ਦੋ ਸਾਲ ਬਾਅਦ ਡੋਨਾਲਡ ਟ੍ਰੰਪ ਦੀ ਫੇਸਬੁੱਕ ‘ਤੇ ਵਾਪਸੀ

Updated On: 

26 Jan 2023 10:57 AM

ਫੇਸਬੁੱਕ ਅਕਾਊਂਟ ਨੂੰ ਬਹਾਲ ਕੀਤੇ ਜਾਣ ਦੇ ਨਿਰਦੇਸ 6 ਜਨਵਰੀ ਨੂੰ ਜਾਰੀ ਕੀਤੇ ਗਏ ਸਨ। ਫੇਸਬੁੱਕ ਵੱਲੋਂ ਬੁੱਧਵਾਰ ਨੂੰ ਕਿਹਾ ਗਿਆ ਕਿ ਬਹਾਲੀ ਸਬੰਧੀ ਕੁਝ ਸ਼ਰਤਾਂ ਨੂੰ ਵਧਾ ਦਿੱਤਾ ਗਿਆ ਹੈ ਤਾਂ ਜੋ ਕੰਪਨੀ ਵੱਲੋਂ ਤੈਅ ਕੀਤੀਆਂ ਗਈਆਂ ਸ਼ਰਤਾਂ ਦਾ ਉਲੰਘਣ ਕਰਦਿਆਂ ਯੂਜ਼ਰ ਦੋਬਾਰਾ ਉਸ ਤਰ੍ਹਾਂ ਦੀਆਂ ਗਲਤੀਆਂ ਨਾ ਕਰਨ।

ਦੋ ਸਾਲ ਬਾਅਦ ਡੋਨਾਲਡ ਟ੍ਰੰਪ ਦੀ ਫੇਸਬੁੱਕ ਤੇ ਵਾਪਸੀ

ਡੋਨਾਲਡ ਟਰੰਪ

Follow Us On

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦਾ ਦੋ ਸਾਲ ਪਹਿਲਾਂ ਸਸਪੈਂਡ ਕੀਤਾ ਗਿਆ ਫੇਸਬੁੱਕ ਅਕਾਊਂਟ ਹੁਣ ਬਹਾਲ ਕਰ ਦਿੱਤਾ ਗਿਆ ਹੈ। ਫੇਸਬੁੱਕ ਅਕਾਊਂਟ ਨੂੰ ਬਹਾਲ ਕੀਤੇ ਜਾਣ ਦੇ ਨਿਰਦੇਸ 6 ਜਨਵਰੀ ਨੂੰ ਜਾਰੀ ਕੀਤੇ ਗਏ ਸਨ।

ਅਮਰੀਕਾ ਦੇ ਕੈਲੀਫੋਰਨੀਆ ਸਥਿਤ ਮੈਨਲੋ ਪਾਰਕ ਵਿੱਚ ਫੇਸਬੁੱਕ ਪੇਰੇਂਟ ਮੇਟਾ ਵੱਲੋਂ ਦੱਸਿਆ ਗਿਆ, ਜੇਕਰ ਹੁਣ ਮਿਸਟਰ ਟ੍ਰੰਪ ਵੱਲੋਂ ਕੰਪਨੀ ਦੀ ਸ਼ਰਤਾਂ ਦਾ ਉਲੰਘਣ ਕਰਦਿਆਂ ਅਜਿਹੀ ਕੋਈ ਪੋਸਟ ਫੇਸਬੁੱਕ ‘ਤੇ ਅਪਲੋਡ ਕੀਤੀ ਗਈ ਤਾਂ ਓਸ ਕੰਟੈਂਟ ਨੂੰ ਹਟਾ ਦਿੱਤਾ ਜਾਵੇਗਾ, ਅਤੇ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਇਕ ਵਾਰੀ ਫੇਰ ਇਕ ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਸਸਪੈਂਡ ਕਰ ਦਿੱਤਾ ਜਾਵੇਗਾ। ਸਸਪੈਨਸ਼ਨ ਦਾ ਸਮਾਂ ਉਨ੍ਹਾਂ ਵੱਲੋਂ ਉਲੰਘਣਾ ਦੀ ਗੰਭੀਰਤਾ ਤੇ ਨਿਰਭਰ ਕਰੇਗਾ।

ਟ੍ਰੰਪ ਦਾ ਫੇਸਬੁੱਕ ਅਕਾਊਂਟ ਦੋ ਸਾਲ ਬਾਅਦ ਬਹਾਲ

ਦਰਅਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟ੍ਰੰਪ ਵੱਲੋਂ ਉਹਨਾਂ ਦੇ ਆਪਣੇ ਹੀ ਸੋਸ਼ਲ ਮੀਡੀਆ ਨੈਟਵਰਕ ਉਤੇ ਪਾਈ ਗਈ ਇੱਕ ਪੋਸਟ ਵਿੱਚ ਆਪਣੇ ਨੈੱਟਵਰਕ ਦੀ ਸ਼ਲਾਘਾ ਕਰਦੇ ਹੋਏ ਫੇਸਬੁੱਕ ਵੱਲੋਂ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤੇ ਜਾਣ ਦੇ ਫ਼ੈਸਲੇ ਨੂੰ ਆੜੇ ਹੱਥੀਂ ਲਿਆ ਗਿਆ ਸੀ। ਆਪਣੇ Truth Social ‘ਤੇ ਉਨ੍ਹਾਂ ਨੇ ਲਿਖਿਆ, ਫੇਸਬੁੱਕ ਨੂੰ ਤੁਹਾਡੇ ਪਸੰਦੀਦਾ ਅਮਰੀਕੀ ਰਾਸ਼ਟਰਪਤੀ ਯਾਨੀ ਮੈਨੂੰ ਆਪਣੇ ਸੋਸ਼ਲ ਮੀਡੀਆ ਨੈਟਵਰਕ ਤੋਂ ਬਾਹਰ ਕਰਨ ਮਗਰੋਂ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਚੁੱਕਿਆ ਹੈ, ਤੇ ਹੁਣ ਉਹਨਾ ਵੱਲੋਂ ਹਾਲ ਹੀ ਵਿੱਚ ਇਹ ਘੋਸ਼ਣਾ ਕੀਤੀ ਗਈ ਕਿ ਇਹ ਲੋਕੀਂ ਮੇਰਾ ਫੇਸਬੁੱਕ ਅਕਾਊਂਟ ਬਹਾਲ ਕਰ ਰਹੇ ਹਨ। ਅਜਿਹਾ ਕੰਮ ਕਿਸੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਜਾਂ ਕਿਸੇ ਹੋਰ ਨਾਲ ਵੀ ਦੋਬਾਰਾ ਨਹੀਂ ਕੀਤਾ ਜਾਣਾ ਚਾਹੀਦਾ।

2021 ‘ਚ ਸਸਪੈਂਡ ਕੀਤਾ ਸੀ ਅਕਾਉਂਟ

ਡੋਨਾਲਡ ਟ੍ਰੰਪ ਦਾ ਫੇਸਬੁਕ ਅਕਾਉਂਟ ਦਰਅਸਲ, ਸਾਲ 2021 ਵਿੱਚ ਅਮਰੀਕੀ ਸਰਕਾਰ ਦੇ ਖਿਲਾਫ ਘਾਤਕ ਬਗ਼ਾਵਤ ਦੇ ਇਕ ਦਿਨ ਬਾਅਦ ਯਾਨੀ 7 ਜਨਵਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੋਰ ਤਾਂ ਹੋਰ, ਫੇਸਬੁੱਕ ਤੋਂ ਇਲਾਵਾ ਹੋਰ ਸੋਸ਼ਲ ਮੀਡੀਆ ਨੈਟਵਰਕ ਵੱਲੋਂ ਵੀ ਡੋਨਾਲਡ ਟ੍ਰੰਪ ਨੂੰ ਬਾਹਰ ਕਰ ਦਿੱਤਾ ਗਿਆ ਸੀ। ਉਹਨਾਂ ਦਾ ਸਸਪੈਂਡ ਕੀਤਾ ਗਿਆ।

‘Truth Social’ ਦੀ ਵਰਤੋਂ ਕਰਨੀ ਕੀਤੀ ਸ਼ੁਰੂ

ਟਵਿੱਟਰ ਅਕਾਊਂਟ ਵੀ ਹਾਲ ਹੀ ਵਿੱਚ ਕੰਪਨੀ ਦਾ ਕੰਮਕਾਜ ਸੰਭਾਲਣ ਵਾਲੇ ਏਲਨ ਮਸਕ ਦੇ ਆਣ ਤੇ ਹੀ ਬਹਾਲ ਕਿੱਤਾ ਗਿਆ ਹੈ। ਜਦੋਂ ਡੋਨਾਲਡ ਟ੍ਰੰਪ ਨੂੰ ਸਾਰਿਆਂ ਸੋਸ਼ਲ ਮੀਡੀਆ ਨੈੱਟਵਰਕਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਟਵਿੱਟਰ ਵੱਲੋਂ ਵੀ ਉਹਨਾਂ ਨੂੰ ਬਲਾਕ ਕਰ ਦਿੱਤਾ ਗਿਆ ਤਾਂ ਉਨ੍ਹਾਂਨੇ ਆਪਣੀ ਹੀ ਕੰਪਨੀ ਵੱਲੋਂ ਓਦੋਂ ਲਾਂਚ ਕੀਤੇ ਗਏ ‘Truth Social’ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।