ਟਾਵਰ ਡਿੱਗੇ, ਸੜਕਾਂ ਧੱਸੀਆਂ, ਥਾਈਲੈਂਡ-ਮਿਆਂਮਾਰ ਵਿੱਚ ਭੂਚਾਲ ਨਾਲ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਅਤੇ ਦੱਬੇ ਹੋਣ ਦਾ ਖ਼ਦਸ਼ਾ

tv9-punjabi
Updated On: 

28 Mar 2025 14:29 PM

Earthquake in Thailand-Myanmar: ਥਾਈਲੈਂਡ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਨੇ ਬੈਂਕਾਕ ਵਿੱਚ ਭਾਰੀ ਤਬਾਹੀ ਮਚਾਈ ਹੈ। ਚਟੁਚਕ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਢਹਿ ਗਈ। ਭੂਚਾਲ ਨੇ ਮਿਆਂਮਾਰ ਵਿੱਚ ਵੀ ਭਾਰੀ ਨੁਕਸਾਨ ਕੀਤਾ ਹੈ। ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬੈਂਕਾਕ ਵਿੱਚ ਮੈਟਰੋ ਅਤੇ ਉੱਚੀਆਂ ਇਮਾਰਤਾਂ ਵੀ ਪ੍ਰਭਾਵਿਤ ਹੋਈਆਂ।

ਟਾਵਰ ਡਿੱਗੇ, ਸੜਕਾਂ ਧੱਸੀਆਂ, ਥਾਈਲੈਂਡ-ਮਿਆਂਮਾਰ ਵਿੱਚ ਭੂਚਾਲ ਨਾਲ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਅਤੇ ਦੱਬੇ ਹੋਣ ਦਾ ਖ਼ਦਸ਼ਾ

ਭੂਚਾਲ ਨਾਲ ਥਾਈਲੈਂਡ-ਮਿਆਂਮਾਰ 'ਚ ਹਜ਼ਾਰਾਂ ਦੇ ਮਾਰੇ ਜਾਣ ਅਤੇ ਦੱਬੇ ਹੋਣ ਦਾ ਖ਼ਦਸ਼ਾ

Follow Us On

ਭੂਚਾਲ ਨੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਅਤੇ ਮਿਆਂਮਾਰ ਵਿੱਚ ਤਬਾਹੀ ਮਚਾ ਦਿੱਤੀ ਹੈ। ਬੈਂਕਾਕ ਦੇ ਚਟੁਚਕ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਭੂਚਾਲ ਕਾਰਨ ਢਹਿ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ 43 ਲੋਕ ਲਾਪਤਾ ਹਨ। ਲਾਪਤਾ ਲੋਕਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਦੱਸੇ ਜਾ ਰਹੇ ਹਨ।

ਸਥਾਨਕ ਮੀਡੀਆ ਦੇ ਅਨੁਸਾਰ, ਚਟੁਚਕ ਵਿੱਚ ਸਥਿਤ ਇਹ 12 ਮੰਜ਼ਿਲਾ ਇਮਾਰਤ ਭੂਚਾਲ ਦੇ ਤੇਜ਼ ਝਟਕਿਆਂ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਕੁਝ ਹੀ ਸਮੇਂ ਵਿੱਚ ਢਹਿ ਗਈ। ਵਾਇਰਲ ਵੀਡੀਓ ਵਿੱਚ, ਲੋਕ ਇਮਾਰਤ ਡਿੱਗਣ ਤੋਂ ਬਾਅਦ ਭੱਜਦੇ ਦਿਖਾਈ ਦੇ ਰਹੇ ਹਨ।

ਹਜ਼ਾਰਾਂ ਲੋਕਾਂ ਦੇ ਮਾਰੇ ਦਾ ਖਦਸ਼ਾ

ਬੀਐਨਓ ਨਿਊਜ਼ ਨੇ ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ ਦੇ ਹਵਾਲੇ ਨਾਲ ਕਿਹਾ ਹੈ ਕਿ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਥਾਈਲੈਂਡ ਅਤੇ ਮਿਆਂਮਾਰ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਇੱਥੇ ਭੂਚਾਲ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਦਾ ਪਹਿਲਾ ਕੰਮ ਮਲਬਾ ਹਟਾਉਣਾ ਅਤੇ ਮ੍ਰਿਤਕਾਂ ਦੀ ਗਿਣਤੀ ਦਾ ਪਤਾ ਲਗਾਉਣਾ ਹੈ।

ਇਸ ਦੌਰਾਨ, ਬੈਂਕਾਕ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਮੈਟਰੋ ਹਿੱਲਦੀ ਦਿਖਾਈ ਦੇ ਰਹੀ ਹੈ। ਭੂਚਾਲ ਕਾਰਨ ਲੋਕ ਮੈਟਰੋ ਸਟੇਸ਼ਨ ਦੇ ਬਾਹਰ ਭੱਜਦੇ ਹੋਏ ਦੇਖਿਆ ਗਿਆ ਹੈ।

ਮਿਆਂਮਾਰ ਤੋਂ ਬੈਂਕਾਕ ਤੱਕ… ਤਬਾਹੀ ਦੇ 3 ਵੱਡੇ ਮੰਜਰ

1. ਮਿਆਂਮਾਰ ਵਿੱਚ ਭੂਚਾਲ ਕਾਰਨ ਇੱਕ ਪੁਲ ਟੁੱਟ ਗਿਆ ਹੈ। ਇਹ ਪੁਲ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਾਗਾਇੰਗ ਟਾਊਨਸ਼ਿਪ ਵਿੱਚ ਸਥਿਤ ਸੀ।

2. ਬੈਂਕਾਕ ਦੀ ਆਇਕੋਨਿਕ ਇਮਾਰਤ ਮਹਾਨਕੋਰਨ ਨੂੰ ਕਿਸ਼ਤੀ ਵਾਂਗ ਡੋਲਦੇ ਦੇਖਿਆ ਗਿਆ ਹੈ। ਇਸਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

3. ਭੂਚਾਲ ਕਾਰਨ, ਬੈਂਕਾਕ ਵਿੱਚ ਇੱਕ ਰੂਫਟਾਪ ਬਿਲਡਿੰਗ ਦੇ ਪੂਲ ਵਿੱਚੋਂ ਹੇਠਾਂ ਪਾਣੀ ਡਿੱਗਣ ਲੱਗ ਪਿਆ। ਡਿੱਗਦੇ ਪਾਣੀ ਕਾਰਨ ਪੂਰੀ ਇਮਾਰਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।

ਕਿਵੇਂ ਆਇਆ ਭੂਚਾਲ, ਕਿੱਥੇ ਸੀ ਕੇਂਦਰ?

ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਦਾ ਕੇਂਦਰ ਮਿਆਂਮਾਰ ਦੇ ਸੰਗਾਇੰਗ ਦੇ ਨੇੜੇ ਸੀ। ਇਹ ਉਹ ਥਾਂ ਸੀ ਜਿੱਥੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੋ ਚੱਟਾਨਾਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਭੂਚਾਲ ਆਇਆ। ਕਿਹਾ ਜਾ ਰਿਹਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਤੋਂ ਕੁਝ ਘੰਟੇ ਪਹਿਲਾਂ ਇੱਥੇ ਘੱਟ ਤੀਬਰਤਾ ਵਾਲਾ ਭੂਚਾਲ ਵੀ ਮਹਿਸੂਸ ਕੀਤਾ ਗਿਆ ਸੀ।

ਬੈਂਕਾਕ ਵਿੱਚ 1.7 ਕਰੋੜ ਲੋਕ ਰਹਿੰਦੇ ਹਨ ਅਤੇ ਮਿਆਂਮਾਰ ਵਿੱਚ 5 ਕਰੋੜ ਲੋਕ ਰਹਿੰਦੇ ਹਨ। ਮਿਆਂਮਾਰ ਦਾ ਜਿਹੜਾ ਇਲਾਕਾ ਭੂਚਾਲ ਦਾ ਕੇਂਦਰ ਸੀ, ਉਸ ਇਲਾਕੇ ਵਿੱਚ ਲਗਭਗ 20 ਲੱਖ ਲੋਕ ਰਹਿੰਦੇ ਹਨ ।