ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੋਲਡੀ ਬਰਾੜ ਅਮਰੀਕਾ ਤੋਂ ਮੰਗ ਰਿਹਾ ਸ਼ਰਨ, ਡੋਜ਼ੀਅਰ 'ਚ ਹੋਇਆ ਖੁਲਾਸਾ | Goldy Brar seeks asylum in US Know in Punjabi Punjabi news - TV9 Punjabi

ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੋਲਡੀ ਬਰਾੜ ਅਮਰੀਕਾ ਤੋਂ ਮੰਗ ਰਿਹਾ ਸ਼ਰਨ, ਡੋਜ਼ੀਅਰ ‘ਚ ਹੋਇਆ ਖੁਲਾਸਾ

Updated On: 

29 Sep 2023 12:16 PM

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਭਾਰਤ ਤੋਂ ਬਚ ਕੇ ਅਮਰੀਕਾ ਵਿੱਚ ਸ਼ਰਨ ਲੈਣ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਕੈਨੇਡਾ 'ਚ ਲੁਕੇ ਖਾਲਿਸਤਾਨੀ ਸਮਰਥਕਾਂ ਦੇ ਦਸਤਾਵੇਜ਼ ਤਿਆਰ ਕਰਨ 'ਚ ਰੁੱਝਿਆ ਹੋਇਆ ਹੈ।

ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੋਲਡੀ ਬਰਾੜ ਅਮਰੀਕਾ ਤੋਂ ਮੰਗ ਰਿਹਾ ਸ਼ਰਨ, ਡੋਜ਼ੀਅਰ ਚ ਹੋਇਆ ਖੁਲਾਸਾ
Follow Us On

ਭਾਰਤੀ ਡੋਜ਼ੀਅਰ ਮੁਤਾਬਕ ਗੋਲਡੀ 15 ਅਗਸਤ 2017 ਨੂੰ ਕੈਨੇਡਾ ਪਹੁੰਚਿਆ ਸੀ। ਜਿਸ ਤੋਂ ਬਾਅਦ ਉਹ ਅਮਰੀਕਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਗੋਲਡੀ ਬਰਾੜ ਉਦੋਂ ਤੋਂ ਕੈਲੀਫੋਰਨੀਆ ‘ਚ ਇੱਕ ਨਵਾਂ ਅਧਾਰ ਸਥਾਪਤ ਕਰਨ ਲਈ ਕੰਮ ਕਰ ਰਿਹਾ ਹੈ। ਉਹ ਬਚਣ ਲਈ ਐਨਕ੍ਰਿਪਟਡ ਸੰਚਾਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਿਹਾ ਹੈ। ਇੰਟੈਲੀਜੈਂਸ ਡੋਜ਼ੀਅਰ ਤੋਂ ਪਤਾ ਚੱਲਦਾ ਹੈ ਕਿ ਇਹ ਬੇਸ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਸਥਾਪਿਤ ਕਰਨਾ ਚਾਹੁੰਦਾ ਸੀ।

ਲਾਂਡਾ ਬਾਰੇ ਡਾਟਾ ਇਕੱਠਾ ਕਰ ਰਹੀਆਂ ਏਜੰਸੀਆਂ

ਇੱਕ ਡੋਜ਼ੀਅਰ ‘ਚ ਹੋਰ ਖਾਲਿਸਤਾਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ। ਅੱਤਵਾਦੀ ਲਖਬੀਰ ਲਾਂਡਾ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ। ਜਦੋਂ ਉਸ ਨੇ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਗੱਲ ਖੁੱਲ ਕੇ ਕਬੂਲ ਕੀਤੀ। ਲਾਂਡਾ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਇੱਕ ਫੇਸਬੁੱਕ ਪੋਸਟ ਵਿੱਚ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ।

ਖਾਲਿਸਤਾਨ ਸਮਰਥਕਾਂ ਤੋਂ ਡਾਟਾ ਇਕੱਠਾ ਕੀਤਾ

ਭਾਰਤ ਸਰਕਾਰ ਕੈਨੇਡੀਅਨ ਖਾਲਿਸਤਾਨੀ ਸਮਰਥਕਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਇਨ੍ਹਾਂ ਵਿੱਚੋਂ ਸਤਿੰਦਰਪਾਲ ਸਿੰਘ ਦਾ ਵੀ ਜ਼ਿਕਰ ਹੈ ਜੋ ਅੱਤਵਾਦੀ ਹਰਦੀਪ ਸਿੰਘ ਨਿੱਝਰ ਨਾਲ ਸਬੰਧ ਸੀ। ਸਤਿੰਦਰਪਾਲ ਸਿੰਘ ਇਸ ਵੇਲੇ ਵੈਨਕੂਵਰ ਵਿੱਚ ਰਹਿੰਦਾ ਹੈ।

ਮਿਲ ਜਾਣਾਕਰੀ ਮੁਤਾਬਕ ਕੱਟੜਪੰਥੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਸਤਿੰਦਰਪਾਲ ਸਿੰਘ 1974 ਵਿੱਚ ਕੈਨੇਡਾ ਚਲਾ ਗਿਆ ਸੀ। 1979 ਵਿੱਚ ਭਾਰਤ ਪਰਤਿਆ ਅਤੇ ਸਾਕਾ ਨੀਲਾ ਤਾਰਾ ਕਾਰਨ ਪੈਦਾ ਹੋਈ ਅਸ਼ਾਂਤੀ ਤੋਂ ਬਾਅਦ ਉਹ ਮੁੜ ਕੈਨੇਡਾ ਚਲਾ ਗਿਆ।

ਡੋਜ਼ੀਅਰ ‘ਚ ਕਈ ਨਾਮ ਸ਼ਾਮਲ

ਇਸ ਤੋਂ ਇਲਾਵਾ ਭਾਰਤ ਵੱਲੋਂ ਤਿਆਰ ਕੀਤੇ ਡੋਜ਼ੀਅਰ ਵਿੱਚ ਕਰੀਬ 22 ਖਾਲਿਸਤਾਨੀ ਸਮਰਥਕਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਹਰਦੀਪ ਸਿੰਘ ਨਿੱਝਰ ਦਾ ਨਾਮ ਵੀ ਸ਼ਾਮਲ ਹੈ।

Exit mobile version