ਅਮਰੀਕਾ 'ਚ ਨਾਬਾਲਗ ਭਾਰਤੀ ਨਾਗਰਿਕ ਨਾਲ ਘਿਨਾਉਣੀ ਹਰਕਤ, 188 ਮਹੀਨਿਆਂ ਦੀ ਕੈਦ। Heinous act with minor Indian citizen in America, 188 months imprisonment Punjabi news - TV9 Punjabi

America ‘ਚ ਨਬਾਲਿਗ ਦੀ ਅਸ਼ਲੀਲ ਵੀਡੀਓ ਸਾਂਝੀ ਕਰਨ ‘ਤੇ ਭਾਰਤੀ ਨਾਗਰਿਕ ਨੂੰ 188 ਮਹੀਨੇ ਕੈਦ

Updated On: 

24 Mar 2023 21:11 PM

America: ਅਮਰੀਕਾ ਵਿੱਚ ਇੱਕ ਭਾਰਤੀ ਨਾਗਰਿਕ ਨੂੰ 188 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇੱਥੇ ਉਹ ਕਰੂਜ਼ ਜਹਾਜ਼ 'ਤੇ ਕੰਮ ਕਰਦਾ ਸੀ। ਉਸ ਦੇ ਸਾਥੀ ਨੂੰ ਪਹਿਲਾਂ ਹੀ 30 ਸਾਲ ਦੀ ਸਜ਼ਾ ਹੋ ਚੁੱਕੀ ਹੈ। ਮਾਮਲਾ ਨਾਬਾਲਗ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਹੈ। ਪੂਰਾ ਕੇਸ ਪੜ੍ਹੋ

America ਚ ਨਬਾਲਿਗ ਦੀ ਅਸ਼ਲੀਲ ਵੀਡੀਓ ਸਾਂਝੀ ਕਰਨ ਤੇ ਭਾਰਤੀ ਨਾਗਰਿਕ ਨੂੰ 188 ਮਹੀਨੇ ਕੈਦ

ਅਮਰੀਕਾ 'ਚ ਨਾਬਾਲਗ ਭਾਰਤੀ ਨਾਗਰਿਕ ਨਾਲ ਘਿਨਾਉਣੀ ਹਰਕਤ, 188 ਮਹੀਨਿਆਂ ਦੀ ਕੈਦ।

Follow Us On

US Justice Department: ਅਮਰੀਕਾ (America) ਵਿੱਚ ਇੱਕ ਭਾਰਤੀ ਨਾਗਰਿਕ ਨੂੰ 188 ਮਹੀਨੇ (15.6 ਸਾਲ) ਦੀ ਸਜ਼ਾ ਸੁਣਾਈ ਗਈ ਹੈ। ਇੱਥੇ ਇੱਕ ਜ਼ਿਲ੍ਹਾ ਅਦਾਲਤ ਨੇ ਇਹ ਫੈਸਲਾ ਦਿੱਤਾ। ਇਸ ਵਿਅਕਤੀ ‘ਤੇ ਡੈਨੀਅਲ ਸਕਾਟ ਕ੍ਰੋ ਨਾਂ ਦੇ ਵਿਅਕਤੀ ਨਾਲ ਨਾਬਾਲਗ ਦੀ ਅਸ਼ਲੀਲ ਵੀਡੀਓ ਸਾਂਝੀ ਕਰਨ ਦਾ ਦੋਸ਼ ਹੈ। ਅਦਾਲਤ ਪਹਿਲਾਂ ਹੀ ਡੇਨੀਅਲ ਨੂੰ 30 ਸਾਲ ਦੀ ਸਜ਼ਾ ਸੁਣਾ ਚੁੱਕੀ ਹੈ। ਡੇਨੀਅਲ ਕ੍ਰੋ ਦੇ ਨਾਲ ਐਂਜੇਲੋ ਵਿਕਟਰ ਫਰਨਾਂਡੀਜ਼ ਨਾਂ ਦਾ ਭਾਰਤੀ ਨਾਗਰਿਕ ਕਰੂਜ਼ ਜਹਾਜ਼ ‘ਤੇ ਕੰਮ ਕਰਦਾ ਸੀ ਅਤੇ ਦੋਵੇਂ ਘਿਨਾਉਣੀਆਂ ਹਰਕਤਾਂ ‘ਚ ਸ਼ਾਮਲ ਸਨ।

ਭਾਰਤ ਦੇ ਗੋਆ ਰਾਜ ਦੇ ਰਹਿਣ ਵਾਲੇ ਐਂਜੇਲੋ ਫਰਨਾਂਡੀਜ਼ ‘ਤੇ 2022 ‘ਚ ਇੰਸਟੈਂਟ ਮੈਸੇਜਿੰਗ ਰਾਹੀਂ ਡੈਨੀਅਲ (Daniel) ਨੂੰ ਅਸ਼ਲੀਲ ਵੀਡੀਓ ਸ਼ੇਅਰ ਕਰਨ ਦਾ ਦੋਸ਼ ਹੈ ਅਤੇ ਉਸ ਨੇ ਡੇਨੀਅਲ ਨੂੰ ਅਜਿਹੀਆਂ 13 ਵੀਡੀਓਜ਼ ਭੇਜੀਆਂ ਸਨ। ਉਸ ਨੇ ਨਾਬਾਲਗ ਦੀ ਅਸ਼ਲੀਲ ਵੀਡੀਓ ਬਣਾਉਣ ਲਈ ਕਰੂਜ਼ ਜਹਾਜ਼ ‘ਤੇ ਕੰਮ ਕਰਨ ਵਾਲੇ ਆਪਣੇ ਸਾਥੀ ਡੇਨੀਅਲ ਨਾਲ ਵੀ ਗੱਲ ਕੀਤੀ। ਅਮਰੀਕੀ ਨਿਆਂ ਵਿਭਾਗ ਮੁਤਾਬਕ 12 ਦਸੰਬਰ ਨੂੰ ਅਦਾਲਤ ਨੇ ਉਸ ਨੂੰ 30 ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਅਸ਼ਲੀਲ ਹਰਕਤਾਂ ਕਰਨ ਅਤੇ ਵੀਡੀਓ ਰਿਕਾਰਡ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

16 ਸਾਲਾ ਨਾਬਾਲਗ ਨਾਲ ਅਸ਼ਲੀਲਤਾ ਦਾ ਮਾਮਲਾ

ਨਿਆਂ ਵਿਭਾਗ ਕੋਲ ਦਾਇਰ ਪਟੀਸ਼ਨ ਦੇ ਅਨੁਸਾਰ, ਫਰਨਾਂਡੀਜ਼ ਦੇ ਸਾਥੀ ਡੇਨੀਅਲ ਕ੍ਰੋ ਨੇ ਜਹਾਜ਼ ਵਿੱਚ ਇੱਕ 16 ਸਾਲਾ ਪੀੜਤਾ ਨਾਲ ਮੁਲਾਕਾਤ ਕੀਤੀ, ਜਿਸ ਨਾਲ ਉਸਨੇ ਮੁਲਾਕਾਤ ਦੀ ਵੀਡੀਓ-ਰਿਕਾਰਡ ਕੀਤੀ। ਪੀੜਤਾ ਆਪਣੇ ਪਰਿਵਾਰ ਨਾਲ ਜਹਾਜ਼ ‘ਤੇ ਛੁੱਟੀਆਂ ਬਿਤਾਉਣ ਆਈ ਸੀ, ਜਿੱਥੇ ਡੇਨੀਅਲ ਉਸ ਤੋਂ ਬਾਅਦ ਵੀ ਪੀੜਤਾ ਦੇ ਸੰਪਰਕ ‘ਚ ਰਿਹਾ ਅਤੇ ਉਸ ਦੀਆਂ ਤਸਵੀਰਾਂ ਸ਼ੇਅਰ ਕਰਦਾ ਰਿਹਾ। ਨਿਆਂ ਵਿਭਾਗ ਨੇ ਦੱਸਿਆ ਕਿ ਪੀੜਤਾ ਦੀ ਯਾਤਰਾ ਖਤਮ ਹੋਣ ਤੋਂ ਬਾਅਦ ਵੀ ਡੇਨੀਅਲ ਨੇ ਉਸ ਨਾਲ ਹੋਟਲ ‘ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਰਿਸ਼ਤੇ ਦੀ ਵੀਡੀਓ ਰਿਕਾਰਡ ਕੀਤੀ, ਜਿਸ ਨੂੰ ਉਸ ਨੇ ਆਪਣੇ ਫੋਨ ‘ਤੇ ਸੁਰੱਖਿਅਤ ਰੱਖਿਆ।

ਅਮਰੀਕਾ ‘ਚ ਵੱਧ ਰਹੇ ਹਨ ਜਿਨਸੀ ਸੋਸ਼ਣ ਦੇ ਮਾਮਲੇ

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਡੇਨੀਅਲ ਦੀ ਸਾਬਕਾ ਪ੍ਰੇਮਿਕਾ ਨੂੰ ਪੀੜਤਾ ਨਾਲ ਉਸ ਦੇ ਸਬੰਧਾਂ ਬਾਰੇ ਪਤਾ ਲੱਗਾ। ਜਿਵੇਂ ਹੀ ਡੇਨੀਅਲ ਦੀ ਪ੍ਰੇਮਿਕਾ ਨੂੰ ਸੋਸ਼ਲ ਮੀਡੀਆ (Social media) ਰਾਹੀਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਹ ਮਾਮਲਾ ਪ੍ਰੋਜੈਕਟ ਸੇਫ਼ ਚਾਈਲਡਹੁੱਡ ਦੇ ਤਹਿਤ ਸਾਹਮਣੇ ਲਿਆਂਦਾ ਗਿਆ ਸੀ, ਜਿਸ ਦਾ ਉਦੇਸ਼ ਅਮਰੀਕਾ ਵਿੱਚ ਨਾਬਾਲਗਾਂ ਦੇ ਵਧ ਰਹੇ ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ ਨਾਲ ਨਜਿੱਠਣਾ ਹੈ, ਜਿਸ ਦੀ ਸ਼ੁਰੂਆਤ ਨਿਆਂ ਵਿਭਾਗ ਵੱਲੋਂ 2006 ਵਿੱਚ ਕੀਤੀ ਗਈ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version