ਈਰਾਨ ‘ਚ ਵੱਡੀ ਬਗਾਵਤ, ਤਣਾਅ ਵਿਚਾਲੇ 60 ਹਜ਼ਾਰ ਲੜਾਕਿਆਂ ਨੇ ਅਮਰੀਕਾ ਅੱਗੇ ਕੀਤਾ ਸਰੰਡਰ

Published: 

07 Apr 2025 17:01 PM

ਈਰਾਨ 'ਤੇ ਅਮਰੀਕੀ ਦਬਾਅ ਦੇ ਵਿਚਕਾਰ, ਘੱਟੋ-ਘੱਟ ਛੇ ਈਰਾਨ ਸਮਰਥਿਤ ਪ੍ਰੌਕਸੀ ਸੰਗਠਨਾਂ ਨੇ ਅਮਰੀਕਾ ਅੱਗੇ ਸਰੰਡਰ ਕਰ ਦਿੱਤਾ ਹੈ। ਇਨ੍ਹਾਂ ਵਿੱਚ ਕਤਾਇਬ ਹਿਜ਼ਬੁੱਲਾ ਤੇ ਨੁਜਬਾ ਵਰਗੇ ਵੱਡੇ ਸਮੂਹ ਸ਼ਾਮਲ ਹਨ। ਇਨ੍ਹਾਂ ਸੰਗਠਨਾਂ ਦੇ ਲਗਭਗ 60,000 ਲੜਾਕੇ ਹਨ ਜੋ ਇਰਾਕ ਤੇ ਮੱਧ ਪੂਰਬ ਵਿੱਚ ਕੰਮ ਕਰ ਰਹੇ ਹਨ। ਇਹ ਕਦਮ ਈਰਾਨ-ਅਮਰੀਕਾ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ 'ਚ ਚੁੱਕਿਆ ਗਿਆ ਹੈ ਪਰ ਇਹ ਈਰਾਨ ਲਈ ਵੀ ਵੱਡਾ ਝਟਕਾ ਹੈ।

ਈਰਾਨ ਚ ਵੱਡੀ ਬਗਾਵਤ, ਤਣਾਅ ਵਿਚਾਲੇ 60 ਹਜ਼ਾਰ ਲੜਾਕਿਆਂ ਨੇ ਅਮਰੀਕਾ ਅੱਗੇ ਕੀਤਾ ਸਰੰਡਰ
Follow Us On

ਪਰਮਾਣੂ ਸਮਝੌਤੇ ਨੂੰ ਲੈ ਕੇ ਇਕ ਪਾਸੇ ਅਮਰੀਕਾ ਈਰਾਨ ‘ਤੇ ਸ਼ਿਕੰਜਾ ਕੱਸ ਰਿਹਾ ਹੈ। ਹੁਣ ਈਰਾਨ ਦੇ ਅੰਦਰ ਹੀ ਬਗਾਵਤ ਹੋ ਗਈ ਹੈ। ਈਰਾਨ ਦੇ ਸਮਰਥਨ ਵਾਲੇ ਘੱਟੋ-ਘੱਟ 6 ਪ੍ਰੌਕਸੀ ਸੰਗਠਨਾਂ ਨੇ ਅਮਰੀਕਾ ਅੱਗੇ ਆਤਮ ਸਮਰਪਣ ਕਰਨ ਦੀ ਗੱਲ ਕੀਤੀ ਹੈ। ਈਰਾਨ ਇੱਕ ਦਰਜਨ ਤੋਂ ਵੱਧ ਮਿਲਸ਼ੀਆ ਸਮੂਹਾਂ ਨੂੰ ਫੰਡ ਦਿੰਦਾ ਹੈ।

ਇਨ੍ਹਾਂ ਸਮੂਹਾਂ ਵਿੱਚ ਲਗਭਗ 6 ਲੱਖ ਲੜਾਕੇ ਹਨ, ਜੋ ਇਰਾਕ ਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫੈਲੇ ਹੋਏ ਹਨ। ਮਿਲੀਸ਼ੀਆ ਸਮੂਹ ਨੂੰ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੇਈ ਦੇ ਪੁੱਤਰ ਮੋਬਤਜ਼ਾ ਖਮੇਨੇਈ ਦੁਆਰਾ ਚਲਾਇਆ ਜਾਂਦਾ ਹੈ।

ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਿਕ ਕਤਾਇਬ ਹਿਜ਼ਬੁੱਲਾ ਤੇ ਨੁਜਬਾ ਸਮੂਹ ਉਨ੍ਹਾਂ ਸੰਗਠਨਾਂ ਵਿੱਚ ਪ੍ਰਮੁੱਖ ਹਨ ਜਿਨ੍ਹਾਂ ਨੇ ਈਰਾਨ ਅਤੇ ਅਮਰੀਕਾ ਦੇ ਵਿੱਚ ਵਧਦੇ ਤਣਾਅ ਨੂੰ ਘੱਟ ਕਰਨ ਲਈ ਹਥਿਆਰ ਛੱਡਣ ਦੀ ਗੱਲ ਕਹੀ ਹੈ। ਦੋਵਾਂ ਧੜਿਆਂ ਦਾ ਕਹਿਣਾ ਹੈ ਕਿ ਅਸੀਂ ਤਣਾਅ ਘੱਟ ਕਰਨ ਲਈ ਹਥਿਆਰ ਛੱਡ ਸਕਦੇ ਹਾਂ।

ਇਨ੍ਹਾਂ ਗਰੁੱਪਾਂ ਕੋਲ ਕਿੰਨੇ ਲੜਾਕੇ?

ਕਤਾਇਬ ਹਿਜ਼ਬੁੱਲਾ ਦੇ ਕਰੀਬ 30 ਹਜ਼ਾਰ ਲੜਾਕੇ ਹਨ। ਇਹ ਸੰਗਠਨ ਇਰਾਕ ਤੇ ਈਰਾਨ ਵਿੱਚ ਸਰਗਰਮ ਹੈ। ਇਸ ਦੀ ਜੀਵਨ ਰੇਖਾ ਈਰਾਨ ਤੋਂ ਹੀ ਮਿਲਦੀ ਹੈ। ਇਸੇ ਤਰ੍ਹਾਂ ਨੁਜਬਾ ਕੋਲ 10 ਹਜ਼ਾਰ ਲੜਾਕੇ ਹਨ। ਬਾਕੀ ਚਾਰ ਜਥੇਬੰਦੀਆਂ ਵਿੱਚ ਵੀ 20 ਹਜ਼ਾਰ ਦੇ ਕਰੀਬ ਲੜਾਕੇ ਹਨ।

ਜੇਕਰ ਕੁੱਲ ਗਿਣਤੀ ‘ਤੇ ਨਜ਼ਰ ਮਾਰੀਏ ਤਾਂ ਇਸ ਦੀ ਗਿਣਤੀ 60 ਹਜ਼ਾਰ ਦੇ ਕਰੀਬ ਹੈ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਾਲ ਇਨ੍ਹਾਂ ਸੰਗਠਨਾਂ ਨੇ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਤਮ ਸਮਰਪਣ ਦਾ ਰਵੱਈਆ ਅਪਣਾਇਆ ਹੈ, ਉਸ ਨਾਲ ਈਰਾਨ ਨੂੰ ਝਟਕਾ ਲੱਗ ਸਕਦਾ ਹੈ।

ਰਾਇਟਰਜ਼ ਨਾਲ ਗੱਲ ਕਰਦੇ ਹੋਏ, ਕਤਾਇਬ ਹਿਜ਼ਬੁੱਲਾ ਦੇ ਇੱਕ ਕਮਾਂਡਰ ਨੇ ਕਿਹਾ- ਅਮਰੀਕਾ ਦੇ ਰਾਸ਼ਟਰਪਤੀ ਸਾਡੇ ਨਾਲ ਜੰਗ ਨੂੰ ਹੋਰ ਮਾੜੇ ਪੱਧਰ ‘ਤੇ ਲਿਜਾਣ ਲਈ ਤਿਆਰ ਹਨ। ਅਸੀਂ ਇਹ ਜਾਣਦੇ ਹਾਂ ਅਤੇ ਅਸੀਂ ਅਜਿਹੀ ਬੁਰੀ ਸਥਿਤੀ ਤੋਂ ਬਚਣਾ ਚਾਹੁੰਦੇ ਹਾਂ।

ਸਵਾਲ- ਕਿਵੇਂ ਲੜਦੇ ਹਨ ਇਹ ਲੜਾਕੇ?

1980 ਵਿੱਚ, ਈਰਾਨ ਨੇ ਪ੍ਰੌਕਸੀ ਸੰਗਠਨ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਤਹਿਤ ਈਰਾਨ ਨੇ ਲੇਬਨਾਨ, ਇਰਾਕ, ਯਮਨ ਅਤੇ ਫਲਸਤੀਨ ਵਿੱਚ ਕਈ ਪ੍ਰੌਕਸੀ ਸੰਗਠਨ ਬਣਾਏ। ਇਨ੍ਹਾਂ ਸੰਗਠਨਾਂ ਦਾ ਉਦੇਸ਼ ਮੱਧ ਪੂਰਬ ਵਿਚ ਇਸਲਾਮ ਨੂੰ ਮਜ਼ਬੂਤ ​​ਕਰਨਾ ਹੈ।

ਅਮਰੀਕਾ ਅਤੇ ਇਜ਼ਰਾਈਲ ਨੇ ਹਾਲ ਹੀ ਵਿੱਚ ਈਰਾਨ ਦੇ ਇੱਕ-ਇੱਕ ਪ੍ਰੌਕਸੀ ਸੰਗਠਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਜਿੱਥੇ ਅਮਰੀਕਾ ਹਾਉਤੀ ਲੜਾਕਿਆਂ ‘ਤੇ ਹਮਲੇ ਕਰ ਰਿਹਾ ਹੈ। ਜਦੋਂ ਕਿ ਇਜ਼ਰਾਈਲ ਦਾ ਨਿਸ਼ਾਨਾ ਹਿਜ਼ਬੁੱਲਾ ਅਤੇ ਹਮਾਸ ਹੈ।