਾਂ ਦਿਖਾਈਆਂ ਗਈਆਂ ਹਨ। ਫਾਰਮ 47 ਵਿੱਚ ਹੋਈ ਇਸ ਗੜਬੜ ਨੇ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਚੋਣ ਕਮਿਸ਼ਨ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਹੀ ਨਵਾਜ਼ ਸ਼ਰੀਫ ਇਮਰਾਨ ਸਮਰਥਿਤ ਯਾਸਮੀਨ ਰਾਸ਼ਿਦ ਤੋਂ ਪਿੱਛੇ ਚੱਲ ਰਹੇ ਸਨ ਪਰ ਅਚਾਨਕ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਹੁਣ ਫਾਰਮ 47 ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਦੂਜੀ ਸੀਟ ‘ਤੇ ਨਵਾਜ਼ ਦੀ ਬੁਰੀ ਹਾਰ

ਇਸ ਚੋਣ ਵਿੱਚ ਨਵਾਜ਼ ਸ਼ਰੀਫ਼ ਦੋ ਸੀਟਾਂ ਤੋਂ ਚੋਣ ਲੜ ਰਹੇ ਸਨ। ਪਾਕਿਸਤਾਨੀ ਮੀਡੀਆ ਮੁਤਾਬਕ, ਨਵਾਜ਼ ਸ਼ਰੀਫ ਨੂੰ NA-15 ਮਨਸੇਹਰਾ ਸੀਟ ‘ਤੇ ਪੀਟੀਆਈ ਸਮਰਥਿਤ ਆਜ਼ਾਦ ਉਮੀਦਵਾਰ ਸ਼ਹਿਜ਼ਾਦਾ ਗਸਤਾਸਪ ਦੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੀਟੀਆਈ ਆਗੂ ਪੂਰੇ ਪਾਕਿਸਤਾਨ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ, ਰਿਪੋਰਟਾਂ ਮੁਤਾਬਕ, ਕਰੀਬ 70 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਜਿਸ ਵਿੱਚ ਪੀਟੀਆਈ ਸਮਰਥਿਤ (ਆਜ਼ਾਦ ਉਮੀਦਵਾਰ) – 24, ਪੀਪੀਪੀ – 24, ਪੀਐਮਐਲਐਨ – 18, ਹੋਰਾਂ ਨੇ 4 ਸੀਟਾਂ ਜਿੱਤੀਆਂ ਹਨ। ਫਿਲਹਾਲ 195 ਸੀਟਾਂ ਲਈ ਗਿਣਤੀ ਚੱਲ ਰਹੀ ਹੈ।

Exit mobile version