PM Modi in UN: ਯੂਐਨ ‘ਚ ਪੀਐੱਮ ਮੋਦੀ ਨੇ ਕੀਤਾ ਯੋਗ ਤਾਂ ਬਣਿਆ ਵਰਲਡ ਰਿਕਾਰਡ, ਮੁਰੀਦ ਹੋਈ ਦੁਨੀਆ

Published: 

21 Jun 2023 22:03 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਹੁੰਚੇ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਇੱਥੇ ਯੋਗਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਯੋਗਾ ਭਾਰਤ ਤੋਂ ਆਇਆ ਹੈ ਅਤੇ ਇਹ ਬਹੁਤ ਪੁਰਾਣੀ ਪਰੰਪਰਾ ਹੈ।

PM Modi in UN: ਯੂਐਨ ਚ ਪੀਐੱਮ ਮੋਦੀ ਨੇ ਕੀਤਾ ਯੋਗ ਤਾਂ ਬਣਿਆ ਵਰਲਡ ਰਿਕਾਰਡ, ਮੁਰੀਦ ਹੋਈ ਦੁਨੀਆ
Follow Us On

ਯੋਗ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narender Modi) ਨੇ ਅੱਜ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ (UN Headquarter) ਵਿਖੇ ਯੋਗਾ ਪ੍ਰੋਗਰਾਮ ਦੀ ਅਗਵਾਈ ਕੀਤੀ। ਪੀਐਮ ਮੋਦੀ ਨੇ ਲਾਅਨ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਾਰ ਪਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਨਿਊਯਾਰਕ ਦੇ ਮੇਅਰ ਐਰਿਕ ਐਡਮ, ਸ਼ੈੱਫ ਵਿਕਾਸ ਖੰਨਾ, ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਸਬਾ ਕੋਰੋਸੀ ਸਮੇਤ 180 ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸੰਯੁਕਤ ਰਾਸ਼ਟਰ ਵਿੱਚ ਆਯੋਜਿਤ ਯੋਗਾ ਦੇ ਇਸ ਪ੍ਰੋਗਰਾਮ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਇਸ ਵਿੱਚ ਵੱਧ ਤੋਂ ਵੱਧ ਦੇਸ਼ਾਂ ਦੇ ਲੋਕਾਂ ਨੇ ਹਿੱਸਾ ਲਿਆ ਸੀ।

ਯੋਗ ਤੋਂ ਪਹਿਲਾਂ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਯੋਗ ਦਾ ਮਤਲਬ ਹੈ ਇਕਜੁੱਟ ਹੋਣਾ। ਉਨ੍ਹਾਂ ਕਿਹਾ ਕਿ 9 ਸਾਲਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਯੋਗ ਦਾ ਅਰਥ ਹੈ ਸਾਨੂੰ ਯੁਨਾਇਟੇਡ ਕਰਨਾ। ਉਨ੍ਹਾਂ ਕਿਹਾ ਕਿ ਤੁਸੀਂ ਕਿਤੇ ਵੀ ਯੋਗਾ ਕਰ ਸਕਦੇ ਹੋ, ਇਹ ਇਕੱਲੇ ਵੀ ਕੀਤਾ ਜਾ ਸਕਦਾ ਹੈ, ਕਿਸੇ ਦੇ ਨਾਲ ਵੀ ਕੀਤਾ ਜਾ ਸਕਦਾ ਹੈ। ਯੋਗਾ ਇੱਕ ਜੀਵਨ ਸ਼ੈਲੀ ਹੈ। ਇਹ ਪੂਰੀ ਤਰ੍ਹਾਂ ਕਾਪੀਰਾਈਟ ਮੁਕਤ ਹੈ। ਪੀਐਮ ਮੋਦੀ ਨੇ ਕਿਹਾ ਕਿ ਇੱਥੇ ਲਗਭਗ ਹਰ ਕੌਮੀਅਤ ਦੇ ਲੋਕ ਮੌਜੂਦ ਹਨ। ਯੋਗ ਦਾ ਅਰਥ ਹੈ ਜੁੜਨਾ, ਇਸ ਲਈ ਤੁਸੀਂ ਇਕੱਠੇ ਆ ਰਹੇ ਹੋ। ਇਹ ਯੋਗ ਦੇ ਇੱਕ ਹੋਰ ਰੂਪ ਦਾ ਪ੍ਰਗਟਾਵਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗਾ ਭਾਰਤ ਤੋਂ ਆਇਆ ਹੈ। ਇਹ ਪੁਰਾਣੀ ਰਵਾਇਤ ਹੈ। ਯੋਗ ‘ਤੇ ਕੋਈ ਕਾਪੀਰਾਈਟ ਨਹੀਂ ਹੈ। ਇਹ ਪੇਟੈਂਟ ਅਤੇ ਰਾਇਲਟੀ ਮੁਕਤ ਹੈ। ਯੋਗਾ ਤੁਹਾਡੀ ਉਮਰ ਅਤੇ ਤੰਦਰੁਸਤੀ ਨੂੰ ਸੁਰੱਖਿਅਤ ਰੱਖਦਾ ਹੈ। ਇਹ ਪੋਰਟੇਬਲ ਹੈ। ਯੋਗਾ ਨਾ ਸਿਰਫ਼ ਸਿਹਤਮੰਦ ਰਹਿਣ ਲਈ, ਸਗੋਂ ਆਪਣੇ ਅਤੇ ਹੋਰ ਲੋਕਾਂ ਪ੍ਰਤੀ ਪਿਆਰ ਦੀ ਭਾਵਨਾ ਨਾਲ ਵੀ ਕਰੋ।

ਮਾਨਸਿਕ ਅਤੇ ਬੌਧਿਕ ਸਮਰੱਥਾ ਨੂੰ ਵਧਾਉਂਦਾ ਹੈ ਯੋਗ
ਪੀਐਮ ਮੋਦੀ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਸਬਾ ਕੋਰੋਸੀ ਨੇ ਵੀ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਕਾਰਜਕੁਸ਼ਲਤਾ ਨੂੰ ਵਧਾਉਂਦਾ ਹੈ। ਇਸ ਨਾਲ ਮਾਨਸਿਕ ਅਤੇ ਬੌਧਿਕ ਸਮਰੱਥਾ ਵਧਦੀ ਹੈ। ਸਬਾ ਕੋਰੋਸੀ ਨੇ ਕਿਹਾ ਕਿ ਉਹ ਯੋਗਾ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਸੰਸਾਰ ਨੂੰ ਸੰਤੁਲਨ ਅਤੇ ਸੰਜਮ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਯੋਗਾ ਉਨ੍ਹਾਂ ਲਈ ਨਿੱਜੀ ਹੈ ਅਤੇ ਉਹ ਇਸ ਦੀ ਟ੍ਰਾਂਸਫੋਰਮੇਟਿਵ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਪੀਐਮ ਮੋਦੀ ਨਾਲ 180 ਦੇਸ਼ਾਂ ਦੇ ਲੋਕਾਂ ਨੇ ਕੀਤਾ ਯੋਗ

ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਰਾਜਦੂਤ ਰੁਚਿਰਾ ਕੰਬੋਜ ਨੇ ਦੁਨੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦਾ ਜਸ਼ਨ ਅਸਲ ਵਿੱਚ ਖਾਸ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਇੱਥੇ ਸਾਡੀ ਅਗਵਾਈ ਕਰ ਰਹੇ ਹਨ। ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਰਿਸਰ ‘ਚ ਆਯੋਜਿਤ ਪ੍ਰੋਗਰਾਮ ‘ਚ ਦੱਸਿਆ ਜਾ ਰਿਹਾ ਹੈ ਕਿ 180 ਤੋਂ ਜ਼ਿਆਦਾ ਦੇਸ਼ਾਂ ਦੇ ਲੋਕ ਪੀਐੱਮ ਨਾਲ ਯੋਗਾ ਕਰ ਰਹੇ ਹਨ। ਇਸ ਪ੍ਰੋਗਰਾਮ ਵਿਚ ਮਸ਼ਹੂਰ ਹਸਤੀਆਂ, ਕਾਰੋਬਾਰੀ ਅਤੇ ਨੇਤਾ ਪਹੁੰਚੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ