France Violance : ਚੌਥੇ ਦਿਨ ਪ੍ਰਦਰਸ਼ਨਕਾਰੀਆਂ ਨੇ ਸਾੜੀਆਂ 2 ਹਜ਼ਾਰ ਕਾਰਾਂ; 200 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ, 1300 ਪ੍ਰਦਰਸ਼ਨਕਾਰੀ ਗ੍ਰਿਫਤਾਰ

Updated On: 

02 Jul 2023 10:22 AM IST

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਾ ਬ੍ਰਿਟਿਸ਼ ਗਾਇਕ ਐਲਟਨ ਜੌਨ ਦੇ ਕੰਸਰਟ ਦਾ ਆਨੰਦ ਲੈਣ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਇਸ ਨੂੰ ਰਾਸ਼ਟਰਪਤੀ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਦੱਸਿਆ ਹੈ।

France Violance : ਚੌਥੇ ਦਿਨ ਪ੍ਰਦਰਸ਼ਨਕਾਰੀਆਂ ਨੇ ਸਾੜੀਆਂ 2 ਹਜ਼ਾਰ ਕਾਰਾਂ; 200 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ, 1300 ਪ੍ਰਦਰਸ਼ਨਕਾਰੀ ਗ੍ਰਿਫਤਾਰ

Photo: Twitter @GoldingBF

Follow Us On
ਫਰਾਂਸ ਵਿੱਚ 17 ਸਾਲਾ ਲੜਕੇ ਨਾਹੇਲ ਦੀ ਹੱਤਿਆ ਤੋਂ ਬਾਅਦ ਚੌਥੇ ਦਿਨ ਵੀ ਦੇਸ਼ ਵਿੱਚ ਹਿੰਸਾ ਜਾਰੀ ਰਹੀ। ਇਸ ਕਾਰਨ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਆਪਣਾ ਜਰਮਨੀ ਦੌਰਾ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ-ਵਾਲਟਰ ਸਟੀਨਮੀਅਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਦੌਰਾ ਮੁਲਤਵੀ ਕਰਨ ਦਾ ਐਲਾਨ ਕੀਤਾ। ਉਹ ਐਤਵਾਰ ਤੋਂ ਤਿੰਨ ਦਿਨਾਂ ਲਈ ਜਰਮਨੀ ਦਾ ਦੌਰਾ ਕਰਨ ਜਾ ਰਹੇ ਸਨ। ਦੂਜੇ ਪਾਸੇ ਸ਼ਨੀਵਾਰ ਦੁਪਹਿਰ ਨੂੰ ਨਾਹਿਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਐਲਟਨ ਨੇ ਬੁੱਧਵਾਰ ਨੂੰ ਪੈਰਿਸ ਵਿੱਚ ਇੱਕ ਸੰਗੀਤ ਸਮਾਰੋਹ ਕੀਤਾ ਸੀ। ਮੈਕਰੋਨ ਆਪਣੀ ਪਤਨੀ ਨਾਲ ਉੱਥੇ ਨਜ਼ਰ ਆਏ। ਐਲਟਨ ਦੇ ਪਤੀ ਨੇ ਮੈਕਰੋਨ ਨਾਲ ਸਟੇਜ ਦੇ ਪਿੱਛੇ ਲਈ ਗਈ ਇੱਕ ਫੋਟੋ ਵੀ ਪੋਸਟ ਕੀਤੀ, ਜਿਸਨੂੰ ਲੈ ਕੇ ਸੋਸ਼ਮ ਮੀਡਿਆਂ ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫਰਾਂਸ ਵਿੱਚ ਫੈਲੀ ਹਿੰਸਾ ਬੈਲਜੀਅਮ ਤੱਕ ਪਹੁੰਚ ਗਈ ਹੈ। ਗ੍ਰਹਿ ਮੰਤਰੀ ਗੇਰਾਲਡ ਡਰਮੇਨਿਨ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਹੁਣ ਤੱਕ ਦੇਸ਼ ਭਰ ਵਿੱਚ 2 ਹਜ਼ਾਰ ਤੋਂ ਵੱਧ ਕਾਰਾਂ ਨੂੰ ਸਾੜ ਚੁੱਕੇ ਹਨ। ਪ੍ਰਦਰਸ਼ਨ ‘ਚ 200 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ। ਬਦਮਾਸ਼ਾਂ ਨੇ 700 ਤੋਂ ਵੱਧ ਦੁਕਾਨਾਂ, ਸੁਪਰਮਾਰਕੀਟਾਂ, ਰੈਸਟੋਰੈਂਟਾਂ ਅਤੇ ਬੈਂਕਾਂ ਨੂੰ ਅੱਗ ਲਾ ਦਿੱਤੀ ਅਤੇ ਭੰਨ-ਤੋੜ ਕੀਤੀ ਹੈ। ਪੁਲਿਸ ਨੇ ਚੌਥੇ ਦਿਨ 1300 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਆਂ ਮੰਤਰੀ ਐਰਿਕ ਡੂਪੋਂਟ ਮੋਰੇਟੀ ਨੇ ਕਿਹਾ – ਗ੍ਰਿਫਤਾਰ ਕੀਤੇ ਗਏ 30% ਪ੍ਰਦਰਸ਼ਨਕਾਰੀ 18 ਸਾਲ ਤੋਂ ਘੱਟ ਉਮਰ ਦੇ ਹਨ। ਸਥਿਤੀ ਨੂੰ ਕਾਬੂ ਕਰਨ ਲਈ 45,000 ਪੁਲਿਸ ਕਰਮਚਾਰੀਆਂ ਦੇ ਨਾਲ ਬਖਤਰਬੰਦ ਵਾਹਨਾਂ ਨੂੰ ਸੜਕਾਂ ‘ਤੇ ਤਾਇਨਾਤ ਕੀਤਾ ਗਿਆ ਹੈ।

ਫਰਾਂਸ ਵਿੱਚ ਹਿੰਸਾ-ਅਗਜ਼ਨੀ ਨਾਲ ਸਬੰਧਤ ਵੱਡੀਆਂ ਗੱਲਾਂ…

  • ਨਿਊਯਾਰਕ ਟਾਈਮਜ਼ ਦੇ ਅਨੁਸਾਰ, ਦੰਗਾਕਾਰੀਆਂ ਨੇ ਫਰਾਂਸ ਵਿੱਚ 500 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।
  • ਤਕਰੀਬਨ 4 ਹਜ਼ਾਰ ਸਥਾਨਾਂ ‘ਤੇ ਅੱਗ ਲਗਾਉਣ ਦੀਆਂ ਘਟਨਾਵਾਂ ‘ਚ ਦੌ ਹਜ਼ਾਰ ਤੋਂ ਵੱਧ ਵਾਹਨ ਸਾੜ ਦਿੱਤੇ ਗਏ ਹਨ।
  • ਫਰਾਂਸੀਸੀ ਹਿੰਸਾ ਦੀ ਅੱਗ ਬੈਲਜੀਅਮ ਤੱਕ ਵੀ ਪਹੁੰਚ ਗਈ ਹੈ। ਰਾਜਧਾਨੀ ਬ੍ਰਸੇਲਜ਼ ‘ਚ ਹਿੰਸਾ ਫੈਲਾਉਣ ਦੇ ਦੋਸ਼ ‘ਚ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
  • ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਐਮਰਜੈਂਸੀ ਲਗਾਉਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ- ਅਸੀਂ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਹਰ ਕਦਮ ਚੁੱਕਾਂਗੇ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ