ਕੈਨੇਡਾ ‘ਚ ਵਿਸਾਖੀ ਨਗਰ ਕੀਰਤਨ’ ਦੀ ਆੜ ‘ਚ ਖਾਲਿਸਤਾਨੀ ਸਮਰਥਕਾਂ ਦਾ ਭਾਰਤ ਵਿਰੋਧੀ ਏਜੰਡਾ, ਭਾਰਤੀ ਸਿੱਖਾਂ ਨੇ ਕੀਤੀ ਨਿੰਦਾ

Updated On: 

08 Jun 2023 12:17 PM

Canada ਦੇ ਸਰੇ ਵਿੱਚ 22 ਅਪ੍ਰੈਲ ਨੂੰ ਵਿਸਾਖੀ ਨਗਰ ਕੀਰਤਨ ਕੱਢਿਆ ਗਿਆ। ਇਸ ਵਿੱਚ ਖਾਲਿਸਤਾਨ ਸਮਰਥਕ ਜਰਨੈਰ ਸਿੰਘ ਭਿੰਡਰਾਵਾਲਿਆਂ ਦੇ ਖਾਲਿਸਤਾਨੀ ਝੰਡੇ ਅਤੇ ਪੋਸਟਰ ਦੇਖੇ ਗਏ।

ਕੈਨੇਡਾ ਚ ਵਿਸਾਖੀ ਨਗਰ ਕੀਰਤਨ ਦੀ ਆੜ ਚ ਖਾਲਿਸਤਾਨੀ ਸਮਰਥਕਾਂ ਦਾ ਭਾਰਤ ਵਿਰੋਧੀ ਏਜੰਡਾ, ਭਾਰਤੀ ਸਿੱਖਾਂ ਨੇ ਕੀਤੀ ਨਿੰਦਾ

ਕੈਨੇਡਾ ਵਿਖੇ ਵਿਸਾਖੀ ਨਗਰ ਕੀਰਤਨ' ਦੀ ਆੜ 'ਚ ਖਾਲਿਸਤਾਨੀ ਸਮਰਥਕਾਂ ਨੇ ਭਾਰਤ ਵਿਰੋਧੀ ਏਜੰਡਾ ਚਲਾਇਆ, ਭਾਰਤੀ ਸਿੱਖਾਂ ਨੇ ਕੀਤੀ ਨਿੰਦਾ।

Follow Us On

ਕੈਨੇਡਾ ਨਿਊਜ। ਭਾਰਤ ਅਤੇ ਪੰਜਾਬ ਸਰਕਾਰ ਖਾਲਿਸਤਾਨੀ ਸਮਰਥਕਾਂ ਦੇ ਖਿਲਾਫ ਲਗਾਤਾਰ ਸਖਤੀ ਕਰ ਰਹੀ ਹੈ, ਜਿਸਦੇ ਤਹਿਤ ਹੁਣ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਰ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਵਿੱਚ ਵਿਸਾਖੀ ਤੇ 22 ਅਪ੍ਰੈਲ ਨੂੰ ਕੱਢੇ ਗਏ ਨਗਰ ਕੀਰਤਨ ‘ਤੇ ਖਾਲਿਸਤਾਨੀ ਏਜੰਡਾ ਚਲਾਇਆ ਗਿਆ।

ਨਗਰ ਕੀਰਤਨ ‘ਚ 7 ਲੱਖ ਲੋਕ ਸ਼ਾਮਿਲ ਕਰਨ ਦੀ ਕਹੀ ਸੀ ਗੱਲ

ਜਾਣਕਾਰੀ ਅਨੂਸਾਰ ਇਸਤੋਂ ਪਹਿਲਾਂ ਵੀ 17 ਅਪ੍ਰੈਲ ਨੂੰ ਨਗਰ ਕੀਰਤਨ ਦੇ ਆਯੋਜਕ ਮੋਨਿੰਦਰ ਸਿੰਘ ਨੇ ਕਿਹਾ ਸੀ ਕਿ ਨਗਰ ਕੀਰਤਨ ਵਿੱਚ ਕਰੀਬ 7 ਲੱਖ ਲੋਕਾਂ ਨੂੰ ਸ਼ਾਮਿਲ ਕਰਨਗੇ। ਅਤੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿ ਕਿਉਂਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਬਾਦੀ ਇੱਥੇ ਬਹੁਤ ਜ਼ਿਆਦਾ ਹੋ ਗਈ ਹੈ। 22 ਅਪ੍ਰੈਲ ਨੂੰ ਕੱਢੇ ਗਈ ਨਗਰ ਕੀਰਤਨ ਵਿੱਚ ਭਿੰਡਰਾਂਵਾਲੇ ਦੇ ਪੋਸਟਰ ਦੇ ਨਾਲ ਅਮਰੀਕ ਸਿੰਘ, ਸੁਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਵਰਗੇ ਹੋਰ ਵੀ ਬਹੁਤ ਸਾਰੇ ਖਾਲਿਸਤਾਨੀ ਸਮਰਥਕ ਦੇਖੇ ਗਏ।

ਇਨ੍ਹਾਂ ਲੋਕਾਂ ਨੇ ਗੁਰੂ ਦਾ ਵੀ ਸਤਿਕਾਰ ਨਹੀਂ ਕੀਤਾ-ਬਸ਼ੀ ਕੌਰ

ਇੰਸਟਾਗ੍ਰਾਮ ਤੇ ਸਿਖਬੀਰਡ ਦੀ ਇੱਕ ਪੋਸਟ ਵਿੱਚ ਲੋਕ ਖਾਲਿਸਤਾਨੀ ਝੰਡੇ ਦੇ ਨਾਲ ਦਿਖਾਈ ਦਿੱਤੇ। ਇੰਸਟਾਗ੍ਰਾਮ ਯੂਜ਼ਰ ਬਸ਼ੀ ਕੌਰ 6390 ਨੇ ਲਿਖਿਆ ਕਿ ਇਹ ਲੋਕ ‘ਵਿਸਾਖੀ ਨਗਰ ਕੀਰਤਨ’ ਦੇ ਨਾਂਅ ‘ਤੇ ਸਿਆਸੀ ਏਜੰਡਾ ਚਲਾ ਰਹੇ ਹਨ। ਇਨ੍ਹਾਂ ਲੋਕਾਂ ਨੇ ਗੁਰੂ ਦਾ ਵੀ ਸਤਿਕਾਰ ਨਹੀਂ ਕੀਤਾ। ਨਿਸ਼ਾਨ ਸਾਹਿਬ ਦੀ ਥਾਂ ਖਾਲਿਸਤਾਨ ਦੇ ਝੰਡੇ ਦੱਬ ਦਿੱਤੇ ਗਏ ਹਨ। ਉਹ ਜਿਸ ਦੇਸ਼ ਵਿੱਚ ਰਹਿ ਰਹੇ ਹਨ, ਉਸ ਨੂੰ ਵੀ ਤਬਾਹ ਕਰ ਰਹੇ ਹਨ।

ਭਾਰਤ ਦੇ ਬਾਹਰ ਲਹਿਰਾਉਂਦੇ ਹਨ ਖਾਲਿਸਤਾਨੀ ਝੰਡੇ-ਰਮਨ ਸਿੰਘ

ਇੰਸਟਾਗ੍ਰਾਮ ਯੂਜ਼ਰ ਪੁਸ਼ਪਦੀਪ ਸਿੰਘ ਬਾਸ਼ੀ ਨੇ ਕੌਰ ਨੂੰ ਜਵਾਬ ਦਿੱਤਾ ਕਿ ਤੁਸੀਂ ਪੂਰੀ ਤਰ੍ਹਾਂ ਆਰਐਸਐਸ ਦੇ ਪ੍ਰਭਾਵ ਹੇਠ ਹੋ। ਮੈਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਦੇ ਏਜੰਡੇ ਵਿੱਚ ਫਸ ਰਹੇ ਹੋ।” ਖਾਲਿਸਤਾਨੀ ਸਮਰਥਕਾਂ ਦੀ ਆਲੋਚਨਾ ਕਰਦੇ ਹੋਏ ਇਕ ਹੋਰ ਇੰਸਟਾਗ੍ਰਾਮ ਯੂਜ਼ਰ ਰਮਨ ਸਿੰਘ ਲਿਖਦੇ ਹਨ, ਉਹ ਭਾਰਤ ਤੋਂ ਬਾਹਰ ਖਾਲਿਸਤਾਨੀ ਝੰਡੇ ਲਹਿਰਾਉਂਦੇ ਹਨ ਅਤੇ ਸਾਡੇ ਬਾਰੇ ਨਹੀਂ ਸੋਚਦੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖਾਲਿਸਤਾਨ ਨਹੀਂ ਚਾਹੀਦਾ।

ਉਸ਼ੀਨ ਬਰਾੜ ਵੀ ਨਗਰ ਕੀਰਤਨ ‘ਚ ਆਈ ਨਜ਼ਰ

ਵਿਸਾਖੀ ‘ਤੇ ਕੱਢੇ ਗਏ ਨਗਰ ਕੀਰਤਨ ਵਿੱਚ ਓਸ਼ੀਨ ਬਰਾੜ ਨਾਂਅ ਦੀ ਪੰਜਾਬੀ ਅਦਾਕਾਰਾ ਅਤੇ ਮਾਡਲ ਵੀ ਨਜ਼ਰ ਆਈ, ਜਿਸ ‘ਚ ਸੈਂਕੜੇ ਲੋਕ ਖਾਲਿਸਤਾਨੀ ਝੰਡੇ ਲਹਿਰਾਉਂਦੇ ਨਜ਼ਰ ਆਏ। ਉਸ ਨੇ ਆਪਣੇ ਸਨੈਪਚੈਟ ਅਕਾਊਂਟ ‘ਤੇ ਇਸ ਦੀ ਵੀਡੀਓ ਵੀ ਪੋਸਟ ਕੀਤੀ ਹੈ। ਜ਼ਿਕਰਯੋਗ ਹੈ ਕਿ ਓਸ਼ੀਨ ਬਰਾੜ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨਾਲ ਫਿਲਮ ‘ਮੁਖਤਿਆਰ ਚੱਢਾ’ ‘ਚ ਕੰਮ ਕੀਤਾ ਹੈ। ਉਹ ਰਣਜੀਤ ਬਾਵਾ ਅਤੇ ਕਈ ਹੋਰਾਂ ਦੇ ਕੁਝ ਗੀਤਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ